ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਕੇਂਦਰ ਦੇ ਆਰਡੀਨੈਂਸ ਖਿਲਾਫ ਬੁਲਾਈ ਗਈ ਰੈਲੀ -ਚ ਪ੍ਰਧਾਨ ਮੰਤਰੀ ਮੋਦੀ -ਤੇ ਤਿੱਖਾ ਹਮਲਾ ਕੀਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਅੱਜ ਅਸੀਂ ਕਈ ਸਾਲਾਂ ਬਾਅਦ ਰਾਮਲੀਲਾ ਮੈਦਾਨ -ਤੇ ਇਕੱਠੇ ਹੋਏ ਹਾਂ। 12 ਸਾਲ ਪਹਿਲਾਂ ਭ੍ਰਿਸ਼ਟਾਚਾਰ ਦੇ ਖਿਲਾਫ ਇਕੱਠੇ ਹੋਏ ਸਨ। ਅੱਜ ਅਸੀਂ ਇੱਕ ਹੰਕਾਰੀ ਤਾਨਾਸ਼ਾਹ ਨੂੰ ਇਸ ਦੇਸ਼ ਵਿੱਚੋਂ ਹਟਾਉਣ ਲਈ ਇਕੱਠੇ ਹੋਏ ਹਾਂ। ਇਸ ਦੌਰਾਨ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਨੂੰ ਲੈ ਕੇ ਪੀਐਮ ਮੋਦੀ -ਤੇ ਵੀ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਕਿਹਾ, ਉਨ੍ਹਾਂ (ਪੀਐਮ) ਨੇ ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿੱਚ ਪਾ ਦਿੱਤਾ, ਸਤੇਂਦਰ ਜੈਨ ਨੂੰ ਜੇਲ੍ਹ ਵਿੱਚ ਡੱਕ ਦਿੱਤਾ। ਸਾਡੇ ਕੋਲ ਇੱਕ ਮਨੀਸ਼ ਸਿਸੋਦੀਆ ਨਹੀਂ ਹੈ, ਸਾਡੇ ਕੋਲ 100 ਮਨੀਸ਼ ਸਿਸੋਦੀਆ ਹਨ, ਸਾਡੇ ਕੋਲ ਇੱਕ ਸਤੇਂਦਰ ਜੈਨ ਨਹੀਂ ਹੈ, ਸਾਡੇ ਕੋਲ 100 ਸਤੇਂਦਰ ਜੈਨ ਹਨ। ਇਕ ਨੂੰ ਜੇਲ -ਚ ਪਾਓ ਤਾਂ ਦੂਜਾ ਕੰਮ -ਤੇ ਆ ਜਾਵੇਗਾ ਪਰ ਦਿੱਲੀ -ਚ ਵਿਕਾਸ ਦੇ ਕੰਮ ਨਹੀਂ ਰੁਕਣਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਰਾਮਲੀਲਾ ਮੈਦਾਨ -ਚ ਹੋਈ ਆਮ ਆਦਮੀ ਪਾਰਟੀ ਦੀ ਮੈਗਾ ਰੈਲੀ -ਚ ਭਾਜਪਾ ਸਰਕਾਰ -ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮੋਦੀ ਅਤੇ ਭਾਜਪਾ ਨਹੀਂ ਚਾਹੁੰਦੇ ਕਿ ਕੋਈ ਹੋਰ ਪਾਰਟੀ ਸਰਕਾਰ ਬਣਾਏ। ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਕੇ ਸਰਕਾਰਾਂ ਨੂੰ ਹੇਠਾਂ ਲਿਆਂਦਾ ਜਾਂਦਾ ਹੈ। ਮੋਦੀ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਪਲਟਣ ਦੀ ਹਿੰਮਤ ਕੀਤੀ ਹੈ। ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਦੇ ਆਰਡੀਨੈਂਸ ਖਿਲਾਫ ਦਿੱਲੀ -ਚ ਮੈਗਾ ਰੈਲੀ ਕੀਤੀ। ਇਸ -ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਮੋਦੀ ਸਰਕਾਰ -ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਪੀਐਮ ਮੋਦੀ -ਤੇ ਵਿਅੰਗ ਕੱਸਿਆ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ 2024 ਦੀਆਂ ਚੋਣਾਂ ਜਿੱਤਦੀ ਹੈ ਤਾਂ ਦੇਸ਼ ਦਾ ਸੰਵਿਧਾਨ ਬਦਲ ਦਿੱਤਾ ਜਾਵੇਗਾ। ਚੋਣਾਂ ਨਹੀਂ ਹੋਣਗੀਆਂ ਅਤੇ ਨਰਿੰਦਰ ਮੋਦੀ ਨਰਿੰਦਰ ਪੁਤਿਨ ਬਣ ਜਾਣਗੇ। ਮਾਨ ਨੇ ਕਿਹਾ, ਹੁਣ ਆਦਮੀ ਵੀ ਕਹਿੰਦਾ ਹੈ ਕਿ ਭਾਜਪਾ ਦਾ ