ਐਸ.ਵਾਈ.ਐਲ. ਮੁੱਦੇ 'ਤੇ ਸਾਫ਼ ਤੇ ਦ੍ਰਿੜ੍ਹ ਰੁਖ – ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਵੱਲੋਂ ਮੁੱਖ ਮੰਤਰੀ ਦੇ ਫੈਸਲੇ ਦੀ ਸਰਾਹਣਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ 'ਚ ਐਸ.ਵਾਈ.ਐਲ. (ਸਤਲੁਜ-ਯਮੁਨਾ ਲਿੰਕ) ਮੁੱਦੇ 'ਤੇ ਕੀਤੀ ਗਈ ਵਾਰਤਾ ਅਤੇ ਅੱਜ ਮੀਡੀਆ ਸਾਹਮਣੇ ਰੱਖੇ ਗਏ ਸਪਸ਼ਟ ਬਿਆਨ ਨੇ ਸੂਬੇ ਦੀ ਆਵਾਜ਼ ਨੂੰ ਦਿੱਲੀ ਤੱਕ ਪਹੁੰਚਾ ਦਿੱਤਾ ਹੈ। ਉਨ੍ਹਾਂ ਨੇ ਸਾਫ਼ ਅੱਖਰਾਂ ਵਿੱਚ ਕਿਹਾ ਕਿ "ਪੰਜਾਬ ਕੋਲ ਹੁਣ ਹੋਰ ਦੇਣ ਲਈ ਪਾਣੀ ਨਹੀਂ, ਸਿਰਫ ਹੱਕ ਮੰਗਣ ਲਈ ਆਵਾਜ਼ ਹੈ।"
ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਪ੍ਰਧਾਨ ਜਤਿੰਦਰ ਖੰਗੂੜਾ ਨੇ ਮੁੱਖ ਮੰਤਰੀ ਦੇ ਰੁਖ ਦੀ ਭਰਪੂਰ ਵਕਾਲਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਇਤਿਹਾਸ ਦੇ ਉਹ ਪਹਿਲੇ ਮੁੱਖ ਮੰਤਰੀ ਹਨ ਜੋ ਦਿੱਲੀ 'ਚ ਬੈਠ ਕੇ ਦਿੱਲੀ ਨੂੰ ਸਚਾਈ ਦੱਸ ਰਹੇ ਹਨ।
ਉਨ੍ਹਾਂ ਕਿਹਾ ਕਿ "ਜਿਹੜੇ ਪਿਛਲੇ ਸਰਕਾਰਾਂ ਦੇ ਸਮੇਂ 'ਚ ਪੰਜਾਬ ਦੇ ਹਿੱਤਾਂ ਦੀ ਬਲੀ ਚੜਾਈ ਗਈ, ਅੱਜ ਉਨ੍ਹਾਂ ਦੇ ਝੂਠਾਂ ਦੀ ਨਕਾਬਕੁਸ਼ਾਈ ਹੋ ਰਹੀ ਹੈ। ਭਗਵੰਤ ਮਾਨ ਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਨਾ ਤਾਂ ਕਿਸੇ ਦਾ ਹੱਕ ਮਾਰਦਾ ਹੈ ਅਤੇ ਨਾ ਹੀ ਹੁਣ ਆਪਣੇ ਹੱਕ ਤੋਂ ਹੱਟੇਗਾ।"
ਜਤਿੰਦਰ ਖੰਗੂੜਾ ਨੇ ਸਾਫ਼ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਪਾਣੀ ਦੀ ਇੱਕ ਬੂੰਦ ਵੀ ਵਧੇਰੇ ਨਹੀਂ ਦੇਵੇਗੀ ਆਪ ਲੁਧਿਆਣਾ ਸ਼ਹਿਰੀ ਵੱਲੋਂ ਮੁੱਖ ਮੰਤਰੀ ਨੂੰ ਮੁਬਾਰਕਬਾਦ ਅਤੇ ਪੂਰਾ ਸਮਰਥਨ ਦਿੱਤਾ ਗਿਆ ਹੈ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)