ਤਖਤ ਸ਼੍ਰੀ ਹਜੂਰ ਸਾਹਿਬ ਦੇ ਮੁਖੀ ਜਥੇਦਾਰ ਬਾਬਾ ਕੁਲਵੰਤ ਸਿੰਘ ਨੂੰ ਐੱਸ.ਐੱਸ ਖੁਰਾਣਾ ਵੱਲੋਂ ਸਤਿਕਾਰ ਸਹਿਤ ਭੇਜੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਬਾਵਾ ਤੇ ਉਮਰਾਓ ਸਿੰਘ ਨੇ ਭੇਂਟ ਕੀਤੀ
ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਸੰਗਤ ਨੇ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਅਤੇ ਯਾਤਰਾ ਦੇ ਕਨਵੀਨਰ ਤਰਲੋਚਨ ਸਿੰਘ ਬਿਲਾਸਪੁਰ ਦੀ ਅਗਵਾਈ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣ ਤੋਂ ਬਾਅਦ ਸੱਚਖੰਡ ਵਿਖੇ ਪੰਜਾਬ ਦੇ ਹੜਪੀੜਤਾਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਉਪਰੰਤ ਤਖਤ ਸ਼੍ਰੀ ਹਜੂਰ ਸਾਹਿਬ ਅਬਚਲ ਨਗਰ ਦੇ ਮੁਖੀ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਨੂੰ ਸੈਕੂਲਰ ਸੋਚ ਦੇ ਧਾਰਨੀ ਅਤੇ ਉੱਘੇ ਸਮਾਜਸੇਵੀ ਐੱਸ.ਐੱਸ ਖੁਰਾਨਾ ਵੱਲੋਂ ਸ਼ਰਧਾ ਸਤਿਕਾਰ ਨਾਲ ਬਾਬਾ ਜੀ ਲਈ ਭੇਜਿਆ ਹਰਿਮੰਦਰ ਸਾਹਿਬ ਜੀ ਦਾ ਸੁਨਿਹਰੀ ਚਿੱਤਰ ਭੇਂਟ ਕੀਤਾ ਗਿਆ। ਇਸ ਸਮੇਂ ਪੰਥਕ ਕਵੀ ਦੀਪ ਲੁਧਿਆਣਵੀ ਨੇ ਆਪਣੀ ਪੁਸਤਕ "ਵਿਰਸੇ ਦੀ ਖੁਸ਼ਬੂ" ਵੀ ਬਾਬਾ ਜੀ ਨੂੰ ਸਤਿਕਾਰ ਸਹਿਤ ਭੇਂਟ ਕੀਤੀ। ਇਸ ਸਮੇਂ "ਇਲਾਹੀ ਗਿਆਨ ਦਾ ਸਾਗਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ" ਪੰਜਾਬੀ ਪੁਸਤਕ ਦੀਆਂ ਕਾਪੀਆਂ ਵੀ ਬਾਬਾ ਜੀ ਨੂੰ ਭੇਂਟ ਕੀਤੀਆਂ ਗਈਆਂ ਜਿਸ ਬੁੱਕ ਦੇ ਮੁੱਖ ਸਰਪ੍ਰਸਤ ਬਾਬਾ ਕੁਲਵੰਤ ਸਿੰਘ ਜੀ ਹਨ।
ਇਸ ਸਮੇਂ ਬਾਵਾ ਨੇ ਦੱਸਿਆ ਕਿ 2 ਸਤੰਬਰ ਨੂੰ ਨਾਨਕ ਝੀਰਾ ਗੁਰਦੁਆਰਾ ਸਾਹਿਬ ਵਿਖੇ ਜੱਥਾ ਜਾਵੇਗਾ ਅਤੇ "ਇਲਾਹੀ ਗਿਆਨ ਦਾ ਸਾਗਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਗੁਰਦੁਆਰਾ ਸਾਹਿਬ ਦੀ ਮੁੱਖ ਸੇਵਾਦਾਰ ਪੁਨੀਤ ਸਿੰਘ ਨੂੰ ਭੇਂਟ ਕੀਤਾ ਜਾਵੇਗਾ ਅਤੇ 3 ਸਤੰਬਰ ਨੂੰ ਸੱਚਖੰਡ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਬਾਬਾ ਬੰਦਾ ਘਾਟ ਵਿਖੇ ਦੀਵਾਨ ਸੱਜਣਗੇ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਢਿੱਲੋਂ ਜੱਥਾ ਸੰਢੋਰਾ, ਲਖਵੀਰ ਸਿੰਘ ਢੰਡੇ, ਗੁਲਜਿੰਦਰ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕਮਿੱਕਰ ਸਿੰਘ ਗਿੱਲ, ਮਨੋਹਰ ਸਿੰਘ ਗਿੱਲ, ਡਾ. ਜਗਬੀਰ ਸਿੰਘ, ਮਨਜੀਤ ਸਿੰਘ ਲੁਹਾਰਾ, ਅਮਰ ਸਿੰਘ ਗਿੱਲ, ਸੇਵਾ ਸਿੰਘ ਗਿੱਲ, ਕੁਲਜੀਤ ਸਿੰਘ ਗਿੱਲ, ਇੰਦਰਜੀਤ ਸਿੰਘ, ਸੁੱਚਾ ਸਿੰਘ ਤੁੱਗਲ, ਮਲਕੀਤ ਸਿੰਘ ਠੇਕੇਦਾਰ, ਇੰਸਪੈਕਟਰ ਸਵਰਨ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ, ਨੰਦ ਕਿਸ਼ੋਰ ਬਾਵਾ, ਕੁਲਵਿੰਦਰ ਸਿੰਘ, ਸੁਖਵਿੰਦਰ ਕੌਰ, ਭਾਰਤੀ, ਵਿਜੇ ਸ਼ੰਕਰ, ਹੀਰਾ ਲਾਲ, ਅਵੰਤਿਕਾ, ਬਲਵੰਤ ਸਿੰਘ ਹੰਬਲ, ਕੁਲਦੀਪ ਕੌਰ, ਮਨਵਿੰਦਰ ਸਿੰਘ, ਅਮਨਦੀਪ ਬਾਵਾ, ਅਵੀ ਬਾਵਾ, ਦਵਿੰਦਰ ਸਿੰਘ, ਮੋਹਣ ਸਿੰਘ ਮਾਨ, ਬਲਵੰਤ ਕੌਰ ਮਾਨ, ਭਾਵਨਾ ਦੇਵੀ ਸਲੌਦੀ, ਗੁਰਮਿੰਦਰ ਸਿੰਘ, ਗੁਰਦੇਵ ਸਿੰਘ, ਸਾਹਿਬ ਸਿੰਘ, ਸੁਖਦੇਵ ਸਿੰਘ, ਜਸਬੀਰ ਸਿੰਘ, ਪਰਮਪਾਲ ਸਿੰਘ, ਬਲਵਿੰਦਰ ਸਿੰਘ ਬਾਜਵਾ, ਪ੍ਰਮਜੀਤ ਸਿੰਘ, ਸੁਖਦੇਵ ਕੌਰ, ਸੁਖਵਿੰਦਰ ਕੌਰ, ਕਮਲਜੀਤ ਕੌਰ, ਬਲਵੀਰ ਕੌਰ, ਲਖਮਿੰਦਰ ਕੌਰ, ਨਿਰਮਲ ਸਿੰਘ ਲਾਪਰਾਂ, ਬੇਅੰਤ ਸਿੰਘ ਬਿਲਾਸਪੁਰ, ਦਿਆਲ ਸਿੰਘ ਦੋਰਾਹਾ, ਕੈਪਟਨ ਹਰਬੰਸ ਸਿੰਘ ਗਿਆਸਪੁਰਾ, ਹਰੀ ਸਿੰਘ ਢੰਡਾਰੀ ਕਲਾਂ, ਡਾ. ਸਤਵਿੰਦਰ ਸਿੰਘ ਬੱਸੀ, ਜਸਪਾਲ ਸਿੰਘ ਗਿਆਸਪੁਰਾ, ਸਰਸ਼ਨ ਸਿੰਘ ਗਿਆਸਪੁਰਾ, ਗੁਰਪ੍ਰੀਤ ਸਿੰਘ ਗਿਆਸਪੁਰਾ, ਵਜੀਰ ਸਿੰਘ, ਜਸਮੀਤ ਸਿੰਘ ਤੇ ਸਾਹਿਬਜੀਤ, ਹਰਪਾਲ ਸਿੰਘ ਮੈਂਬਰ ਐੱਸ.ਜੀ.ਪੀ.ਸੀ, ਮਨਜੀਤ ਸਿੰਘ ਭੱਲਾ, ਸੁਰਿੰਦਰਪਾਲ ਸਿੰਘ, ਰਣਜੀਤ ਸਿੰਘ ਵਿੱਕੀ, ਲਛਮਣ ਸਿੰਘ ਆਦਿ ਹਾਜ਼ਰ ਸਨ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)