ਇਸ਼ਮੀਤ ਸਿੰਘ ਸੰਗੀਤ ਅਕੈਡਮੀ ਦੇ ਆਡੀਟੋਰੀਅਮ '

idiot-club-to-host-14th-jaspal-bhatti-awards-show-on-march-1-in-ludhiana

ਈਡੀਅਟ ਕਲੱਬ ਵੱਲੋਂ 14ਵਾਂ ਜਸਪਾਲ ਭੱਟੀ ਐਵਾਰਡ ਸ਼ੋਅ 1 ਮਾਰਚ ਨੂੰ ਲੁਧਿਆਣਾ 'ਚ

Feb23,2026 | Narinder Kumar | Chandigarh

ਇਸ਼ਮੀਤ ਸਿੰਘ ਸੰਗੀਤ ਅਕੈਡਮੀ ਦੇ ਆਡੀਟੋਰੀਅਮ 'ਚ ਲੱਗਣਗੀਆਂ ਰੌਣਕਾਂ

ਈਡੀਅਟ ਕਲੱਬ ਵੱਲੋਂ ਪਿਛਲੇ ਤੇਰਾਂ ਸਾਲ ਤੋਂ ਜਸਪਾਲ ਭੱਟੀ ਐਵਾਰਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਾਰ 14ਵਾਂ ਜਸਪਾਲ ਭੱਟੀ ਅਵਾਰਡ ਸ਼ੋਅ ਲੁਧਿਆਣਾ ਦੇ ਇਸ਼ਮੀਤ ਸਿੰਘ ਮਿਊਜਿਕ ਇੰਸਟੀਚਿਊਟ ਦੇ ਆਡੀਟੋਰੀਅਮ ਚ ਇੱਕ ਮਾਰਚ ਸ਼ਾਮ 4.30 ਵਜੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਈਡੀਅਟ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਡਾ.ਰਾਜਿੰਦਰ ਰਿਖੀ ਈਡੀਅਟ’, ਅਵਾਰਡ ਸ਼ੋਅ ਦੀ ਮੁੱਖ ਆਰਗੇਨਾਈਜ਼ਰ ਅਤੇ ਕਲੱਬ ਦੀ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਅਤੇ ਪੈਟਰਨ ਸੰਮੀ ਚੌਧਰੀ ਨੇ ਦਿੰਦਿਆਂ ਦੱਸਿਆ ਕਿ ਇਸ ਸ਼ੋਅ ਵਿਚ ਵਿਸ਼ਵ ਪ੍ਰਸਿੱਧ ਹਾਸ ਕਲਾਕਾਰਫਿਲਮੀਅਕਾਦਮਿਕਖੇਡਾਂ ਅਤੇ ਹੋਰਨਾਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਹਸਤੀਆਂ ਸ਼ਿਰਕਤ ਕਰਨਗੀਆਂ।
ਇਸ ਐਵਾਰਡ ਸ਼ੋਅ ਵਿਚ ਪੰਜਾਬੀ ਫਿਲਮ ਇੰਡਸਟਰੀ ਦੇ ਮਹਾਨ ਹਾਸਰਸ ਅਦਾਕਾਰ ਬੀ.ਐਨ ਸ਼ਰਮਾ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡਪ੍ਰਸਿੱਧ ਗਜ਼ਲ਼ ਗਾਇਕ ਜੈਜ਼ਿਮ ਸ਼ਰਮਾ ਨੂੰ ਸੁਰ ਰਤਨ ਅਵਾਰਡਦੀਪਕ ਮੈਣੀ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡਭਾਰਤੀ ਮਹਿਲਾ ਹਾਕੀ ਦੀ ਖਿਡਾਰਨ ਮੋਨਿਕਾ ਮਲਿਕ ਨੂੰ ਆਇਰਨ ਲੇਡੀ ਅਵਾਰਡਪ੍ਰਸਿੱਧ ਵੀਡੀਓ ਡਾਇਰੈਕਟਰ ਪਰਮੋਦ ਸ਼ਰਮਾ ਰਾਣਾ ਨੂੰ ਬੈਸਟ ਵੀਡੀਓ ਡਾਇਰੈਕਟਰ ਅਵਾਰਡਜੰਮੂ ਤੋਂ ਵਿਸ਼ਵ ਪ੍ਰਸਿੱਧ ਕਾਰਟੂਨਿਸਟ ਅਤੇ ਡਿਜ਼ਾਇਨਰ ਚੰਦਰ ਸ਼ੇਖਰ ਬੰਟੀ ਨੂੰ ਇੰਟਰਨੈਸ਼ਨਲ ਕਾਰਟੂਨਿਸਟ ਅਤੇ ਡਿਜ਼ਾਈਨਰ ਅਵਾਰਡਪੰਡਿਤ ਰਾਜਨ ਸ਼ਰਮਾ ਨੂੰ ਸਮਰਾਟ-ਏ-ਜੋਤਿਸ਼ ਅਵਾਰਡਰਿਟਾਇਰਡ ਪ੍ਰਿੰਸੀਪਲ ਵਿਜੇ ਗਰਗ ਨੂੰ ਸੁਰਜੀਤ ਪਾਤਰ ਅਵਾਰਡਡਾ.ਕੇ.ਐਸ ਪਾਰਸ ਨੂੰ ਜੋਤਿਸ਼ ਰਤਨ ਅਵਾਰਡ ਅਤੇ ਸੇਂਟ ਸੋਲਜ਼ਰ ਗਰੁੱਪ ਆਫ਼ ਸਕੂਲਜ਼ ਦੀ ਡਾਇਰੈਕਟਰ ਅਮਨਦੀਪ ਕੌਰ ਬੈਸਟ ਐਜ਼ੂਕੇਸ਼ਨਿਸਟ ਅਵਾਰਡ ਦਿੱਤਾ ਜਾਵੇਗਾ।
ਪੀਟੀਸੀ ਚੈਨਲ ਤੇ ਚੱਲਦੇ ਵਾਇਸ ਆਫ਼ ਪੰਜਾਬ ਸ਼ੋਅ ਦੇ ਮੈਨਟੋਰ ਅਤੇ ਵਿਸ਼ਵ ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ ਵੀ ਇਸ ਸ਼ੋਅ ਵਿੱਚ ਉਚੇਚੇ ਤੌਰ ਤੇ ਪਹੁੰਚ ਰਹੇ ਹਨ। ਇਸ ਅਵਾਰਡ ਸ਼ੋਅ ਵਿੱਚ ਬਾਲੀਵੁੱਡਪਾਲੀਵੁੱਡ ਸਿਤਾਰੇ ਅਰਵਿੰਦਰ ਭੱਟੀਅਮਨਦੀਪ ਕੌਰਦੀਪਕ ਰਾਜਾਖਿਯਾਤੀ ਮਹਿਰਾਦੀਪਕ ਤਿੱਲੀਵੈਰੋਨਿਕਾ ਖੋਸਲਾ ਵੀ ਆਪਣੀ ਕਲਾ ਦੇ ਜੌਹਰ ਦਿਖਾਉਣਗੇ।ਇਸ ਅਵਾਰਡ ਸ਼ੋਅ ਨੂੰ ਕਰਵਾਉਣ ਲਈ ਸੰਜੀਵ ਭੰਡਾਰੀਦਲਬੀਰ ਸਿੰਘ ਮੱਕੜਸ਼ਿਵਰਾਜ ਸਿੰਘਕੁਲਵਿੰਦਰ ਸਿੰਘ ਬੁੱਟਰਸੁਮੀਤ ਕਾਲੀਆਸੁਖਦੇਵ ਸਿੰਘਰਿੰਕੂ ਰਈਆ ਅਤੇ ਹੋਰਨਾਂ ਸਾਥੀਆਂ ਦਾ ਭਰਪੂਰ ਯੋਗਦਾਨ ਮਿਲ ਰਿਹਾ ਹੈ।

pbpunjab additional image

idiot-club-to-host-14th-jaspal-bhatti-awards-show-on-march-1-in-ludhiana


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB