ਇਸ ਮੌਕੇ ਬੋਲਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪ੍ਰਵਾਸੀਆਂ ਦੇ ਬਹੁਤੇ ਮਸਲੇ ਆਪਣੇ ਭੈਣ ਭਰਾਵਾਂ ਨਾਲ ਜਾਇਦਾਦ ਦੇ ਸਬੰਧ ਵਿੱਚ ਹਨ। ਇਸ ਸਬੰਧੀ ਕਾਨੂੰਨ ਬਹੁਤਾ ਕੁਝ ਨਹੀਂ ਕਰ ਸਕਦਾ ਜੋ ਰਿਸ਼ਤਿਆਂ ਸੰਵੇਦਨਾ ਤੇ ਸਮਝ ਕਰ ਸਕਦੀ ਹੈ। ਉਸ ਸੰਵੇਦਨਾ ਦੇ ਮਰਨ ਨਾਲ ਹੀ ਬਹੁਤੇ ਮਸਲੇ ਉਲਝੇ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ਤੇ ਇਹ ਸਮਝਣਾ ਪਵੇਗਾ ਕਿ ਫਰਜ਼ਾਂ ਤੇ ਗ਼ਰਜ਼ਾਂ ਭਾਰੂ ਨਾ ਹੋਣ। ਪ੍ਰੋ. ਗਿੱਲ ਨੇ ਕਿਹਾ ਕਿ ਬਦੇਸ਼ਾਂ ਵਿੱਚ ਵੱਸੇ ਪੰਜਾਬੀ ਭਾਈਚਾਰੇ ਨੂੰ ਇੱਕ ਜੁੱਟ ਹੋ ਕੇ ਸਾਰੇ ਸੰਕਟ ਬਾਰੇ ਲਗਾਤਾਰ ਵਿਚਾਰ ਵਟਾਂਦਰੇ ਲਈ ਵਕਤ ਕੱਢਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਰਿਸ਼ਤਿਆਂ ਵਿੱਚ ਹੋਰ ਤਣਾਉ ਨਾ ਵਧੇ। ਇਸ ਮੌਕੇ ਨਿਉਯਾਰਕ(ਅਮਰੀਕਾ) ਤੋਂ ਆਏ ਸ. ਭੁਪਿੰਦਰ ਸਿੰਘ ਨੱਤ ਤੇ ਕੈਨੇਡਾ ਤੋਂ ਆਏ ਸ. ਰਾਜਵਿੰਦਰ ਸਿੰਘ ਨੱਤ ਨੇ ਵੀ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ। ਪ੍ਰੋ. ਗਿੱਲ ਨੇ ਰਾਜਵਿੰਦਰ ਸਿੰਘ ਨੱਚ ਨੂੰ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ।
the-parvasi-sabha-can-become-a-strong-bridge-between-punjabis-living-abroad-and-the-punjab-government-peter-sandhu