ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਡੀਆ ਪਨੈਲਿਸਟ ਪਰਮਿੰਦਰ ਮੇਹਤਾ ( ਸਾਬਕਾ ਕੌਂਸਲਰ) ਨੇ ਅੱਜ ਲੁਧਿਆਣਾ ਸਰਕਟ ਹਾਊਸ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਕਿਹਾ ਕਿ ਪੰਜਾਬ ਭਰ ਵਿੱਚ ਆਏ ਹੜ੍ਹ ਦੇ ਚਲਦੇ ਪ੍ਰਦੇਸ਼ ਇਸ ਸਮੇਂ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ ਪ੍ਰਦੇਸ਼ ਦਾ ਕੋਈ ਵੀ ਇਲਾਕਾ ਨਹੀਂ ਜੋ ਇਸ ਵੇਲੇ ਪਾਣੀ ਦੀ ਮਾਰ ਹੇਠ ਨਹੀਂ ਹੈ।ਪ੍ਰਦੇਸ਼ ਵਿੱਚ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਲੱਗੇ ਹੋਏ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਗੰਭੀਰ ਸੰਕਟ ਦੇ ਬਾਬਜੂਦ ਕੇਂਦਰ ਸਰਕਾਰ ਦਾ ਪੰਜਾਬ ਨਾਲ ਸੋਤੇਲਾ ਵਿਵਹਾਰ ਕਰ ਰਹੀ ਹੈ। ਤਕਰੀਬਨ 1 ਮਹੀਨੇ ਤੋਂ ਪੰਜਾਬ ਦੇ ਨਾਲ ਲਗਦੇ ਰਾਜ ਹਿਮਾਚਲ ਅਤੇ ਉਤਰਾਖੰਡ ਦੇ ਨਾਲ ਲਗਦੇ ਪੰਜਾਬ ਦੇ ਇਲਾਕਿਆਂ ਵਿੱਚ ਪਹਿਲਾਂ ਹੀ ਰਵੀ ਅਤੇ ਵਿਆਸ ਨੇ ਕਹਿਰ ਮਚਾਇਆ ਹੋਇਆ ਹੈ ਤੇ ਹੁਣ ਸਤਲੁਜ ਦੀ ਮਾਰ ਨੇ ਬਾਕੀ ਜ਼ਿਲਿਆਂ ਨੂੰ ਵੀ ਆਪਣੀ ਮਾਰ ਹੇਠ ਲੈ ਲਿਆ ਹੈ।ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕੀ ਉਹ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਨਾਲ ਖੜ੍ਹਦੀ ਤੇ ਉਸ ਲਈ ਮਦਦ ਦਾ ਹੱਥ ਬਧਾਦੀਂ ਤੇ ਦੇਸ਼ ਦੇ ਅੰਨਦਾਤਾ ਨੂੰ ਭਰਪੂਰ ਮਦਦ ਦੇ ਕੇ ਉਹਨਾਂ ਦੇ ਦੁੱਖ ਵਿੱਚ ਭਾਗੀਦਾਰ ਬਣਦੀ ਪਰ ਮਨ ਉਸ ਵੇਲੇ ਬਹੁਤ ਦੁੱਖੀ ਹੋਇਆ ਜਦੋਂ ਕੇਦਰ ਦੇ ਹੁਕਮਰਾਨਾਂ ਵਲੋਂ ਅਫਗਾਨਿਸਤਾਨ ਵਿੱਚ ਆਏ ਭੂਚਾਲ ਵਿੱਚ ਮਰਨ ਵਾਲਿਆਂ ਤੇ ਟਵੀਟ ਕਰਕੇ ਦੁੱਖ ਜਤਾਇਆ ਤੇ ਜੰਮੂ ਕਸ਼ਮੀਰ ਵਿਚ ਜਾ ਕੇ ਹੜ੍ਹ ਪੀੜਤਾਂ ਦੀ ਸਾਰ ਲਈ ਗਈ ਤੇ ਦੁੱਖ ਦਰਦ ਜਾਣ ਉਹਨਾਂ ਨੂੰ ਰਾਹਤ ਜਾਰੀ ਕੀਤੀ ਪਰ ਪੰਜਾਬ ਵਿੱਚ ਕਰੋੜਾਂ ਰੁਪਏ ਦੀ ਫ਼ਸਲ ਤਬਾਹ ਹੋਣ , ਘਰਾਂ ਦੇ ਤਬਾਹ ਹੋਣ ਘਰੇਲੂ ਸਮਾਨ ਦੇ ਬਰਬਾਦ ਹੋਣ, ਪਸ਼ੂ ਧੰਨ ਦੇ ਨੁਕਸਾਨ ਹੋਣ ਦੇ ਨਾਲ ਨਾਲ ਕਈ ਬੇਸ਼ਕੀਮਤੀ ਜਾਨਾਂ ਨੂੰ ਇਹਨਾ ਹੜ੍ਹਾਂ ਨੇ ਸਾਡੇ ਕੋਲੋਂ ਖੋਹ ਲਿਆ ਹੈ ਪਰ ਕੇਂਦਰ ਸਰਕਾਰ ਵੱਲੋਂ ਇਹਨਾਂ ਹੋਣ ਤੇ ਵੀ ਅਫਸੋਸ ਦਾ ਇਕ ਵੀ ਸ਼ਬਦ ਮੂੰਹੋ ਨਹੀਂ ਨਿਕਲਿਆ।