ਲੁਧਿਆਣਾ ਨੂੰ ਇੱਕ ਰਹਿਣਯੋਗ ਸ਼ਹਿਰ ਬਣਾਉਣ ਦੀ ਲੋੜ ਹੈ-ਐਮ.ਐਸ.ਭਾਟੀਆ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਤੋਂ ਪਹਿਲਾਂ ਇਸ ਨੂੰ ਇੱਕ ਰਹਿਣਯੋਗ ਸ਼ਹਿਰ ਬਣਾਉਣ ਦੀ ਲੋੜ ਹੈ। ਪਿਛਲੇ ਦਿਨੀਂ ਪਏ ਮੀਂਹ ਨੇ ਲੁਧਿਆਣੇ ਦੇ ਵਿਕਾਸ ਦੇ ਸਾਰੇ ਦਾਅਵਿਆਂ ਨੂੰ ਬੇਨਕਾਬ ਕਰ ਦਿੱਤਾ ਹੈ। ਪਾਣੀ ਦੇ ਨਿਕਾਸੀ ਦੇ ਪ੍ਰਬੰੰਧ ਨਾਕਾਫੀ ਹਨ। ਬਾਰਸ਼ ਦੇ ਪਾਣੀ ਕਾਰਨ ਬੁੱਢੇ ਨਾਲੇ ਦੇ ਨਾਲ ਪਾਣੀ ਦਾ ਪੱਧਰ ਵਧਣ ਕਰਕੇ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਹੈ। ਮੀਂਹ ਦਾ ਪਾਣੀ ਸਾਡੇ ਲਈ ਵਰਦਾਨ ਸਿੱਧ ਹੋ ਸਕਦਾ ਹੈ ਜੇ ਉਸ ਪਾਣੀ ਨੂੰ ਸੁਚੱਜੇ ਤਰੀਕੇ ਨਾਲ ਸਾਂਭਿਆ ਜਾਵੇ। ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਪ੍ਰਤਿਨਿਧੀ ਮੰਡਲ ਨੇ ਅੱਜ ਨਾਲੇ ਦੇ ਨਾਲ-ਨਾਲ ਰਾਮ ਸ਼ਰਨਮ ਵਾਲੀ ਪੁਲੀ ਦੇ ਨਜ਼ਦੀਕ ਹੈਬੋਵਾਲ ਦੇ ਕਰਤਾਰ ਐਵੀਨਿਊ ਇਲਾਕੇ ਵਿੱਚ ਡਾ ਅਰੁਣ ਮਿੱਤਰਾ ਦੀ ਅਗਵਾਈ ਵਿੱਚ ਹੜ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ ਆਇਆ। ਪ੍ਰਤੀਨਿਧ ਮੰਡਲ ਵਿੱਚ ਸ਼ਹਿਰੀ ਸਕੱਤਰ ਕਾਮਰੇਡ ਐਮ.ਐਸ. ਭਾਟੀਆ, ਕਾਮਰੇਡ ਵਿਨੋਦ ਕੁਮਾਰ, ਕਾਮਰੇਡ ਰਾਮ ਆਧਾਰ ਸਿੰਘ, ਕਾਮਰੇਡ ਅਵਤਾਰ ਛਿੱਬੜ ਅਤੇ ਕਾਮਰੇਡ ਰਣਧੀਰ ਸਿੰਘ ਧੀਰਾ ਤੇ ਇਲਾਕਾ ਨਿਵਾਸੀ, ਦੇਵ ਰਾਜ ਕਪੂਰ ਤੇ ਰਾਜ ਕਪੂਰ ਅਤੇ ਹੋਰ ਸ਼ਾਮਲ ਸਨ ਸ਼ਾਮਲ ਸਨ। ਇਸ ਤੋਂ ਪਹਿਲਾਂ ਕਾਮਰੇਡ ਐਮ.