captain-sandhu-and-eminent-social-worker-khurana-conducted-the-sending-off-ceremony-of-the-jatha-led-by-bawa-to-celebrate-the-milap-diwas-of-shri-hazur-sahib-nanded

ਸ਼੍ਰੀ ਹਜੂਰ ਸਾਹਿਬ ਨਾਂਦੇੜ ਮਿਲਾਪ ਦਿਹਾੜਾ ਮਨਾਉਣ ਲਈ ਬਾਵਾ ਦੀ ਅਗਵਾਈ ਵਿੱਚ ਜਾ ਰਹੇ ਜੱਥੇ ਨੂੰ ਕੈਪਟਨ ਸੰਧੂ ਤੇ ਉੱਘੇ ਸਮਾਜਸੇਵੀ ਖੁਰਾਣਾ ਨੇ ਰਵਾਨਾ ਕਰਨ ਦੀ ਰਸਮ ਨਿਭਾਈ

Aug30,2025 | Narinder Kumar | Ludhiana

*ਇਤਿਹਾਸਿਕ ਮਿਲਾਪ ਤੋਂ ਬਾਅਦ ਹੀ ਮੁਗਲਾਂ ਦੇ 700 ਸਾਲ ਦੇ ਰਾਜ ਦਾ ਖਾਤਮਾ ਮਹਾਨ ਯੋਧੇ, ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤਾ*


