ludhiana-west-the-issue-is-clear-on-one-side-there-is-love-on-the-other-side-arrogance-bhagwant-mann

ਲੁਧਿਆਣਾ ਵੈਸਟ - ਮੁੱਦਾ ਸਾਫ਼ ਹੈ - ਇੱਕ ਪਾਸੇ ਪਿਆਰ ਹੈ, ਦੂਜੇ ਪਾਸੇ ਹੰਕਾਰ: ਭਗਵੰਤ ਮਾਨ

Jun7,2025 | Narinder Kumar | Ludhiana/chandigarh

ਜਿਹੜੇ ਕੱਪੜਿਆਂ ਵਾਂਗੂ ਪਾਰਟੀਆਂ ਬਦਲਦੇ ਹਨ, ਉਹ ਤੁਹਾਡੀਆਂ ਵੋਟਾਂ ਲੈ ਕੇ ਵੀ ਬਦਲ ਜਾਣਗੇ: ਭਗਵੰਤ ਮਾਨ

ਮਾਨ ਨੇ ਸੰਜੀਵ ਅਰੋੜਾ ਲਈ ਕੀਤਾ ਚੋਣ ਪ੍ਰਚਾਰ - ਲੁਧਿਆਣਾ ਪੰਜਾਬ ਦਾ ਦਿਲ ਹੈ, ਜੇ ਦਿਲ ਨੂੰ ਸਹੀ ਰੱਖਣਾ ਤਾਂ ਉਸਨੂੰ ਚੁਣੋਂ ਜਿਸਦੇ ਦਿਲ ਵਿੱਚ ਲੁਧਿਆਣਾ ਹੈ


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਪੱਛਮੀ ਵਿੱਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਲਈ ਚੋਣ ਪ੍ਰਚਾਰ ਕੀਤਾ ਅਤੇ ਜਵਾਹਰ ਨਗਰ ਅਤੇ ਸਰਾਭਾ ਨਗਰ ਵਿੱਚ ਵਿਸ਼ਾਲ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਭਖਦੇ ਭਾਸ਼ਣਾਂ ਅਤੇ ਸਪੱਸ਼ਟ ਸੰਦੇਸ਼ ਦੇ ਨਾਲ, ਮਾਨ ਨੇ ਆਮ ਆਦਮੀ ਪਾਰਟੀ ਦੇ ਪਿਆਰ ਅਤੇ ਤਰੱਕੀ ਦੇ ਦ੍ਰਿਸ਼ਟੀਕੋਣ ਅਤੇ ਵਿਰੋਧੀ ਪਾਰਟੀਆਂ ਦੇ ਹੰਕਾਰ ਵਿਚਕਾਰ ਤਿੱਖੀ ਤੁਲਨਾ ਕੀਤੀ। ਮਾਨ ਨੇ ਲੁਧਿਆਣਾ ਦੇ ਲੋਕਾਂ ਨੂੰ ਸੰਜੀਵ ਅਰੋੜਾ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ, "ਲੁਧਿਆਣਾ ਪੰਜਾਬ ਦਾ ਦਿਲ ਹੈ। ਜੇਕਰ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਉਸ ਵਿਅਕਤੀ ਨੂੰ ਚੁਣੋ ਜਿਸ ਦੇ ਦਿਲ ਵਿੱਚ ਲੁਧਿਆਣਾ ਵੱਸਦਾ ਹੈ।" ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ 'ਤੇ ਨਿਸ਼ਾਨਾ ਸਾਧਦੇ ਹੋਏ, ਮਾਨ ਨੇ ਚੋਣ ਨੂੰ "ਪਿਆਰ ਅਤੇ ਹੰਕਾਰ" ਵਿਚਕਾਰ ਇੱਕ ਸਪੱਸ਼ਟ ਚੋਣ ਦੱਸਿਆ। ਆਪਣੇ ਸੰਬੋਧਨ ਦੌਰਾਨ ਮਾਨ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਤਿੱਖੀ ਆਲੋਚਨਾ ਕੀਤੀ ਅਤੇ ਉਨ੍ਹਾਂ 'ਤੇ ਦਹਾਕਿਆਂ ਤੋਂ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਬਾਰ ਬਾਰ ਪਾਰਟੀਆਂ ਬਦਲਣ ਵਾਲੇ ਆਗੂਆਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ "ਜਿਹੜੇ ਕੱਪੜਿਆਂ ਵਾਂਗੂ ਪਾਰਟੀਆਂ ਬਦਲਦੇ ਹਨ, ਉਹ ਤੁਹਾਡੀਆਂ ਵੋਟਾਂ ਲੈ ਕੇ ਵੀ ਬਦਲ ਜਾਣਗੇ"।

ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਵੀ ਚਾਨਣਾ ਪਾਇਆ, ਜਿਨ੍ਹਾਂ ਵਿੱਚ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਇਤਿਹਾਸਕ ਸੁਧਾਰਾਂ ਤੋਂ ਲੈ ਕੇ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਨੈੱਟਵਰਕਾਂ 'ਤੇ ਸ਼ਿਕੰਜਾ ਕੱਸਣਾ ਸ਼ਾਮਲ ਹੈ। ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ 'ਆਪ' ਪਾਰਦਰਸ਼ੀ ਅਤੇ ਲੋਕ-ਕੇਂਦਰਿਤ ਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾਵਾਂ ਦੀ ਗੱਲ ਕਰਦਿਆਂ ਰਾਜਨੀਤੀ ਵਿੱਚ ਔਰਤਾਂ ਦੀ ਸਰਗਰਮ ਭਾਗੀਦਾਰੀ 'ਤੇ ਜ਼ੋਰ ਦਿੱਤਾ, ਜੋ ਮਹਿੰਗਾਈ ਦਾ ਅਸਲ ਪ੍ਰਭਾਵ ਨੂੰ ਸਮਝਦਿਆਂ ਹਨ। ਉਨ੍ਹਾਂ ਕਿਹਾ, "ਮਾਵਾਂ ਅਤੇ ਭੈਣਾਂ ਉਮੀਦ ਨਾਲ ਆਉਂਦੀਆਂ ਹਨ ਕਿਉਂਕਿ ਉਹ ਘਰ ਚਲਾਉਣ ਦੇ ਅਸਲ ਸੰਘਰਸ਼ਾਂ ਨੂੰ ਜਾਣਦੀਆਂ ਹਨ। ਤੁਹਾਡੇ ਬਿਨਾਂ, ਦੇਸ਼ ਵੀ ਨਹੀਂ ਚੱਲ ਸਕਦਾ।" ਮਾਨ ਨੇ ਪਿਛਲੇ 70 ਸਾਲਾਂ ਦੌਰਾਨ ਵਿਰੋਧੀ ਧਿਰ ਦੇ ਕੁਸ਼ਾਸਨ ਦੀ ਆਲੋਚਨਾ ਕੀਤੀ, ਉਨ੍ਹਾਂ 'ਤੇ ਨਸ਼ੇ ਫੈਲਾਉਣ ਅਤੇ ਤਸਕਰਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਖਾਸ ਤੌਰ 'ਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਨਿਸ਼ਾਨਾ ਬਣਾਇਆ, ਇੱਕ ਵਾਇਰਲ ਵੀਡੀਓ ਦਾ ਹਵਾਲਾ ਦਿੱਤਾ ਜਿਸ ਵਿੱਚ ਆਸ਼ੂ ਨੂੰ ਇੱਕ ਮਹਿਲਾ ਪ੍ਰਿੰਸੀਪਲ ਨਾਲ ਦੁਰਵਿਵਹਾਰ ਕਰਦੇ ਦੇਖਿਆ ਗਿਆ ਸੀ। ਮਾਨ ਨੇ ਸਵਾਲ ਕੀਤਾ "ਕੀ ਤੁਸੀਂ ਇਸੇ ਲਈ ਨੇਤਾ ਬਣੇ - ਗਾਲ੍ਹਾਂ ਕੱਢਣ ਲਈ?" ' ਉਨ੍ਹਾਂ ਨੇ 'ਆਪ' ਦੇ ਵੋਟਾਂ ਮੰਗਣ ਦੇ ਪਿਆਰ ਭਰੇ ਤਰੀਕੇ ਨੂੰ ਵਿਰੋਧੀਆਂ ਦੁਆਰਾ ਦਿਖਾਏ ਗਏ ਹੰਕਾਰ ਤੋਂ ਵੱਖਰਾ ਦੱਸਿਆ। ਔਰਤਾਂ ਪ੍ਰਤੀ ਇਸ ਤਰ੍ਹਾਂ ਦੇ ਨਿਰਾਦਰ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ, "ਅਜਿਹੇ ਗੁੰਡੇ ਕਦੇ ਸਾਡੀ ਮਜਬੂਰੀ ਸਨ, ਪਰ ਅੱਜ ਸਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ।

" ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੋਟਿੰਗ ਮਸ਼ੀਨ 'ਤੇ ਪਹਿਲੇ ਨੰਬਰ 'ਤੇ ਸੂਚੀਬੱਧ ਹੋਵੇਗਾ, ਇਸ ਲਈ ਇਹ ਯਕੀਨੀ ਬਣਾਓ ਕਿ ਨਤੀਜੇ ਆਉਣ ਤੋਂ ਬਾਅਦ ਵੀ ਆਪ ਪਹਿਲੇ ਸਥਾਨ 'ਤੇ ਹੋਵੇ। ਮਾਨ ਨੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਹੋਰ ਵਿਕਲਪਾਂ ਵੱਲ ਦੇਖ ਕੇ ਸਮਾਂ ਬਰਬਾਦ ਨਾ ਕਰਨ ਦੀ ਚੇਤਾਵਨੀ ਦਿੱਤੀ, ਕਿਹਾ, "ਪਹਿਲਾ ਬਟਨ ਦਬਾਓ ਅਤੇ ਵਾਪਸ ਆਓ,ਆਪਣੀਆਂ ਨਜ਼ਰਾਂ ਭ੍ਰਿਸ਼ਟ ਅਤੇ ਹੰਕਾਰੀ ਵਿਕਲਪਾਂ 'ਤੇ ਨਾ ਪੈਣ ਦਿਓ।" ਉਨ੍ਹਾਂ ਵੋਟਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ, "ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ - ਆਪਣਾ ਕੰਮ 7:30 ਵਜੇ ਤੱਕ ਖਤਮ ਕਰ ਲਿਓ ਅਤੇ ਸਾਨੂੰ 19 ਤਰੀਕ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਨ ਦਿਓ।" ਮਾਨ ਨੇ ਕਿਹਾ ਕਿ ਅਸੀਂ ਜੋ ਵਾਅਦਾ ਕਰਦੇ ਹਾਂ ਉਸ ਨੂੰ ਪੂਰਾ ਕਰਦੇ ਹਾਂ। ਉਨ੍ਹਾਂ ਕਿਹਾ "ਜਲੰਧਰ ਪੱਛਮੀ ਜ਼ਿਮਨੀ ਚੋਣ ਦੌਰਾਨ ਮੈਂ ਵਾਅਦਾ ਕੀਤਾ ਸੀ ਕਿ ਮੋਹਿੰਦਰ ਭਗਤ ਤੁਹਾਡੀਆਂ ਮੰਗਾਂ ਕਾਗ਼ਜ਼ 'ਤੇ ਲਿਖ ਕੇ ਮੇਰੇ ਕੋਲ ਲਿਆਉਣਗੇ, ਮੈਂ ਉਨ੍ਹਾਂ 'ਤੇ ਦਸਤਖ਼ਤ ਕਰਾਂਗਾ ਅਤੇ ਮੈਂ ਉਸ ਵਾਅਦੇ ਨੂੰ ਪੂਰਾ ਕੀਤਾ, ਹੁਣ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਦੀਆਂ ਬੇਨਤੀਆਂ ਲਿਆਉਣਗੇ, ਅਤੇ ਮੈਂ ਉਨ੍ਹਾਂ ਨੂੰ ਪੂਰਾ ਕਰਾਂਗਾ।" ਮਾਨ ਨੇ ਬਿਹਤਰ ਸਿੱਖਿਆ, ਵਿਸ਼ਵ ਪੱਧਰੀ ਸਕੂਲ, ਯੂਪੀਐਸਸੀ ਅਤੇ ਜੇਈਈ ਕੋਚਿੰਗ ਸੈਂਟਰ, ਮੁਫ਼ਤ ਅਤੇ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ, ਉਦਯੋਗਿਕ ਵਿਕਾਸ ਬਾਰੇ ਗੱਲ ਕੀਤੀ। ਉਨ੍ਹਾਂ ਨੇ 'ਆਪ' ਦੇ ਸ਼ਾਸਨ ਮਾਡਲ ਦੀ ਤੁਲਨਾ ਪਿਛਲੀਆਂ ਸਰਕਾਰਾਂ ਨਾਲ ਕਰਦਿਆਂ ਕਿਹਾ, "ਉਨ੍ਹਾਂ ਨੇ ਸਾਨੂੰ ਭਿਖਾਰੀ ਬਣਾ ਦਿੱਤਾ ਜਿਨ੍ਹਾਂ ਨੇ ਸਿਰਫ਼ ਆਪਣੇ ਪਰਿਵਾਰਾਂ ਲਈ ਸਭ ਕੁਝ ਕੀਤਾ ਜਦੋਂ ਕਿ ਅਸੀਂ (ਆਪ) ਇਸ ਪ੍ਰਣਾਲੀ ਨੂੰ ਬਦਲਣ ਲਈ ਰਾਜਨੀਤੀ ਵਿੱਚ ਆਏ।" ਨਿੱਜੀ ਹਮਲਿਆਂ ਦਾ ਜਵਾਬ ਦਿੰਦੇ ਹੋਏ, ਉਨ੍ਹਾਂ ਕਿਹਾ "ਹਰ ਰੋਜ਼ ਸਵੇਰੇ, ਉਹ ਮੈਨੂੰ ਗਾਲ੍ਹਾਂ ਕੱਢਦੇ ਹਨ। ਕੀ ਮੈਂ ਪੰਜਾਬ ਨੂੰ ਕੋਈ ਨੁਕਸਾਨ ਪਹੁੰਚਾਇਆ ਹੈ? ਕੀ ਮੈਂ ਕਿਸੇ ਘੁਟਾਲੇ ਵਿੱਚ ਸ਼ਾਮਲ ਰਿਹਾ ਹਾਂ ਜਾਂ ਕਿਸੇ ਕਾਰੋਬਾਰ ਤੋਂ ਹਿੱਸਾ ਲਿਆ ਹੈ? ਮੇਰਾ ਇੱਕੋ ਇੱਕ ਹਿੱਸਾ ਸਿਰਫ਼ 3 ਕਰੋੜ ਪੰਜਾਬੀਆਂ ਦੇ ਦਰਦ ਵਿੱਚ ਹੈ।

" ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਦੁਆਰਾ ਦੌਲਤ ਅਤੇ ਜਾਇਦਾਦ ਹਾਸਲ ਕਰਨ ਲਈ ਸੱਤਾ ਦੀ ਦੁਰਵਰਤੋਂ ਨੂੰ ਉਜਾਗਰ ਕੀਤਾ। ਉਨ੍ਹਾਂ ਨਾਮਜ਼ਦਗੀਆਂ ਦੌਰਾਨ ਹਲਫ਼ਨਾਮੇ ਦੀ ਪ੍ਰਕਿਰਿਆ ਵੱਲ ਇਸ਼ਾਰਾ ਕੀਤਾ, ਜਿੱਥੇ ਉਮੀਦਵਾਰ ਆਪਣੀਆਂ ਜਾਇਦਾਦਾਂ ਦਾ ਐਲਾਨ ਕਰਦੇ ਹਨ, ਉਨ੍ਹਾਂ ਕਿਹਾ, "ਜਦੋਂ ਮੈਂ 2014 ਵਿੱਚ ਆਪਣੇ ਕਾਗ਼ਜ਼ ਦਾਖਲ ਕੀਤੇ ਸਨ, ਤਾਂ ਮੇਰੀ ਜਾਇਦਾਦ 2012 ਤੋਂ ਵੀ ਘੱਟ ਗਈ ਸੀ। 2017 ਵਿੱਚ, ਇਹ 2014 ਤੋਂ ਘੱਟ ਸੀ, ਅਤੇ ਫਿਰ 2022 ਵਿੱਚ, ਇਹ 2017 ਤੋਂ ਘੱਟ ਗਈ।" ਉਨ੍ਹਾਂ ਸਵਾਲ ਕੀਤਾ ਕਿ ਅਕਾਲੀ ਅਤੇ ਕਾਂਗਰਸੀ ਆਗੂ ਹਰ ਰੋਜ਼ ਅਮੀਰ ਕਿਵੇਂ ਹੁੰਦੇ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ, "ਕਿਉਂਕਿ ਉਹ ਕਾਰੋਬਾਰਾਂ ਵਿੱਚ ਹਿੱਸੇ ਦੀ ਮੰਗ ਕਰਦੇ ਹਨ ਅਤੇ ਘੁਟਾਲੇ ਕਰਦੇ ਹਨ।" ਮਾਨ ਨੇ ਨਸ਼ਾ ਫੈਲਾਉਣ ਅਤੇ ਪੰਜਾਬ ਨੂੰ ਬਰਬਾਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਨਿੰਦਾ ਕਰਦੇ ਹੋਏ ਕਿਹਾ, "ਉਨ੍ਹਾਂ ਨੇ ਘਰ-ਘਰ ਨਸ਼ੇ ਵੰਡੇ ਅਤੇ ਸਾਡੇ ਸੂਬੇ ਨੂੰ ਬਰਬਾਦ ਕਰ ਦਿੱਤਾ। ਅਸੀਂ ਨਸ਼ਿਆਂ ਵਿਰੁੱਧ ਜੰਗ ਛੇੜੀ ਹੈ ਅਤੇ ਤੁਸੀਂ ਪੰਜਾਬ ਵਿੱਚੋਂ ਇਸ ਦਾਗ਼ ਨੂੰ ਖ਼ਤਮ ਕਰਨ ਲਈ ਇਸ ਲੜਾਈ ਦਾ ਸਮਰਥਨ ਕਰ ਰਹੇ ਹੋ। ਇਕੱਠੇ ਮਿਲ ਕੇ, ਅਸੀਂ ਆਪਣੇ ਸੂਬੇ ਨੂੰ ਇਸ ਬੁਰਾਈ ਤੋਂ ਮੁਕਤ ਕਰਾਂਗੇ।" ਮਾਨ ਨੇ ਵੋਟਰਾਂ ਨੂੰ ਭ੍ਰਿਸ਼ਟ ਆਗੂਆਂ ਬਾਰੇ ਚੇਤਾਵਨੀ ਦਿੱਤੀ ਜੋ ਜਨਤਾ ਦੇ ਚੋਰੀ ਕੀਤੇ ਪੈਸੇ ਨਾਲ ਵੋਟਾਂ ਖ਼ਰੀਦਦੇ ਹਨ ਪਰ ਫਿਰ ਪੰਜ ਸਾਲ ਨਜ਼ਰ ਨਹੀਂ ਆਉਂਦੇ ਹਨ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਉਹ ਪੈਸੇ ਦੇਣ ਤਾਂ ਲੈ ਲਿਓ, ਪਰ 19 ਤਰੀਕ ਨੂੰ ਸਿਰਫ਼ "ਝਾੜੂ" ਨੂੰ ਵੋਟ ਪਾਓ। ਮਾਨ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਸਸ਼ਕਤ ਬਣਾਓ ਜੋ ਆਮ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਕੰਮ ਕਰਨਗੇ ਅਤੇ ਉਨ੍ਹਾਂ ਦਾ ਅਪਮਾਨ ਨਹੀਂ ਕਰਨਗੇ ਜਾਂ ਉਨ੍ਹਾਂ ਦਾ ਭਵਿੱਖ ਬਰਬਾਦ ਨਹੀਂ ਕਰਨਗੇ। ਮਾਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੇ ਪੜ੍ਹੇ-ਲਿਖੇ ਬੱਚਿਆਂ ਦਾ ਭਵਿੱਖ ਖ਼ੁਦ ਤੈਅ ਕਰੋ, ਕਿ ਤੁਸੀਂ ਉਨ੍ਹਾਂ ਦੀ ਕਿਸਮਤ ਉਨ੍ਹਾਂ ਦੇ ਹੱਥਾਂ ਵਿੱਚ ਦੇਣੀ ਹੈ ਜੋ ਨਤੀਜੇ ਦਿੰਦੇ ਹਨ ਜਾਂ ਉਨ੍ਹਾਂ ਦੇ ਜੋ ਦੁਰਵਿਵਹਾਰ ਕਰਦੇ ਹਨ। ਨਿਆਂ ਅਤੇ ਅਧਿਕਾਰਾਂ ਪ੍ਰਤੀ ਪਾਰਟੀ ਦੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਯਾਦ ਦਿਵਾਇਆ ਕਿ ਕਿਵੇਂ ਅਰਵਿੰਦ ਕੇਜਰੀਵਾਲ ਨੇ ਨਿਰਪੱਖਤਾ ਲਈ ਇਹ ਲੜਾਈ ਸ਼ੁਰੂ ਕੀਤੀ ਸੀ। ਜਲੰਧਰ ਪੱਛਮੀ ਜ਼ਿਮਨੀ ਚੋਣ 'ਚ ਮੋਹਿੰਦਰ ਭਗਤ ਦੀ 37,000 ਵੋਟਾਂ ਨਾਲ ਜਿੱਤ ਦਾ ਹਵਾਲਾ ਦਿੰਦੇ ਹੋਏ ਮਾਨ ਨੇ ਲੁਧਿਆਣਾ ਵੈਸਟ ਤੋਂ 47,000 ਵੋਟਾਂ ਨਾਲ ਜਿੱਤਣ ਦਾ ਭਰੋਸਾ ਪ੍ਰਗਟਾਇਆ। ਮਾਨ ਨੇ ਕਿਹਾ ਕਿ ਵਿਰੋਧੀ ਧਿਰ ਦੀ ਅਸਲ ਨਿਰਾਸ਼ਾ ਇਹ ਹੈ ਕਿ ਅੱਜ ਸਾਡੇ ਵਰਗੇ ਆਮ ਲੋਕ ਸੱਤਾ ਦੇ ਅਹੁਦਿਆਂ 'ਤੇ ਬਿਰਾਜਮਾਨ ਹਨ ਜਿੱਥੇ ਪਹਿਲਾਂ ਸਿਰਫ਼ ਉਨ੍ਹਾਂ ਦੇ ਆਪਣੇ ਬੱਚੇ ਹੀ ਰਾਜ ਕਰਦੇ ਸਨ। ਮਾਨ ਨੇ ਅਖੀਰ ਵਿੱਚ ਕਿਹਾ, "ਇਹ ਚੋਣ ਸਿਰਫ਼ ਇੱਕ ਪ੍ਰਤੀਨਿਧੀ ਚੁਣਨ ਦੀ ਨਹੀਂ ਹੈ, ਸਗੋਂ ਲੁਧਿਆਣਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਹੈ। ਇਮਾਨਦਾਰ ਅਗਵਾਈ ਹੇਠ ਲੁਧਿਆਣਾ ਨੂੰ ਅੱਗੇ ਵਧਾਉਣ ਲਈ ਸੰਜੀਵ ਅਰੋੜਾ ਨੂੰ ਵੋਟ ਦਿਓ।"

ludhiana-west-the-issue-is-clear-on-one-side-there-is-love-on-the-other-side-arrogance-bhagwant-mann


pbpunjab ad banner image
pbpunjab ad banner image
pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com