ਕਿਸਾਨਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਲੋੜ- ਰਾਮ ਸਿੰਘ ਰਾਣਾ
ਜਗਤਾਰ ਧੀਮਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸਲਾਹਕਾਰ ਬਣੇ
ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸਰਹਿੰਦ ਫਤਿਹ ਦਿਵਸ ਦਾ ਇਤਿਹਾਸਿਕ ਦਿਹਾੜਾ ਮਨਾਉਣ ਸਬੰਧੀ ਮੀਟਿੰਗ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪਰਸਤ ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾ, ਫਾਊਂਡੇਸ਼ਨ ਦੇ ਕਨਵੀਨਰ ਬਲਦੇਵ ਬਾਵਾ ਅਤੇ ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਇਸ ਸਮੇਂ ਮੁੱਖ ਤੌਰ 'ਤੇ ਆਏ ਰਮਿੰਦਰ ਸਿੰਘ ਰਿਟਾਇਰਡ ਆਈ.ਏ.ਐੱਸ, ਕਿਸਾਨ ਹਿਤੈਸ਼ੀ ਰਾਮ ਸਿੰਘ ਰਾਣਾ, ਭੁਪਿੰਦਰ ਸਿੰਘ ਯੂ.ਐੱਸ.ਏ., ਡਾ. ਜੋਗਿੰਦਰ ਸਿੰਘ ਯੂ.ਐੱਸ.ਏ., ਗੁਰਦੀਪ ਸਿੰਘ ਚੀਮਾ ਕਲਕੱਤਾ, ਰਿਟਾਇਰਡ ਕਰਨਲ ਸੁਨੀਲ ਸ਼ਰਮਾ, ਹਰੀ ਸਿੰਘ ਜਾਚਕ (ਪੰਥਕ ਕਵੀ), ਡਾ. ਬਲਵਿੰਦਰ ਸਿੰਘ ਬੁਟਾਰੀ, ਸੁੱਖੂ ਮਹੰਤ, ਗੱਗੀ ਗਿੱਲ ਦਾ ਵਿਸ਼ੇਸ਼ ਸਨਮਾਨ ਬਾਵਾ ਦੇ ਨਾਲ ਫਾਉਂਡੇਸ਼ਨ ਦੀ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਛੰਦੜਾ, ਚੇਅਰਪਰਸਨ ਸਵਰਨਜੀਤ ਕੌਰ, ਯੂਥ ਵਿੰਗ ਪ੍ਰਧਾਨ ਰਣਵੀਰ ਹੰਬੜਾਂ, ਜਸਵੰਤ ਸਿੰਘ ਛਾਪਾ ਨੇ ਕੀਤਾ ਜਦਕਿ ਇਸ ਸਮੇਂ ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਰਹਿ ਚੁੱਕੇ ਵਾਈਸ ਚਾਂਸਲਰ ਡਾ. ਜਗਤਾਰ ਧੀਮਾਨ ਨੂੰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਮੁੱਖ ਸਲਾਹਕਾਰ ਬਣਾਇਆ ਗਿਆ।
ਇਸ ਸਮੇਂ ਰਮਿੰਦਰ ਸਿੰਘ, ਰਾਮ ਸਿੰਘ ਰਾਣਾ, ਦਾਖਾ, ਬਾਵਾ ਅਤੇ ਧੀਮਾਨ ਨੇ ਬੋਲਦਿਆਂ 13 ਮਈ ਨੂੰ ਸਰਹਿੰਦ ਫਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ ਫਤਿਹ ਮਾਰਚ ਹਰ ਸਾਲ ਦੀ ਤਰ੍ਹਾਂ ਰਕਬਾ ਭਵਨ ਤੋਂ ਆਰੰਭ ਕਰਕੇ ਮੁੱਲਾਂਪੁਰ, ਲੁਧਿਆਣਾ, ਚੱਪੜਚਿੜੀ ਹੁੰਦਾ ਹੋਇਆ ਸਰਹਿੰਦ ਪਹੁੰਚਣ 'ਤੇ ਰਸਤੇ ਵਿੱਚ ਥਾਂ-ਥਾਂ ਸਵਾਗਤ ਕਰਨ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੋ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਵੱਡਮੁੱਲੀ ਸ਼ਹਾਦਤ ਦਾ ਬਦਲਾ ਲਿਆ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕਾ ਅਤੇ ਮੋਹਰ ਜਾਰੀ ਕਰਕੇ ਗੌਰਵਮਈ ਇਤਿਹਾਸ ਸਿਰਜਿਆ ਜਿਸ ਦੇ ਹਰ ਭਾਰਤੀ ਨੂੰ ਮਾਣ ਹੈ।
ਇਸ ਸਮੇਂ ਬਾਵਾ ਦਾ ਜਨਮਦਿਨ ਕੇਕ ਕੱਟ ਕੇ ਅਤੇ ਬੂਟੇ ਲਗਾ ਕੇ ਸਤਿਕਾਰ ਸਹਿਤ ਸਭ ਹਾਜਰੀਨ ਦੀ ਮੌਜੂਦਗੀ ਵਿੱਚ ਮਨਾਇਆ ਗਿਆ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਟਰਸਟੀ ਭਗਵਾਨ ਦਾਸ ਬਾਵਾ, ਰਜਿੰਦਰ ਬਾਵਾ, ਅਸ਼ਵਨੀ ਮਹੰਤ ਐਡਵੋਕੇਟ ਟਰੱਸਟੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਮੇਂ ਆਰਟਿਸਟ ਭਲਵਾਨ ਰਕਬਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਾਰ (ਜੋ ਕੁਲਦੀਪ ਮਾਣਕ ਹਮੇਸ਼ਾ ਗਾਉਂਦੇ ਸਨ) ਗਾ ਕੇ ਸਭ ਨੂੰ ਪ੍ਰਸੰਨ ਕੀਤਾ।
ਇਸ ਸਮੇਂ ਸਰਪ੍ਰਸਤ ਦਰਸ਼ਨ ਸਿੰਘ ਲੋਟੇ, ਅਰਜੁਨ ਬਾਵਾ, ਮਨਜੋਤ ਬਾਵਾ, ਸੁਖਦੇਵ ਸਿੰਘ, ਪਰਮਜੀਤ ਕੌਰ, ਪੱਪੀ ਪੰਡੋਰੀ ਬਾਵਾ ਸਰਪੰਚ, ਪ੍ਰਿੰਸ ਸਮਾਜਸੇਵੀ, ਬੂਟਾ ਸਿੰਘ ਹਾਂਸ ਯੂ.ਐੱਸ.ਏ., ਜਗਜੀਵਨ ਸਿੰਘ ਗਰੀਬ (ਸਮਾਜਸੇਵੀ), ਸਤਬੀਰ ਸਿੰਘ ਕੈਨੇਡਾ, ਪ੍ਰਿੰ. ਗੁਰਇਕਬਾਲ ਸਿੰਘ, ਬਲਜੀਤ ਸਿੰਘ ਰਕਬਾ, ਸਾਧੂ ਸਿੰਘ ਸਰਪੰਚ ਸ਼ੇਖੂਪੁਰਾ, ਸੁੱਚਾ ਸਿੰਘ ਤੁਗਲ ਆਦਿ ਹਾਜਰ ਸਨ।
Powered by Froala Editor
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)