ਉਹ ਲੋਕ ਜੋ ਕੁੱਝ ਵੱਖਰਾ ਕਰ ਜਾਂਦੇ ਹਨ ਅਤੇ ਆਪਣਾ ਨਾਮ ਬਣਾਉਂਦੇ ਹਨ, ਉਹ ਬਾਕੀ ਲੋਕਾਂ ਲਈ ਵੀ ਮਿਸਾਲ ਬਣਦੇ ਹਨ । ਅਜਿਹੇ ਵਿਅਕਤੀਆ ਦੀਆਂ ਕਹਾਣੀਆਂ ਜੋ ਸਮਾਜ ਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਮੰਜਿਲ ਹਾਸਿਲ ਕਰਦੇ ਹਨ, ਉਨ੍ਹਾਂ ਦੀ ਸਫਲਤਾ ਹੋਰ ਵੀ ਮਾਇਨੇ ਰੱਖਦੀ ਹੈ। ਨੋਜਵਾਨਾਂ ਲਈ ਖਾਸਕਰ ਮੁਸਲਮਾਨ ਭਾਈਚਾਰੇ ਦੇ ਲੋਕਾਂ ਲਈ ਇਹ ਕਹਾਣੀਆਂ ਆਸ਼ਾ , ਪ੍ਰੇਰਨਾ ਅਤੇ ਦਿਸ਼ਾ ਪ੍ਰਦਾਨ ਕਰਦੀਆਂ ਹਨ । ਨਿਖ਼ਤ ਜ਼ਰੀਨ ਪੱਕੇ ਇਰਾਦੇ ਅਤੇ ਪੱਕੇ ਸੰਕਲਪ ਦੀ ਇੱਕ ਸ਼ਾਨਦਾਰ ਉਦਾਹਰਨ ਹੈ । ਤੰਗ ਸੋਚ ਰੱਖਣ ਵਾਲੇ ਸਮਾਜ ਨਾਲ ਸੰਬਧ ਰੱਖਣ ਵਾਲੀ ਨਿਖ਼ਤ ਜ਼ਰੀਨ ਨੇ ਆਪਣੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ, ਮੁਕੇਬਾਜੀ ਵਿੱਚ ਵਿਸ਼ਵ ਚੈਂਪੀਅਨ ਬਣ ਕੇ ਦਿਖਾਇਆ ਹੈ। ਪੁਰਸ਼ ਪ੍ਰਧਾਨ ਖੇਡ ਵਿੱਚ ਉਸਦੀ ਜਿੱਤ ਇੱਕ ਸ਼ਕਤੀਸ਼ਾਲੀ ਸੰਦੇਸ਼ ਦਿੰਦੀ ਹੈ । ਨਿਖ਼ਤ ਜ਼ਰੀਨ ਦਾ ਇਹ ਸੰਘਰਸ਼ ਆਸਾਨ ਨਹੀਂ ਸੀ । ਉਸ ਨੂੰ ਨਾ ਸਿਰਫ ਰਿੰਗ ਵਿੱਚ ਆਪਣੇ ਵਿਰੋਧੀਆਂ ਨਾਲ ਲੜਨਾ ਪਿਆ। ਬਲਕਿ ਸਾਮਾਜਿਕ ਰੁਕਾਵਟਾਂ ਨਾਲ ਵੀ ਲੜਨਾ ਪਿਆ। ਰੁਕਾਵਟਾਂ ਦੇ ਬਾਵਜੂਦ ਉਸਨੇ ਆਪਣੇ ਪੱਕੇ ਇਰਾਦੇ ਨਾਲ ਕੰਮ ਕੀਤਾ ਅਤੇ ਸਾਬਿਤ ਕੀਤਾ ਕਿ ਨਿਸ਼ਚੇ ਨਾਲ ਅਤੇ ਸਬਰ ਦੇ ਨਾਲ ਕੋਈ ਵੀ ਰੁਕਾਵਟ ਪਾਰ ਕੀਤੀ ਜਾ ਸਕਦੀ ਹੈ । ਉਸਦੀ ਸਫ਼ਲਤਾ ਨਿੱਜੀ ਨਹੀਂ ਹੈ, ਇਹ ਮੁਸਲਿਮ ਲੜਕੀਆਂ ਲਈ ਸ਼ਕਤੀ ਦਾ ਪ੍ਰਤੀਕ ਹੈ । ਜੋ ਉਨ੍ਹਾਂ ਨੂੰ ਯਾਦ ਕਰਾਉਂਦਾ ਹੈ ਕਿ ਕੋਈ ਵੀ ਸਪਨਾ ਸਾਕਾਰ ਹੋ ਸਕਦਾ ਹੈ । ਮੁਸਲਿਮ ਨੋਜਵਾਨਾਂ ਲਈ ਖਾਸਕਰ ਮੁਸਲਿਮ ਲੜਕੀਆਂ ਲਈ ਨਿਕਹਤ ਦੀ ਕਹਾਣੀ ਬਹੁਤ ਹੀ ਵੱਡੀ ਮੋਟੀਵੇਸ਼ਨ ਹੈ । ਬਾਹਰੀ ਦਬਾਅ ਅੱਗੇ ਝੁਕੇ ਬਿਨਾ, ਨਿਡਰ ਹੋ ਕੇ ਆਪਣੇ ਜਨੁਨ ਦਾ ਪਿੱਛਾ ਕਰਨਾ ਨਿਖ਼ਤ ਨੇ ਸਿਖਾਇਆ ਹੈ।
ਨਿਖਤ ਜ਼ਰੀਨ ਨੇ ਇਸਤਾਂਬੁਲ ਵਿੱਚ 2022 ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਅਤੇ ਨਵੀਂ ਦਿੱਲੀ ਵਿੱਚ 2023 ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। ਤਿੰਨ ਵਾਰ ਸਰਵੋਤਮ ਮੁੱਕੇਬਾਜ਼ ਦਾ ਪੁਰਸਕਾਰ ਜਿੱਤਣ ਤੋਂ ਇਲਾਵਾ, ਉਨ੍ਹਾਂ ਨੇ ਗਿਆਰਾਂ ਅੰਤਰਰਾਸ਼ਟਰੀ ਅਤੇ ਸੱਤ ਰਾਸ਼ਟਰੀ ਤਗਮੇ ਵੀ ਜਿੱਤੇ ਹਨ। ਇਸ ਤੋਂ ਇਲਾਵਾ ਬੁਲਗਾਰੀਆ ਦੀ ਰਾਜਧਾਨੀ ਸੋਫੀਆ ‘ਚ ਹੋਏ ਸਟ੍ਰਾਂਜਾ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ‘ਚ ਨਿਖਤ ਨੇ ਦੋ ਸੋਨ ਤਗਮੇ ਜਿੱਤੇ ਹਨ।
ਅੱਜ ਦੇ ਸਮਾਜਿਕ ਰਾਜਨਿਤਿਕ ਮਾਹੌਲ ਵਿੱਚ ਨੋਜਵਾਨਾਂ ਲਈ ਨੈਗੇਟਿਵ ਵਿਚਾਰਾਂ ਦਾ ਸ਼ਿਕਾਰ ਹੋਣਾ ਆਸਾਨ ਹੈ, ਜੋ ਉਨ੍ਹਾਂ ਦੇ ਗੁੱਸੇ ਦਾ ਫਾਇਦਾ ਚੁੱਕਦੇ ਹਨ । ਇਸ ਨਾਲ ਨੋਜਵਾਨ ਆਪਣੀ ਕਾਬਲੀਅਤ ਤੋਂ ਦੁਰ ਚਲੇ ਜਾਂਦੇ ਹਨ । ਇਸ ਨੈਗੇਟਿਵੀਟੀ ਦੇ ਅੱਗੇ ਝੁਕਨ ਦੇ ਬਾਜਾਏ ਮੁਸਲਿਮ ਨੋਜਵਾਨਾਂ ਨੂੰ ਨਿਖਤ ਜਰੀਨ ਵਰਗੇ ਖਿਡਾਰੀਆਂ ਵਲੋਂ ਸਥਾਪਿਤ ਕੀਤੀ ਉਦਾਹਰਨ ਵੱਲ ਦੇਖਣਾ ਚਾਹੀਦਾ ਹੈ । ਅਜਿਹੇ ਖਿਡਾਰੀ ਸਾਨੂੰ ਯਾਦ ਕਰਾਉਂਦੇ ਹਨ ਕਿ ਮਹਾਨਤਾ ਦਾ ਕੋਈ ਧਰਮ ਜਾਂ ਜਾਤੀ ਨਹੀਂ ਹੁੰਦੀ ਅਤੇ ਨਫਰਤ ਨਾਲ ਲੜਨ ਦਾ ਇਕੋ ਤਰੀਕਾ ਹੈ ਆਪਣੇ ਭੱਵਿਖ ਉੱਤੇ ਧਿਆਨ ਕੇਂਦਰਿਤ ਕਰਨਾ ।
boxing-is-not-for-girls-nikhat-zareen-proves-girls-are-no-less-by-becoming-world-champion
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)