Visited-America-Remained-Engaged-In-Religious-Social-And-Political-Activities-Bawa

ਅਮਰੀਕਾ ਫੇਰੀ, ਧਾਰਮਿਕ, ਸਮਾਜਿਕ ਅਤੇ ਸਿਆਸੀ ਰੁਝੇਵਿਆਂ -ਚ ਰਹੀ- ਬਾਵਾ,ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ, ਜਸਮੇਲ ਸਿੱਧੂ ਅਤੇ ਸਿੱਧ ਮਹੰਤ ਦਾ ਕੀਤਾ ਵਿਸ਼ੇਸ਼ ਧੰਨਵਾਦ

ਦਰਸ਼ਨ ਸਿੰਘ ਧਾਲੀਵਾਲ (ਰੱਖੜਾ) ਦੇ ਅੰਦਰ ਦੀ ਪੰਜਾਬੀਆਂ ਦੇਖ ਕੇ ਮਨ ਨੂੰ ਸਕੂਨ ਮਿਲਿਆ ਅਤੇ ਖ਼ੁਸ਼ੀ ਹੋਈ

ਬਾਵਾ ਨੂੰ ਬਲਦੇਵ, ਗਿੱਲ, ਰੇਸ਼ਮ, ਬਾਦਲ, ਜਗਦੇਵ, ਅੰਮ੍ਰਿਤਪਾਲ ਸਿੰਘ ਨੇ ਕੀਤਾ ਸਨਮਾਨਿਤ

Jun15,2023 | Abhi Kandiyara | Ludhiana

 ਅਮਰੀਕਾ ਫੇਰੀ ਤੋਂ ਪਰਤੇ ਸੀਨੀਅਰ ਕਾਂਗਰਸੀ ਨੇਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ -ਚ ਪੰਜਾਬ ਦੀ ਜਨਮ ਭੂਮੀ ਪ੍ਰਤੀ ਪਿਆਰ, ਭਾਈਚਾਰਕ ਸਾਂਝ ਅਤੇ ਵਿਦੇਸ਼ ਦੀ ਧਰਤੀ -ਤੇ ਮਿਹਨਤ ਰਾਹੀਂ ਕਾਮਯਾਬੀ ਦੇ ਝੰਡੇ ਗੱਡਣ ਵਾਲੇ ਪੰਜਾਬੀ ਭਰਾਵਾਂ ਅੰਦਰ ਆਪਣੇ ਧਰਮ, ਇਤਿਹਾਸ, ਖੇਡਾਂ, ਸਭਿਆਚਾਰਕ ਮੇਲਿਆਂ ਨਾਲ ਰਿਸ਼ਤਾ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਦੀ ਧਰਤੀ -ਤੇ ਵੀ ਕਾਇਮ ਰੱਖਿਆ ਹੋਇਆ ਹੈ। ਅੱਜ ਰਾਜਗੁਰੂ ਨਗਰ ਵਿਖੇ ਕਨਵੀਨਰ ਫਾਊਂਡੇਸ਼ਨ ਬਲਦੇਵ ਬਾਵਾ, ਪ੍ਰਧਾਨ ਕਰਨੈਲ ਸਿੰਘ ਗਿੱਲ, ਰੇਸ਼ਮ ਸਿੰਘ ਸੱਗੂ, ਬਾਦਲ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ ਜਗਦੇਵ, ਅੰਮ੍ਰਿਤਪਾਲ ਸਿੰਘ ਵਿਸ਼ੇਸ਼ ਤੌਰ -ਤੇ ਹਾਜ਼ਰ ਸਨ।ਬਾਵਾ ਨੇ ਕਿਹਾ ਕਿ ਉਹ ਬੇਸ਼ੱਕ ਜਸਮੇਲ ਸਿੰਘ ਸਿੱਧੂ ਦੇ ਸਪੁੱਤਰ ਦੇ ਵਿਆਹ ਦੀਆਂ ਰਸਮਾਂ ਵਿਚ ਸ਼ਾਮਲ ਹੋਣ ਲਈ ਗਏ ਸਨ ਜੋ ਬਹੁਤ ਹੀ ਅਨੰਦਮਈ ਅਤੇ ਖ਼ੁਸ਼ੀਆਂ ਭਰਿਆ ਰਿਹਾ। ਵਿਆਹ ਸਮੇਂ ਰਕਬੇ ਵਰਗਾ ਹੀ ਅਨੰਦ ਅਤੇ ਭਾਬੀ ਮੁਖ਼ਤਿਆਰ ਕੌਰ ਦੇ ਪੋਤਰੇ ਦੇ ਵਿਆਹ -ਤੇ ਦਾਦੀ ਦੀਆਂ ਖ਼ੁਸ਼ੀਆਂ ਵੱਖਰਾ ਰੰਗ ਭਰਦੀਆਂ ਸਨ। ਉਹਨਾਂ ਕਿਹਾ ਕਿ ਇੰਡੀਅਨ ਐਪਲਿਸ ਵਿਖੇ ਸਿੱਧ ਮਹੰਤ, ਰਛਪਾਲ ਢਿੱਲੋਂ, ਸ਼ਿਕਾਗੋ ਵਿਖੇ ਕੁਲਰਾਜ ਗਰੇਵਾਲ, ਰਾਜ ਗਰੇਵਾਲ, ਨਿਊ ਜਰਸੀ ਵਿਖੇ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਮੇਜਰ ਸਿੰਘ ਢਿੱਲੋਂ ਨਿਰਮਲ ਸਿੰਘ ਗਰੇਵਾਲ, ਫੁੰਮਣ ਸਿੰਘ, ਰਵੀ ਸਿੰਘ, ਨਿਰਮਲ ਸਿੰਘ, ਪਰਮਿੰਦਰ ਸਿੰਘ ਦਿਉਲ, ਹਰਦੀਪ ਸਿੰਘ ਸੇਖੋਂ, ਸੁੱਖੀ ਗਿੱਲ, ਰਾਜ ਸਿੰਘ ਬਦੇਸ਼ਾ, ਭਾਈ ਤਲਵਿੰਦਰ ਸਿੰਘ ਘੁਮਾਣ, ਜੀਤੀ ਗਰੇਵਾਲ, ਜਬਰਾ ਗਰੇਵਾਲ, ਮਹਿੰਦਰ ਸਿੰਘ ਗਿਲਚੀਆ ਪ੍ਰਧਾਨ ਕਾਂਗਰਸ ਅਮਰੀਕਾ ਵੱਲੋਂ ਕੀਤੇ ਸਨਮਾਨ ਲਈ ਧੰਨਵਾਦ ਕਰਦੇ ਹਾਂ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਅਤੇ ਰਾਹੁਲ ਗਾਂਧੀ ਦੀ ਅਮਰੀਕਾ ਫੇਰੀ ਸਮੇਂ ਮੁਲਾਕਾਤ ਅਤੇ ਗੁਰਮੀਤ ਗਿੱਲ ਦੀ ਵਿਸ਼ੇਸ਼ ਭੂਮਿਕਾ ਇਹ ਸਭ ਅਨੰਦ ਮਈ ਖ਼ੁਸ਼ੀਆਂ ਭਰਿਆ ਅਤੇ ਇਤਿਹਾਸ ਦੀ ਤਰਾਂ ਬਣ ਗਿਆ।  

Visited-America-Remained-Engaged-In-Religious-Social-And-Political-Activities-Bawa



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB