ਰਾਸ਼ਟਰਪਤੀ ਸ਼੍ਰੀਮਤੀ ਮੁਰਮੂ ਨੇ ਵਰ੍ਹੇ ਦਾ ਥੀਮ “ਸਕਾਰਾਤਮਕ ਪਰਿਵਰਤਨ ਦਾ ਵਰ੍ਹਾ” ਲਾਂਚ ਕੀਤਾ
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (27 ਜੁਲਾਈ, 2023) ਦਸਾਬਟਿਆ, ਤਮਾਂਡੋ (Dasabatia, Tamando ) ਵਿੱਚ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਯ ਵਿਸ਼ਵ ਵਿਦਯਾਲਯ ਦੇ “ਡਿਵਾਇਨ ਲਾਇਟ ਹਾਊਸ” ਦਾ ਨੀਂਹ ਪੱਥਰ ਰੱਖਿਆ ਅਤੇ ਸੈਮੀਨਾਰ ਅਤੇ ਸੰਮੇਲਨ ਆਯੋਜਿਤ ਕਰਨ ਦੇ ਲਈ ਸਾਲ ਦਾ ਥੀਮ “ਸਕਾਰਾਤਮਕ ਪਰਿਵਰਤਨ ਦਾ ਵਰ੍ਹਾ” (“The Year of Positive Change”) ਲਾਂਚ ਕੀਤਾ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਯ ਵਿਸ਼ਵ ਵਿਦਯਾਲਯ ਸਿਰਫ਼ ਇੱਕ ਸੰਗਠਨ ਹੀ ਨਹੀਂ ਹੈ, ਬਲਕਿ ਮਹਿਲਾਵਾਂ ਦੁਆਰਾ ਚਲਾਈ ਜਾਣ ਵਾਲੀ ਇੱਕ ਸਮਾਜਿਕ ਅਤੇ ਅਧਿਆਤਮਿਕ ਮੁਹਿੰਮ ਵੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਮਾਨਵਤਾ ਦੇ ਲਈ ਭੌਤਿਕ ਅਤੇ ਅਧਿਆਤਮਿਕ ਵਿਕਾਸ ਦੋਨੋਂ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਪਰਿਵਰਤਨ ਦੀ ਸੰਵਾਹਕ ਹੈ ਅਤੇ ਵਿਕਾਸ ਲਈ ਪਰਿਵਰਤਨ ਅਟੱਲ ਅਤੇ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਭੌਤਿਕਵਾਦੀ ਪਰਿਵਰਤਨ ਸਾਨੂੰ ਖੁਸ਼ੀ ਦੇ ਸਕਦੇ ਹਨ ਲੇਕਿਨ ਅਧਿਆਤਮਿਕ ਮਾਰਗ ‘ਤੇ ਚਲ ਕੇ ਮਾਨਸਿਕ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਯ ਵਿਸ਼ਵ ਵਿਦਯਾਲਯ ਧਿਆਨ ਅਤੇ ਅਨੁਸ਼ਾਸਿਤ ਜੀਵਨਸ਼ੈਲੀ ਦੇ ਜ਼ਰੀਏ ਅਧਿਆਤਮਿਕਤਾ ਦਾ ਮਾਰਗ ਪੱਧਰਾ ਕਰ ਰਿਹਾ ਹੈ ।
ਰਾਸ਼ਟਰਪਤੀ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਕੁਝ ਨਕਾਰਾਤਮਕ ਵਿਚਾਰ ਸਾਡੇ ਮਨ ਨੂੰ ਪਰੇਸ਼ਾਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਤਮਨਿਰੀਖਣ ਦੀ ਕਮੀ ਦੇ ਕਾਰਨ ਅਸੀਂ ਨਕਾਰਾਤਮਕ ਸੋਚ ਦਾ ਸ਼ਿਕਾਰ ਹੋਣ ਲਗਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਅੰਦਰ ਈਰਖਾ ਅਤੇ ਨਫ਼ਰਤ ਦੀ ਭਾਵਨਾ ਵਧਣ ਲਗਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਸਭ ਤੋਂ ਬੜੀ ਚੁਣੌਤੀ ਨਕਾਰਾਤਮਕ ਵਿਚਾਰਾਂ ਤੋਂ ਛੁਟਕਾਰਾ ਪਾ ਕੇ ਸਕਾਰਾਤਮਕਤਾ ਦੀ ਤਰਫ਼ ਵਧਣਾ ਹੈ। ਉਨ੍ਹਾਂ ਨੇ ਮਾਨਵਤਾ ਨੂੰ ਜਾਗਰੂਕ ਕਰਨ ਅਤੇ ਲੋਕਾਂ ਨੂੰ ਸਕਾਰਾਤਮਕ ਦਿਸ਼ਾ ਵਿੱਚ ਅੱਗੇ ਵਧਣ ਵਿੱਚ ਮਦਦ ਕਰਨ ਲਈ ਬ੍ਰਹਮਾ ਕੁਮਾਰੀ ਸੰਗਠਨ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ।
President-Of-India-Mrs-Draupadi-Murmu
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)