*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 560  ਡਾਇਬਿਟਿਕ ਫੁੱ" />

mukh-mantri-sehat-yojana-gives-560-diabetic-foot-patients-chance-to-save-their-limbs

ਮੁੱਖ ਮੰਤਰੀ ਸਿਹਤ ਯੋਜਨਾ ਨੇ 560 ਡਾਇਬਿਟਿਕ ਫੁੱਟ ਦੇ ਮਰੀਜ਼ਾਂ ਨੂੰ ਉਹਨਾਂ ਦੇ ਅੰਗ ਬਚਾਉਣ ਦਾ ਮੌਕਾ ਦਿੱਤਾ

Sep8,2026 | Narinder Kumar | Chandigarh

*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 560  ਡਾਇਬਿਟਿਕ ਫੁੱਟ ਮਰੀਜ਼ਾਂ ਦੇ ਇਲਾਜ ’ਤੇ 1.32 ਕਰੋੜ ਰੁਪਏ ਖ਼ਰਚ ਕੀਤੇ*

*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਇਆ*

*ਆਪਣਾ ਪੈਰ ਬਚਾਉਣ ਦੀ ਉਮੀਦ ਹੋਈ ਪੂਰੀ , ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੈਨੂੰ ਮਿਲਿਆ ਸਮੇਂ ਸਿਰ  ਇਲਾਜ : ਹਰਚਰਨ ਸਿੰਘ, ਲਾਭਪਾਤਰੀ*

*ਸਮੇਂ ਸਿਰ ਹੋਈ ਸਰਜਰੀ ਨੇ ਇਨਫੈਕਸ਼ਨ ਤੋੰ ਰਾਹਤ ਦਿਵਾਈ  : ਰਾਜਾ, ਲਾਭਪਾਤਰੀ*

*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲੇ ਇਲਾਜ ਨਾਲ ਪੈਰ ਗੁਆਉਣ ਦਾ ਡਰ ਹੋਇਆ ਦੂਰ : ਵੀਨਾ, ਲਾਭਪਾਤਰੀ*

*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲੇ ਇਲਾਜ ਸਦਕਾ ਲੰਮੇ ਸਮੇਂ ਤੋਂ ਨਾ ਭਰ ਰਹੇ ਪੈਰ ਦੇ ਜ਼ਖ਼ਮ ਤੋਂ ਮਿਲੀ ਰਾਹਤ: ਸੰਤੋਖ ਸਿੰਘ, ਲਾਭਪਾਤਰੀ*

 
ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,
ਪਰ ਇਸ ਦਾ ਖ਼ਤਰਾ ਬਿਲਕੁਲ ਵੀ ਛੋਟਾ ਨਹੀਂ ਸੀ।
ਸ਼ੂਗਰ ਤੋਂ ਪੀੜਤ ਵਿਅਕਤੀ ਦੇ ਪੈਰ ’ਤੇ ਲੱਗੀ ਇੱਕ ਛੋਟੀ ਜਿਹੀ ਸੱਟ ਹੌਲੀ-ਹੌਲੀ ਗੰਭੀਰ ਮੈਡੀਕਲ ਐਮਰਜੈਂਸੀ ਦਾ ਰੂਪ ਧਾਰ ਸਕਦੀ ਹੈ। ਨਾੜੀਆਂ ਨੂੰ ਨੁਕਸਾਨ ਪਹੁੰਚਣ ਕਾਰਨ ਦਰਦ ਮਹਿਸੂਸ ਕਰਨ ਦੀ ਸਮਰੱਥਾ ਘਟ ਜਾਂਦੀ ਹੈ, ਜਿਸ ਕਾਰਨ ਸੱਟ ਦਾ ਪਤਾ ਲੱਗਣਾ ਮੁਸ਼ਕਲ ਹੋ ਜਾਂਦਾ ਹੈ। ਖ਼ੂਨ ਦਾ ਸੰਚਾਰ ਖ਼ਰਾਬ ਹੋਣ ਨਾਲ ਜ਼ਖ਼ਮ ਭਰਨ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈI ਇਸ ਨਾਲ  ਇਨਫੈਕਸ਼ਨ ਡੂੰਘੇ ਟਿਸ਼ੂਆਂ ਤੱਕ ਫੈਲ ਸਕਦਾ ਹੈ ਅਤੇ ਗੰਭੀਰ ਮਾਮਲਿਆਂ ਵਿੱਚ ਅੰਗ ਗਵਾਉਣ ਤੱਕ ਦਾ  ਖ਼ਤਰਾ ਵੀ ਪੈਦਾ ਹੋ ਜਾਂਦਾ ਹੈI
ਪੰਜਾਬ ਦੇ ਸੈਂਕੜੇ ਮਰੀਜ਼ਾਂ ਲਈ ਮੁੱਖ ਮੰਤਰੀ ਸਿਹਤ ਯੋਜਨਾ (ਐੱਮ.ਐੱਮ.ਐੱਸ.ਵਾਈ.) ਉਸ ਸਮੇਂ ਸੁਰੱਖਿਆ ਕਵਚ ਬਣੀ, ਜਦੋਂ ਡਾਇਬਿਟਿਕ ਫੁੱਟ ਦੀ ਸਮੱਸਿਆ ਸਿਹਤਯਾਬੀ ਲਈ ਗੰਭੀਰ ਚੁਣੌਤੀ ਬਣ ਗਈ ਹੈ ।
47 ਸਾਲਾ ਹਰਚਰਨ ਸਿੰਘ ਐਡਵਾਂਸਡ ਡਾਇਬਿਟਿਕ ਫੁੱਟ ਦੀ ਬੀਮਾਰੀ ਨਾਲ ਜੂਝ ਰਹੇ ਸਨ। ਨਾੜੀਆਂ ਨੂੰ ਨੁਕਸਾਨ ਪਹੁੰਚਣ ਕਾਰਨ ਉਨ੍ਹਾਂ ਦੀ ਸੱਟ ਦਾ ਪਤਾ ਲਗਣ ਦੀ ਸਮਰੱਥਾ ਘਟ ਗਈ ਸੀ, ਜਦਕਿ ਇਨਫੈਕਸ਼ਨ ਡੂੰਘੇ ਟਿਸ਼ੂਆਂ ਤੱਕ ਫੈਲ ਚੁੱਕਾ ਸੀ। ਡਾਕਟਰਾਂ ਨੇ ਇਨਫੈਕਟਿਡ ਅਤੇ ਡੈੱਡ ਟਿਸ਼ੂਆਂ ਨੂੰ ਹਟਾਉਣ ਅਤੇ ਪੈਰ ਨੂੰ ਠੀਕ ਕਰਨ ਲਈ ਸਰਜੀਕਲ ਡੀਬ੍ਰਾਈਡਮੈਂਟ ਕੀਤੀ।
38 ਸਾਲਾ ਰਾਜਾ ਨੂੰ ਵੀ ਇਸੇ ਤਰ੍ਹਾਂ ਦੇ ਖ਼ਤਰੇ ਦਾ ਸਾਹਮਣਾ ਕਰਨਾ ਪਿਆ। ਡਾਇਬਿਟਿਕ ਨਿਊਰੋਪੈਥੀ ਕਾਰਨ ਉਸਨੂੰ ਨੂੰ ਪੈਰ ’ਤੇ ਹੋਏ ਜ਼ਖ਼ਮ ਦਾ ਕੋਈ ਅਹਿਸਾਸ ਹੀ ਨਹੀਂ ਹੋਇਆ, ਜੋ ਬਾਅਦ ਵਿੱਚ ਗੰਭੀਰ ਇਨਫੈਕਸ਼ਨ ਵਿੱਚ ਬਦਲ ਗਿਆ ਅਤੇ ਇਸ ਦੇ ਹੱਡੀ ਤੱਕ ਪਹੁੰਚਣ ਤੱਕ ਦੀ ਨੌਬਤ ਆਣ ਬਣੀ ਸੀ। ਅਜਿਹੀ ਸਥਿਤੀ ਵਿੱਚ ਸਮੇਂ ਸਿਰ ਸਰਜਰੀ ਕਰਨਾ ਜ਼ਰੂਰੀ ਹੋ ਗਿਆ।
ਇੱਕ ਹੋਰ ਲਾਭਪਾਤਰੀ 57 ਸਾਲਾ ਵੀਨਾ ਦੇ  ਖ਼ੂਨ ਦਾ ਸੰਚਾਰ ਖ਼ਰਾਬ ਹੋਣ ਕਾਰਨ ਜ਼ਖ਼ਮ ਦਾ ਭਰਨਾ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਦਾ ਅਲਸਰ ਇਸ ਹੱਦ ਤੱਕ ਵਧ ਗਿਆ ਸੀ ਕਿ ਪੈਰ ਕੱਟਣ ਦੀ ਨੌਬਤ ਆਉਣ ਦਾ ਖ਼ਤਰਾ ਪੈਦਾ ਹੋ ਗਿਆ। ਇਨਫੈਕਟਿਡ ਟਿਸ਼ੂਆਂ ਨੂੰ ਹਟਾਉਣ ਲਈ ਸਰਜਰੀ ਕਰਨੀ ਪਈ।
ਇਸੇ ਤਰ੍ਹਾਂ 67 ਸਾਲਾ ਸੰਤੋਖ ਸਿੰਘ ਦੇ ਪੈਰ ਵਿੱਚ ਲੰਮੇ ਸਮੇਂ ਤੋਂ ਨਾ ਭਰਨ ਵਾਲਾ ਡਾਇਬਿਟਿਕ ਫੁੱਟ ਅਲਸਰ ਹੋ ਗਿਆ ਸੀ, ਜਿਸ ਵਿੱਚ ਪੀਪ ਬਣਨੀ ਸ਼ੁਰੂ ਹੋ ਗਈ ਸੀ। ਇਨਫੈਕਸ਼ਨ ਨੂੰ ਦੂਰ ਕਰਨ ਅਤੇ ਪ੍ਰਭਾਵਿਤ ਟਿਸ਼ੂਆਂ ਨੂੰ ਹਟਾਉਣ ਲਈ ਸਰਜੀਕਲ ਪ੍ਰਕਿਰਿਆ ਜ਼ਰੂਰੀ ਸੀ।
ਚਾਰ ਮਰੀਜ਼। ਚਾਰ ਵੱਖ-ਵੱਖ ਸਮੱਸਿਆਵਾਂ । ਇੱਕ ਡਰਾਉਣੀ ਸੰਭਾਵਨਾ—ਅੰਗ ਗੁਆਉਣ ਦੀ।
ਪਰ ਸਮੇਂ ਸਿਰ ਮਿਲੇ ਇਲਾਜ ਨੇ ਇਨ੍ਹਾਂ ਚਾਰਾਂ ਮਰੀਜ਼ਾਂ ਨੂੰ ਇਨਫੈਕਸ਼ਨ ਨਾਲ ਲੜਕੇ ਆਪਣੇ ਅੰਗ ਬਚਾਉਣ ਦਾ ਮੌਕਾ ਦਿੱਤਾ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਅੰਕੜੇ ਦੇ ਪਿੱਛੇ ਇੱਕ ਇਨਸਾਨੀ ਜ਼ਿੰਦਗੀ ਹੈ—ਇੱਕ ਪਿਤਾ, ਇੱਕ ਮਾਂ, ਇੱਕ ਪੁੱਤਰ ਜਾਂ ਇੱਕ ਧੀ, ਜਿਸ ਦਾ ਪਰਿਵਾਰ ਇੱਕ ਹੋਰ ਮੌਕੇ ਦੀ ਉਮੀਦ ਕਰ ਰਿਹਾ ਹੈ। ਡਾਇਬਿਟਿਕ ਫੁੱਟ ਦੀਆਂ ਪੇਚੀਦਗੀਆਂ ਹੌਲੀ-ਹੌਲੀ ਵਧ ਸਕਦੀਆਂ ਹਨ ਅਤੇ ਜੇ ਇਲਾਜ ਵਿੱਚ ਦੇਰੀ ਹੋਵੇ ਤਾਂ ਚੱਲਣ-ਫਿਰਨ ਦੀ ਸਮਰੱਥਾ ਅਤੇ ਇੱਥੋਂ ਤੱਕ ਕਿ ਅੰਗ ਗਵਾਉਣ ਦਾ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਸਾਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਪੰਜਾਬ ਦੇ ਕਿਸੇ ਵੀ ਪਰਿਵਾਰ ਨੂੰ ਸਮੇਂ ਸਿਰ ਇਲਾਜ ਕਰਵਾਉਣ ਲਈ ਖ਼ਰਚੇ ਦੇ ਬੋਝ ਦੀ ਚਿੰਤਾ ਨਾ ਕਰਨੀ ਪਵੇ ।”
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਇਸ ਉਦੇਸ਼ ਨਾਲ ਤਿਆਰ ਕੀਤੀ ਗਈ ਹੈ ਕਿ ਜਦੋਂ ਕੋਈ ਮਰੀਜ਼ ਹਸਪਤਾਲ ਪਹੁੰਚੇ ਤਾਂ ਧਿਆਨ ਮਰੀਜ਼ ਦੀ ਜਾਨ ਬਚਾਉਣ ’ਤੇ ਹੋਵੇ, ਨਾ ਕਿ ਇਸ ਗੱਲ ’ਤੇ ਕਿ ਉਸ ਦਾ ਪਰਿਵਾਰ ਇਲਾਜ ਦਾ ਖ਼ਰਚਾ ਚੁੱਕ ਸਕੇਗਾ ਜਾਂ ਨਹੀਂ।
ਡਾ. ਬਲਬੀਰ ਸਿੰਘ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਦੀ ਸਫ਼ਲਤਾ ਨੂੰ ਸਿਰਫ਼ ਇਲਾਜਾਂ ਦੀ ਗਿਣਤੀ ਜਾਂ ਖ਼ਰਚ ਕੀਤੀ ਗਈ ਰਕਮ ਨਾਲ ਨਹੀਂ ਮਾਪਿਆ ਜਾਣਾ ਚਾਹੀਦਾ, ਸਗੋਂ ਇਸ ਗੱਲ ਨਾਲ ਮਾਪਿਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਇਲਾਜਾਂ ਨੇ ਕੀ ਸੰਭਵ ਬਣਾਇਆ—ਇੱਕ ਮਰੀਜ਼ ਦਾ ਸਿਹਤਯਾਬ ਹੋ ਕੇ ਘਰ ਪਰਤਣਾ, ਇੱਕ ਪਰਿਵਾਰ ਨੂੰ ਆਰਥਿਕ ਪਰੇਸ਼ਾਨੀ ਤੋਂ ਬਚਾਉਣਾ ਅਤੇ ਡਾਇਬਿਟਿਕ ਫੁੱਟ ਵਰਗੀਆਂ ਸਥਿਤੀਆਂ ਵਿੱਚ ਉਸ ਅੰਗ ਨੂੰ ਬਚਾ ਪਾਉਣਾ, ਜਿਸ ਨੂੰ ਅਜੇ ਵੀ ਬਚਾਇਆ ਜਾ ਸਕਦਾ ਹੈ। ਲੋਕ-ਕੇਂਦਰਿਤ ਸਿਹਤ ਪ੍ਰਣਾਲੀ ਦਾ ਇਹੀ ਉਦੇਸ਼ ਹੈ: ਜਦੋਂ ਪਰਿਵਾਰਾਂ ਨੂੰ  ਲੋੜ ਹੋਵੇ, ਉਦੋਂ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣਾ।”
ਰਾਜ ਸਿਹਤ ਏਜੰਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਿਛਲੇ ਲਗਭਗ ਅੱਠ ਮਹੀਨਿਆਂ ਦੌਰਾਨ 560 ਮਰੀਜ਼ਾਂ ਨੂੰ ਡਾਇਬਿਟਿਕ ਫੁੱਟ ਅਤੇ ਇਸ ਨਾਲ ਜੁੜੀਆਂ ਪੇਚੀਦਗੀਆਂ ਦਾ ਇਲਾਜ ਮੁਹੱਈਆ ਕਰਵਾਇਆ ਗਿਆ, ਜਿਸ ’ਤੇ ਕੁੱਲ 1.32 ਕਰੋੜ ਖ਼ਰਚ ਕੀਤੇ ਗਏ। ਸਰਜੀਕਲ ਇਲਾਜ ਇਸ ਵਿੱਚ ਸਭ ਤੋਂ ਵੱਡਾ ਹਿੱਸਾ ਰਿਹਾ। ਇਸ ਤਹਿਤ 126 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ 44.55 ਲੱਖ ਰੁਪਏ ਖ਼ਰਚ ਹੋਏ। ਇਸੇ ਦੌਰਾਨ 123 ਮਰੀਜ਼ਾਂ ਨੂੰ ਮੈਡੀਕਲ ਮੈਨੇਜਮੈਂਟ ਮੁਹੱਈਆ ਕਰਵਾਇਆ ਗਿਆ।
ਬਾਕੀ ਮਾਮਲਿਆਂ ਵਿੱਚ ਲੰਮੇ ਸਮੇਂ ਤੱਕ ਡ੍ਰੈਸਿੰਗ ਅਤੇ ਐਂਟੀਬਾਇਓਟਿਕ ਇਲਾਜ, ਟੋ ਅਤੇ ਫੁੱਟ ਸਰਜਰੀ, ਗੋਡੇ ਤੋਂ ਹੇਠਾਂ ਵਾਲੇ ਹਿੱਸੇ ਨਾਲ ਸਬੰਧਤ ਪ੍ਰਕਿਰਿਆਵਾਂ, ਸਕਿਨ ਗ੍ਰਾਫਟਿੰਗ, ਸੀ.ਟੀ. ਸਕੈਨ ਅਤੇ ਐੱਮ.ਆਰ.ਆਈ. ਵਰਗੀਆਂ ਇਮੇਜਿੰਗ ਜਾਂਚਾਂ, ਖ਼ੂਨ ਅਤੇ ਪਲੇਟਲੈਟਸ ਦੇ ਟ੍ਰਾਂਸਫਿਊਜ਼ਨ ਤੋਂ ਇਲਾਵਾ ਡਾਇਬਿਟਿਕ ਕੀਟੋਐਸਿਡੋਸਿਸ, ਗੰਭੀਰ ਸੈਪਸਿਸ ਅਤੇ ਅਨੀਮੀਆ ਵਰਗੀਆਂ ਗੰਭੀਰ ਸਥਿਤੀਆਂ ਦਾ ਇਲਾਜ ਵੀ ਸ਼ਾਮਲ ਸੀ।
ਇਹੀ ਉਹ ਥਾਂ ਹੈ ਜਿੱਥੇ ਮੁੱਖ ਮੰਤਰੀ ਸਿਹਤ ਯੋਜਨਾ ਕਾਗਜ਼ਾਂ ’ਤੇ ਬਣੀ ਕਿਸੇ ਨੀਤੀ ਤੋਂ ਅੱਗੇ ਵਧ ਕੇ ਅਸਲ ਰੂਪ ਵਿੱਚ ਸਹਾਇਤਾ ਕਰਦੀ ਹੈ। ਇਨ੍ਹਾਂ ਮਰੀਜ਼ਾਂ ਲਈ ਇਸ ਦਾ ਮਤਲਬ ਸੀ ਕਿ ਇਲਾਜ ਸ਼ੁਰੂ ਕਰਦੇ ਸਮੇਂ ਕਿਸੇ ਮਹਿੰਗੇ ਹਸਪਤਾਲ ਦੇ ਬਿਲ ਦਾ ਬੋਝ ਉਨ੍ਹਾਂ ਦੇ ਸਾਹਮਣੇ ਨਹੀਂ ਸੀ, ਜਿਸ ਨੂੰ ਝੱਲਣਾ ਉਨ੍ਹਾਂ ਲਈ ਮੁਸ਼ਕਲ ਹੁੰਦਾ ਅਤੇ ਜੋ ਖ਼ੁਦ ਇੱਕ ਹੋਰ ਐਮਰਜੈਂਸੀ ਦਾ ਕਾਰਨ ਬਣ ਸਕਦਾ ਸੀ।
--------------

mukh-mantri-sehat-yojana-gives-560-diabetic-foot-patients-chance-to-save-their-limbs


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB