ਲੋਕ ਮੰਚ ਪੰਜਾਬ ਵੱਲੋਂ ਹਰ ਸਾਲ ਦਿੱਤੇ ਜਾਣ ਵਾਲਾ ਕਾਵਿਲੋਕ ਪੁਰਸਕਾਰ ਹੁਣ ‘ਸੁਰਜੀਤ ਪਾਤਰ ਕਾਵਿਲੋਕ ਪੁਰਸਕਾਰ’ ਹੋਇਆ ਕਰੇਗਾ। ਇਹ ਐਲਾਨ ਅੱਜ ਇਥੇ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਤੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਇਕ ਸਾਂਝੇ ਬਿਆਨ ’ਚ ਕੀਤਾ।ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ’ਚ 51000 ਰੁਪਏ ਨਕਦ ਤੇ ਸਨਮਾਨ ਚਿੰਨ੍ਹ ਦਿੱਤਾ ਜਾਇਆ ਕਰੇਗਾ। ਸਾਲ 2024 ਦਾ ਇਹ ਪੁਰਸਕਾਰ ਪਿਛਲੇ ਤਿੰਨ ਸਾਲ (1 ਜਨਵਰੀ, 2021 ਤੋਂ 31 ਦਸੰਬਰ, 2023) ’ਚ ਛਪੀਆਂ, ਕਿਸੇ ਵੀ ਕਾਵਿ-ਵਿਧਾ ਦੀਆਂ ਕਿਤਾਬਾਂ ’ਚੋਂ ਕਿਸੇ ਇਕ ਕਿਤਾਬ ਨੂੰ ਦਿੱਤਾ ਜਾਵੇਗਾ। ਪੁਰਸਕਾਰ ਲਈ ਕਿਤਾਬਾਂ ਮੰਗਵਾਈਆਂ ਨਹੀਂ ਜਾਣਗੀਆਂ। ਪੁਰਸਕਾਰ ਦੀ ਚੋਣ ਗੁਪਤ ਸਰਵੇ ਦੇ ਆਧਾਰ ’ਤੇ ਕੀਤੀ ਜਾਵੇਗੀ ਤੇ ਆਖ਼ਰੀ ਫ਼ੈਸਲਾ ਮਾਹਰਾਂ ਦੀ ਕਮੇਟੀ ਵੱਲੋਂ ਕੀਤਾ ਜਾਵੇਗਾ। ਲੇਖਕ ਕਿਸੇ ਵੀ ਦੇਸ਼ ਦਾ ਵਾਸੀ ਹੋ ਸਕਦਾ ਹੈ ਪਰ ਗੁਰਮੁਖੀ ਲਿਪੀ ’ਚ ਛਪੀਆਂ ਕਾਵਿ-ਕਿਤਾਬਾਂ ਹੀ ਵਿਚਾਰੀਆਂ ਜਾਣਗੀਆਂ।
kavilok-award-will-be-given-every-year-in-memory-of-surjit-patar-
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)