ਭਾਰਤੀ ਖੇਡਾਂ ਵਿੱਚ ਇੱਕ ਹੋਰ ਵੱਡਾ ਅਤੇ ਚਮਕਦਾ ਹੋਇਆ ਨਾਮ ਹੈ ਮੋਹੰਮਦ ਸ਼ਮੀ । ਜੋ ਭਾਰਤ ਦੇ ਸਬ ਤੋਂ ਖਤਰਨਾਕ ਤੇਜ ਗੇਂਦਬਾਜਾਂ ਵਿੱਚੋਂ ਇੱਕ ਹੈ । ਸ਼ਮੀਂ ਦੀ ਮਿਹਨਤ , ਸਾਦਗੀ, ਅਤੇ ਚੰਗਾ ਸੁਭਾਅ ਬਾਰੇ ਸਾਰੇ ਸੰਸਾਰ ਨੂੰ ਪਤਾ ਹੈ । ਸ਼ਮੀ ਨੂੰ ਵੀ ਆਪਣੇ ਜੀਵਨ ਵਿੱਚ ਚੁਣੋਤੀਆਂ ਦਾ ਸਾਮਣਾ ਕਰਨਾ ਪਿਆ । ਪਰ ਉਸਦੀ ਪ੍ਰਤਿਭਾ ਨੇ ਉਸਨੂੰ ਭਾਰਤੀ ਕ੍ਰਿਕੇਟ ਟੀਮ ਵਿੱਚ ਮੁੱਖ ਖਿਡਾਰੀ ਬਨਣ ਵਿੱਚ ਮਦਦ ਕੀਤੀ । ਨਿੱਜੀ ਅਤੇ ਸਮਾਜਿਕ ਚੁਣੋਤੀਆਂ ਦਾ ਸਾਮਣਾ ਕਰਕੇ ਵੀ ਸ਼ਮੀ ਆਪਣੀ ਖੇਡ ਦੇ ਉਪਰ ਕ੍ਰੇਂਦਿਤ ਰਹੇ । ਸ਼ਮੀ ਦਾ ਜੀਵਨ ਇਸ ਗਲ ਉੱਤੇ ਰੋਸ਼ਨੀ ਪਾਉਂਦਾ ਹੈ ਕਿ ਰੁਕਾਵਟਾਂ ਦੇ ਬਾਵਜੂਦ ਸਫਲਤਾ ਸਖ਼ਤ ਮਿਹਨਤ ਨਾਲ ਹੀ ਆਉਂਦੀ ਹੈ । ਵੰਡੀਆਂ ਪਾਉਣ ਵਾਲੇ ਬਿਆਨਾਂ ਦੀ ਬਾਜਾਏ ਨੋਜਵਾਨ ਮੋਹਮੰਦ ਸ਼ਮੀ ਦੇ ਨਕਸ਼ੇਕਦਮ ਉੱਤੇ ਚੱਲ ਸਕਦੇ ਹਨ ਅਤੇ ਆਪਣੀ ਤਾਕਤ ਨੂੰ ਭੱਵਿਖ ਸਵਾਰਨ ਵਿੱਚ ਲਾ ਸਕਦੇ ਹਨ ।
ਸਾਡੇ ਦੇਸ਼ ਵਿੱਚ ਵੱਖ-ਵੱਖ ਭਾਈਚਾਰੇ, ਧਰਮ ਅਤੇ ਜਾਤੀ ਦੇ ਲੋਕ ਰਹਿੰਦੇ ਹਨ। ਜੋ ਮਹਾਨ ਵਿਅਕਤੀ ਕੁਝ ਵੱਡਾ ਕਰਦੇ ਨੇ ਉਹ ਹਰ ਪੀੜੀ ਤੇ ਆਪਣੀ ਛਾਪ ਛੱਡ ਜਾਂਦੇ ਨੇ । ਅਜੀਹਾ ਹੀ ਇਕ ਹੋਣਹਾਰ ਤੇ ਮਾਣਮੱਤੀ ਸ਼ਖਤੀਅਤ ਦਾ ਮਾਲਿਕ ਹੈ ਸਾਡੇ ਦੇਸ਼ ਦੀ ਕ੍ਰਿਕੇਟ ਟੀਮ ਦਾ ਖਿਡਾਰੀ ਅਤੇ ਸੁਪਰਫਾਸਟ ਗੇਂਦਬਾਜ ਮੋਹੰਮਦ ਸ਼ਮੀ। ਅਜਿਹੇ ਵਿਅਕਤੀਆ ਦੀਆਂ ਕਹਾਣੀਆਂ ਜੋ ਲੱਖਾ ਰੁਕਾਵਟਾਂ ਨੂੰ ਪਾਰ ਕਰਕੇ ਵਿਸ਼ਵ ਪੱਧਰ ਤੇ ਇੱਕ ਮੁਕਾਮ ਹਾਸਿਲ ਕਰਦੇ ਹਨ, ਉਨ੍ਹਾਂ ਦੀ ਸਫਲਤਾ ਤੋਂ ਹਰ ਨੋਜਵਾਨ ਨਵੀਂ ਸੇਧ ਲੈਂਦਾ ਹੈ। ਮੁਸਲਮਾਨ ਭਾਈਚਾਰੇ ਦੇ ਲੋਕਾਂ ਲਈ ਅਜਿਹੇ ਸਫਲ ਵਿਅਕਤੀ ਆਸ਼ਾ , ਪ੍ਰੇਰਨਾ ਅਤੇ ਦਿਸ਼ਾ ਦਿਖਾਉਂਦੇ ਹਨ ।
ਮੋਹੰਮਦ ਸ਼ਮੀ ਇੱਕ ਸ਼ਾਨਦਾਰ ਉਦਾਹਰਨ ਹੈ ਜਿਸਨੇ ਤੰਗ ਸੋਚ ਰੱਖਣ ਵਾਲੇ ਸਮਾਜ ਨੂੰ ਪਛਾੜ ਕੇ ਅਤੇ ਆਪਣੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ, ਕ੍ਰਿਕੇਟ ਖੇਡ ਜਗਤ ਵਿੱਚ ਵਿਸ਼ਵ ਚੈਂਪੀਅਨ ਬਣ ਕੇ ਦਿਖਾਇਆ ਹੈ। ਮੋਹਮੰਦ ਸ਼ਮੀ ਦਾ ਇਹ ਸੰਘਰਸ਼ ਆਸਾਨ ਨਹੀਂ ਸੀ । ਉਸ ਨੂੰ ਨਾ ਖੇਡ ਦੇ ਮੈਦਾਨ ਵਿੱਚ ਆਪਣੇ ਵਿਰੋਧੀਆਂ ਨਾਲ ਲੜਨਾ ਪਿਆ। ਬਲਕਿ ਸਾਮਾਜਿਕ ਆਲੋਚਨਾਵਾਂ ਨਾਲ ਵੀ ਲੜਨਾ ਪਿਆ। ਇਸੇ ਹੀ ਗੱਲ ਨੇ ਸ਼ਮੀ ਨੂੰ ਗੇਂਦਬਾਜੀ ਵਿੱਚ ਉਤਸ਼ਾਹਿਤ ਕੀਤਾ । ਰੁਕਾਵਟਾਂ ਦੇ ਬਾਵਜੂਦ ਉਸਨੇ ਆਪਣੇ ਪੱਕੇ ਇਰਾਦੇ ਨਾਲ ਕੰਮ ਕੀਤਾ ਅਤੇ ਸਾਬਿਤ ਕੀਤਾ ਕਿ ਨਿਸ਼ਚੇ ਨਾਲ ਅਤੇ ਸਬਰ ਦੇ ਨਾਲ ਕੋਈ ਵੀ ਰੁਕਾਵਟ ਪਾਰ ਕੀਤੀ ਜਾ ਸਕਦੀ ਹੈ । ਉਸਦੀ ਸਫ਼ਲਤਾ ਨਿੱਜੀ ਨਹੀਂ ਹੈ, ਇਹ ਮੁਸਲਿਮ ਨੋਜਵਾਨਾਂ ਲਈ ਸ਼ਕਤੀ ਦਾ ਪ੍ਰਤੀਕ ਹੈ । ਜੋ ਉਨ੍ਹਾਂ ਨੂੰ ਯਾਦ ਕਰਾਉਂਦਾ ਹੈ ਕਿ ਕੋਈ ਵੀ ਸੁਫਨਾ ਹੋਵੇ ਉਹ ਮਿਹਨਤ ਨਾਲ ਸਾਕਾਰ ਹੋ ਸਕਦਾ ਹੈ । ਮੁਸਲਿਮ ਨੋਜਵਾਨਾਂ ਲਈ ਸ਼ਮੀ ਦੀ ਕਹਾਣੀ ਬਹੁਤ ਹੀ ਵੱਡੀ ਮੋਟੀਵੇਸ਼ਨ ਹੈ । ਬਾਹਰੀ ਦਬਾਅ ਅੱਗੇ ਝੁਕੇ ਬਿਨਾ, ਨਿਡਰ ਹੋ ਕੇ ਆਪਣੇ ਜਨੁਨ ਦਾ ਪਿੱਛਾ ਕਰਨਾ ਮੋਹਮੰਦ ਸ਼ਮੀ ਨੇ ਸਿਖਾਇਆ ਹੈ।
ਅੱਜ ਦੇ ਮਾਹੌਲ ਵਿੱਚ ਨੋਜਵਾਨਾਂ ਲਈ ਨਾਕਾਰਤਮਕ ਵਿਚਾਰਾਂ ਦਾ ਸ਼ਿਕਾਰ ਹੋਣਾ ਆਸਾਨ ਹੈ। ਨਫ਼ਰਤ ਫੈਲਾਉਣ ਵਾਲੇ ਅਕਸਰ ਘੱਟਗਿਣਤੀ ਭਾਈਚਾਰੇ ਦੇ ਕਮਜੋਰ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ । ਸਿੱਟੇ ਵੱਜੋਂ ਨੋਜਵਾਨ ਆਪਣੀ ਕਾਬਲੀਅਤ ਤੋਂ ਦੁਰ ਚਲੇ ਜਾਂਦੇ ਹਨ । ਨੈਗੇਟਿਵੀਟੀ ਦੇ ਅੱਗੇ ਝੁਕਨ ਦੇ ਬਾਜਾਏ ਮੁਸਲਿਮ ਨੋਜਵਾਨਾਂ ਨੂੰ ਮੋਹੰਮਦ ਸ਼ਮੀ ਵਰਗੇ ਖਿਡਾਰੀਆਂ ਵਲੋਂ ਕਮਾਏ ਨਾਮ ਅਤੇ ਸਫਲਤਾ ਦੀ ਉਦਾਹਰਨ ਵੱਲ ਦੇਖਣਾ ਚਾਹੀਦਾ ਹੈ । ਇਨ੍ਹਾਂ ਖਿਡਾਰੀਆਂ ਦੇ ਰਸਤੇ ਉੱਤੇ ਚੱਲ ਕੇ ਨੋਜਵਾਨ ਮੁਸਲਮਾਨ ਨਫਰਤ ਅਤੇ ਵੰਡ ਦੀ ਕਹਾਣੀਆਂ ਤੋਂ ਉੱਪਰ ਉੱਠ ਸਕਦੇ ਹਨ । ਅਜਿਹੇ ਖਿਡਾਰੀ ਸਾਨੂੰ ਯਾਦ ਕਰਾਉਂਦੇ ਹਨ ਕਿ ਸਫਲਤਾ ਦਾ ਕੋਈ ਧਰਮ ਜਾਂ ਜਾਤੀ ਨਹੀਂ ਹੁੰਦੀ ।
the-amazing-star-of-indian-cricket-mohammad-shami
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)