pau-fashion-designing-students-visit-industrial-units

ਪੀ.ਏ.ਯੂ. ਦੇ ਫੈਸ਼ਨ ਡਿਜ਼ਾਇੰਨਿੰਗ ਦੇ ਵਿਦਿਆਰਥੀਆਂ ਨੇ ਉਦਯੋਗਿਕ ਇਕਾਈਆਂ ਦਾ ਦੌਰਾ ਕੀਤਾ

May2,2025 | Narinder Kumar | Ludhiana

ਬੀਤੇ ਦਿਨੀਂ ਪੀ.ਏ.ਯੂ. ਵਿਖੇ ਫੈਸ਼ਨ ਡਿਜ਼ਾਇੰਨਿੰਗ ਦੀ ਬੀ ਐੱਸ ਆਨਰਜ਼ ਪਹਿਲੇ ਵਰ੍ਹੇ ਦੇ ਵਿਦਿਆਰਥੀਆਂ ਨੇ ਇਕ ਉਦਯੋਗਿਕ ਦੌਰਾ ਵਿਸ਼ੇਸ਼ ਤੌਰ ਤੇ ਕੀਤਾ| ਇਸ ਦੌਰੇ ਦੌਰਾਨ ਇਹ ਵਿਦਿਆਰਥੀ ਤਾਜਪੁਰ ਰੋਡ ਲੁਧਿਆਣਾ ਵਿਖੇ ਖੰਨਾ ਇੰਡਸਟਰੀਜ਼ ਦੇ ਬੁਣਾਈ ਅਤੇ ਰੰਗਾਈ ਯੂਨਿਟਜ਼ ਨੂੰ ਦੇਖਣ ਗਏ| ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਡਾ. ਪ੍ਰੇਰਨਾ ਕਪਿਲਾ ਅਤੇ ਕੁਮਾਰੀ ਰਜਿੰਦਰ ਕੌਰ ਦੀ ਨਿਗਰਾਨੀ ਹੇਠ ਕੰਪਨੀ ਦੁਆਰਾ ਬੁਣਾਈ, ਰੰਗਾਈ ਅਤੇ ਹੋਰ ਕਾਰਜਾਂ ਨੂੰ ਕਰਨ ਵਾਲੀ ਮਸ਼ੀਨਰੀ ਅਤੇ ਕੰਮ ਦੀ ਪ੍ਰਕਿਰਿਆ ਨੂੰ ਗਹੁ ਨਾਲ ਦੇਖਿਆ| ਇਸ ਦੌਰਾਨ ਕੱਪੜਾ ਬਨਾਉਣ ਦੇ ਮਹੱਤਵਪੂਰਨ ਪੜਾਵਾਂ ਅਤੇ ਪਹਿਲੂਆਂ ਤੋਂ ਵੀ ਇਹਨਾਂ ਵਿਦਿਆਰਥੀਆਂ ਨੂੰ ਬਰੀਕੀ ਨਾਲ ਜਾਣੂੰ ਕਰਵਾਇਆ ਗਿਆ| ਬੁਣੇ ਗਏ ਕੱਪੜੇ ਅਤੇ ਤਿਆਰ ਕੱਪੜੇ ਬਾਰੇ ਵਿਦਿਆਰਥੀਆਂ ਨੂੰ ਹੱਥੀਂ ਤੇ ਵਿਹਾਰਕ ਸਿਖਲਾਈ ਵੀ ਦਿੱਤੀ ਗਈ| ਕੰਪਨੀ ਦੇ ਨਿਰਦੇਸ਼ਕ ਸ਼੍ਰੀ ਅੰਕੁਰ ਖੰਨਾ ਅਤੇ ਸ਼੍ਰੀ ਕਰਨ ਖੰਨਾ ਨੇ ਇਹਨਾਂ ਵਿਦਿਆਰਥੀਆਂ ਨੂੰ ਕੱਪੜੇ ਦੀ ਬੁਣਾਈ ਦੇ ਵੱਖ-ਵੱਖ ਪਹਿਲੂਆਂ ਅਤੇ ਵਪਾਰਕ ਪੜਾਵਾਂ ਤੋਂ ਜਾਣੂੰ ਕਰਵਾਇਆ| ਕੰਪਨੀ ਦੇ ਦੋਵਾਂ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਲੋੜੀਂਦੀ ਤਕਨੀਕੀ ਮੁਹਾਰਤ ਹਾਸਲ ਕਰਕੇ ਬਿਹਤਰ ਭਵਿੱਖ ਲਈ ਕੱਪੜਾ ਉਦਯੋਗ ਨਾਲ ਜੁੜਨ|

ਐਪਰਲ ਅਤੇ ਟੈਕਸਟਾਇਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਮਿੰਦਰ ਕੌਰ ਸੈਣੀ ਨੇ ਵਿਦਿਆਰਥੀਆਂ ਲਈ ਅਜਿਹੇ ਗਿਆਨ ਵਰਧਕ ਦੌਰਿਆਂ ਦੇ ਮਹੱਤਵ ਨੂੰ ਦ੍ਰਿੜ ਕਰਾਉਂਦਿਆਂ ਭਵਿੱਖ ਵਿਚ ਹੋਰ ਅਜਿਹੇ ਦੌਰੇ ਕਰਨ ਦਾ ਪ੍ਰਣ ਕੀਤਾ|


pau-fashion-designing-students-visit-industrial-units



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB