ਇਹਨਾਂ ਸੁਧਾਰਾਂ ਨੂੰ ਨਿਵੇਸ਼ ਨਾਲ ਜੋੜਦਿਆਂ ਉਨ੍ਹਾਂ ਕਿਹਾ, "ਇਨ੍ਹਾਂ ਸਾਰੇ ਯਤਨਾਂ ਦੇ ਸਪੱਸ਼ਟ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ 1.5 ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਮੈਂ ਸਮਝੌਤਿਆਂ ਬਾਰੇ ਗੱਲ ਨਹੀਂ ਕਰ ਰਿਹਾ। ਮੈਂ 1.5 ਲੱਖ ਕਰੋੜ ਰੁਪਏ ਦੇ ਨਿਵੇਸ਼ਾਂ ਬਾਰੇ ਗੱਲ ਕਰ ਰਿਹਾ ਹਾਂ ਜੋ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ਜ਼ਮੀਨ ਖਰੀਦੀ ਜਾ ਚੁੱਕੀ ਹੈ ਅਤੇ ਜ਼ਮੀਨੀ ਪੱਧਰ 'ਤੇ ਪ੍ਰੋਜੈਕਟ ਸ਼ੁਰੂ ਹੋ ਗਏ ਹਨ। ਇਹਨਾਂ ਨਿਵੇਸ਼ਾਂ ਨਾਲ ਸਾਡੇ ਨੌਜਵਾਨਾਂ ਲਈ 5.5 ਲੱਖ ਨੌਕਰੀਆਂ ਪੈਦੀ ਹੋਣਗੀਆਂ।"
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡਾ ਦੇਸ਼ ਇੱਕ ਮਹਾਨ ਰਾਸ਼ਟਰ ਹੈ ਅਤੇ ਇਸ ਦੀ ਸੱਭਿਅਤਾ ਬਹੁਤ ਪ੍ਰਾਚੀਨ ਹੈ। ਪਰਮਾਤਮਾ ਨੇ ਇਸ ਦੇਸ਼ ਨੂੰ ਸਭ ਕੁਝ ਦਿੱਤਾ ਹੈ। ਜਦੋਂ ਪਰਮਾਤਮਾ ਨੇ ਧਰਤੀ ਬਣਾਈ ਤਾਂ ਉਸ ਨੇ 'ਭਾਰਤਵਰਸ਼' ਨੂੰ ਸਭ ਤੋਂ ਖੁਸ਼ਹਾਲ ਅਤੇ ਸੁੰਦਰ ਧਰਤੀ ਬਣਾਇਆ। ਸਾਡੇ ਕੋਲ ਪਹਾੜ, ਨਦੀਆਂ, ਔਸ਼ਧੀ ਜੜ੍ਹੀਆਂ ਬੂਟੀਆਂ, ਖਣਿਜ, ਲੋਹਾ, ਕੋਲਾ ਅਤੇ ਹੋਰ ਅਣਗਿਣਤ ਸਰੋਤ ਹਨ। ਪਰਮਾਤਮਾ ਨੇ ਸਾਨੂੰ ਇਹਨਾਂ ਸਾਰੇ ਤੋਹਫਿਆਂ ਨਾਲ ਨਿਵਾਜਿਆ ਹੈ। ਜਦੋਂ ਪਰਮਾਤਮਾ ਨੇ ਮਨੁੱਖਾਂ ਨੂੰ ਬਣਾਇਆ, ਤਾਂ ਉਨ੍ਹਾਂ ਨੇ ਭਾਰਤ ਵਿੱਚ ਸਭ ਤੋਂ ਬੁੱਧੀਮਾਨ ਲੋਕ ਪੈਦਾ ਕੀਤੇ। ਅਸੀਂ ਦੁਨੀਆ ਵਿੱਚ ਜਿੱਥੇ ਵੀ ਜਾਂਦੇ ਹਾਂ, ਅਸੀਂ ਖੁਦ ਨੂੰ ਉੱਤਮ ਸਾਬਤ ਕਰਦੇ ਹਾਂ। ਦੁਨੀਆ ਭਰ ਦੀਆਂ ਉੱਘੀਆਂ ਕੰਪਨੀਆਂ ਦੇ ਸੀਈਓਜ਼ ਵਿੱਚੋਂ ਬਹੁਤ ਸਾਰੇ ਭਾਰਤੀ ਹਨ। ਮਾਈਕ੍ਰੋਸਾਫਟ, ਅਲਫਾਬੇਟ, ਆਈਬੀਐਮ, ਅਡੋਬ, ਚੈਨਲ, ਨੋਵਾਰਟਿਸ ਅਤੇ ਪਾਲੋ ਆਲਟੋ ਦੇ ਸੀਈਓ ਭਾਰਤੀ ਮੂਲ ਦੇ ਵਿਅਕਤੀ ਹਨ।
ਉਨ੍ਹਾਂ ਕਿਹਾ, "ਪਰ ਮੈਨੂੰ ਬੇਹੱਦ ਦੁੱਖ ਹੁੰਦਾ ਹੈ ਜਦੋਂ ਅਸੀਂ ਚੀਨ ਤੋਂ ਖਿਡੌਣੇ ਆਯਾਤ ਕਰਦੇ ਹਾਂ। ਅਸੀਂ ਪਲਾਸਟਿਕ ਦੀਆਂ ਬਾਲਟੀਆਂ, ਸਟੇਸ਼ਨਰੀ ਤੋਂ ਲੈ ਕੇ ਪਲਾਸਟਿਕ ਦੇ ਡੱਬੇ ਵੀ ਜਿਨ੍ਹਾਂ ਵਿੱਚ ਅਸੀਂ ਆਪਣੀਆਂ ਰਸੋਈਆਂ ਵਿੱਚ ਮਸਾਲੇ ਰੱਖਦੇ ਹਾਂ, ਚੀਨ ਤੋਂ ਆਯਾਤ ਕੀਤੇ ਜਾਂਦੇ ਹਨ। ਅਸੀਂ ਐਈਡੀ ਬਲਬ, ਸਜਾਵਟੀ ਲਾਈਟਾਂ, ਇਲੈਕਟ੍ਰਿਕ ਕੇਤਲੀਆਂ, ਤਾਰਾਂ, ਮੋਬਾਈਲ ਫੋਨ ਚਾਰਜਰ, ਅਲਾਰਮ ਘੜੀਆਂ, ਪਲਾਸਟਿਕ ਦੇ ਖਿਡੌਣੇ ਅਤੇ ਬੈਟਰੀ ਨਾਲ ਚੱਲਣ ਵਾਲੇ ਖਿਡੌਣੇ ਵੀ ਆਯਾਤ ਕਰਦੇ ਹਾਂ। ਦੀਵਾਲੀ ਦੌਰਾਨ ਅਸੀਂ ਲਕਸ਼ਮੀ ਅਤੇ ਗਣੇਸ਼ ਮੂਰਤੀਆਂ ਦੀ ਪੂਜਾ ਕਰਦੇ ਹਾਂ, ਉਹ ਵੀ ਆਯਾਤ ਕੀਤੀਆਂ ਜਾਂਦੀਆਂ ਹਨ। ਇਹਨਾਂ ਵਸਤਾਂ ਦੀ ਸੂਚੀ ਬਹੁਤ ਲੰਬੀ ਹੈ, ਜਿਹਨਾਂ ਵਿੱਚ ਕੁੰਭਕਰਨ, ਰਾਵਣ ਅਤੇ ਮੇਘਨਾਥ ਦੀਆਂ ਮੂਰਤੀਆਂ ਵੀ ਸ਼ਾਮਲ ਹਨ। ਕੀ ਅਸੀਂ ਇਹ ਖੁਦ ਨਹੀਂ ਬਣਾ ਸਕਦੇ? ਕਿਸੇ ਨੇ ਮੈਨੂੰ ਦੱਸਿਆ ਕਿ ਚੀਨੀ ਉਤਪਾਦ ਸਸਤੇ ਹਨ, ਪਰ ਅਸੀਂ ਖੁਦ ਸਸਤੇ ਉਤਪਾਦ ਕਿਉਂ ਨਹੀਂ ਬਣਾ ਸਕਦੇ? ਪੰਜਾਬੀਆਂ ਨੂੰ ਮੌਕਾ ਦਿਓ ਅਤੇ ਉਹ ਚੀਨ ਨਾਲੋਂ ਸਸਤੇ ਉਤਪਾਦ ਤਿਆਰ ਕਰਨਗੇ ਅਤੇ ਉਨ੍ਹਾਂ ਨੂੰ ਨਿਰਯਾਤ ਵੀ ਕਰਨਗੇ।"
'ਆਪ' ਸੁਪਰੀਮੋ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਸਾਡੇ ਲੋਕਾਂ ਦੇ ਹੁਨਰ 'ਤੇ ਭਰੋਸਾ ਨਹੀਂ ਕੀਤਾ। ਪਰ ਸਾਡੇ ਸਿਸਟਮ ਇੰਨੇ ਕਮਜ਼ੋਰ ਹੋ ਗਏ ਹਨ ਕਿ ਉਹ ਕਿਸੇ ਨੂੰ ਕੁਝ ਵੀ ਕਰਨ ਨਹੀਂ ਦਿੰਦੇ। ਸਾਨੂੰ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਭਾਰਤ ਨੂੰ ਨੰਬਰ ਮੋਹਰੀ ਬਣਨਾ ਚਾਹੀਦਾ ਹੈ ਅਤੇ ਸਾਨੂੰ ਚੀਨ ਨੂੰ ਪਛਾੜਨਾ ਚਾਹੀਦਾ ਹੈ। ਇਹ ਸਾਡਾ ਟੀਚਾ ਹੋਣਾ ਚਾਹੀਦਾ ਹੈ। ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਅਭਿਨੀਤ 'ਤੇਜ਼ਾਬ' ਨਾਮਕ ਇੱਕ ਫਿਲਮ ਸੀ। ਇਸ ਵਿੱਚ ਇੱਕ ਗੀਤ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਆਮ ਵਿਰੋਧੀਆਂ ਨੂੰ ਹਰਾਉਣ ਦਾ ਕੋਈ ਮਤਲਬ ਨਹੀਂ ਹੈ, ਜੇਕਰ ਤੁਸੀਂ ਸੱਚਮੁੱਚ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੇ ਹੋ ਤਾਂ ਦਾਰਾ ਸਿੰਘ ਨੂੰ ਹਰਾਓ। ਸਾਨੂੰ ਦੱਸੋ ਕਿ ਤੁਹਾਨੂੰ ਚੀਨ ਨੂੰ ਹਰਾਉਣ ਲਈ ਕੀ ਚਾਹੀਦਾ ਹੈ ਅਤੇ ਅਸੀਂ ਤੁਹਾਨੂੰ ਪੰਜਾਬ ਵਿੱਚ ਉਹ ਸਭ ਵਸਤਾਂ ਪ੍ਰਦਾਨ ਕਰਾਂਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੂਰੀ ਪੰਜਾਬ ਸਰਕਾਰ ਅਤੇ ਮੈਂ ਤੁਹਾਡੇ ਨਾਲ ਖੜ੍ਹੇ ਹਾਂ।
ਉਨ੍ਹਾਂ ਕਿਹਾ, "ਮੇਰਾ ਖੂਨ ਖੌਲ ਜਾਂਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਅਸੀਂ ਚੀਨ ਤੋਂ ਪਲਾਸਟਿਕ ਦੀਆਂ ਬਾਲਟੀਆਂ ਅਤੇ ਫੋਨ ਚਾਰਜਰ ਆਯਾਤ ਕਰਦੇ ਹਾਂ। ਅਸੀਂ ਆਪਣੀਆਂ ਲਕਸ਼ਮੀ ਅਤੇ ਗਣੇਸ਼ ਮੂਰਤੀਆਂ ਨਹੀਂ ਬਣਾ ਸਕਦੇ। ਇਹ ਮੁੱਦਾ ਦੇਸ਼ ਭਗਤੀ ਨਾਲ ਸਬੰਧਤ ਹੈ। ਤੁਹਾਨੂੰ ਦੇਸ਼ ਲਈ ਇਹ ਕਰਨਾ ਚਾਹੀਦਾ ਹੈ। ਸਾਨੂੰ ਦੱਸੋ ਕਿ ਤੁਹਾਨੂੰ ਕੀ ਚਾਹੀਦਾ ਹੈ ਅਤੇ ਚੀਨ ਨੂੰ ਨਿਰਯਾਤ ਕਰਨਾ ਸ਼ੁਰੂ ਕਰੋ। ਤੁਹਾਨੂੰ ਜਿਹੜੇ ਵੀ ਮਾਹੌਲ ਜ਼ਰੂਰਤ ਹੈ, ਉਹ ਅਸੀਂ ਪ੍ਰਦਾਨ ਕਰਾਂਗੇ। ਇਹ ਕੋਈ ਖੋਖਲਾ ਵਾਅਦਾ ਨਹੀਂ ਹੈ। ਤੁਸੀਂ ਪਹਿਲਾਂ ਹੀ ਦੇਖਿਆ ਹੋਵੇਗਾ ਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ। ਮੈਂ ਇਹ ਵਾਅਦਾ ਸਾਰੇ ਉਦਯੋਗਾਂ ਨਾਲ ਕਰ ਰਿਹਾ ਹਾਂ। ਸਾਨੂੰ ਦੱਸੋ ਕਿ ਤੁਹਾਨੂੰ ਕੀ ਚਾਹੀਦਾ ਹੈ ਤਾਂ ਅਸੀਂ ਤੁਹਾਨੂੰ ਹਰ ਲੋੜੀਂਦੀ ਚੀਜ਼ ਪ੍ਰਦਾਨ ਕਰਾਂਗੇ।"
ਉਨ੍ਹਾਂ ਕਿਹਾ, "ਆਪ ਲੀਡਰਸ਼ਿਪ, ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਇੱਕ ਬਹੁਤ ਹੀ ਹਰਮਨਪਿਆਰੇ ਲੋਕ ਨੇਤਾ ਵਜੋਂ ਜਾਣੇ ਜਾਂਦੇ ਹਨ। ਉਹ ਲੋਕਾਂ ਵਿੱਚ ਰਹਿੰਦੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਿਲ ਸਕਦੇ ਹੋ। ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਅਜਿਹਾ ਮੁੱਖ ਮੰਤਰੀ ਦੁਬਾਰਾ ਮਿਲੇਗਾ। ਮੰਤਰੀ ਸੰਜੀਵ ਅਰੋੜਾ ਨੇ ਸੱਚਮੁੱਚ ਉਦਯੋਗਪਤੀਆਂ ਦਾ ਦਿਲ ਜਿੱਤ ਲਿਆ ਹੈ। ਕੱਲ੍ਹ ਇੱਕ ਉਦਯੋਗਪਤੀ ਮੇਰੇ ਕੋਲ ਆਇਆ ਅਤੇ ਉਸ ਨੇ ਕਿਹਾ ਕਿ ਉਹ ਸਮੇਂ ਸੂਬੇ ਦੇ ਵਿਕਾਸ ਵਿੱਚ ਰੁਝੇ ਰਹਿੰਦੇ ਹਨ ਅਤੇ ਕੋਈ ਨਹੀਂ ਜਾਣਦਾ ਕਿ ਉਹ ਕਦੋਂ ਸੌਂਦੇ ਹਨ। ਜਦੋਂ ਅਸੀਂ ਪਹਿਲਾਂ ਵੱਖ-ਵੱਖ ਥਾਵਾਂ 'ਤੇ ਉਦਯੋਗਪਤੀਆਂ ਨਾਲ ਮੀਟਿੰਗਾਂ ਕਰਦੇ ਸੀ, ਤਾਂ ਸਾਨੂੰ ਉਦਯੋਗਪਤੀਆਂ ਅਤੇ ਵਪਾਰੀਆਂ ਤੋਂ ਬਹੁਤ ਸਾਰੀਆਂ ਨਕਾਰਾਤਮਕ ਗੱਲਾਂ ਸੁਣਨੀਆਂ ਪੈਂਦੀਆ ਸਨ। ਲੋਕਾਂ ਨੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸਰਕਾਰੀ ਦਫਤਰਾਂ ਵਿੱਚ ਵਾਰ-ਵਾਰ ਚੱਕਰ ਲਗਾਉਣ ਬਾਰੇ ਸ਼ਿਕਾਇਤ ਕੀਤੀ। ਉਸ ਸਮੇਂ ਮਾਹੌਲ ਨਕਾਰਾਤਮਕਤਾ ਨਾਲ ਭਰਿਆ ਹੋਇਆ ਸੀ। ਪਰ ਕੱਲ੍ਹ ਰਾਤ ਉਦਯੋਗਪਤੀਆਂ ਨਾਲ ਰਾਤ ਦੇ ਖਾਣੇ ਦੌਰਾਨ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੈਂ ਮੌਜੂਦ ਸੀ, ਮਾਹੌਲ ਬਹੁਤ ਸਕਾਰਾਤਮਕ ਬਣਿਆ ਹੋਇਆ ਸੀ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਅਜਿਹੀ ਸਰਕਾਰ ਨਹੀਂ ਦੇਖੀ ਜੋ ਉਦਯੋਗ ਪ੍ਰਤੀ ਇੰਨੀ ਸਕਾਰਾਤਮਕ ਹੋਵੇ।"
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB