ਸਨੀ ਦੀ ਹਨੀ ਫਿਲਮ ਮਾਪਿਆਂ ਦੇ ਸਤਿਕਾਰ ਦਾ ਸੁਨੇਹਾ ਦਿੰਦੀ ਹੈ – ਮਲਕੀਤ ਸਿੰਘ ਦਾਖਾ
ਪੰਜਾਬੀ ਫਿਲਮਾਂ ਨੇ ਸਾਡੇ ਸਭਿਆਚਾਰ ਨੂੰ ਸੰਭਾਲਣ ਅਤੇ ਪਸਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ – ਕ੍ਰਿਸ਼ਨ ਕੁਮਾਰ ਬਾਵਾ
Feb19,2026
| Narinder Kumar | Ludhiana
ਅੱਜ ਇਥੇ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਅਤੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਪੰਜਾਬੀ ਫਿਲਮ ‘ਸਨੀ ਦੀ ਹਨੀ’ ਦੇ ਕਲਾਕਾਰਾਂ ਲਈ ਕਰਵਾਏ ੁਿੲੱਕ ਸਨਮਾਣ ਸਮਾਰੋਹ ਵਿੱਚ ਬੋਲਦਿਆਂ ਪੰਜਾਬ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਸਨੀ ਦੀ ਹਨੀ ਫਿਲਮ ਮਾਪਿਆਂ ਦੇ ਸਤਿਕਾਰ ਦਾ ਸੁਨੇਹਾ ਦਿੰਦੀ ਹੈ ਇਸ ਲਈ ਨੌਜਵਾਨ ਪੀੜੀ ਲਈ ਇਹ ਪ੍ਰੇਰਨਾ ਦਾਇਕ ਫਿਲਮ ਦੇ ਕਲਾਕਾਰਾਂ ਅਸੀਂ ਮੁਬਾਰਕ ਦੇਣੀ ਬਣਦੀ ਹੈ । ਸ਼੍ਰੀ ਦਾਖਾ ਨੇ ਕਿਹਾ ਪੰਜਾਬ ਦੇ ਕਲਾਕਾਰਾਂ ਨੇ ਦੁਨੀਆਂ ਭਰ ਵਿੱਚ ਨਾਮਨਾ ਖੱਟਿਆ ਹੈ ਅੱਜ ਜਦੋਂ ਅਸੀਂ ਹਿੰਦੀ ਅਤੇ ਅੰਗਰੇਜ਼ੀ ਫਿਲਮਾਂ ਵੱਲ ਦੇਖਦੇ ਹਾਂ ਤਾਂ ਉਥੇ ਅਨੇਕਾਂ ਕਲਾਕਾਰ ਪੰਜਾਬ ਅਤੇ ਪੰਜਾਬੀ ਧਰਾਤਲ ਵਿਚੋਂ ਗਏ ਹਨ। ਮਾਲਵਾ ਸਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਪੰਜਾਬੀ ਫਿਲਮਾਂ ਨੇ ਸਾਡੇ ਸਭਿਆਚਾਰ ਨੂੰ ਸੰਭਾਲਣ ਅਤੇ ਪਸਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਇਸੇ ਤਰਾਂ ਇਹ ਫਿਲਮ ‘ਸਨੀ ਦੀ ਹਨੀ’ ਸਾਰਥਿਕ ਸੁਨੇਹਾ ਦੇਣ ਵਿੱਚ ਕਾਮਯਾਬ ਹੋਈ ਹੈ । ਸ਼੍ਰੀ ਬਾਵਾ ਨੇ ਕਿਹਾ ਕਿ ਇਸ ਫਿਲਮ ਦੇ ਹੀਰੋ ਬਿਨੇ ਜੌੜਾ ਅਤੇ ਹੀਰੋਇਨ ਮੁਗਧਾ ਨੇ ਆਪਣੀ ਅਦਾਕਾਰੀ ਨਾਲ ਸਭ ਦੇ ਮਨ ਮੋਹੇ ਹਨ । ਭਵਿੱਖ ਦਾ ਇਸ ਮੌਕੇ ਫਿਲਮ ਦੇ ਡਾਇਰੈਕਟਰ ਮਨਜਿੰਦਰ ਸਿੰਘ ਦੇ ਨਾਲ ਫਿਲਮ ਦੇ ਹੀਰੋ ‘ ਬਿਨੇ ਜੌੜਾ ਅਤੇ ਕਲਾਕਾਰ ਰੁਪਿੰਦਰ ਰੂਪੀ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਫਿਲਮ ‘ਸਨੀ ਦੀ ਹਨੀ’ ਦਾ ਵਿਸ਼ੇਸ਼ ਸ਼ੋਅ ਵੀ ਦਿਖਾਇਆ ਗਿਆ ।ਇਸ ਸ਼ੋਅ ਉਪਰੰਤ ਫਾਊਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਚੰਗੇ ਸਮਾਜਕ ਸੁਨੇਹੇ ਦੇਣ ਵਾਲੀਆਂ ਫਿਲਮਾਂ ਦੀ ਸਾਨੂੰ ਲੋੜ ਹੈ ਇਸ ਲਈ ਅਸੀਂ ਸਨੀ ਦੀ ਹਨੀ ਫਿਲਮ ਨੂੰ ਜੀਅ ਆਇਆਂ ਆਖਦੇ ਹਾਂ।ਸ਼੍ਰੀ ਲਵਲੀ ਨੇ ਫਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਕਲਾਕਾਰਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਫਿਲਮ ਨੌਜਵਾਨ ਪੀੜੀ ਨੂੰ ਆਪਣੇ ਮਾਂ ਬਾਪ ਦੇ ਸਤਿਕਾਰ ਦਾ ਸੁਨੇਹਾ ਦਿੰਦੀ ਹੈ । ਉਘੇ ਲੋਕ ਗਾਇਕ ਜਨਾਬ ਮੁਹੰਮਦ ਸਦੀਕ ਅਤੇ ਕਨੇਡਾ ਤੋਂ ਵਿਸ਼ੇਸ ਤੌਰ ਤੇ ਆਏ ਲੋਕ ਗਾਇਕ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਇਸ ਫਿਲਮ ਦੀ ਕਹਾਣੀ , ਨਿਰਦੇਸ਼ਨ ਅਤੇ ਅਦਾਕਾਰੀ ਸ਼ਲਾਘਾ ਕੀਤੀ। ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸ਼ੁਰੂ ਤੋਂ ਕਲਾਕਾਰਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ ਕਿਉਂਕਿ ਸ ਜਗਦੇਵ ਸਿੰਘ ਜੱਸੋਵਾਲ ਨੇ ਪੰਜਾਬੀ ਸਾਹਿਤ ਅਤੇ ਕਲਾਕਾਰਾਂ ਦੀ ਹਮੇਸ਼ਾ ਸਰਪ੍ਰਸਤੀ ਕੀਤੀ ਹੈ । ਉਹਨਾਂ ਨੇ ਇਸ ਮੌਕੇ ਮਲਕੀਤ ਸਿੰਘ ਦਾਖਾ , ਮੁਹੰਮਦ ਸਦੀਕ, ਕ੍ਰਿਸ਼ਨ ਕੁਮਾਰ ਬਾਵਾ ਅਤੇ ਸਮੂਹ ਕਲਾ ਪ੍ਰੇਮੀਆਂ ਦਾ ਧੰਨਵਾਦ ਕੀਤਾ।
ਤਸਵੀਰ : ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕਰਵਾਏ ਸਮਾਗਮ ਦੌਰਾਨ ਸਨੀ ਦੀ ਹਨੀ ਫਿਲਮ ਦਾ ਅਨੰਦ ਮਾਣਦੇ ਹੋਏ ਜਨਾਬ ਮੁਹੰਮਦ ਸਦੀਕ, ਰਜੀਵ ਕੁਮਾਰ ਲਵਲੀ, ਮਲਕੀਤ ਸਿੰਘ ਦਾਖਾ,ਕ੍ਰਿਸ਼ਨ ਕੁਮਾਰ ਬਾਵਾ ਅਤੇ ਕਲਾ ਪ੍ਰੇਮੀ ।
sunny-di-honey-krishan-kumar-bawa-malkit-singh-dakha-rajiv-kumar-lovely-professor-mohan-singh-memorial-foundation