ਐਸ. ਭਾਟੀਆ,ਕਾਮਰੇਡ ਵਿਨੋਦ ਕੁਮਾਰ, ਕਾਮਰੇਡ ਰਾਮ ਪਰਤਾਪ ਅਤੇ ਕਾਮਰੇਡ ਅਵਤਾਰ ਛਿੱਬੜ ਨੇ ਸ਼ਿਵ ਪੁਰੀ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਜਿਥੇ ਗਲੀਆਂ ਵਿੱਚ ਪਾਣੀ ਭਰਿਆ ਹੋਇਆ ਹੈ । ਸੀਵਰੇਜ ਸਿਸਟਮ ਜਾਮ ਹੋ ਚੁੱਕਿਆ ਹੈ। ਹੁਣ ਜਿੰਨਾ ਚਿਰ ਬੁੱਢੇ ਨਾਲੇ ਦੇ ਪਾਣੀ ਦਾ ਪੱਧਰ ਨੀਵਾਂ ਨਹੀਂ ਹੁੰਦਾ ਓਨਾ ਚਿਰ ਇਨ੍ਹਾਂ ਗਲੀਆਂ ਵਿਚੋਂ ਪਾਣੀ ਨਹੀਂ ਨਿਕਲੇਗਾ। ਸ਼ਹਿਰ ਦੇ ਸੀਵਰ ਸਿਸਟਮ ਨੂੰ ਮੌਜੂਦਾ ਲੋੜਾਂ ਮੁਤਾਬਕ ਅਧੁਨਿਕ ਕਰਨ ਦੀ ਲੋੜ ਹੈ। ਬਾਰਸ਼ ਦੇ ਪਾਣੀ ਨੂੰ ਰੀਚਾਰਜ ਕਰਨ ਦੇ ਲਈ ਵੱਡੇ ਪਧਰ ਤੇ ਪ੍ਰਬੰਧ ਕਰਨ ਦੀ ਲੋੜ ਹੈ। ਉਮੀਦ ਹੈ ਕਿ ਪ੍ਰਸ਼ਾਸਨ ਇਸ ਸਾਲ ਦੀ ਤਬਾਹੀ ਤੋਂ ਕੁਝ ਸਬਕ ਸਿਖੇਗਾ ਅਤੇ ਆਉਣ ਵਾਲੇ ਸਮੇਂ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਗਰੀਬ ਲੋਕਾਂ ਨੂੰ ਝੁੱਗੀਆਂ ਵਿੱਚੋਂ ਉਠਾ ਕੇ ਪੱਕੇ ਘਰਾਂ ਵਿੱਚ ਭੇਜਿਆ ਜਾਣਾ ਚਾਹੀਦਾ ਹੈ ਤਾਂ ਕਿ ਉਹ ਵੀ ਇਨਸਾਨਾਂ ਵਾਲਾ ਜੀਵਨ ਬਤੀਤ ਕਰ ਸਕਣ । ਪਾਰਟੀ ਆਗੂਆਂ ਨੇ ਮੰਗ ਕੀਤੀ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਏ ਕਿਉਕਿ ਇਹ ਸਰਕਾਰ ਦੀ ਜਿੰਮੇਵਾਰੀ ਹੈ। ਇਸ ਲਈ ਲੋਕਾਂ ਲਈ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਫੌਰੀ ਤੌਰ ਤੇ ਕੀਤਾ ਜਾਣਾ ਚਾਹੀਦਾ ਹੈ। ਪਰ ਇਹ ਸਾਰਾ ਕੁੱਝ ਮਜ਼ਬੂਤ ਇੱਛਾ ਸ਼ਕਤੀ ਤੋਂ ਬਗੈਰ ਨਹੀਂ ਹੋ ਸਕਦਾ। ਉਹਨਾਂ ਅੱਗੇ ਕਿਹਾ ਕਿ ਹਰ ਸਾਲ ਜਿੰਨਾ ਪੈਸਾ ਹੜਾਂ ਕਾਰਨ ਹੁੰਦੇ ਨੁਕਸਾਨ ਦੀ ਭਰਪਾਈ ਕਰਨ ਲਈ ਖਰਚ ਹੁੰਦਾ ਹੈ ਉਸ ਤੋਂ ਕਿਤੇ ਘੱਟ ਪੈਸਿਆਂ ਵਿੱਚ ਅਗੇਤੇ ਪ੍ਰਬੰਧ ਕੀਤੇ ਜਾ ਸਕਦੇ ਹਨ।
The-Administration-Failed-To-Make-Advance-Arrangements-To-Avoid-Floods-Dr-Mitra
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)