kk-bawa-returns-from-foreign-tour-after-releasing-the-book-divine-knowledge-of-the-sea-of-guru-granth-sahib-

ਵਿਦੇਸ਼ ਦੌਰੇ ਤੋਂ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਰਿਲੀਜ਼ ਕਰਕੇ ਪਰਤੇ ਬਾਵਾ

Aug18,2025 | Narinder Kumar | Ludhiana

ਵਿਦੇਸ਼ ਦੌਰੇ ਤੋਂ"ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਰਿਲੀਜ਼ ਕਰਕੇ ਪਰਤੇ ਬਾਵਾ ਨੇ ਕੈਨੇਡਾ ਦੀ ਮੰਤਰੀ ਰੂਬੀ ਸਹੋਤਾ, ਮੈਂਬਰ ਪਾਰਲੀਮੈਂਟ ਅਮਨਦੀਪ ਕੌਰ ਸੋਢੀ, ਅਮਰਜੀਤ ਸਿੰਘ ਗਿੱਲ, ਸੁੱਖ ਧਾਲੀਵਾਲ, ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲੀ ਅਤੇ ਗਿੱਲ, ਸਿੱਧੂ, ਗਰੇਵਾਲ, ਦਿਓਲ, ਕਥੂਰੀਆ, ਬਾਵਾ, ਸਤਵੀਰ, ਦਿਲਜੀਤ ਦਾ ਕੀਤਾ ਵਿਸ਼ੇਸ਼ ਧੰਨਵਾਦ

30ਅਗਸਤ ਨੂੰ ਇਤਿਹਾਸਿਕ ਮਿਲਾਪ ਦਿਹਾੜਾ ਮਨਾਉਣ ਲਈ ਜੱਥਾ ਸ੍ਰੀ ਬਾਵਾ ਦੀ ਅਗਵਾਈ ਵਿੱਚ ਸ੍ਰੀ ਹਜੂਰ ਸਾਹਿਬ ਨਾਂਦੇੜ ਲਈ ਸੱਚਖੰਡ ਐਕਸਪ੍ਰੈੱਸ ਰਾਹੀਂ ਰਵਾਨਾ ਹੋਵੇਗਾ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦਾ ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਂਡੇਸ਼ਨ ਪੰਜਾਬ ਨੇ ਸਾਥੀਆਂ ਸਮੇਤ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਅਤੇ ਕਾਮਯਾਬ ਯਾਤਰਾ ਲਈ ਫਾਊਂਡੇਸ਼ਨ ਦੇ ਦੇਸ਼ ਵਿਦੇਸ਼ ਦੇ ਅਹੁਦੇਦਾਰਾਂ ਦਾ ਸ. ਗਿੱਲ ਨੇ ਧੰਨਵਾਦ ਕੀਤਾ। ਇਸ ਸਮੇਂ ਰਕਬਾ ਭਵਨ ਪਹੁੰਚੀ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਕੌਰ ਉਦਾਸੀ ਅਤੇ ਡਾ. ਜੈਰਾਮ ਕੱਕੜ ਸਮਾਜ ਸੇਵੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਵਿਦੇਸ਼ ਜਾ ਰਹੀ ਕਰਮਜੀਤ ਕੌਰ ਛੰਦੜਾ ਪ੍ਰਧਾਨ ਮਹਿਲਾ ਵਿੰਗ ਫਾਊਂਡੇਸ਼ਨ ਦਾ ਵੀ ਪੁਸਤਕ ਭੇਂਟ ਕਰਕੇ ਸਨਮਾਨ ਕੀਤਾ ਗਿਆ।

ਇਸ ਸਮੇਂ ਸ੍ਰੀ ਬਾਵਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜੱਥਾ ਇਤਿਹਾਸਿਕ ਮਿਲਾਪ ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਧੋਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਇਆ ਸੀ। ਇਹ ਇਤਿਹਾਸਿਕ ਦਿਹਾੜਾ ਮਨਾਉਣ ਲਈ ਜੱਥਾ 30 ਅਗਸਤ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸੱਚਖੰਡ ਐਕਸਪ੍ਰੈੱਸ ਰਾਹੀਂ ਰਵਾਨਾ ਹੋਵੇਗਾ ਅਤੇ 3 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸੱਚਖੰਡ ਸਾਹਿਬ ਵਿਖੇ ਪਾਉਣ ਉਪਰੰਤ ਗੁਰਦੁਆਰਾ ਬੰਦਾ ਘਾਟ ਦੀਵਾਨ ਸਜਾਏ ਜਾਣਗੇ ਅਤੇ ਜੱਥਾ 5 ਸਤੰਬਰ ਨੂੰ ਵਾਪਸ ਰਵਾਨਾ ਹੋਵੇਗਾ।

ਇਸ ਸਮੇਂ ਸ੍ਰੀ ਬਾਵਾ ਨੇ ਕਿਹਾ ਕਿ ਉਹ ਕੈਨੇਡਾ ਅਤੇ ਅਮਰੀਕਾ ਵਿੱਚ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਜੋ ਪੰਜਾਬੀ ਵਿੱਚ ਰਿਲੀਜ਼ ਕਰਨ ਲਈ ਗਏ ਸਨ ਜਿਸ ਦੀ ਪ੍ਰਸਿੱਧ ਵਿਦਵਾਨ ਅਨੁਰਾਗ ਸਿੰਘ ਨੇ ਸੰਪਾਦਨਾ ਕੀਤੀ ਹੈ। ਉਹਨਾਂ ਕਿਹਾ ਕਿ ਉਹ ਧੰਨਵਾਦ ਕਰਦੇ ਹਨ ਵੈਨਕੂਵਰ ਵਿਖੇ ਹਰਬੰਤ ਸਿੰਘ ਦਿਓਲ, ਬਿੰਦਰ ਗਰੇਵਾਲ ਵੱਲੋਂ ਆਯੋਜਿਤ ਕੀਤੇ ਸਮਾਗਮ ਲਈ ਅਤੇ ਸਿਆਟਲ ਅਮਰੀਕਾ ਵਿਖੇ ਦਲਜੀਤ ਸਿੰਘ ਹਿੱਸੋਵਾਲ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਰਿਲੀਜ਼ ਕੀਤੀ ਪੁਸਤਕ ਲਈ ਅਤੇ ਟੋਰਾਂਟੋ ਬ੍ਰਮਪਟਨ ਵਿਖੇ ਸਮਾਗਮ ਆਯੋਜਿਤ ਕਰਨ ਲਈ ਦਲਵੀਰ ਸਿੰਘ ਕਥੂਰੀਆ ਦਾ ਜੋ ਪੰਜਾਬੀ ਭਾਸ਼ਾ ਦੀ ਵਡਮੁੱਲੀ ਸੇਵਾ ਦੇਸ਼ ਵਿਦੇਸ਼ ਵਿੱਚ ਕਰ ਰਹੇ ਹਨ। ਉਹਨਾਂ ਅਸ਼ੋਕ ਬਾਵਾ ਚੇਅਰਮੈਨ ਫਾਊਂਡੇਸ਼ਨ ਕੈਨੇਡਾ, ਉੱਘੇ ਲੁਖਕ ਸਤਿਬੀਰ ਸਿੰਘ, ਅਮਰਪ੍ਰੀਤ ਔਲਖ, ਕੁਲਵਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।

ਬਾਵਾ ਨੇ ਸਮਾਗਮ ਵਿੱਚ ਮੁੱਖ ਤੌਰ 'ਤੇ ਸ਼ਾਮਿਲ ਹੋਈ ਕੈਨੇਡਾ ਸਰਕਾਰ ਦੀ ਮੰਤਰੀ ਰੂਬੀ ਸਹੋਤਾ, ਅਮਨਦੀਪ ਕੌਰ ਸੋਢੀ, ਅਮਰਜੀਤ ਸਿੰਘ ਗਿੱਲ, ਸੁੱਖ ਧਾਲੀਵਾਲ ਸਾਰੇ ਮੈਂਬਰ ਪਾਰਲੀਮੈਂਟ ਅਤੇ ਗੁਰਬਖਸ਼ ਸਿੰਘ ਮੱਲੀ ਸਾਬਕਾ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕੀਤਾ। ਇਸ ਸਮੇਂ ਉਹਨਾਂ ਅਮਰੀਕਾ ਦੇ ਫਾਊਂਡੇਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਟਰੱਸਟੀ ਬਹਾਦਰ ਸਿੰਘ ਸਿੱਧੂ, ਨਿਰਮਲ ਸਿੰਘ ਗਰੇਵਾਲ, ਪਰਮਿੰਦਰ ਦਿਓਲ, ਮਨਦੀਪ ਹਾਂਸ, ਵਿੱਕੀ ਯੂਥ ਨੇਤਾ, ਰਾਜਭਿੰਦਰ ਬਿਦੇਸ਼ਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।

kk-bawa-returns-from-foreign-tour-after-releasing-the-book-divine-knowledge-of-the-sea-of-guru-granth-sahib-



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB