pau-celebrates-field-day-to-make-melon-growers-aware-of-the-merits-of-new-variety-punjab-amrit

ਪੀ.ਏ.ਯੂ. ਨੇ ਖਰਬੂਜ਼ਾ ਕਾਸ਼ਤਕਾਰਾਂ ਨੂੰ ਨਵੀਂ ਕਿਸਮ ਪੰਜਾਬ ਅੰਮ੍ਰਿਤ ਦੇ ਗੁਣਾਂ ਤੋਂ ਜਾਣੂੰ ਕਰਾਉਣ ਲਈ ਖੇਤ ਦਿਵਸਮਨਾਇਆ

Jun2,2025 | Narinder Kumar | Ludhiana

ਬੀਤੇ ਦਿਨੀਂ ਕਪੂਰਥਲਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਨੇ ਪਿੰਡ ਬਰਿੰਦਪੁਰ ਦੇ ਢੋਟ ਫਾਰਮ ਵਿਖੇ ਇਕ ਖੇਤ ਦਿਵਸ ਕਰਵਾਇਆ। ਇਸ ਦੌਰਾਨ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਖਰਬੂਜ਼ੇ ਦੀ ਕਿਸਮ ਪੰਜਾਬ ਅੰਮ੍ਰਿਤ ਨੂੰ ਖਰਬੂਜ਼ਾ ਕਾਸ਼ਤਕਾਰਾਂ ਕੋਲ ਕਾਸ਼ਤ ਲਈ ਤਜ਼ਵੀਜ਼ ਕੀਤਾ ਗਿਆ। 70 ਤੋਂ ਵਧੇਰੇ ਖਰਬੂਜ਼ਾ ਬੀਜਣ ਵਾਲੇ ਕਿਸਾਨ ਅਤੇ ਆਸਪਾਸ ਦੇ ਪਿੰਡਾਂ ਦੇ ਲੋਕ ਇਸ ਸਮਾਰੋਹ ਵਿਚ ਸ਼ਾਮਿਲ ਹੋਏ।

ਇਸ ਖੇਤਦਿਵਸ ਦੌਰਾਨ ਆਪਣੇ ਮੁੱਖ ਭਾਸ਼ਣ ਵਿਚ ਪੀ.ਏ.ਯੂ. ਦੇ ਵਾਈਸਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੰਜਾਬ ਅਤੇ ਨੇੜਲੇ ਖਿੱਤਿਆਂ ਵਿਚ ਖੇਤੀ ਦੇ ਵਿਕਾਸ ਲਈ ਪੀ.ਏ.ਯੂ. ਵੱਲੋਂ ਪਾਏ ਯੋਗਦਾਨ ਨੂੰ ਕਿਸਾਨਾਂ ਨਾਲ ਸਾਂਝਾ ਕੀਤਾ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦਾ ਖੋਜ ਮੰਤਵ ਕਿਸਾਨਾਂ ਲਈ ਟਿਕਾਊ ਅਤੇ ਢੁੱਕਵੀਆਂ ਫਸਲੀ ਕਿਸਮਾਂ ਦਾਵਿਕਾਸ ਕਰਨਾ ਹੈ। ਪੀ.ਏ.ਯੂ. ਦੀ ਖਰਬੂਜ਼ੇ ਦੀ ਕਿਸਮ ਪੰਜਾਬ ਅੰਮ੍ਰਿਤ ਨੂੰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਸਾਨਾਂ ਦੇ ਲਾਭ ਲਈ ਪੈਦਾ ਕੀਤੀ ਕਿਸਮ ਕਿਹਾ। ਡਾ. ਗੋਸਲ ਨੇ ਕਿਹਾ ਕਿ ਕਿਸਾਨਾਂ ਦੇ ਵੱਧ ਤੋਂ ਵੱਧ ਇਸ ਕਿਸਮ ਨੂੰ ਅਪਨਾਉਣ ਨਾਲ ਖਰਬੂਜ਼ੇ ਦੀ ਕਾਸ਼ਤ ਮਿਆਰੀ, ਗੁਣ ਭਰਪੂਰ ਅਤੇ ਪ੍ਰਚਲਿਤ ਕਿਸਮਾਂ ਦੇ ਮੁਕਾਬਲੇ ਸਸਤਾ ਫਲ ਪੈਦਾ ਕਰਨ ਵਿਚ ਸਹਾਇਤਾ ਮਿਲੇਗੀ।

ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਨੇ ਹਾਜ਼ਰ ਖਰਬੂਜ਼ਾ ਉਤਪਾਦਕਾਂ ਨੂੰ ਪੰਜਾਬ ਅੰਮ੍ਰਿਤ ਨਾਲ ਜੁੜਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਸ ਕਿਸਮ ਦੀ ਸਮੇਂ ਸਿਰ ਬਿਜਾਈ ਮੰਡੀ ਦੀ ਮੰਗ ਮੁਤਾਬਿਕ ਢੁੱਕਵਾਂ ਉਤਪਾਦਨ ਸਾਹਮਣੇ ਲਿਆ ਸਕਦੀ ਹੈ। ਨਾਲ ਹੀ ਉਹਨਾਂ ਨੇ ਸਬਜ਼ੀਆਂ ਅਤੇ ਖੇਤ ਫਸਲਾਂ ਦੀਆਂ ਵਿਕਸਿਤ ਕਿਸਮਾਂ ਅਤੇ ਹਾਈਬਿ੍ਰਡਾਂ ਦਾ ਜ਼ਿਕਰ ਵੀ ਕੀਤਾ।

ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਇਸ ਦੌਰਾਨ ਯੂਨੀਵਰਸਿਟੀ ਵੱਲੋਂ ਸਬਜ਼ੀਆਂ ਦੀ ਕਾਸ਼ਤ ਨੂੰ ਵਧਾਉਣ ਲਈ ਕੀਤੀਆਂ ਜਾ ਰਹੀਆਂ ਪਸਾਰ ਕੋਸ਼ਿਸ਼ਾਂ ਉੱਪਰ ਚਾਨਣਾ ਪਾਇਆ।

ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸਤਪਾਲ ਸ਼ਰਮਾ ਨੇ ਪੰਜਾਬ ਅੰਮ੍ਰਿਤ ਦੇ ਮਿਆਰ ਅਤੇ ਗੁਣਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਇਹ ਕਿਸਮ ਸੰਭਾਵੀ ਤੌਰ ਤੇ 85 ਕੁਇੰਟਲ ਪ੍ਰਤੀਏਕੜਦਾਝਾੜਦੇਣ ਦੇ ਸਮਰੱਥ ਹੈ। ਇਸ ਕਿਸਮ ਦੇ ਫਲ ਅਕਾਰ ਵਿਚ ਗੋਲ, ਛਿੱਲੜ ਹਲਕੇ ਪੀਲੇ ਰੰਗ ਦਾ ਅਤੇ
ਇਸਦਾ ਗੁੱਦਾ ਬੇਹੱਦ ਸੁਆਦੀਅਤੇ 15 ਪ੍ਰਤੀਸ਼ਤ ਟੀ ਐੱਸ ਐੱਸ ਨਾਲ ਭਰਪੂਰ ਹੈ। ਉਹਨਾਂ ਨੇ ਮਹਿੰਗੇ ਹਾਈਬਿ੍ਰਡ ਬੀਜਾਂ ਦੇ ਮੁਕਾਬਲੇ ਇਸ ਕਿਸਮ ਨੂੰ ਵਧੇਰੇ ਗੁਣਵੱਤਾ ਭਰਪੂਰ ਆਖਿਆ।

ਹਾਜ਼ਰ ਮਾਹਿਰਾਂ ਵਿਚ ਡਾ. ਦਿਲਪ੍ਰੀਤ ਤਲਵਾਰ, ਡਾ. ਸੁਮਨ ਕੁਮਾਰੀ, ਡਾ. ਬਿੰਦੂ, ਸ਼੍ਰੀ ਮਤੀ ਅਵਨੀਤ ਕੌਰ ਅਤੇ ਵਿਦਿਆਰਥੀਆਂ ਮੇਡਾ ਸਾਈ ਸਿੰਧੂ ਅਤੇ ਅਮਨਦੀਪ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਹਾਜ਼ਰ ਕਿਸਾਨਾਂ ਵਿੱਚੋਂ ਸ਼੍ਰੀ ਈਸ਼ਾ ਸਿੰਘ, ਤਰਲੋਚਨ ਸਿੰਘ, ਨਿਰਮਲ ਸਿੰਘ, ਅਮਰਵੀਰ ਸਿੰਘ ਢੀਂਡਸਾ ਅਤੇ ਮੋਹਨਮੀਨਾ ਖਰਬੂਜ਼ੇ ਦੀ ਇਸ ਕਿਸਮ ਤੋਂ ਬੇਹੱਦ ਪ੍ਰਭਾਵਿਤ ਨਜ਼ਰ ਆਏ।
ਕਿ੍ਰਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਨਿਰਦੇਸ਼ਕ ਡਾ. ਹਰਿੰਦਰ ਸਿੰਘ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ ਜਦ ਕਿ ਡਾ. ਅਮਨਦੀਪ ਕੌਰ ਨੇ ਝੋਨਾ, ਆਲੂ ਅਤੇ ਖਰਬੂਜ਼ਾ ਅਧਾਰਿਤ ਫਸਲੀ ਚੱਕਰ ਨਾਲ ਜਾਣ-ਪਛਾਣ ਕਰਵਾਈ। ਅੰਤ ਵਿਚ ਕਿਸਾਨ ਸੇਵਾ ਸਲਾਹ ਕੇਂਦਰ ਤਰਨਤਾਰਨ ਦੇ ਇੰਚਾਰਜ ਡਾ. ਪਰਵਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

pau-celebrates-field-day-to-make-melon-growers-aware-of-the-merits-of-new-variety-punjab-amrit


pbpunjab ad banner image
pbpunjab ad banner image
pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com