ਅੱਜ ਇਤਿਹਾਸਿਕ ਮਿਲਾਪ ਦਿਹਾੜਾ ਜੋ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਧੋਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਹੋਇਆ ਸੀ। ਉਹ ਮਿਲਾਪ ਦਿਹਾੜਾ ਮਨਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ 23ਵਾਂ ਜੱਥਾ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਉਮਰਾਓ ਸਿੰਘ ਛੀਨਾ ਪ੍ਰਧਾਨ ਫਾਊਂਡੇਸ਼ਨ ਹਰਿਆਣਾ, ਇੰਦਰਜੀਤ ਸਿੰਘ ਢਿੱਲੋ ਸਰਪ੍ਰਸਤ ਫਾਊਂਡੇਸ਼ਨ ਸੰਡੌਰਾ, ਬਲਜਿੰਦਰ ਸਿੰਘ ਲੁਹਾਰਾ, ਮਨੋਹਰ ਸਿੰਘ ਗਿੱਲ, ਤਰਲੋਚਨ ਸਿੰਘ ਬਿਲਾਸਪੁਰ, ਦੀਪ ਲੁਧਿਆਣਾਵੀ, ਕੰਚਨ ਬਾਵਾ ਅਤੇ ਅਸ਼ੋਕ ਖੇੜਾ ਦੀ ਅਗਵਾਈ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਇਆ ਜਿਸ ਨੂੰ ਰਵਾਨਾ ਕਰਨ ਦੀ ਰਸਮ ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ (ਇੰਚਾਰਜ ਹਲਕਾ ਦਾਖਾ), ਐੱਸ.ਐੱਸ ਖੁਰਾਣਾ, ਸਤੀਸ਼ ਬਜਾਜ ਉੱਘੇ ਸਮਾਜਸੇਵੀ, ਰਾਜੂ ਬਾਜੜਾ ਸਰਪ੍ਰਸਤ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਨੇ ਨਿਭਾਈ।
ਇਸ ਸਮੇਂ ਕੈਪਟਨ ਸੰਧੂ ਅਤੇ ਖੁਰਾਣਾ ਨੇ ਕਿਹਾ ਕਿ ਇਹ ਸ੍ਰੀ ਬਾਵਾ ਅਤੇ ਉਹਨਾਂ ਦੇ ਸਾਥੀਆਂ ਦਾ ਸ਼ਲਾਘਾਯੋਗ ਉਪਰਾਲਾ ਹੈ ਜੋ ਪਿਛਲੇ 22 ਸਾਲ ਤੋਂ ਜੱਥਾ ਸੱਚਖੰਡ ਐਕਸਪ੍ਰੈੱਸ ਟਰੇਨ ਰਾਹੀਂ ਲਿਜਾਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਕਾਰ ਹੋਏ ਇਤਿਹਾਸਿਕ ਮਿਲਾਪ ਦਾ ਦਿਹਾੜਾ ਮਨਾਉਣ ਲਈ ਸ੍ਰੀ ਹਜੂਰ ਸਾਹਿਬ ਨਾਂਦੇੜ ਜਾਂਦੇ ਹਨ। ਇਸ ਮਿਲਾਪ ਤੋਂ ਬਾਅਦ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 700 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਕੀਤਾ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਨੀਹ ਰੱਖੀ। ਇਸ ਸਮੇਂ ਸ੍ਰੀ ਬਾਵਾ ਨੇ ਕਿਹਾ ਕਿ ਜੱਥਾ 31 ਅਗਸਤ ਸ਼ਾਮ ਨੂੰ ਸ੍ਰੀ ਹਜੂਰ ਸਾਹਿਬ ਪਹੁੰਚੇਗਾ। 1 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 3 ਸਤੰਬਰ ਨੂੰ ਸ੍ਰੀ ਸੱਚਖੰਡ ਸਾਹਿਬ ਵਿਖੇ ਸਵੇਰੇ 8 ਵਜੇ ਭੋਗ ਉਪਰੰਤ 10 ਵਜੇ ਬਾਬਾ ਬੰਦਾ ਘਾਟ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਣਗੇ ਜਿਸ ਵਿੱਚ ਢਾਡੀ, ਕਵੀਸ਼ਰ, ਇਤਿਹਾਸਕਾਰ ਸੰਗਤਾਂ ਨੂੰ ਗੌਰਵਮਈ ਇਤਿਹਾਸ ਨਾਲ ਜੋੜਨਗੇ।
ਇਸ ਸਮੇਂ ਗੁਲਜਿੰਦਰ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕਮਿੱਕਰ ਸਿੰਘ ਗਿੱਲ, ਮਨੋਹਰ ਸਿੰਘ ਗਿੱਲ, ਡਾ. ਜਗਬੀਰ ਸਿੰਘ, ਮਨਜੀਤ ਸਿੰਘ ਲੁਹਾਰਾ, ਅਮਰ ਸਿੰਘ ਗਿੱਲ, ਸੇਵਾ ਸਿੰਘ ਗਿੱਲ, ਕੁਲਜੀਤ ਸਿੰਘ ਗਿੱਲ, ਇੰਦਰਜੀਤ ਸਿੰਘ, ਸੁੱਚਾ ਸਿੰਘ ਤੁੱਗਲ, ਮਲਕੀਤ ਸਿੰਘ ਠੇਕੇਦਾਰ, ਇੰਸਪੈਕਟਰ ਸਵਰਨ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ, ਨੰਦ ਕਿਸ਼ੋਰ ਬਾਵਾ, ਕੁਲਵਿੰਦਰ ਸਿੰਘ, ਸੁਖਵਿੰਦਰ ਕੌਰ, ਭਾਰਤੀ, ਵਿਜੇ ਸ਼ੰਕਰ, ਹੀਰਾ ਲਾਲ, ਅਵੰਤਿਕਾ, ਬਲਵੰਤ ਸਿੰਘ ਹੰਬਲ, ਕੁਲਦੀਪ ਕੌਰ, ਮਨਵਿੰਦਰ ਸਿੰਘ, ਅਮਨਦੀਪ ਬਾਵਾ, ਅਵੀ ਬਾਵਾ, ਦਵਿੰਦਰ ਸਿੰਘ, ਮੋਹਣ ਸਿੰਘ ਮਾਨ, ਬਲਵੰਤ ਕੌਰ ਮਾਨ, ਭਾਵਨਾ ਦੇਵੀ ਸਲੌਦੀ, ਗੁਰਮਿੰਦਰ ਸਿੰਘ, ਗੁਰਦੇਵ ਸਿੰਘ, ਸਾਹਿਬ ਸਿੰਘ, ਸੁਖਦੇਵ ਸਿੰਘ, ਜਸਬੀਰ ਸਿੰਘ, ਪਰਮਪਾਲ ਸਿੰਘ, ਬਲਵਿੰਦਰ ਸਿੰਘ ਬਾਜਵਾ, ਪ੍ਰਮਜੀਤ ਸਿੰਘ, ਸੁਖਦੇਵ ਕੌਰ, ਸੁਖਵਿੰਦਰ ਕੌਰ, ਕਮਲਜੀਤ ਕੌਰ, ਬਲਵੀਰ ਕੌਰ, ਲਖਮਿੰਦਰ ਕੌਰ, ਨਿਰਮਲ ਸਿੰਘ ਲਾਪਰਾਂ, ਬੇਅੰਤ ਸਿੰਘ ਬਿਲਾਸਪੁਰ, ਦਿਆਲ ਸਿੰਘ ਦੋਰਾਹਾ, ਕੈਪਟਨ ਹਰਬੰਸ ਸਿੰਘ ਗਿਆਸਪੁਰਾ, ਹਰੀ ਸਿੰਘ ਢੰਡਾਰੀ ਕਲਾਂ, ਡਾ. ਸਤਵਿੰਦਰ ਸਿੰਘ ਬੱਸੀ, ਜਸਪਾਲ ਸਿੰਘ ਗਿਆਸਪੁਰਾ, ਸਰਸ਼ਨ ਸਿੰਘ ਗਿਆਸਪੁਰਾ, ਗੁਰਪ੍ਰੀਤ ਸਿੰਘ ਗਿਆਸਪੁਰਾ, ਵਜੀਰ ਸਿੰਘ, ਜਸਮੀਤ ਸਿੰਘ ਤੇ ਸਾਹਿਬਜੀਤ, ਹਰਪਾਲ ਸਿੰਘ ਮੈਂਬਰ ਐੱਸ.ਜੀ.ਪੀ.ਸੀ, ਮਨਜੀਤ ਸਿੰਘ ਭੱਲਾ, ਸੁਰਿੰਦਰਪਾਲ ਸਿੰਘ, ਰਣਜੀਤ ਸਿੰਘ ਵਿੱਕੀ, ਲਛਮਣ ਸਿੰਘ ਆਦਿ ਹਾਜਰ ਸਨ।

captain-sandhu-and-eminent-social-worker-khurana-conducted-the-sending-off-ceremony-of-the-jatha-led-by-bawa-to-celebrate-the-milap-diwas-of-shri-hazur-sahib-nanded


pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB