ਬੀਤੇ ਦਿਨੀਂ ਦੱਖਣੀ ਸੂਡਾਨ ਦੀ ਡਾ. ਜੌਨ ਗਾਰੰਗ ਯਾਦਗਾਰੀ ਵਿਗਿਆਨ ਤਕਨਾਲੋਜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਬਰਾਹਮ ਮੈਟੋਚ ਢਾਲ ਦੀ ਅਗਵਾਈ ਵਿਚ ਵਿਸ਼ੇਸ਼ ਵਫਦ ਦੇ ਪੀ.ਏ.ਯੂ. ਦੌਰੇ ਦੌਰਾਨ ਯੂਨੀਵਰਸਿਟੀ ਮਾਹਿਰਾਂ ਵੱਲੋਂ ਖੇਤੀ ਬਾਇਓਤਕਨਾਲੋਜੀ ਦੀ ਸ਼ਬਦਾਵਲੀ ਦੇ ਸੰਗ੍ਰਹਿ ਨੂੰ ਜਾਰੀ ਕੀਤਾ ਗਿਆ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿਚ ਹੋਈ ਵਿਸ਼ੇਸ਼ ਇਕੱਤਰਤਾ ਵਿਚ ਯੂਨੀਵਰਸਿਟੀ ਦੇ ਵਿਗਿਆਨੀ, ਅਧਿਕਾਰੀ, ਮਾਹਿਰ ਅਤੇ ਵਿਦਿਆਰਥੀ ਸ਼ਾਮਿਲ ਹੋਏ| ਇਸ ਸੰਗ੍ਰਹਿ ਦੇ ਇਕੱਤਰਕਰਤਾ ਸਾਂਝੇ ਰੂਪ ਵਿਚ ਡਾ. ਗੁਰਬਚਨ ਸਿੰਘ ਮਿਗਲਾਨੀ, ਡਾ. ਪ੍ਰਵੀਨ ਛੁਨੇਜਾ ਅਤੇ ਡਾ. ਸਤਿਬੀਰ ਸਿੰਘ ਗੋਸਲ ਨੇ ਖੇਤੀ ਬਾਇਓਤਕਨਾਲੋਜੀ ਨਾਲ ਸੰਬੰਧਤ ਸ਼ਬਦਾਵਲੀ ਅਤੇ ਪਦਾਵਲੀ ਨੂੰ ਕਿਤਾਬ ਦੀ ਸ਼ਕਲ ਦਿੱਤੀ ਹੈ ਜਿਸਨੂੰ ਬਰਤਾਨੀਆਂ ਦੀ ਸੀ ਏ ਬੀ ਆਈ ਪ੍ਰਕਾਸ਼ਨ ਸੰਸਥਾ ਵੱਲੋਂ ਛਾਪਿਆ ਗਿਆ ਹੈ|
ਕਿਤਾਬ ਲੋਕ ਅਰਪਿਤ ਕਰਦਿਆਂ ਡਾ. ਅਬਰਾਹਮ ਢਾਲ ਨੇ ਲੇਖਕਾਂ ਨੂੰ ਇਸ ਵੱਡਮੁੱਲੇ ਕਾਰਜ ਲਈ ਵਧਾਈ ਦਿੱਤੀ| ਉਹਨਾਂ ਕਿਹਾ ਕਿ ਪੂਰੇ ਵਿਸ਼ਵ ਦੀ ਭੋਜਨ ਸੁਰੱਖਿਆ ਦੇ ਰਾਹ ਵਿਚ ਆਉਣ ਵਾਲੇ ਸੰਕਟ ਅਤੇ ਚੁਣੌਤੀਆਂ ਦੇ ਹੱਲ ਲਈ ਬਾਇਓਤਕਨਾਲੋਜੀ ਬੜਾ ਲਾਹੇਵੰਦ ਤਰੀਕਾ ਹੈ ਅਤੇ ਇਸਦੀ ਵਿਗਿਆਨਕ ਸੂਝ ਨੂੰ ਸੌਖੇ ਸ਼ਬਦਾਂ ਵਿਚ ਪੇਸ਼ ਕਰਨਾ ਹਮੇਸ਼ਾਂ ਲੋੜਵੰਦਾ ਰਿਹਾ ਹੈ| ਉਹਨਾਂ ਕਿਹਾ ਕਿ ਇਸ ਸ਼ਬਦਾਵਲੀ ਦੇ ਇਕ ਜਿਲਦ ਵਿਚ ਛਪਣ ਨਾਲ ਖੋਜ ਦੇ ਔਖੇ ਪਦ ਵਿਦਿਆਰਥੀਆਂ ਅਤੇ ਖੋਜੀਆਂ ਲਈ ਸਹਾਈ ਹੋਣਗੇ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਧੁਨਿਕ ਖੇਤੀ ਖੋਜ ਵਿਚ ਖੇਤੀ ਬਾਇਓਤਕਨਾਲੋਜੀ ਦੀ ਭੂਮਿਕਾ ਦੇ ਪ੍ਰਸੰਗ ਵਿਚ ਇਸ ਕਿਤਾਬ ਦੇ ਮਹੱਤਵ ਉੱਪਰ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਵਿਸ਼ੇ ਦੀ ਔਖੀ ਸ਼ਬਦਾਵਲੀ ਅਤੇ ਸਿਧਾਂਤਾਂ ਨੂੰ ਵਿਆਖਿਆਉਣ ਦੇ ਨਾਲ-ਨਾਲ ਸੰਬੰਧਤ ਵਿਸ਼ਿਆਂ ਅਤੇ ਖੇਤਰਾਂ ਨੂੰ ਵੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ| 16,200 ਦੇ ਕਰੀਬ ਪਦਾਂ ਦੀ ਵਰਤੋਂ ਕਰਕੇ ਉਦਯੋਗ ਅਤੇ ਅਕਾਦਮਿਕਤਾ ਦੇ ਸ਼ਾਬਦਿਕ ਰਿਸ਼ਤੇ ਨੂੰ ਹੋਰ ਗੂੜਾ ਕਰਨ ਦਾ ਕਾਰਜ ਕੀਤਾ ਗਿਆ ਹੈ| ਉਹਨਾਂ ਆਸ ਪ੍ਰਗਟਾਈ ਕਿ ਇਸ ਨਾਲ ਖੇਤੀ ਬਾਇਓਤਕਨਾਲੋਜੀ ਦਾ ਵਿਸ਼ਾ ਵਧੇਰੇ ਸ਼ੂਖਮ ਅਤੇ ਸ਼ਪੱਸ਼ਟ ਰੂਪ ਵਿਚ ਵਿਦਿਆਰਥੀਆਂ ਅਤੇ ਖੋਜੀਆਂ ਤੱਕ ਪਹੁੰਚ ਸਕੇਗਾ| ਡਾ. ਗੋਸਲ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਖੇਤੀ ਬਾਇਓਤਕਨਾਲੋਜੀ ਨਾਲ ਸੰਬੰਧਤ ਸ਼ਬਦਾਵਲੀ ਨੂੰ ਇਕ ਜਗ੍ਹਾ ਸੰਗ੍ਰਹਿਤ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ| ਇਹ ਕਿਤਾਬ ਇਸ ਦਿਸ਼ਾ ਵਿਚ ਸਾਰਥਕ ਪਹਿਲਕਦਮੀ ਬਣੀ ਹੈ|
ਡਾ. ਗੁਰਬਚਨ ਸਿੰਘ ਮਿਗਲਾਨੀ ਨੇ ਇਸ ਕਿਤਾਬ ਦੀ ਯਾਤਰਾ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਇਸ ਵਿਸ਼ੇ ਦੀ ਸ਼ਬਦਾਵਲੀ ਨੂੰ ਇਕੱਤਰ ਕਰਨ ਦੇ ਤਜਰਬੇ ਸਾਂਝੇ ਕੀਤੇ| ਉਹਨਾਂ ਆਸ ਪ੍ਰਗਟਾਈ ਕਿ ਇਸ ਵਿਸ਼ੇ ਦੇ ਵਿਦਿਆਰਥੀਆਂ ਅਤੇ ਮਾਹਿਰਾਂ ਵੱਲੋਂ ਇਸ ਕਿਤਾਬ ਦਾ ਮਹੱਤਵ ਸਵੀਕਾਰ ਕੀਤਾ ਜਾਵੇਗਾ|
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB