ਗਰਮੀ ਦੀਆਂ ਛੁੱਟੀਆਂ ਸਿਰਫ਼ ਦੂਰ-ਦੁਰਾਡੇ ਬਰਫ਼ੀਲੇ ਪਹਾੜਾਂ ’ਤੇ ਮੌਜ-ਮਸਤੀ ਤੇ ਮਨੋਰੰਜਨ ਦਾ ਹੀ ਸਾਧਨ ਨਹੀਂ ਹੁੰਦੀਆਂ, ਬਲਕਿ ਕੁਦਰਤ ਤੇ ਇਤਿਹਾਸ ਨੂੰ ਜਾਨਣ ਦਾ ਵੀ ਸਬੱਬ ਬਣੀਆਂ। ਇਨ੍ਹਾਂ ਛੁੱਟੀਆਂ ਦੌਰਾਨ ਵੱਖੋ-ਵੱਖ ਸਰਕਾਰੀ ਸਕੂਲਾਂ ਦੇ 3 ਅਧਿਆਪਕਾਂ ਨੇ ਸਾਈਕਲਾਂ ’ਤੇ ਲੇਹ ਲੱਦਾਖ ਤੱਕ ਸੈਂਕੜੇ ਮੀਲ ਦਾ ਪੈਂਡਾ ਤੈਅ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਇਨ੍ਹਾਂ ਜਾਬਾਜ਼ ਅਧਿਆਪਕ ’ਚ ਲੈਕਚਰਾਰ ਇਕਬਾਲ ਸਿੰਘ, ਜਸਵੀਰ ਸਿੰਘ, ਈਟੀਟੀ ਅਧਿਆਪਕ ਕੁਲਦੀਪ ਸਿੰਘ ਸ਼ਾਮਲ ਹਨ। ਸਾਈਕਲਾਂ ’ਤੇ ਸਫ਼ਲਤਾ ਨਾਲ ਯਾਤਰਾ ਮੁਕੰਮਲ ਕਰਕੇ ਵਾਪਸ ਘਰ ਪਰਤੇ ਇਨ੍ਹਾਂ ਅਧਿਆਪਕਾਂ ਨੇ ਦੱਸਿਆ ਕਿ ਸੈਂਕੜੇ ਕਿਲੋਮੀਟਰ ਦੇ ਇਸ ਸਫ਼ਰ ਦੌਰਾਨ ਉਨ੍ਹਾਂ ਨੂੰ ਜਿੱਥੇ ਵਿਸ਼ਵ ਦੀਆਂ ਸਭ ਤੋਂ ਉੱਚੀਆਂ ਪਹਾੜੀਆਂ ਦੇ ਬਰਫ਼ੀਲੇ ਰਸਤਿਆਂ ਨੂੰ ਪਾਰ ਕਰਨਾ ਪਿਆ, ਉੱਥੇ ਇਨ੍ਹਾਂ ਸਰਹੱਦੀ ਖੇਤਰਾਂ ਅੰਦਰ ਭਾਰਤੀ ਫ਼ੌਜ ਦੇ ਜਵਾਨਾਂ ਵੱਲੋਂ ਦੇਸ਼ ਦੀ ਰਾਖੀ ਲਈ ਜਾਨ ਤਲੀ ’ਤੇ ਰੱਖ ਕੇ ਨਿਭਾਈਆਂ ਜਾ ਰਹੀਆਂ ਮਾਣਮੱਤੀਆਂ ਸੇਵਾਵਾਂ ਨੂੰ ਨੇੜਿਓਂ ਵੇਖਣ ਦਾ ਮੌਕਾ ਵੀ ਮਿਲਿਆ।
ਉਨ੍ਹਾਂ ਸੋਨਮਾਰਗ ਤੋਂ ਲੈ ਕੇ ਸਮੁੰਦਰੀ ਤੱਟ ਤੋਂ 11575 ਫੁੱਟ ਉੱਚੇ ਜੋਜੀਲਾ ਪਾਸ, 12139 ਫੁੱਟ ਉੱਚੇ ਨਮਕੀਲਾ ਪਾਸ ਤੇ 13478 ਫੁੱਟ ਉੱਚੇ ਫੁਟੀਲਾ ਪਾਸ ਨੂੰ ਸਰ ਕਰਨ ਦਾ ਤਜਰਬਾ ਸਾਂਝਾ ਕਰਦਿਆਂ ਸੋਨਮਾਰਗ ਤੋਂ ਦਰਾਸ, ਕਾਰਗਿਲ, ਲਿਮਆਰੂ, ਖ਼ਲਸੀ ਤੇ ਨਿੰਮੂ ਪਿੰਡਾਂ ਦੇ ਜੀਵਨ ਤੇ ਸੱਭਿਆਚਾਰ ਸੰਸਕ੍ਰਿਤੀ ਬਾਰੇ ਵੀ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਦਰਾਸ ਤੋਂ 6 ਕਿਲੋਮੀਟਰ ਦੀ ਦੂਰੀ ’ਤੇ ਬਣੇ ਕਾਰਗਿਲ ਵਾਰ ਮੈਮੋਰੀਅਲ ਸਮਾਰਕ ‘ਚ ਭਾਰਤੀ ਸੈਨਾ ਦੇ 1999 ਵਿੱਚ ਕਾਰਗਿਲ ਦੇ ਯੁੱਧ ਦੀਆਂ ਯਾਦਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦੋ ਦਰਿਆਵਾਂ ਦੇ ਮੇਲ ਸੰਗਮ, ਮੈਗਨੈਗਟਿਕ ਹਿੱਲ ਤੇ ਸ੍ਰੀ ਗੁਰੂ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੱਥਰ ਸਾਹਿਬ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਭਾਰਤੀ ਸੈਨਾ ਪੂਰੀ ਸ਼ਰਧਾ ਤੇ ਗੁਰਮਰਿਆਦਾ ਨਾਲ ਕਰ ਰਹੀ ਹੈ। ਅਧਿਆਪਕਾਂ ਮੁਤਾਬਕ ਉਨ੍ਹਾਂ ਦੀ ਕੁਦਰਤੀ ਨਜ਼ਾਰਿਆਂ ਭਰਪੂਰ ਇਹ ਸਾਈਕਲ ਯਾਤਰਾ ਦੇ ਸੁਖ਼ਦ, ਸਿਹਤ ਸੰਭਾਲ, ਕੁਦਰਤ ਦੇ ਬੇਮਿਸਾਲ ਬਣਤਰ ‘ਤੇ ਨਜ਼ਾਰਿਆਂ ਦੇ ਪਲ ਵਿਦਿਆਰਥੀਆਂ ਨੂੰ ਪ੍ਰਕ੍ਰਿਤਕ ਚੇਤਨਾ ਦਾ ਸਬੱਬ ਬਣਨਗੇ।
teacher-friends-who-reached-leh-ladakh-on-bicycles-made-history-by-covering-hundreds-of-miles
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)