ਬਾਰਸੀਲੋਨਾ: ਸਪੇਨ ਬਰਸੀਲੋਨਾ ਵਿਖੇ ਆਜ਼ਾਦ ਚੜ੍ਹਦੀ ਕਲਾ ਕਲੱਬ ਵੱਲੋਂ 7ਵਾਂ ਕਬੱਡੀ ਕੱਪ ਆਯੋਜਿਤ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿੱਚ ਕੁੱਲ 8 ਟੀਮਾਂ ਨੇ ਹਿੱਸਾ ਲਿਆ ਸੀ। ਇਸ ਦੌਰਾਨ ਚਲੇ ਰੋਚਕ ਮੁਕਾਬਲਿਆਂ ਤੇ ਅਖੀਰਲੇ ਦੌਰ ਵਿੱਚ ਹੋਲੈਂਡ ਪਲੱਸ ਲੰਡਨ ਸੁਪਰਸਟਾਰਜ ਵੱਲੋਂ ਸਪੇਨ ਆਜ਼ਾਦ ਬਰਸੀਲੋਨਾ ਕਲੱਬ ਨਾਲ ਫਾਈਨਲ ਮੁਕਾਬਲਾ ਖੇਡਿਆ ਗਿਆ। ਦੋਵੇਂ ਟੀਮਾਂ ਵਿਚਾਲੇ ਸਖਤ ਟੱਕਰ ਰਹੀ ਅਤੇ ਹੋਲੈਂਡ ਪਲਸ ਲੰਡਨ ਸੁਪਰਸਟਾਰਜ 36 ਅੰਕ ਲੈ ਕੇ ਪਹਿਲੇ ਨੰਬਰ, ਜਦਕਿ ਸਪੇਨ ਆਜ਼ਾਦ ਬਰਸਿਲੋਨਾ ਕਲੱਬ ਦੀ ਟੀਮ 31.5 ਅੰਕ ਲੈ ਕੇ ਦੂਸਰੇ ਨੰਬਰ ਤੇ ਰਹੇ।
ਇਸ ਮੌਕੇ ਆਯੋਜਕਾਂ ਨੇ ਦੱਸਿਆ ਕਿ ਪਹਿਲੇ ਨੰਬਰ ਤੇ ਰਹੀ ਹੋਲੈਂਡ ਪਲਸ ਲੰਡਨ ਸੁਪਰ ਸਟਾਰਜ ਦੀ ਟੀਮ ਨੂੰ ਐਸੋਸੀਏਸ਼ਨ ਵੱਲੋਂ 3100 ਯੂਰੋ ਦਾ ਪਹਿਲਾ ਇਨਾਮ ਦਿੱਤਾ ਗਿਆ। ਜਦ ਕਿ ਦੂਸਰੇ ਨੰਬਰ ਤੇ ਰਹੀ ਸਪੇਨ ਆਜ਼ਾਦ ਬਰਸੀਲੋਨਾ ਦੀ ਟੀਮ ਨੂੰ 2500 ਯੂਰੋ ਦਾ ਇਨਾਮ ਦਿੱਤਾ ਗਿਆ।
ਉਹਨਾਂ ਵੱਲੋਂ ਖੇਡ ਪ੍ਰਤਿਭਾ ਨੂੰ ਉਤਸਾਹਿਤ ਕਰਨ ਵਾਸਤੇ ਇਹ ਆਯੋਜਨ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਬੈਸਟ ਰੇਡਰ ਵਜੋਂ ਮੁੰਨਾ ਤਲਵੰਡੀ ਨੂੰ 18 ਰੇਡਾਂ ਵਿੱਚੋਂ 17 ਨੰਬਰ ਮਿਲੇ ਤੇ ਉਸਨੇ ਵਰਲਡ ਰਿਕਾਰਡ ਬਣਾਇਆ। ਜਦ ਕਿ ਬੈਸਟ ਸਟੋਪਰ ਵਜੋਂ ਮੰਨ ਤਰਪੱਲਾ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਟੀਮ ਦੇ ਸਪੋਂਸਰ ਬਿੰਦਰ ਹੋਲੈਂਡ, ਰਣਦੀਪ ਮੰਡੇਰ ਯੂਕੇ, ਜੱਸਾ ਸੰਤ ਬੋਈ, ਕੁਲਦੀਪ ਸੰਘਾ, ਗੁਰਮੀਤ ਮਲ੍ਹੀ, ਕੁਲਦੀਪ ਪੱਡਾ ਹਾਜਿਰ ਸਨ।
sports-news-kabaddi-cup-organized-in-barcelona
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)