ਦੇਸ਼ ਬਦੇਸ਼ ਦੇ ਸਿਰਕੱਢ ਲੇਖਕ ਸਮਾਗਮ ਵਿੱਚ ਸ਼ਾਮਿਲ ਹੋਏ

the-first-prof-jagjit-kaur-memorial-lecture-was-delivered-by-hamir-singh-at-the-centre-for-immigrant-literature-studies-ggn-khalsa-college-ludhiana

ਪਹਿਲਾ ਪ੍ਰੋ. ਜਗਜੀਤ ਕੌਰ ਯਾਦਗਾਰੀ ਭਾਸ਼ਣ ਹਮੀਰ ਸਿੰਘ ਵੱਲੋਂ ਜੀ ਜੀ ਐੱਨ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਿਖੇ ਕਰਵਾਇਆ ਗਿਆ

Mar7,2026 | Narinder Kumar | Ludhiana

ਦੇਸ਼ ਬਦੇਸ਼ ਦੇ ਸਿਰਕੱਢ ਲੇਖਕ ਸਮਾਗਮ ਵਿੱਚ ਸ਼ਾਮਿਲ ਹੋਏ

ਪਹਿਲੇ ਪ੍ਰੋਫੈਸਰ ਜਗਜੀਤ ਕੌਰ ਯਾਦਗਾਰੀ ਭਾਸ਼ਣ ਦਾ ਆਯੋਜਨ ‘ਮਸਲੇ ਪਰਵਾਸ ਦੇ ਵਿਸ਼ਵੀ ਪ੍ਰਸਥਿਤੀਆਂ ਦੇ ਪ੍ਰਸੰਗ ਵਿੱਚ’ ਵਿਸ਼ੇ ਉੱਤੇ ਕਰਵਾਇਆ ਗਿਆ ।
ਸੀਨੀਅਰ ਪੱਤਰਕਾਰ ਸ. ਹਮੀਰ ਸਿੰਘ ਸੰਚਾਲਕ ਪੁਲਾਂਘ ਟੀਵੀ ਚੈਨਲ ਨੇ ਮੁੱਖ ਵਕਤਾ ਵਜੋਂ ਇਸ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰਧਾਨ, ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਕੀਤੀ।
ਡਾ. ਸ. ਪ. ਸਿੰਘ ਜੀ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਅਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਭ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਹਿੰਦਿਆ ਦੱਸਿਆ ਕਿ ਕਾਲਜ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਹਰ ਵਰ੍ਹੇ ਹੀ ਉਨ੍ਹਾਂ ਦੀ ਧਰਮ ਸੁਪਤਨੀ ਪ੍ਰੋ. ਜਗਜੀਤ ਕੌਰ ਦੀ ਯਾਦ ਵਿਚ ਇਹ ਲੈਕਚਰ ਕਰਵਾਇਆ ਜਾਵੇਗਾ। ਇਸ ਸਬੰਧੀ ਧਨ ਰਾਸ਼ੀ ਪੱਕੇ ਫੰਡ ਵਜੋਂ ਜਮ੍ਹਾਂ ਕਰਵਾ ਦਿੱਤੀ ਗਈ ਹੈ।
ਪ੍ਰੋ. ਜਗਜੀਤ ਕੌਰ ਬਾਰੇ ਉਨ੍ਹਾਂ ਦੱਸਿਆ ਕਿ ਉਹ ਸਾਰੀ ਉਮਰ ਸਿੱਖਿਆ,ਸਾਹਿਤ ਅਤੇ ਕਲਾ ਨਾਲ ਜੁੜੇ ਰਹੇ। ਸਰਕਾਰੀ ਮਹਿਲਾ ਕਾਲਜ ਅੰਮ੍ਰਿਤਸਰ ਅਤੇ ਫੇਰ ਸਰਕਾਰੀ ਕਾਲਜ (ਲੜਕੀਆਂ ) ਲੁਧਿਆਣਾ ਵਿਖੇ ਉਨਾਂ ਨੇ ਸੰਗੀਤ ਦੇ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਈਆਂ ਅਤੇ ਲੁਧਿਆਣੇ ਦੇ ਹੀ ਸਰਕਾਰੀ ਕਾਲਜ ਤੋਂ 2009 ਵਿਚ ਉਹ ਸੇਵਾ ਮੁਕਤ ਹੋਏ। ਪਿਛਲੇ ਸਾਲ ਮਈ 2025 ਨੂੰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਸ. ਹਮੀਰ ਸਿੰਘ ਨੇ ਪਰਵਾਸ ਦੇ ਹਵਾਲੇ ਨਾਲ ਇਸ ਮੌਕੇ ਗ਼ਦਰ ਲਹਿਰ ਦੇ ਇਤਿਹਾਸ ਬਾਰੇ, ਪੰਜਾਬ ਸੰਕਟ ਬਾਰੇ ਅਤੇ ਇੱਕਵੀਂ ਸਦੀ ਵਿਚ ਆਈਲੈਟਸ ਰੁਝਾਨ ਸਦਕਾ ਵੱਡੀ ਗਿਣਤੀ ਵਿਚ ਹੋਏ ਪੰਜਾਬੀਆਂ ਦੇ ਪਰਵਾਸ ਦੇ ਕਾਰਨ ਤੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਉਨਾਂ ਨੇ ਅਜੋਕੀਆਂ ਵਿਸ਼ਵੀ ਪ੍ਰਸਥਿਤੀਆਂ ਦੇ ਸੰਦਰਭ ਵਿੱਚ ਪਰਵਾਸ ਦੇ ਨਾਲ ਜੁੜੇ ਕਈ ਮਹੱਤਵਪੂਰਨ ਨੁਕਤੇ ਵੀ ਉਭਾਰੇ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣਾ ਪ੍ਰਧਾਨਗੀ ਭਾਸ਼ਣ ਦੇਂਦਿਆਂ ਕਿਹਾ ਕਿ ਪੰਜਾਬੀ ਚੰਗੇ ਜੀਵਨ ਦੀ ਤਲਾਸ਼ ਤੇ ਰੋਜ਼ੀ ਰੋਟੀ ਲਈ ਜਾਣ ਤੋਂ ਵੀ ਪਹਿਲਾਂ ਪਿਛਲੀ ਸਦੀ ਦੇ ਅੱਠਵੇਂ ਦਹਾਕੇ ਵਿੱਚ ਪੰਜਾਬੀ ਸਿੱਖ ਫੌਜੀ ਕੈਨੇਡੀਅਨ ਸਰਹੱਦਾਂ ਦੀ ਰਖਵਾਲੀ ਕਰਨ ਲਈ ਬੁਲਾਏ ਗਏ ਸਨ। ਇਹ ਗੱਲ ਵੀ ਵਿਚਾਰਨਯੋਗ ਹੈ ਕਿ ਬੁਲਾਏ ਗਏ ਪੰਜਾਬੀ ਸਿੱਖ ਫੌਜੀਆਂ ਨਾਲ ਵਸੇਬ ਅਤੇ ਹੋਰ ਸਹੁਲਤਾਂ ਦੇਣ ਵੇਲੇ ਵਿਤਕਰਾ ਕੀਤਾ ਗਿਆ। ਅੱਜ ਵੀ ਇਹ ਵਿਤਕਰਾ ਲੁਕਵੇਂ ਰੂਪ ਵਿੱਚ ਜਾਰੀ ਹੈ।
ਵਿਸ਼ਵ ਦੇ ਵੱਖ ਵੱਖ ਮੁਲਕਾਂ ਵਿਚ ਵਿਚਰਨ ਅਤੇ ਵੱਡੀਆਂ ਮੱਲਾਂ ਵੀ ਮਾਰਨ ਪਰ ਉਹ ਆਪਣੀ ਮਾਂ - ਬੋਲੀ ਅਤੇ ਮਾਤ ਭੂਮੀ ਨਾਲ ਜ਼ਰੂਰ ਜੁੜੇ ਰਹਿਣ। ਆਪਣੀਆਂ ਜ਼ਮੀਨਾਂ ਅਤੇ ਘਰ ਵੇਚ ਕੇ ਵਿਦੇਸ਼ਾਂ ਨੂੰ ਜਾਣ ਵਾਲਾ ਰੁਝਾਨ ਠੀਕ ਨਹੀਂ।
ਇਸ ਉਪਰੰਤ ਵੱਖ ਵੱਖ ਮੁਲਕਾਂ ਤੋਂ ਆਏ ਹੋਏ ਲੇਖਕ ਜਿਨ੍ਹਾਂ ਵਿਚ ਡਾ. ਗੁਰਮਿੰਦਰ ਸਿੱਧੂ, ਮੋਹਨ ਗਿੱਲ, ਡਾ. ਬਲਦੇਵ ਸਿੰਘ ਖਹਿਰਾ, ਡਾ. ਸਵਰਨ ਸਿੰਘ ਕੈਨੇਡਾ ਤੋਂ, ਹਰਜਿੰਦਰ ਕੰਗ, ਤਰਲੋਕ ਬੀਰ, ਗੁਲਸ਼ਨ ਦਿਆਲ ਅਮਰੀਕਾ ਜਗਤਾਰ ਢਾਹ,ਸੁਰਿੰਦਰ ਸੀਹਰਾ, ਮਹਿੰਦਰ ਸਿੰਘ ਰਾਏ, ਜਸਵਿੰਦਰ ਸਿੰਘ ਰੱਤੀਆਂ ਯੂਕੇ ਅਤੇ ਮਨਦੀਪ ਬਰਾੜ ਆਸਟਰੇਲੀਆ ਨੇ ਆਪਣੇ ਵਿਚਾਰ ਅਤੇ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪ੍ਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਆਏ ਪਰਵਾਸੀ ਲੇਖਕ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੇ ਅਖੀਰ ਵਿਚ ਕਾਲਜ ਦੀ ਪ੍ਰਿੰਸੀਪਲ ਪ੍ਰੋ. ਰਜਿੰਦਰ ਕੌਰ ਮਲਹੋਤਰਾ ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਅਤੇ ਪ੍ਰੋ. ਜਗਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਸ. ਹਰਸ਼ਰਨ ਸਿੰਘ ਜੀ ਨਰੂਲਾ ਆਨਰੇਰੀ ਜਨਰਲ ਸਕੱਤਰ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਮੈਂਬਰ ਸ. ਕੁਲਜੀਤ ਸਿੰਘ, ਸ. ਹਰਦੀਪ ਸਿੰਘ, ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ., ਦੂਰਦਰਸ਼ਨ ਜਲੰਧਰ ਦੇ ਸੇਵਾ ਮੁਕਤ ਕ੍ਰੀਏਟਿਵ ਡਿਜ਼ਾਇਨਰ ਚੰਨੀ ਤਾਕੁਲੀਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਸੇਵਾ ਮੁਕਤ ਸੀਨੀਅਰ ਪ੍ਰੋਫੈਸਰ ਡਾ. ਸੇਵਾ ਸਿੰਘ, ਸਮੁੰਦਰੋਂ ਪਾਰ ਮੈਗਜ਼ੀਨ ਦੇ ਸੰਪਾਦਕ ਇੰਦਰਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਤਰਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ, ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ. ਹਰੀ ਸਿੰਘ ਜਾਚਕ, ਡਾ. ਗੁਲਜ਼ਾਰ ਸਿੰਘ ਪੰਧੇਰ ਤੇ ਕਾਲਜ ਦੇ ਵੱਖ ਵੱਖ ਵਿਭਾਗਾਂ ਤੋਂ ਅਧਿਆਪਕ ਸਾਹਿਬਾਨ ਹਾਜ਼ਰ ਰਹੇ। ਮੰਚ ਸੰਚਾਲਨ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਤੇ ਡਾ. ਤੇਜਿੰਦਰ ਕੌਰ ਨੇ ਕੀਤਾ।

the-first-prof-jagjit-kaur-memorial-lecture-was-delivered-by-hamir-singh-at-the-centre-for-immigrant-literature-studies-ggn-khalsa-college-ludhiana



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB