Participation-In-Political-Social-And-Religious-Events-During-Krishna-Kumar-Bawa-s-Visit-To-America

ਬਾਵਾ ਦੀ ਅਮਰੀਕਾ ਫੇਰੀ ਦੌਰਾਨ ਸਿਆਸੀ, ਸਮਾਜਿਕ ਅਤੇ ਧਾਰਮਿਕ ਸਮਾਗਮਾਂ -ਚ ਸ਼ਿਰਕਤ

Jun20,2023 | Anupam | Ludhiana

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਅੱਜ www.pbpunjab.com ਦੀ ਟੀਮ ਨਾਲ ਗੱਲ ਬਾਤ ਕਰਦੇ ਦੱਸਿਆ ਕੀ ਮੈਂ ਆਮ ਤੌਰ -ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਜੂਨ, ਜੁਲਾਈ -ਚ ਕੈਨੇਡਾ ਅਤੇ ਅਮਰੀਕਾ ਜਾਂਦਾ ਹਾਂ। ਕਈ ਵਾਰ ਮਲਕੀਤ ਸਿੰਘ ਦਾਖਾ, ਬਲਦੇਵ ਬਾਵਾ ਅਤੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਜਾਂ ਅੰਗਰੇਜ਼ ਸਿੰਘ ਵਰਗੇ ਸਾਥੀ ਹੁੰਦੇ ਹਨ ਅਤੇ ਕਈ ਵਾਰ ਤਾਂ ਇਕੱਲਾ ਹੀ ਗਿਆ ਹਾਂ। ਜਿਸ ਤਰ੍ਹਾਂ ਕਿ ਹੁਣ 22 ਮਈ ਨੂੰ ਜਸਮੇਲ ਸਿੰਘ ਸਿੱਧੂ ਬੌਬੀ ਦੇ ਬੇਟੇ ਦੀ ਸ਼ਾਦੀ ਦਾ ਫ਼ੋਨ ਜਦੋਂ ਆਇਆ ਤਾਂ ਮੈਂ ਕੁਝ ਸੋਚਣ ਤੋਂ ਬਾਅਦ ਫ਼ੈਸਲਾ ਕੀਤਾ ਕਿ ਮੈਨੂੰ ਜਾਣਾ ਹੀ ਚਾਹੀਦਾ ਹੈ ਕਿਉਂ ਕਿ ਬੌਬੀ ਸਿੱਧੂ ਦਾ ਵਿਚੋਲਾ ਵੀ ਮੈਂ ਸੀ ਅਤੇ ਸਵ. ਹਰਬੰਸ ਸਿੰਘ ਸਿੱਧੂ (ਬੌਬੀ ਦੇ ਪਿਤਾ ਜੀ) ਦੇ ਪਰਿਵਾਰ ਨਾਲ ਬਾਪ ਦਾਦੇ ਤੋਂ ਰਿਸ਼ਤਾ ਬਣਿਆ ਹੋਇਆ ਹੈ ਅਤੇ ਭਾਬੀ ਮੁਖ਼ਤਿਆਰ ਕੌਰ ਦਾ ਆਪਣਾ ਪਣ ਦੇਣ ਵਾਲਾ ਸੁਭਾਅ ਵੀ ਅਮਰੀਕਾ ਵਿਆਹ -ਤੇ ਜਾਣ ਦੀ ਤਾਂਘ ਪੈਦਾ ਕਰ ਰਿਹਾ ਸੀ ਜਦਕਿ ਵਿਆਹ ਦਾ ਸੱਦਾ ਗੁਰਮੀਤ ਸਿੰਘ ਗਿੱਲ ਅਤੇ ਬਹਾਦਰ ਸਿੰਘ ਸਿੱਧੂ ਨੂੰ ਵੀ ਆਇਆ ਸੀ। ਫਿਰ ਕੀ ਸੀ, ਪ੍ਰੋਗਰਾਮ ਉਲੀਕਿਆ ਗਿਆ। ਮੈਂ 23 ਮਈ ਸਵੇਰੇ 7.30  ਵਜੇ ਨਿਊਯਾਰਕ ਏਅਰਪੋਰਟ -ਤੇ ਏਅਰ ਇੰਡੀਆ ਦੀ ਫਲਾਈਟ ਰਾਹੀਂ ਪੁੱਜ ਗਿਆ ਜਿੱਥੇ ਫਾਊਂਡੇਸ਼ਨ ਦੇ ਅਹੁਦੇਦਾਰਾਂ ਨੇ ਸਵਾਗਤ ਕੀਤਾ ਅਤੇ ਅਸੀਂ ਗੱਡੀਆਂ -ਚ ਬੈਠ ਕੇ ਗੁਰਮੀਤ ਸਿੰਘ ਗਿੱਲ ਦੇ ਗ੍ਰਹਿ ਨਿਊ ਜਰਸੀ ਵਿਖੇ ਪੁੱਜ ਗਏ। ਫਿਰ ਬਣੇ ਪ੍ਰੋਗਰਾਮ ਅਨੁਸਾਰ 25 ਤਰੀਕ ਸ਼ਿਕਾਗੋ ਦੀ ਫਲਾਈਟ ਲੈ ਕੇ ਕੁਲਰਾਜ ਸਿੰਘ ਗਰੇਵਾਲ ਕੋਲ ਪੁੱਜੇ। ਫਿਰ ਅਸੀਂ ਸਭ ਮਿਲ ਕੇ ਸ਼ਿਕਾਗੋ ਤੋਂ ਡੇਟਨ (ਹਾਇਓ ਸਟੇਟ) ਪੁੱਜੇ ਅਤੇ 26, 27 ਨੂੰ ਵਿਆਹ ਦੀਆਂ ਰਸਮਾਂ -ਚ ਸ਼ਾਮਲ ਹੋਏ। ਆਪਣੇ ਪਨ ਦਾ ਅਹਿਸਾਸ ਹੋਇਆ। ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਫਿਰ 28 ਮਈ ਨੂੰ ਇੱਕ ਦਿਨ ਸ਼ਿਕਾਗੋ ਬਿਤਾਇਆ ਅਤੇ ਕੁਲਰਾਜ ਗਰੇਵਾਲ ਦੀ ਮਾਤਾ ਅਤੇ ਸੱਸ ਮਾਤਾ ਦਾ ਬਣਾਇਆ ਸਾਗ ਅਤੇ ਮੱਕੀ ਦੀ ਰੋਟੀ ਦਾ ਉਹਨਾਂ ਦੇ ਗ੍ਰਹਿ ਵਿਖੇ ਅਨੰਦ ਮਾਣਿਆ।         ਫਿਰ ਮੈਂ ਸਿਧਾਰਥ ਮਹੰਤ ਨੂੰ ਇੰਡਅਨ ਐਪਲਿਸ ਵਿਖੇ ਵੀ ਮਿਲਣ ਲਈ ਪਹੁੰਚਿਆ ਅਤੇ ਸ਼ਿਕਾਗੋ ਤੋਂ ਗੁਰਮੀਤ ਸਿੰਘ ਗਿੱਲ ਅਤੇ ਬਹਾਦਰ ਸਿੰਘ ਨਿਊ ਜਰਸੀ ਲਈ ਰਵਾਨਾ ਹੋ ਗਏ । ਮੈਂ ਸਿਦਾਰਥ ਮਹੰਤ ਨਾਲ ਇੰਡੀਅਨ ਐਪਲਿਸ ਵਿਖੇ ਚਾਰ ਦਿਨ ਬਿਤਾਏ। ਉਹਨਾਂ ਨੇ ਵੀ ਸਮਾਜ -ਚ ਉੱਥੇ ਸਨਮਾਨਯੋਗ ਸਥਾਨ ਬਣਾਇਆ ਹੋਇਆ ਹੈ ਅਤੇ ਰਛਪਾਲ ਸਿੰਘ ਢਿੱਲੋਂ ਵਰਗਾ ਮਿੱਤਰ ਉਸ ਨੂੰ ਦੋਸਤੀ ਦਾ ਨਿੱਘ ਦੇ ਰਹੇ ਹਨ। ਫਿਰ ਸਾਡਾ ਪ੍ਰੋਗਰਾਮ ਬਣਿਆ। ਸਿੱਧ ਮਹੰਤ ਨੇ ਕਿਹਾ ਕਿ ਤੁਸੀਂ ਤਾਂ ਜਾਣਦੇ ਹੋਵੋਗੇ ਉੱਘੇ ਪੰਜਾਬੀ ਬਿਜ਼ਨਸਮੈਨ ਦਰਸ਼ਨ ਸਿੰਘ ਧਾਲੀਵਾਲ ਹੋਰਾਂ ਨੂੰ। ਮੈਂ ਕਿਹਾ ਕਿ ਮੈਂ ਜਾਣਦਾ ਹਾਂ ਪਰ ਜ਼ਿਆਦਾ ਨੇੜੇ ਤੋਂ ਨਹੀਂ ਮਿਲਿਆ। ਪਿਛਲੇ ਦਿਨੀਂ ਬਾਦਲ ਸਾਹਿਬ ਦੇ ਭੋਗ -ਤੇ ਮਿਲੇ ਸੀ। ਚਲੋ ਪਤਾ ਕਰ ਲਵੋ ਕਿ ਜੇਕਰ ਇੱਥੇ ਹਨ ਤਾਂ ਆਪਾਂ ਜਾ ਕੇ ਮਿਲ ਲੈਂਦੇ ਹਾਂ। ਉਹਨਾਂ ਨਾਲ ਫ਼ੋਨ -ਤੇ ਗੱਲਬਾਤ ਹੋਈ। ਉਹਨਾਂ ਦੂਸਰੇ ਦਿਨ ਤਿੰਨ ਵਜੇ ਆਉਣ ਲਈ ਕਿਹਾ ਤਾਂ ਅਸੀਂ ਪੰਜ ਸਾਥੀ ਜਦ ਉਹਨਾਂ ਕੋਲ ਗਏ ਤਾਂ ਉਹਨਾਂ ਦੇ ਅੰਦਰ ਦੀ ਪੰਜਾਬੀਅਤ ਦਾ ਜੋ ਰੂਪ ਦੇਖਿਆ ਤਾਂ ਉਸ ਤੋਂ ਪਤਾ ਲੱਗਦਾ ਸੀ ਕਿ ਰੱਖੜਾ ਪਰਿਵਾਰ ਨੇ ਐਵੇਂ ਨੀ ਅਮਰੀਕਾ ਅਤੇ ਪੰਜਾਬ ਦੀ ਧਰਤੀ -ਤੇ ਵੱਖਰੀ ਹੈਸੀਅਤ ਕਾਇਮ ਕੀਤੀ। ਫਿਰ ਮੈਂ ਉਹਨਾਂ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਾਰੇ ਦੱਸਿਆ ਅਤੇ ਮੁੱਖ ਸਰਪ੍ਰਸਤ ਬਣਨ ਲਈ ਕਿਹਾ ਤਾਂ ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਦੌਲਤ ਹੀ ਅੱਜ ਕਿਸਾਨ ਜ਼ਮੀਨਾਂ ਦੇ ਮਾਲਕ ਹਨ। ਉਹਨਾਂ ਦੀ ਕੁਰਬਾਨੀ ਲਾਮਿਸਾਲ ਹੈ। ਉਹਨਾਂ ਕਿਹਾ ਕਿ ਉਹ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵੀ ਆਉਣਗੇ ਅਤੇ ਇਸ ਮਹਾਨ ਕਾਰਜ ਲਈ ਉਹ ਤੁਹਾਡੇ ਨਾਲ ਹਨ।         ਫਿਰ ਦੂਸਰੇ ਦਿਨ ਸਿੱਧ ਮਹੰਤ ਨੇ ਆਪਣੇ ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਬੁਲਾਇਆ ਜਿਨ੍ਹਾਂ ਵਿਚ ਮਨਪ੍ਰੀਤ ਬਾਵਾ, ਰਛਪਾਲ ਸਿੰਘ ਢਿੱਲੋਂ, ਟਿੰਕੂ ਸ਼ਰਮਾ, ਰੂਹੀ ਬਾਵਾ ਸੀ ਤਾਂ ਸਿੱਧ ਮਹੰਤ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਉੱਥੇ ਅਤੇ ਰੋੜੀ (ਹਰਿਆਣਾ) ਵਿਖੇ ਸੇਵਾਵਾਂ ਨੂੰ ਦੇਖਦੇ ਹੋਏ ਕੁੱਲ ਹਿੰਦ ਬੈਰਾਗੀ (ਵੈਸ਼ਨਵ) ਸੁਆਮੀ ਮਹਾਂ ਮੰਡਲ ਅਮਰੀਕਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਸਮੇਂ ਰਛਪਾਲ ਸਿੰਘ ਢਿੱਲੋਂ ਨੂੰ ਅਡਿਆਣਾ ਸਟੇਟ ਦਾ ਫਾਊਂਡੇਸ਼ਨ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਬਾਅਦ ਸ. ਢਿੱਲੋਂ ਨਾਲ ਜਾ ਕੇ ਮੈਂ ਇਸਕਾਨ ਮੰਦਿਰ ਦੇ ਦਰਸ਼ਨ ਵੀ ਕੀਤੇ। ਫਿਰ ਸਿਦਾਰਥ ਮਹੰਤ ਨਾਲ ਅਮਰੀਕਾ ਦੇ ਸ਼ਹੀਦ ਜਵਾਨਾਂ ਦੀ ਯਾਦ ਵਿਚ ਬਣੇ ਸਥਾਨ -ਤੇ ਉਹਨਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕੀਤਾ। ਇਸ ਸਮੇਂ ਮੈਂ ਵਿੱਕੀ ਜੋ ਕਿ ਯੂਥ ਨੇਤਾ ਨੂੰ ਵੀ ਸ਼ਾਬਾਸ਼ ਦਿੱਤੀ ਜਿਸ ਨੇ ਰਾਹੁਲ ਗਾਂਧੀ ਨੂੰ ਤਿੰਨ ਘੰਟੇ ਟਰੱਕ ਵਿਚ ਸਫਰ ਕਰਵਾਉਣ ਦੇ ਨਾਲ ਨਾਲ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਵਿਸ਼ਵ ਪ੍ਰਸਿੱਧ ਆਰਟਿਸਟ ਸਿੱਧੂ ਮੂਸੇਵਾਲਾ ਦਾ 295 ਗੀਤ ਰਾਹੁਲ ਗਾਂਧੀ ਦੇ ਕਹਿਣ -ਤੇ ਸੁਣਾਇਆ।   ਫਿਰ ਬਣੇ ਪ੍ਰੋਗਰਾਮ ਅਨੁਸਾਰ ਮੈਂ ਫਾਊਂਡੇਸ਼ਨ ਦੇ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਹੋਰਾਂ ਕੋਲ ਨਿਊ ਜਰਸੀ ਆ ਗਿਆ। ਫਿਰ ਕੀ ਸੀ ਉਹ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਦੇ ਪ੍ਰੋਗਰਾਮ ਵਿਚ ਮਹਿੰਦਰ ਸਿੰਘ ਗਿਲਚੀਆ ਪ੍ਰਧਾਨ ਓਵਰਸੀਜ਼ ਕਾਂਗਰਸ ਨਾਲ ਰੁਝੇਵਿਆਂ ਵਿਚ ਸਨ ਪਰ ਉਹਨਾਂ ਮੈਨੂੰ ਵੀ ਪੂਰਾ ਸਮਾਂ ਦਿੰਦੇ ਹੋਏ ਕਾਂਗਰਸ ਦੇ ਅਮਰੀਕਾ ਨਿਊਯਾਰਕ ਵਿਚ 4 ਜੂਨ ਨੂੰ ਹੋਏ ਸਮਾਗਮ ਵਿਚ ਸ਼ਮੂਲੀਅਤ ਕਰਵਾਈ ਅਤੇ ਬਣਦਾ ਮਾਣ ਸਤਿਕਾਰ ਦਿੱਤਾ। 4 ਜੂਨ ਤੋਂ ਬਾਅਦ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ ਜੋ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਟਰੱਸਟੀ ਵੀ ਹਨ, ਬਾਬਾ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਸਬੰਧੀ ਤਿਆਰੀਆਂ ਕਰਨ ਲੱਗੇ ਅਤੇ ਉਹਨਾਂ ਦੇ ਸਾਥੀ ਮੇਜਰ ਸਿੰਘ ਢਿੱਲੋਂ, ਨਿਰਮਲ ਸਿੰਘ ਗਰੇਵਾਲ, ਪਰਮਿੰਦਰ ਸਿੰਘ ਦਿਉਲ, ਨਿਰਮਲ ਨਿੰਮ੍ਹਾ, ਸੁੱਖੀ ਗਿੱਲ ਅਤੇ ਸਭ ਦੇ ਚਹੇਤੇ ਜਿਸ ਦਾ ਕੋਈ ਕਹਿਣਾ ਨਹੀਂ ਮੋੜਦਾ ਤਲਵਿੰਦਰ ਸਿੰਘ ਘੁਮਾਣ ਮਿਲੇ ਅਤੇ ਸਭ ਨੇ ਹਰ ਸਾਲ ਦੀ ਤਰ੍ਹਾਂ ਮੋਹਰੀ ਰੋਲ ਬਾਬਾ ਜੀ ਦੀ ਯਾਦ ਵਿਚ ਮਨਾਉਣ ਲਈ ਅਦਾ ਕੀਤਾ। ਜਦੋਂ ਇੱਕ ਦਿਨ ਨਿਊਯਾਰਕ ਗਏ ਤਾਂ ਉਥੇ ਸੰਤ ਪ੍ਰੇਮ ਸਿੰਘ, ਸਿੱਖ ਕਲਚਰ ਸੋਸਾਇਟੀ ਦੇ ਅਹੁਦੇਦਾਰ ਗੁਲਸ਼ਨ ਕੁਮਾਰ, ਅਮਰੀਕਾ ਸਿੰਘ ਪਹੇਵਾ, ਬਲਵਿੰਦਰ ਸਿੰਘ ਗੁਰਦਾਸਪੁਰ, ਜਸਵਿੰਦਰ ਸਿੰਘ ਅਤੇ ਕਾਂਗਰਸੀ ਨੇਤਾ ਗੁਰਮੀਤ ਸਿੰਘ ਬੁੱਟਰ ਨੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਮੈਨੂੰ ਸਿਰੋਪਾਉ ਦੇ ਕੇ ਮਾਣ ਦਿੱਤਾ ਅਤੇ ਬਾਬਾ ਜੀ ਦਾ ਦਿਹਾੜਾ ਨਿਊਯਾਰਕ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਮਨਾਉਣ ਦਾ ਐਲਾਨ ਕੀਤਾ। ਸ਼ਾਮ ਸਮੇਂ ਜਿੱਥੇ ਦਿੱਲੀ ਤੋਂ ਕਾਂਗਰਸ ਦੀ ਨੇਤਾ ਅਲਕਾ ਲਾਂਬਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਸਨਮਾਨ ਵਿਚ ਫੁੰਮਣ ਸਿੰਘ ਦੀ ਸਰਪ੍ਰਸਤੀ ਹੇਠ ਸਮਾਗਮ ਸੀ, ਉੱਥੇ ਹੀ ਫੁੰਮਣ ਸਿੰਘ ਨੂੰ ਫਾਊਂਡੇਸ਼ਨ ਅਮਰੀਕਾ ਦਾ ਸਰਪ੍ਰਸਤ ਅਤੇ ਰਵੀ ਸਿੰਘ (ਪੱਬੀਆਂ) ਨੂੰ ਅਮਰੀਕਾ ਫਾਊਂਡੇਸ਼ਨ ਦਾ ਜਨਰਲ ਸਕੱਤਰ ਵੀ ਨਿਯੁਕਤ ਕੀਤਾ ਗਿਆ।         ਮੈਂ ਗੁਰਦੇਵ ਸਿੰਘ ਕੰਗ ਜੋ ਗੁਰਦੁਆਰਾ ਕਮੇਟੀ ਨਿਊਯਾਰਕ ਦੇ ਪ੍ਰਧਾਨ ਹਨ, ਨੂੰ ਮਿਲ ਨਹੀਂ ਸਕਿਆ ਪਰ ਉਹਨਾਂ ਦਾ ਰਕਬਾ ਭਵਨ ਆ ਕੇ ਉਸਾਰੀ -ਚ ਪੰਜ ਸਾਲ ਪਹਿਲਾਂ ਪਾਏ ਯੋਗਦਾਨ ਨੂੰ ਨਹੀਂ ਭੁੱਲਿਆ ਜਦੋਂ ਉਹਨਾਂ ਦੇ ਯੂ.ਕੇ. ਦੇ ਸਾਥੀ ਵੀ ਨਾਲ ਸਨ।         ਇੱਕ ਦਿਨ ਪ੍ਰੋਗਰਾਮ ਬਣਿਆ ਕਿ ਜਬਰ ਸਿੰਘ ਅਤੇ ਜੀਤੀ ਗਰੇਵਾਲ ਨਾਲ ਮੀਟਿੰਗ ਹੋਈ ਅਤੇ ਜਬਰ ਸਿੰਘ ਜੋ ਕਿ ਪੰਜਾਬੀ ਨੌਜਵਾਨਾਂ ਨੂੰ ਅਮਰੀਕਾ ਦੀ ਧਰਤੀ ਤੇ ਪਹੁੰਚਾਉਣ ਲਈ ਵਡਮੁੱਲੀ ਸੇਵਾ ਕਰ ਚੁੱਕੇ ਹਨ, ਉੱਘੇ ਬਿਜ਼ਨਸਮੈਨ ਹਨ, ਉਹਨਾਂ ਨੂੰ ਵੀ ਫਾਊਂਡੇਸ਼ਨ ਦਾ ਸਰਪ੍ਰਸਤ ਬਣਾਉਣ ਲਈ ਵਿਚਾਰ ਵਟਾਂਦਰਾ ਤਾਂ ਹੋਇਆ ਅਤੇ ਉਹਨਾਂ ਨੇ ਵੀ ਸੇਵਾ ਪ੍ਰਵਾਨ ਕੀਤੀ।         ਮੈਂ ਵਿਸ਼ੇਸ਼ ਤੌਰ -ਤੇ ਜਸਮੇਲ ਸਿੰਘ ਸਿੱਧੂ ਰਕਬਾ, ਬਹਾਦਰ ਸਿੰਘ ਸਿੱਧੂ ਰਕਬਾ, ਸਿੱਧ ਮਹੰਤ, ਰਛਪਾਲ ਸਿੰਘ ਢਿੱਲੋਂ, ਮੇਜਰ ਸਿੰਘ ਢਿੱਲੋਂ, ਫੁੰਮਣ ਸਿੰਘ, ਰਵੀ ਸਿੰਘ, ਨਿਰਮਲ ਸਿੰਘ ਗਰੇਵਾਲ ਦਾ ਧੰਨਵਾਦ ਕਰਦਾ ਹਾਂ ਅਤੇ ਸਭ ਤੋਂ ਵਿਸ਼ੇਸ਼ ਕਰਕੇ ਗੁਰਮੀਤ ਸਿੰਘ ਗਿੱਲ ਜਿਸ ਨਾਲ ਭਰਾਵਾਂ ਤੋਂ ਵੱਧ ਪਿਆਰ ਹੈ ਅਤੇ ਮੇਰਾ ਡੇਰਾ ਵੀ ਉਹਨਾਂ ਦੇ ਗ੍ਰਹਿ ਵਿਖੇ ਹੀ ਹੁੰਦਾ ਹੈ। ਉਸ ਵੀਰ ਦਾ ਜੋ ਹਮੇਸ਼ਾ ਫਾਊਂਡੇਸ਼ਨ ਵੱਲੋਂ ਚੱਲ ਰਹੀ ਸੇਵਾ ਲਈ ਮੋਹਰੀ ਰੋਲ ਅਦਾ ਕਰਦੇ ਹਨ ਅਤੇ ਆਪਣੇ ਪਿੰਡ ਮੁੱਲਾਂਪੁਰ ਨੂੰ ਵੀ ਅਮਰੀਕਾ ਦੀ ਧਰਤੀ -ਤੇ ਚਮਕਾਇਆ ਹੋਇਆ ਹੈ ਅਤੇ ਬਹਾਦਰ ਸਿੰਘ ਸਿੱਧੂ ਰਕਬਾ ਵੱਲੋਂ ਦਿੱਤਾ ਮਾਣ ਸਤਿਕਾਰ ਵੀ ਵਡਮੁੱਲਾ ਹੈ ਅਤੇ ਉਹਨਾਂ ਦੇ ਭਰਾ ਹਰਜੀਤ ਸਿੰਘ ਸਿੱਧੂ ਵੀ ਜ਼ਿੰਮੇਵਾਰੀ ਦੀ ਭੂਮਿਕਾ ਨਿਭਾਉਂਦੇ ਹਨ। ਇਸ ਸਮੇਂ ਅਮਰੀਕਾ ਦੇ ਉੱਘੇ ਵਿਗਿਆਨੀ ਭਾਰਤ ਦੇ ਜੰਮਪਲ ਸੈਮ ਪਟਰੋਦਾ ਪ੍ਰਧਾਨ ਓਵਰਸੀਜ ਕਾਂਗਰਸ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਕਿ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਰੀਬੀ ਦੋਸਤ ਸਨ ਅਤੇ 1990-91 ਦੇ ਵਿਚ ਰਾਜੀਵ ਗਾਂਧੀ ਦੇ ਸਹਿਯੋਗ ਨਾਲ ਭਾਰਤ ਅੰਦਰ ਆਈ.ਟੀ. ਦੇ ਯੁੱਗ ਦੇ ਸ਼ੁਰੂਆਤ ਕਰਨ ਵਾਲੇ ਮਹਾਨ ਵਿਗਿਆਨੀ ਹਨ।         ਹੋਰ ਵੀ ਖ਼ੁਸ਼ੀ ਹੋਈ ਜਦੋਂ ਕੈਨੇਡਾ ਫਾਊਂਡੇਸ਼ਨ ਦੇ ਪ੍ਰਧਾਨ ਹੈਪੀ ਦਿਉਲ, ਅਸ਼ੋਕ ਬਾਵਾ ਅਤੇ ਬਿੰਦਰ ਗਰੇਵਾਲ ਟਰੱਸਟੀ ਨੇ ਕੈਨੇਡਾ ਆਉਣ ਲਈ ਕਿਹਾ ਜਿਸ ਲਈ ਮੈਂ ਉਹਨਾਂ ਤੋਂ ਮੁਆਫ਼ੀ ਮੰਗੀ ਕਿਉਂ ਕਿ ਕੈਨੇਡਾ ਦਾ ਪ੍ਰੋਗਰਾਮ ਨਹੀਂ ਸੀ ਬਣਿਆ।         ਇਹ ਸਾਰੇ ਕਾਸੇ ਲਈ ਸਬੱਬ ਤਾਂ ਜਸਮੇਲ ਸਿੰਘ ਸਿੱਧੂ ਦੇ ਬੇਟੇ ਦੇ ਵਿਆਹ ਦਾ ਬਣਿਆ ਜਦੋਂ ਪਿਆਰ ਦੀਆਂ ਤੰਦਾਂ ਖਿੱਚਦੀਆਂ ਹਨ ਤਦ ਹੀ ਕਹਿੰਦੇ ਹਨ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ।

pbpunjab additional image

Participation-In-Political-Social-And-Religious-Events-During-Krishna-Kumar-Bawa-s-Visit-To-America


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com