sunny-kaith-strongly-condemns-terrorist-attack-on-hindu-tourists-in-pahalgam-expresses-protest-by-burning-pakistan-flag

ਸਨੀ ਕੈਂਥ ਵੱਲੋਂ ਪਹਿਲਗਾਮ 'ਚ ਹਿੰਦੂ ਸੈਲਾਨੀਆਂ 'ਤੇ ਹੋਏ ਅੱਤਵਾਦੀ ਹਮਲੇ ਦੀ ਕਰੜੀ ਨਿੰਦਾ, ਪਾਕਿਸਤਾਨ ਦਾ ਝੰਡਾ ਸਾੜ ਕੇ ਜਤਾਇਆ ਰੋਸ

Apr26,2025 | Narinder Kumar | Ludhiana

ਭਾਜਪਾ ਲੁਧਿਆਣਾ ਦਿਹਾਤੀ ਦੇ ਮਹਾਂ ਮੰਤਰੀ ਸ. ਗਗਨਦੀਪ ਸਿੰਘ ਸਨੀ ਕੈਂਥ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਨਿਰਦੋਸ਼ ਸੈਲਾਨੀਆਂ 'ਤੇ ਹੋਏ ਬੇਰਹਿਮ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਘਿਨਾਉਣੀ ਘਟਨਾ ਦੇ ਵਿਰੋਧ ਵਿੱਚ ਅੱਜ ਸ. ਕੈਂਥ ਨੇ ਆਪਣੇ ਹਲਕਾ ਗਿੱਲ ਵਿੱਚ ਵਸਦੇ ਫਲਾਵਰ ਇੰਕਲੇਵ ਦੇ ਚੌਂਕ ਵਿਖੇ ਲੋਕਾਂ ਨਾਲ ਮਿਲ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਅੱਤਵਾਦੀਆਂ ਦੇ ਸਮਰਥਕ ਪਾਕਿਸਤਾਨ ਦੇ ਝੰਡੇ ਸਾੜੇ ਗਏ ਅਤੇ ਅੱਤਵਾਦ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

ਇਸ ਮੌਕੇ 'ਤੇ ਗੱਲਬਾਤ ਕਰਦਿਆਂ ਸ. ਸਨੀ ਕੈਂਥ ਨੇ ਇਸ ਹਮਲੇ ਨੂੰ ਮਨੁੱਖਤਾ ਵਿਰੁੱਧ ਇੱਕ ਕਾਇਰਾਨਾ ਕਾਰਵਾਈ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਿਨਾਉਣੀਆਂ ਹਰਕਤਾਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਇਸ ਜੁਰਮ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਪੀੜਤ ਸੈਲਾਨੀਆਂ ਦੇ ਪਰਿਵਾਰਾਂ ਨਾਲ ਆਪਣੀ ਡੂੰਘੀ ਹਮਦਰਦੀ ਪ੍ਰਗਟਾਈ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਲਈ ਅਰਦਾਸ ਕੀਤੀ। ਸ. ਕੈਂਥ ਨੇ ਕਿਹਾ ਕਿ ਭਾਜਪਾ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਇਸ ਖ਼ਤਰੇ ਨਾਲ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਲੜਨਾ ਹੋਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਇਸ ਮੌਕੇ ਗੁਰਬਖਸ਼ ਸਿੰਘ ਬਾਜਵਾ ,ਪਰਵੀਨ ਕੁਮਾਰ ਗੁਪਤਾ ,ਗਰੀਸ਼ ਸਚਦੇਵਾ ,ਸੁਮੀਤ ਕੋਸ਼ਿਸ਼ ,ਹਰਜੀਤ ਸਿੰਘ ਗਰੇਵਾਲ,ਜਗਜੀਤ ਸਿੰਘ ਗਰੇਵਾਲ,ਪੁਸ਼ਪਿੰਦਰ ਸਿੰਘ,ਰਾਜਿੰਦਰ ਸਿੰਘ,ਸਾਹਿਲ ਕੰਡਾ,ਲਾਲ ਚੰਦ ਮੌਰਿਅ,ਅਮਨ ਕੈਂਥ,ਜਤਿੰਦਰ ਸਿੰਘ,ਕੁਲਬੀਰ ਸਿੰਘ ਕੈਂਥ,ਜੈ ਪ੍ਰਕਾਸ਼ ,ਧਰਮਿੰਦਰ ਵਰਮਾ,ਕ੍ਰਿਸ਼ਨ ਕੁਮਾਰ ਜੌਲੀ ,ਵਿਕਰਮ ਸਰੀਨ,ਸਾਜਨ ਕਸ਼ਿਅਪ ,ਕ੍ਰਿਸ਼ਨ ਸਿੰਘ ਨੱਤ, ਹਾਜਰ ਰਹੇ

Powered by Froala Editor

sunny-kaith-strongly-condemns-terrorist-attack-on-hindu-tourists-in-pahalgam-expresses-protest-by-burning-pakistan-flag


pbpunjab ad banner image pbpunjab ad banner image pbpunjab ad banner image Run by: WebHead

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com