ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਹਰਵਿੰਦਰ ਸਿੰਘ ਵਾਲੀਆ ਸਰਪ੍ਰਸਤ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਦੇ ਆਉਣ ‘ਤੇ ਉਹਨਾਂ ਦੇ ਸਤਿਕਾਰ ਵਿੱਚ ਮੀਟਿੰਗ ਵਿੱਚ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਦਲਜੀਤ ਸਿੰਘ ਸਿੱਧੂ ਰਕਬਾ ਨੂੰ ਅੰਤਰਰਾਸ਼ਟਰੀ ਫਾਊਂਡੇਸ਼ਨ ਯੂ.ਐੱਸ.ਏ. ਦਾ ਜਨਰਲ ਸਕੱਤਰ ਜਦਕਿ ਸਵਰਨ ਸਿੰਘ ਖਵਾਜਕੇ ਸਾਬਕਾ ਚੇਅਰਮੈਨ ਨੂੰ ਫਾਊਂਡੇਸ਼ਨ ਪੰਜਾਬ ਦਾ ਜਨਰਲ ਸਕੱਤਰ, ਕਰਨ ਗਰੇਵਾਲ ਨੂੰ ਸਕੱਤਰ ਫਾਊਂਡੇਸ਼ਨ ਪੰਜਾਬ ਅਤੇ ਸਵਰਨਜੀਤ ਸਿੰਘ ਰਕਬਾ ਨੂੰ ਪ੍ਰਬੰਧਕ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮੇਂ ਫਾਊਂਡੇਸ਼ਨ ਦੇ ਜਨਰਲ ਸਕੱਤਰ ਇੰਦਰਪਾਲ ਸਿੰਘ ਵਾਲੀਆ, ਹਰਵਿੰਦਰ ਸਿੰਘ ਸਿੱਧੂ ਰਕਬਾ, ਸਰਪੰਚ ਰਕਬਾ ਮਨਮੀਤ ਸਹਿਜਪਾਲ, ਫਾਊਂਡੇਸ਼ਨ ਦੇ ਸਰਪ੍ਰਸਤ ਇਕਬਾਲ ਸਿੰਘ ਗਿੱਲ ਰਿਟਾਇਰਡ ਆਈ.ਪੀ.ਐੱਸ, ਫਾਊਂਡੇਸ਼ਨ ਦੇ ਜਨਰਲ ਸਕੱਤਰ ਅਤੇ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ, ਫਾਊਂਡੇਸ਼ਨ ਪੰਜਾਬ ਦੀ ਮਹਿਲਾ ਵਿੰਗ ਦੀ ਚੇਅਰਪਰਸਨ ਬੀਬੀ ਸਵਰਨਜੀਤ ਕੌਰ ਵਿਸ਼ੇਸ਼ ਤੌਰ ‘ਤੇ ਸਮਾਗਮ ਵਿੱਚ ਪੁੱਜੇ ਜਿਨਾਂ ਨਾਲ ਮਿਲਾਪ ਦਸਮ ਪਿਤਾ ਦੀ ਧਰਤੀ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਜੱਥੇ ਸਮੇਤ ਹੋਇਆ ਸੀ। ਤਰਸੇਮ ਸਿੰਘ ਸੁਲਤਾਨਪੁਰ ਲੋਧੀ (ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ) ਤੋਂ ਆਇਆ ਨੂੰ ਫਾਊਂਡੇਸ਼ਨ ਪੰਜਾਬ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਮੇਂ ਉਪਰੋਕਤ ਅਹੁਦੇਦਾਰਾਂ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਫਾਊਂਡੇਸ਼ਨ ਨਾਲ ਜੁੜ ਕੇ ਇਤਿਹਾਸਿਕ ਦਿਹਾੜੇ ਮਨਾਉਣ ਸਬੰਧੀ ਸਮਾਗਮ ਵਿੱਚ ਤਨ-ਮਨ-ਧਨ ਨਾਲ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਦਿੱਤਾ। ਇਸ ਸਮੇਂ ਸ਼੍ਰੀ ਬਾਵਾ, ਵਾਲੀਆ ਯੂ.ਐੱਸ.ਏ. ਅਤੇ ਸ. ਗਿੱਲ ਨੇ ਉਪਰੋਕਤ ਅਹੁਦੇਦਾਰਾਂ ਨੂੰ ਹਾਰਦਿਕ ਵਧਾਈ ਦਿੱਤੀ।
in-a-meeting-held-at-baba-banda-singh-bahadur-bhawan-tarsem-singh-sultanpur-lodhi-daljit-singh-america-swaran-singh-khawajke-karan-grewal-swaranjit-singh-rakba-were-appointed-office-bearers-of-the-foundation-