ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਡਾਕਟਰ ਸਰਬਪਲੀ ਰਾਧਾ ਕ੍ਰਿਸ਼ਨਨ ਜੋ ਭਾਰਤ ਦੇ ਰਾਸ਼ਟਰਪਤੀ ਰਹੇ ਉਨਾਂ ਦਾ ਜਨਮ ਦਿਨ ਟੀਚਰ ਡੇਅ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਮਾਤਾ ਪਿਤਾ ਤੋਂ ਬਾਅਦ ਅਧਿਆਪਕ ਹੀ ਹੈ ਜੋ ਜ਼ਿੰਦਗੀ ਦੇ ਹਰ ਖੇਤਰ ਦਾ ਗਿਆਨ ਵਿਦਿਆਰਥੀ ਨੂੰ ਪ੍ਰਦਾਨ ਕਰਦਾ ਹੈ। ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਸੰਦੇਸ਼ ਅਤੇ ਉਪਦੇਸ਼ ਦੇ ਰਿਹਾ ਹੈ। ਅੱਜ ਦੇਖਿਆ ਜਾਂਦਾ ਹੈ ਜਿਸ ਟੀਚਰ ਨੂੰ ਗੁਰੂ ਦਾ ਦਰਜਾ ਸਮਾਜ ਅੰਦਰ ਸੀ ਉਹ ਨਹੀਂ ਰਿਹਾ ਪਰ ਟੀਚਰਾਂ ਵੱਲੋਂ ਵੀ ਵਿਦਿਆ ਮੁੱਲ ਵੇਚਣੀ ਅਤੇ ਇਸ ਨੂੰ ਵਪਾਰ ਬਣਾਉਣਾ ਵੀ ਮੰਦਭਾਗਾ ਹੈ।
ਇਸ ਸਮੇਂ ਡਾ. ਹਰਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮੇਂ ਦੀਪ ਲੁਧਿਆਣਵੀ ਪੰਥਕ ਕਵੀ, ਨਿਰਮਲ ਸਿੰਘ ਲਾਪਰਾਂ, ਕੈਪਟਨ ਹਰਬੰਸ ਸਿੰਘ, ਅਮਨਦੀਪ ਬਾਵਾ, ਅਵੀ ਬਾਵਾ, ਦਵਿੰਦਰ ਸਿੰਘ, ਅਸ਼ੋਕ ਖੇੜਾ, ਸਾਬਕਾ ਸਰਪੰਚ ਹੰਬੜਾਂ ਬਲਵੰਤ ਸਿੰਘ, ਰਮਨਦੀਪ ਕੌਰ, ਹਰਮਨ ਸਿੰਘ, ਹਰਪ੍ਰੀਤ ਸਿੰਘ, ਸਵਰਨ ਸਿੰਘ, ਗੁਰਬਾਗ ਸਿੰਘ, ਨੇਹਾ ਕੌਰ, ਦਿਲਦਾਰ ਸਿੰਘ, ਮਨੀ ਦਾਖਾ ਆਦਿ ਹਾਜ਼ਰ ਸਨ। ਇਸ ਮੌਕੇ ਉੱਘੇ ਸਿਖਿਆ ਸ਼ਾਸਤਰੀ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰੋ ਵਾਈਸ ਚਾਂਸਲਰ ਡਾ ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਅਧਿਆਪਕ ਗਿਆਨ ਦੇ ਦੀਪਕ ਹਨ ਜੋ ਖੁਦ ਜਲ ਕੇ ਹੋਰਨਾਂ ਚੋਂ ਅਗਿਆਨਤਾ ਦੇ ਹਨੇਰੇ ਨੂੰ ਮਿਟਾਉਂਦੇ ਹਨ। ਉਨ੍ਹਾਂ ਬਾਵਾ ਵਲੋਂ ਰੇਲ ਯਾਤਰਾ ਦੌਰਾਨ ਇੱਕ ਅਧਿਆਪਕਾ ਦਾ ਸਨਮਾਨ ਕਰਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਅਧਿਆਪਕ ਦਿਵਸ ਮੌਕੇ ਜਿੱਥੇ ਉਨਾਂ ਵਲੋਂ ਪਾਏ ਅਨੰਤ ਯੋਗਦਾਨ ਨੂੰ ਨਮਨ ਕਰਨਾ ਪਰੇਰਨਾਦਾਇਕ ਹੈ, ਉੱਥੇ ਅਧਿਆਪਕਾਂ ਵਲੋਂ ਪੂਰੀ ਕੋਸ਼ਿਸ਼ ਅਤੇ ਲਗਨ ਨਾਲ ਸਮਾਜ ਪ੍ਰਤੀ ਆਪਣੇ ਰੋਲ ਨੂੰ ਅਦਾ ਕਰਨਾ ਵੀ ਜਰੂਰੀ ਹੈ।
dr-sarbapli-radhakrishnan-whose-birth-is-celebrated-as-teachers-day-was-celebrated-today-by-honoring-dr-harjit-kaur-teacher-in-the-sachkhand-express-running-train-