ਮੇਹਤਾ ਨੇ ਕਿਹਾ ਪੰਜਾਬ ਨਾਲ ਇਹ ਸੋਤੇਲੇ ਵਤੀਰੇ ਕਿਉਂ ਜਦਕਿ ਪੰਜਾਬੀ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਕਿਸੇ ਵੀ ਸੰਕਟ ਵਿੱਚ ਸੱਭ ਤੋਂ ਵੱਧ ਕੁਰਵਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ ਪਰ ਵੋਟਾਂ ਦੀ ਸਿਆਸਤ ਦੇ ਕਾਰਨ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਜੇਕਰ ਅਸੀਂ ਸਾਡੇ ਕੱਟੜ ਦੁਸ਼ਮਣ ਚੀਨ ਨੂੰ ਗਲੇ ਲਾ ਸਕਦੇ ਹਾਂ ਤਾਂ ਪੰਜਾਬ ਤਾਂ ਫਿਰ ਵੀ ਦੇਸ਼ ਦਾ ਹਿੱਸਾ ਹੈ ਹੁਣ ਸਵਾਲ ਚੁੱਕਣ ਤੇ ਦੂਜੀ ਕਤਾਰ ਦੇ ਨੇਤਾਵਾਂ ਨੂੰ ਖਾਨਾ ਪੂਰਤੀ ਲਈ ਭੇਜ ਦਿੱਤਾ ਜਾਂਦਾ ਹੈ ਜੋ ਕੇਵਲ ਅੱਖਾਂ ਦਾ ਧੋਖਾ ਹੈ ਮੇਹਤਾ ਨੇ ਦੁੱਖ ਜਾਹਰ ਕੀਤਾ ਕਿ ਪੰਜਾਬ ਭਾਜਪਾ ਜਿਸ ਪ੍ਰਕਾਰ ਨਾਲ ਪੰਜਾਬ ਦੇ ਰਾਜਨੀਤਿਕ ਗਤੀਵਿਧੀਆਂ ਲਈ ਜਿਲੇ ਤੋਂ ਲੈ ਕੇ ਮੰਡਲ ਤੱਕ ਭੂਮਿਕਾ ਨਿਭਾਉਂਦੀ ਹੈ ਪਰ ਪੰਜਾਬ ਵਿੱਚ ਇਨੀ ਵੱਢੀ ਆਪਦਾ ਦੇ ਵਾਵਜੂਦ ਕੋਈ ਡਿਊਟੀ ਨਹੀਂ ਲਗਾਈ।ਸਾਡੇ ਕੁੱਛ ਨੇਤਾ ਕੇਵਲ ਫੋਟੋ ਸ਼ੂਟ ਕਰਵਾ ਰਹੇ ਹਨ।ਉਹਨਾਂ ਕਿਹਾ ਕਿ ਉਹ ਭਾਜਪਾ ਵਿੱਚ ਕੁੱਝ ਸਿਧਾਂਤਾਂ ਤੇ ਆਦਰਸ਼ਾਂ ਕਰਕੇ ਸ਼ਾਮਿਲ ਹੋਏ ਸਨ ਪਰ ਸਵਾਲ ਹੁਣ ਕਿਸੇ ਪਾਰਟੀ ਦਾ ਨਹੀਂ ਰਿਹਾ ਹੁਣ ਸਵਾਲ ਮੇਰੀ ਜਨਮ ਭੂਮੀ ਪੰਜਾਬ ਤੇ ਪੰਜਾਬੀਅਤ ਦਾ ਹੈ ਜਿਸ ਲਈ ਅੱਤਵਾਦ ਦੇ ਸਮੇਂ ਵੀ ਅਸੀਂ ਆਪਣੇ ਸਰੀਰ ਤੇ ਗੋਲੀਆਂ ਤੱਕ ਖਾਦੀਆਂ ਪਰ ਪੰਜਾਬ ਦੀ ਅੱਣਖ, ਭਾਈਚਾਰੇ ਅਤੇ ਏਕਤਾ ਤੇ ਅਖੰਡਤਾ ਦੇ ਲਈ ਕੋਈ ਸਮਝੌਤਾ ਨਹੀਂ ਕੀਤਾ।ਅੱਜ ਵੀ ਪੰਜਾਬ ਦੀ ਅੱਣਖ ਨੂੰ ਲਲਕਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੋ ਚੁੱਕੀ ਹੈ ਇਸ ਲਈ ਮੈਂ ਪੰਜਾਬ ਭਾਜਪਾ ਦੇ ਮੀਡੀਆ ਪੈਨਲਿਸਟ ਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਂਦਾ ਹਾਂ ਅੱਜ ਮੇਰੀ ਬੇਨਤੀ ਹੈ ਕਿ ਸਾਰੇ ਪੰਜਾਬੀ ਭਾਈਚਾਰਾ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬ ਨਾਲ ਪਿਆਰ ਕਰਨ ਵਾਲੇ ਇਸ ਸੰਕਟ ਦੀ ਘੜੀ ਵਿੱਚ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦੀ ਇਸ ਪਾਵਨ ਧਰਤੀ ਅਤੇ ਪੰਜਾਬੀਆਂ ਦਾ ਹੱਥ ਫੜ੍ਹਨ ਲਈ ਅੱਗੇ ਆਣ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)