deepthi-the-daughter-of-a-laborer-from-telangana-india-set-a-world-record-in-japan-and-won-a-gold-medal

ਭਾਰਤ ਦੇ ਤੇਲੰਗਾਨਾ ਦੀ ਮਜ਼ਦੂਰ ਦੀ ਧੀ ਦੀਪਤੀ ਨੇ ਜਾਪਾਨ 'ਚ ਬਣਾਇਆ ਵਿਸ਼ਵ ਰਿਕਾਰਡ, ਜਿਤਿਆ ਸੋਨੇ ਦਾ ਤਮਗਾ

400 ਮੀਟਰ ‘ਚ ਦੀਪਤੀ ਜੀਵਨਜੀ ਨੇ ਜਿੱਤਿਆ ਗੋਲਡ ਮੈਡਲ, ਬਣਾਇਆ ਵਿਸ਼ਵ ਰਿਕਾਰਡ

May21,2024 | Bureau | Delhi

ਭਾਰਤ ਦੀ ਦੀਪਤੀ ਜੀਵਨਜੀ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੀ 400 ਮੀਟਰ ਟੀ-20 ਦੌੜ 'ਚ 55.07 ਸਕਿੰਟ ਦੇ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ। ਦੀਪਤੀ ਨੇ ਅਮਰੀਕਾ ਦੀ ਬ੍ਰਾਇਨਾ ਕਲਾਰਕ ਦਾ 55.12 ਸੈਕਿੰਡ ਦਾ ਵਿਸ਼ਵ ਰਿਕਾਰਡ ਤੋੜਿਆ ਜੋ ਉਸ ਨੇ ਪਿਛਲੇ ਸਾਲ ਪੈਰਿਸ ਵਿੱਚ ਬਣਾਇਆ ਸੀ। ਤੁਰਕੀ ਦੀ ਏਸਿਲ ਓਂਡਰ 55.19 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੀ, ਜਦਕਿ ਇਕਵਾਡੋਰ ਦੀ ਲਿਜਾਨਸ਼ੇਲਾ ਐਂਗੁਲੋ 56.68 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੀ। ਟੀ-20 ਸ਼੍ਰੇਣੀ ਦੀਆਂ ਦੌੜਾਂ ਬੌਧਿਕ ਤੌਰ 'ਤੇ ਅਪਾਹਜ ਖਿਡਾਰੀਆਂ ਲਈ ਹਨ। ਯੋਗੇਸ਼ ਕਥੁਨੀਆ ਨੇ ਪੁਰਸ਼ਾਂ ਦੇ F56 ਡਿਸਕਸ ਥਰੋਅ ਵਿੱਚ 41.80 ਮੀਟਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਹੁਣ ਤੱਕ ਇੱਕ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਹਨ।

ਲੰਬੇ ਸਮੇਂ ਤੋਂ ਪਿੰਡ ਦੇ ਲੋਕ ਦੀਪਤੀ ਜੀਵਨਜੀ ਦੇ ਮਾਤਾ-ਪਿਤਾ ਨੂੰ 'ਮਾਨਸਿਕ ਤੌਰ 'ਤੇ ਕਮਜ਼ੋਰ' ਬੱਚੀ ਹੋਣ ਦਾ ਮਿਹਣਾ ਮਾਰਦੇ ਰਹੇ ਪਰ ਜਾਪਾਨ ਦੇ ਕੋਬੇ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਉਹ ਉਨ੍ਹਾਂ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਦੀਪਤੀ ਦੀ ਜਿੱਤ ਤੋਂ ਬਾਅਦ ਤੇਲੰਗਾਨਾ ਦੇ ਕਾਲੇਡਾ ਪਿੰਡ 'ਚ ਸਥਿਤ ਛੋਟੇ ਘਰ ਦੇ ਬਾਹਰ ਵੱਡੀ ਗਿਣਤੀ 'ਚ ਲੋਕ ਜਸ਼ਨ ਮਨਾ ਰਹੇ ਹਨ। ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਵਿੱਚ ਦਿਹਾੜੀਦਾਰ ਮਜ਼ਦੂਰਾਂ ਦੇ ਘਰ ਜਨਮੀ 20 ਸਾਲਾ ਦੀਪਤੀ ਨੇ ਆਉਣ ਵਾਲੇ ਪੈਰਿਸ ਪੈਰਾਲੰਪਿਕਸ ਲਈ ਵੀ ਕੁਆਲੀਫਾਈ ਕਰ ਲਿਆ ਹੈ। ਟੀ-20 ਸ਼੍ਰੇਣੀ ਉਨ੍ਹਾਂ ਐਥਲੀਟਾਂ ਲਈ ਹੈ ਜੋ ਬੌਧਿਕ ਤੌਰ 'ਤੇ ਚੁਣੌਤੀਪੂਰਨ ਹਨ।

ਦੀਪਤੀ ਦੇ ਕੋਚ ਨਾਗਪੁਰੀ ਰਮੇਸ਼ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਨੂੰ ਪਿੰਡ ਵਾਸੀਆਂ ਦੇ ਤਾਅਨੇ ਸਹਿਣੇ ਪਏ। ਰਮੇਸ਼ ਨੇ ਕਿਹਾ, 'ਦੀਪਤੀ ਦੇ ਮਾਤਾ-ਪਿਤਾ ਦਿਹਾੜੀਦਾਰ ਮਜ਼ਦੂਰ ਸਨ ਅਤੇ ਉਹ ਪਰਿਵਾਰ ਚਲਾਉਣ ਲਈ ਸੰਘਰਸ਼ ਕਰ ਰਹੇ ਸਨ। ਇਸ ਤੋਂ ਇਲਾਵਾ ਉਸ ਨੂੰ ਪਿੰਡ ਵਾਲਿਆਂ ਤੋਂ ਲਗਾਤਾਰ ਤਾਅਨੇ ਵੀ ਸੁਣਨੇ ਪੈਂਦੇ ਸਨ ਕਿ ਮਾਨਸਿਕ ਤੌਰ 'ਤੇ ਕਮਜ਼ੋਰ ਲੜਕੀ ਦਾ ਵਿਆਹ ਨਹੀਂ ਹੋ ਸਕਦਾ। ਹਾਲਾਂਕਿ, ਦੀਪਤੀ ਨੇ ਪਿਛਲੇ ਸਾਲ ਹਾਂਗਜ਼ੂ ਏਸ਼ੀਅਨ ਪੈਰਾ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ ਹਾਲਾਤ ਬਦਲਣੇ ਸ਼ੁਰੂ ਹੋ ਗਏ। ਹੁਣ ਉਹੀ ਪਿੰਡ ਵਾਸੀ ਦੀਪਤੀ ਦੇ ਮਾਤਾ-ਪਿਤਾ ਦੀ ਇਸ ਪ੍ਰਾਪਤੀ ਲਈ ਸ਼ਲਾਘਾ ਕਰ ਰਹੇ ਹਨ।

deepthi-the-daughter-of-a-laborer-from-telangana-india-set-a-world-record-in-japan-and-won-a-gold-medal


pbpunjab ad banner image
pbpunjab ad banner image/>
pbpunjab ad banner image> pbpunjab ad banner image> pbpunjab ad banner image>

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Subscribe Us


Address


PB Punjab News
G T ROAD, Ludhiana-141008
Mobile: +91 99880 29299 Mobile:
Land Line: +91 99880 29299
Email: pbpunjabnews@gmail.com