inauguration-of-j-c-i-ludhiana-central-office

ਜੇ ਸੀ ਆਈ ਲੁਧਿਆਣਾ ਸੈਂਟਰਲ ਦੇ ਦਫਤਰ ਦਾ ਉਦਘਾਟਨ

ਇਸ ਸ਼ਾਨਦਾਰ ਸਮਾਗਮ ਦੌਰਾਨ ਵੈਬਸਾਈਟ ਵੀ ਕੀਤੀ ਗਈ ਲਾਂਚ

Mar23,2026 | Narinder Kumar | Ludhiana

ਸਰਗਰਮ ਨੌਜਵਾਨ ਨਾਗਰਿਕਾਂ ਦੀ ਵਿਸ਼ਵ ਪੱਧਰ ਦੀ ਸੰਸਥਾ ਜੂਨੀਅਰ ਚੈਂਬਰ ਇੰਟਰਨੈਸ਼ਨਲ (ਜੇ ਸੀ ਆਈ) ਲੁਧਿਆਣਾ ਸੈਂਟਰਲ ਦੇ ਦਫਤਰ ਦੇ ਇੱਕ ਸ਼ਾਨਦਾਰ ਸਮਾਗਮ ਦੌਰਾਨ ਰਾਸ਼ਟਰੀ ਉੱਪ ਪ੍ਰਧਾਨ ਜੇਸੀ ਆਰ ਕੋਸਿਕ ਵੱਲੋਂ ਉਦਘਾਟਨ ਕੀਤਾ ਗਿਆ, ਜਿਹੜੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਵੀ ਸਨ। ਇਸ ਮੌਕੇ ਜੋਨਲ ਪ੍ਰਧਾਨ ਸੋਮਨ ਗੋਇਲ, ਜੋਨਨ ਵਾਈਸ ਪ੍ਰਧਾਨ ਵਿਨੋਦ ਯਾਦਵ ਤੇ ਜੋਨਲ ਡਾਇਰੈਕਟਰ ਅਭਿਸ਼ੇਕ ਸ਼ਰਮਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜਦਕਿ ਸਮਾਗਮ ਦੀ ਪ੍ਰਧਾਨਗੀ ਜੇ ਸੀ ਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਵੱਲੋਂ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ, ਜੇ ਸੀ ਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਜੇ ਸੀ ਆਈ ਸਮਾਜ ਸੇਵਾ, ਵਿਅਕਤੀਗਤ ਵਿਕਾਸ, ਬਿਜਨਸ ਡਿਵੈਲਪਮੈਂਟ ਵਰਗੇ ਖੇਤਰਾਂ ਵਿੱਚ ਕੰਮ ਕਰਦਿਆਂ ਹੋਇਆਂ, ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਬਿਜਨਸਮੈਨਾਂ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ। ਇਸ ਸੰਸਥਾ ਦੇ ਭਾਰਤ ਵਿੱਚ 50 ਹਜਾਰ ਤੋਂ ਵੱਧ ਮੈਂਬਰ ਹਨ ਅਤੇ ਇਕੱਲੇ ਲੁਧਿਆਣਾ ਵਿੱਚ 1 ਹਜਾਰ ਤੋਂ ਵੱਧ ਮੈਂਬਰ ਕੰਮ ਕਰ ਰਹੇ ਹਨ।
ਇਸ ਸਮਾਗਮ ਦੌਰਾਨ ਮੁੱਖ ਮਹਿਮਾਨਾਂ ਵੱਲੋਂ ਨਾ ਸਿਰਫ ਜੋਨ - 1 ਦੇ ਪਹਿਲੇ ਦਫਤਰ ਦਾ ਉਦਘਾਟਨ ਕੀਤਾ ਗਿਆ ਹੈ, ਬਲਕਿ ਜੇ ਸੀ ਆਈ ਲੁਧਿਆਣਾ ਸੈਂਟਰਲ ਦੀ ਪਹਿਲੀ ਵੈੱਬਸਾਈਟ ਵੀ ਲਾਂਚ ਕੀਤੀ ਗਈ, ਜੋ ਐਨ ਜੀ ਓ ਦੇ ਕੰਮਾਂ ਨੂੰ ਦੁਨੀਆਂ ਭਰ ਵਿੱਚ ਹੋਰ ਵਧੀਆ ਤਰੀਕੇ ਨਾਲ ਪੇਸ਼ ਕਰੇਗੀ। ਹੋਰਨਾਂ ਤੋਂ ਇਲਾਵਾ, ਸਾਬਕਾ ਪ੍ਰਧਾਨ ਪ੍ਰਦੀਪ ਸਿੰਘ ਮੁੰਡੀ, ਡਾਇਰੈਕਟਰ ਰਿਪਨ ਗੋਇਲ, ਸੈਕਟਰੀ ਵਿਨਾਇਕ ਕਸ਼ਯਪ, ਜੁਆਇੰਟ ਸੈਕਟਰੀ ਰਸਲੀਨ ਕੌਰ, ਕੈਸ਼ੀਅਰ ਭੁਪਿੰਦਰ ਸਿੰਘ, ਜੁਆਇੰਟ ਕੈਸ਼ੀਅਰ ਅਵਤਾਰ ਸਿੰਘ, ਵੀਪੀ ਮੈਨੇਜਮੈਂਟ ਕੁਲਜੀਤ ਸਿੰਘ, ਡਾਇਰੈਕਟਰ ਜਤਿੰਦਰ ਪਾਲ ਸਿੰਘ ਮੱਕੜ, ਡਾਇਰੈਕਟਰ ਗੁਰਪ੍ਰੀਤ ਸਿੰਘ ਰਿਆਤ, ਡਾਇਰੈਕਟਰ ਤੇਜਸਵੀ ਧੀਮਾਨ, ਡਾਇਰੈਕਟਰ ਪਰਮਜੀਤ ਸਿੰਘ, ਡਾਇਰੈਕਟਰ ਤਰੁਨ ਗੋਇਲ, ਡਾਇਰੈਕਟਰ ਈਸ਼ਵਿੰਦਰ ਸਿੰਘ, ਸੰਜੀਵ ਪਾਰਸ, ਮਨਮੋਹਨ ਸਿੰਘ, ਰਿਤਿਕ ਪਲਾਹਾ, ਸੰਜੇ ਸ਼ਰਮਾ, ਸੁਖਪਾਲ ਸਿੰਘ ਪਾਸੀ, ਜਸਪ੍ਰੀਤ ਸਿੰਘ, ਜਸਲੀਨ ਸਿੰਘ ਸਣੇ ਜੇ ਸੀ ਜੋਨ-1 ਦੇ ਹੋਰ ਕਈ ਮੈਂਬਰ ਵੀ ਮੌਜੂਦ ਰਹੇ।

inauguration-of-j-c-i-ludhiana-central-office



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB