punjab-sports-department-announces-selection-trials-for-khelo-india-youth-games-2026

ਪੰਜਾਬ ਖੇਡ ਵਿਭਾਗ ਵੱਲੋਂ 'ਖੇਲੋ ਇੰਡੀਆ ਯੂਥ ਗੇਮਜ਼ 2026' ਲਈ ਸਲੈਕਸ਼ਨ ਟਰਾਇਲਾਂ ਦਾ ਐਲਾਨ

Nov25,2026 | Narinder Kumar | Chandigarh

 
 
ਪੰਜਾਬ ਦੇ ਖੇਡ ਡਾਇਰੈਕਟੋਰੇਟ ਨੇ ਦਸੰਬਰ 2026 ਵਿੱਚ ਤੇਲੰਗਾਨਾ ਵਿਖੇ ਹੋਣ ਵਾਲੀਆਂ 'ਖੇਲੋ ਇੰਡੀਆ ਯੂਥ ਗੇਮਜ਼ 2026' ਲਈ ਸੂਬਾਈ ਟੀਮ ਦੀ ਚੋਣ ਵਾਸਤੇ ਟਰਾਇਲਾਂ ਦਾ ਐਲਾਨ ਕੀਤਾ ਹੈ।
ਵਿਭਾਗ ਦੇ ਬੁਲਾਰੇ ਅਨੁਸਾਰ, ਇਹ ਚੋਣ ਟਰਾਇਲ ਸੂਬੇ ਭਰ ਵਿੱਚ ਵਿਭਿੰਨ ਥਾਵਾਂ 'ਤੇ ਵੱਖ-ਵੱਖ ਖੇਡਾਂ ਲਈ ਕਰਵਾਏ ਜਾਣਗੇ। ਇਨ੍ਹਾਂ ਟਰਾਇਲਾਂ ਵਿੱਚ ਸਿਰਫ਼ 18 ਸਾਲ ਤੋਂ ਘੱਟ ਉਮਰ (ਅੰਡਰ-18) ਵਰਗ ਦੇ ਖਿਡਾਰੀ, ਜਿਨ੍ਹਾਂ ਦਾ ਜਨਮ 1 ਜਨਵਰੀ 2009 ਨੂੰ ਜਾਂ ਉਸ ਤੋਂ ਬਾਅਦ ਹੋਇਆ ਹੋਵੇ, ਹੀ ਹਿੱਸਾ ਲੈ ਸਕਦੇ ਹਨ।
ਇਹ ਚੋਣ ਟਰਾਇਲ ਵੱਖ-ਵੱਖ ਖੇਡਾਂ ਲਈ ਪੰਜਾਬ ਦੇ ਵੱਖ-ਵੱਖ ਸਥਾਨਾਂ 'ਤੇ ਸਵੇਰੇ 10:00 ਵਜੇ ਸ਼ੁਰੂ ਹੋਣਗੇ। 27 ਨਵੰਬਰ 2026 ਨੂੰ, ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਬਾਸਕਟਬਾਲ (ਲੜਕੇ) ਅਤੇ ਸਾਫਟਬਾਲ (ਲੜਕੇ ਤੇ ਲੜਕੀਆਂ) ਲਈ; ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਵਾਲੀਬਾਲ (ਲੜਕੇ) ਲਈ; ਫਗਵਾੜਾ ਦੇ ਗੁਰੂ ਨਾਨਕ ਕਾਲਜ ਵਿਖੇ ਫੁੱਟਬਾਲ (ਲੜਕੇ) ਲਈ; ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਹਾਕੀ (ਲੜਕੇ) ਲਈ ਅਤੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕਬੱਡੀ (ਲੜਕੀਆਂ - 65 ਕਿਲੋਗ੍ਰਾਮ) ਲਈ ਟਰਾਇਲ ਹੋਣਗੇ। ਇਸ ਤੋਂ ਇਲਾਵਾ, ਖੋ-ਖੋ (ਲੜਕੇ ਤੇ ਲੜਕੀਆਂ) ਲਈ ਚੋਣ ਟਰਾਇਲ 1 ਦਸੰਬਰ 2026 ਨੂੰ ਸਵੇਰੇ 10:00 ਵਜੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਕਰਵਾਏ ਜਾਣਗੇ।
ਚਾਹਵਾਨ ਅਤੇ ਯੋਗ ਖਿਡਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਨਿਰਧਾਰਤ ਮਿਤੀ ਅਤੇ ਸਮੇਂ 'ਤੇ ਸਬੰਧਤ ਸਥਾਨਾਂ 'ਤੇ ਪਹੁੰਚਣ। ਇਸ ਦੌਰਾਨ ਉਨ੍ਹਾਂ ਕੋਲ ਉਮਰ ਦਾ ਵੈਧ ਸਬੂਤ ਅਤੇ ਹੋਰ ਲੋੜੀਂਦੇ ਸਰਟੀਫਿਕੇਟ/ਦਸਤਾਵੇਜ਼ ਹੋਣੇ ਲਾਜ਼ਮੀ ਹਨ।
--------

punjab-sports-department-announces-selection-trials-for-khelo-india-youth-games-2026


Related News

pbpunjab ad banner image pbpunjab ad banner image pbpunjab ad banner image Run by: WebHead

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com