puneet-sahni-appointed-as-media-incharge-of-aam-aadmi-party-ludhiana-urban

ਪੁਨੀਤ ਸਾਹਨੀ ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਮੀਡੀਆ ਇੰਚਾਰਜ ਨਿਯੁਕਤ

Jul17,2025 | | Ludhiana

ਇੰਡੀਆ ਅਗੇਂਸਟ ਕਰਪਸ਼ਨ ਤੋਂ ਟੀਮ ਕੇਜਰੀਵਾਲ ਨਾਲ ਜੁੜੇ ਅਤੇ ਆਮ ਆਦਮੀ ਪਾਰਟੀ ਲਈ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਆ ਰਹੇ ਪੁਨੀਤ ਸਾਹਨੀ ਨੂੰ ਅੱਜ ਆਮ ਆਦਮੀ ਪਾਰਟੀ ਪੰਜਾਬ ਵਲੋਂ ਲੁਧਿਆਣਾ ਸ਼ਹਿਰੀ ਦਾ ਡਿਸਟਰਿਕਟ ਮੀਡੀਆ ਇੰਚਾਰਜ ਨਿਯੁਕਤ ਕੀਤਾ ਹੈ।

ਆਪਣੀ ਨਿਯੁਕਤੀ 'ਤੇ ਪੁਨੀਤ ਸਾਹਨੀ ਨੇ 'ਆਪ' ਦੇ ਰਾਸ਼ਟਰੀ ਸ਼੍ਰੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਪੰਜਾਬ 'ਆਪ' ਇੰਚਾਰਜ ਮਨੀਸ਼ ਸਿਸੋਦੀਆ, ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਨੈਸ਼ਨਲ ਮੀਡੀਆ ਇੰਚਾਰਜ ਅਨੁਰਾਗ ਢਾਂਡਾ, ਅਨਮੋਲ ਪੰਵਰ, ਦੀਪਕ ਚੌਹਾਨ, ਮੁਹੰਮਦ ਇਮਰਾਨ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਦੀਪਕ ਬਾਲੀ ਜੀ, ਅਬਜਿੰਦਰ ਸੰਘਾ, ਜਗਦੀਪ ਬਰਾੜ, ਅਤੇ ਸਾਰੇ ਹੀ ਵਿਧਾਇਕਾਂ, ਅਹੁਦੇਦਾਰਾਂ, ਵਲੰਟੀਅਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਨੇ ਫੇਰ ਇੱਕ ਵਾਰ ਮੈਨੂੰ ਕਾਬਲ ਸਮਝਿਆ ਤੇ ਲੁਧਿਆਣਾ ਅਰਬਨ ਦਾ ਮੀਡੀਆ ਇੰਚਾਰਜ ਲਗਾਇਆ ਅਤੇ ਉਹਨਾਂ ਭਰੋਸਾ ਦਵਾਇਆ ਕਿ ਹਾਈ ਕਮਾਂਡ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। 

ਉਨ੍ਹਾਂ ਅਗੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਇਸੇ ਤਰ੍ਹਾਂ ਜਾਰੀ ਰਹੇਗੀ। ਇੱਥੇ ਇਹ ਜ਼ਿਕਰਯੋਗ ਹੈ ਕਿ ਪੁਨੀਤ ਸਾਹਨੀ ਨੇ ਸੋਸ਼ਲ ਮੀਡੀਆ ਇਨਚਾਰਜ, ਮੀਤ ਪ੍ਰਧਾਨ ਲੁਧਿਆਣਾ ਸ਼ਹਿਰੀ, ਪ੍ਰਧਾਨ ਬੁੱਧੀਜੀਵੀ ਵਿੰਗ ਸਮੇਤ ਕਈ ਜ਼ਿੰਮੇਵਾਰੀਆਂ ਵੀ ਨਿਭਾਈਆਂ ਹਨ।

Powered by Froala Editor

pbpunjab additional image

puneet-sahni-appointed-as-media-incharge-of-aam-aadmi-party-ludhiana-urban


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB