dismissed-female-police-officer-caught-with-chitta-in-kali-thar-now-caught-by-vigilance

ਕਾਲੀ ਥਾਰ ਵਿੱਚ ਚਿੱਟੇ ਨਾਲ ਫੜੀ ਬਰਖਾਸਤ ਮਹਿਲਾ ਪੁਲਿਸ ਮੁਲਾਜ਼ਮ ਨੂੰ ਹੁਣ ਵਿਜੀਲੈਂਸ ਨੇ ਚੱਕਿਆ

May26,2025 | Bureau | Bathinda

ਸੋਸ਼ਲ ਮੀਡੀਆ ਤੇ ਰੀਲਾਂ ਪਾਉਣ ਵਾਲੀ ਬਰਖਾਸਤ ਮਹਿਲਾ ਪੁਲਿਸ ਮੁਲਾਜ਼ਮ ਦੀ ਵਿਜੀਲੈਂਸ ਨੇ ਬਣਾਈ ਰੀਲ, ਕੀਤਾ ਗਿਰਫਤਾਰ..!

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ..!

ਬਰਖਾਸਤ ਮਹਿਲਾ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਪਿੰਡ ਬਾਦਲ ਅਫਸਾਨਾ ਖਾਨ ਦੇ ਘਰੋਂ ਕੀਤਾ ਗ੍ਰਫਤਾਰ ਕਰੋੜਾਂ ਰੁਪਏ ਦੀ ਜਾਇਦਾਦ ਵੀ ਕੀਤੀ ਫਰੀਜ --

ਅਮਨਦੀਪ ਕੌਰ ਨੇ ਕੁਲ ਆਮਦਨ ਤੋਂ ਕਰੀਬ 29 ਫੀਸਦੀ ਵਾਧੇ ਨਾਲ ਬਣਾਈ ਪ੍ਰਾਪਰਟੀ, ਕਰ ਰਹੇ ਹਾਂ ਜਾਂਚ : ਡੀਐਸਪੀ

ਸੋਸ਼ਲ ਮੀਡੀਆ ਤੇ ਰੀਲਾਂ ਪਾਉਣ ਵਾਲੀ ਕਾਲੀ ਥਾਰ ਵਿੱਚ 17.71 ਗਰਾਮ ਚਿੱਟੇ ਨਾਲ ਫੜੀ ਬਰਖਾਸਤ ਮਹਿਲਾ ਪੁਲਿਸ ਮੁਲਾਜ਼ਮ ਜੇਲ ਯਾਤਰਾ ਤੋਂ ਬਾਅਦ ਜਮਾਨਤ ਤੇ ਬਾਹਰ ਆ ਗਈ। ਹੁਣ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਰੀਲਾਂ ਬਣਾਉਣ ਵਾਲੀ ਅਮਨਦੀਪ ਕੌਰ ਦੀ ਵਿਜੀਲੈਂਸ ਵਿਭਾਗ ਨੇ ਰੀਲ ਬਣਾ ਦਿੱਤੀ ਅੱਜ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਪਿੰਡ ਬਾਦਲ ਵਿਖੇ ਪ੍ਰਸਿੱਧ ਗਾਇਕਾ ਅਫਸਾਨਾ ਖਾਣ ਦੇ ਘਰੋਂ ਅਮਨਦੀਪ ਕੌਰ ਨੂੰ ਗ੍ਰਫਤਾਰ ਕੀਤਾ ਗਿਆ ਹੈ ਜਾਣਕਾਰੀ ਤਾਂ ਇਹ ਵੀ ਹੈ ਕਿ ਉਸ ਨੂੰ ਆਮਦਨ ਤੋਂ ਵੱਧ ਜਾਇਦਾਤ ਬਣਾਉਣ ਦੇ ਦਰਜ ਕੀਤੇ ਕੇਸ ਵਿੱਚ ਪੁੱਛਗਿਛ ਲਈ ਵਿਜੀਲੈਂਸ ਦਫਤਰ ਬਠਿੰਡਾ ਵਿਖੇ ਬੁਲਾਇਆ ਗਿਆ ਜਿੱਥੇ ਉਸਦੀ ਗਿਰਿਫਤਾਰੀ ਪਾ ਦਿੱਤੀ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਵੀ ਫਰੀਜ ਕਰ ਦਿੱਤੀ। ਵਿਜੀਲੈਂਸ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ ਹੇਠ ਭਰਿਸ਼ਟਾਚਾਰ ਖਿਲਾਫ ਚਲਾਈ ਮੁਹਿੰਮ ਤਹਿਤ ਖਾਸ ਮਹਿਲਾ ਸੀਨੀਅਰ ਸਿਪਾਹੀ ਅਮਨਦੀਪ ਕੌਰ ਨੰਬਰ 621 ਮਾਨਸਾ ਨੂੰ ਆਮਦਨ ਦੇ ਜਾਣੇ ਪਹਿਚਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤ ਨੰਬਰ 94/25 ਦੀ ਜਾਂਚ ਤੋਂ ਬਾਅਦ ਮੁਲਜਮ ਅਮਨਦੀਪ ਕੌਰ ਖਿਲਾਫ ਬਠਿੰਡਾ ਰੇਜ ਦੇ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਵਿਖੇ ਭਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਜਾਂਚ ਦੌਰਾਨ ਉਕਤ ਮੁਲਾਜ਼ਮ ਦੀ ਤਨਖਾਹ ਬੈਂਕ ਖਾਤਿਆਂ ਤੇ ਕਰਜੇ ਦੇ ਰਿਕਾਰਡ ਦੇ ਨਾਲ ਨਾਲ ਉਸ ਵੱਲੋਂ ਸਾਲ 2018 ਅਤੇ 2025 ਦਰਮਿਆਨ ਬਣਾਈਆਂ ਗਈਆਂ ਚੱਲ ਅਤੇ ਅਚੱਲ ਜਾਇਦਾਤਾਂ ਦੇ ਵੇਰਵਿਆਂ ਦੀ ਵੀ ਜਾਂਚ ਕੀਤੀ ਗਈ ਉਹਨਾਂ ਖੁਲਾਸਾ ਕੀਤਾ ਕਿ ਅਮਨਦੀਪ ਕੌਰ ਦੀ ਕੁੱਲ ਆਮਦਨ ਇਕ ਕਰੋੜ 8 ਲੱਖ37,550 ਰੁਪਏ ਦੇ ਮੁਕਾਬਲੇ ਉਸ ਦਾ ਖਰਚ ਇਕ ਕਰੋੜ 39 ਲਖ 64,802 ਪਏ 97 ਪੈਸੇ ਪਾਇਆ ਗਿਆ ਹੈ। ਉਸਦੀ ਆਮਦਨ ਦੇ ਜਾਣੇ ਪਹਿਚਾਣੇ ਸਰੋਤਾਂ ਤੋਂ 31 ਲੱਖ 27252 ਰੁਪਏ 97 ਪੈਸੇ ਜਾਇਜ਼ ਕਮਾਈ ਤੋਂ 28.85 ਫੀਸਦੀ ਵੱਧ ਹੈ । ਉਹਨਾਂ ਦੱਸਿਆ ਕਿ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਵਿਜੀਲੈਂਸ ਬਿਊਰੋ ਨੇ ਭਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 ਦੋ ਤਹਿਤ ਵਿਜੀਲੈਂਸ ਬਿਉਰੋ ਥਾਣਾ ਬਠਿੰਡਾ ਰੇਂਜ ਵਿਖੇ ਮੁਕਦਮਾ ਨੰਬਰ 15 ਮਿਤੀ 26 ਪੰਜ 2025 ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਜੇਕਰ ਯੋਗ ਹੈ ਕਿ ਉਕਤ ਬਰਖਾਸਤ ਮਹਿਲਾ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਹਾਲ ਵਿੱਚ ਹੀ ਜਮਾਨਤ ਤੇ ਬਾਹਰ ਆਈ ਸੀ ਅਤੇ ਆਉਂਦੇ ਸਾਰ ਹੀ ਇੱਕ ਪ੍ਰਾਈਵੇਟ ਯੂਟੀਊਬ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਜਿਸ ਵਿੱਚ ਉਸ ਵੱਲੋਂ ਆਪਣੇ ਕਈ ਦੋਸ਼ਾਂ ਦੀਆਂ ਸਫਾਈਆਂ ਦੇਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਉਹ ਦੋਸ਼ ਕਾਨੂੰਨ ਮੁਤਾਬਕ ਵਿਜੀਲੈਂਸ ਵਿਭਾਗ ਨੂੰ ਰੜਕ ਗਏ ਜਿਸ ਕਰਕੇ ਵਿਜੀਲੈਂਸ ਵਿਭਾਗ ਵੱਲੋਂ ਕੇਸ ਦਰਜ ਕਰਕੇ ਗਿਰਿਫਤਾਰੀ ਪਾ ਦਿੱਤੀ ਹੈ। ਇਹ ਵੀ ਦੱਸਣ ਯੋਗ ਹੈ ਕਿ ਅਮਨਦੀਪ ਕੌਰ ਦਾ ਐਬੂਲੈਂਸ ਚਾਲਕ ਸਾਥੀ ਬਲਵਿੰਦਰ ਸਿੰਘ ਸੋਨੂ ਵੀ ਜਮਾਨਤ ਤੇ ਬਾਹਰ ਆ ਗਿਆ ਹੈ ਪਰੰਤੂ ਉਸ ਤੇ ਵੀ ਵਿਜੀਲੈਂਸ ਵਿਭਾਗ ਦੀ ਨਿਗਹਾ ਹੈ। ਵਿਜੀਲੈਂਸ ਵਿਭਾਗ ਵੱਲੋਂ ਅਮਨਦੀਪ ਕੌਰ ਦੀ ਵਿਰਾਟ ਗਰੀਨ ਸਥਿਤ ਕੋਠੀ ਦੀ ਕੀਮਤ 99 ਲੱਖ ਰੁਪਏ ਗਰੀਨ ਸਿਟੀ ਕਲੋਨੀ ਵਿੱਚ ਪਲਾਟ ਦੀ ਕੀਮਤ 18 ਲੱਖ 12 ਅਤੇ ਇੱਕ ਹੋਰ ਪਲਾਟ ਦੀ ਕੀਮਤ 14 ਲੱਖ ਰੁਪਏ ਪਾਈ ਗਈ ਹੈ ਉਸਦੇ ਕੋਲ ਇੱਕ ਬੁਲਟ ਮੋਟਰਸਾਈਕਲ ਦੀ ਕੀਮਤ70 ਹਜ ਅਤੇ ਇੱਕ ਰਿਲੈਕਸ ਦੀ ਘੜੀ ਜਿਸਦੀ ਕੀਮਤ 1 ਲੱਖ ਰੁਪਏ ਪਾਈ ਗਈ ਹੈ ਜੋ ਫਰੀਜ ਕਰਨ ਦੀ ਵੀ ਗੱਲ ਸਾਹਮਣੇ ਆਈ ਹੈ। ਦਰਖਾਸਤ ਮਹਿਲਾ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਜਿਸ ਦੇ ਸੰਬੰਧ ਇੱਕ ਆਈਪੀ ਐਸ ਤੇ ਕੁਝ ਹੋਰ ਅਫਸਰ ਨਾਲ ਹੋਣ ਦੇ ਵੀ ਚਰਚੇ ਸਾਹਮਣੇ ਆਏ ਸਨ ਮੁਸ਼ਕਿਲਾਂ ਆਉਂਦੇ ਸਮੇਂ ਵਿੱਚ ਹੋਰ ਕਿੱਥੋਂ ਤੱਕ ਵੱਧਦੀਆਂ ਹਨ ਦੇਖਣਾ ਹੋਵੇਗਾ?

dismissed-female-police-officer-caught-with-chitta-in-kali-thar-now-caught-by-vigilance


pbpunjab ad banner image
pbpunjab ad banner image
pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com