the-188th-birth-anniversary-of-the-great-writer-and-freedom-fighter-pandit-shraddha-ram-phillauri-will-be-celebrated-on-september-28-at-the-sangalwala-shivala-temple-bawa-purish

ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 188ਵਾਂ ਜਨਮ ਉਤਸਵ 28 ਸਤੰਬਰ ਨੂੰ ਸੰਗਲਾਂ ਵਾਲਾ ਸ਼ਿਵਾਲਾ ਮੰਦਿਰ ਵਿਖੇ ਮਨਾਵਾਂਗੇ- ਬਾਵਾ, ਪੁਰੀਸ਼

Sep21,2025 | Narinder Kumar | Ludhiana

11 ਸਮਾਜ ਦੀ ਸ਼ਖਸ਼ੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ- ਨਵਦੀਪ

ਅੱਜ ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਸਰਕਟ ਹਾਊਸ ਵਿਖੇ ਸੁਸਾਇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸੁਸਾਇਟੀ ਦੇ ਪ੍ਰਧਾਨ ਪੁਰੀਸ਼ ਸਿੰਗਲਾ ਅਤੇ ਕਨਵੀਨਰ ਸੁਸਾਇਟੀ ਪੰਜਾਬ ਨਵਦੀਪ ਨਵੀ ਦੀ ਸਰਪ੍ਰਸਤੀ ਹੇਠ ਹੋਈ। ਇਸ ਸਮੇਂ ਮੀਟਿੰਗ ਵਿਚ ਦਰਸ਼ਨ ਲਾਲ ਬਵੇਜਾ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਮਨਮੋਹਣ ਕੌੜਾ ਵਾਈਸ ਚੇਅਰਮੈਨ, ਵਰਿੰਦਰ ਅਗਰਵਾਲ ਵਾਈਸ ਚੇਅਰਮੈਨ, ਸਤੀਸ਼ ਬਜਾਜ ਸਰਪ੍ਰਸਤ, ਚੰਦਰਸ਼ੇਖਰ ਪ੍ਰਭਾਕਰ ਸਰਪ੍ਰਸਤ, ਅਸ਼ਵਨੀ ਮਹੰਤ ਐਡਵੋਕੇਟ ਵਾਈਸ ਪ੍ਰਧਾਨ, ਆਰ.ਐਨ ਨਾਈਯਰ ਸਰਪ੍ਰਸਤ, ਜਸਵੀਰ ਸਿੰਘ ਰਾਣਾ ਸੈਕਟਰੀ, ਸੁਨੀਲ ਮੈਣੀ ਵਾਈਸ ਪ੍ਰਧਾਨ ਸ਼ਾਮਿਲ ਹੋਏ।

ਇਸ ਸਮੇਂ ਬਾਵਾ ਅਤੇ ਪੁਰੀਸ਼ ਨੇ ਦੱਸਿਆ ਕਿ ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ, ਸਮਾਜ ਸੁਧਾਰਕ ਅਤੇ "ਓਮ ਜੈ ਜਗਦੀਸ਼ ਹਰੇ- ਸੁਆਮੀ ਜੈ ਜਗਦੀਸ਼ ਹਰੇ" ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 188ਵਾਂ ਜਨਮ ਉਤਸਵ 28 ਸਤੰਬਰ ਨੂੰ ਸੰਗਲਾਂ ਵਾਲਾ ਸ਼ਿਵਾਲਾ (ਪ੍ਰਾਚੀਨ ਮੰਦਿਰ) ਵਿਖੇ ਮਹੰਤ ਨਰਾਇਣ ਪੁਰੀ ਜੀ ਦੀ ਸਰਪ੍ਰਸਤੀ ਹੇਠ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਪੰਡਿਤ ਜੀ ਦਾ ਦੇਸ਼ ਦੀ ਆਜ਼ਾਦੀ ਲਈ ਅਹਿਮ ਯੋਗਦਾਨ ਹੈ। ਉਹਨਾਂ ਨੇ ਸਤੀ ਪ੍ਰਥਾ ਅਤੇ ਬਾਲ ਵਿਆਹ ਦਾ ਵਿਰੋਧ ਕੀਤਾ ਅਤੇ ਇਸਤਰੀ ਜਾਤੀ ਦੇ ਸਮਾਜਿਕ ਨਿਆਂ ਅਤੇ ਸਨਮਾਨ ਲਈ ਜੱਦੋਂ-ਜਹਿਦ ਕੀਤੀ। ਉਹਨਾਂ ਵੱਲੋਂ ਲਿਖਿਆ ਨਾਵਲ "ਭਾਗਿਆਵਤੀ" ਉਸ ਸਮੇਂ ਲੜਕੀਆਂ ਨੂੰ ਵਿਆਹ ਸਮੇਂ ਦਾਜ ਵਿੱਚ ਦਿੱਤਾ ਜਾਂਦਾ ਸੀ ਜੋ ਸਹੁਰੇ ਘਰ ਜਾ ਕੇ ਵਿਆਹੀ ਲੜਕੀ ਨੂੰ ਸੱਭਿਆਚਾਰ ਅਤੇ ਸੰਸਕਾਰਾਂ ਦਾ ਗਿਆਨ ਪ੍ਰਦਾਨ ਕਰਦਾ ਸੀ ਜੋ ਕਿ ਅੱਜ ਦੇ ਸਮੇਂ ਵਿੱਚ ਵੀ ਲੋੜ ਹੈ। ਇਸ ਸਮੇਂ ਨਵਦੀਪ ਨਵੀ ਨੇ ਜਾਣਕਾਰੀ ਦਿੱਤੀ ਕਿ 28 ਸਤੰਬਰ ਨੂੰ 11 ਸਮਾਜਸੇਵੀ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ।

ਇਸ ਸਮੇਂ ਮਿੰਟੂ ਸੱਚਦੇਵਾ ਸੈਕਟਰੀ, ਲੱਕੀ ਮੂੰਗਾ ਸੈਕਟਰੀ, ਅਮਰੀਕ ਸਿੰਘ ਬੱਤਰਾ, ਕੁਨਾਲ ਗਰਗ, ਵਿਨੈ ਜੈਨ, ਗੁਲਸ਼ਨ ਬਾਵਾ, ਵਿਕਾਸ ਚੋਪੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

the-188th-birth-anniversary-of-the-great-writer-and-freedom-fighter-pandit-shraddha-ram-phillauri-will-be-celebrated-on-september-28-at-the-sangalwala-shivala-temple-bawa-purish


pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB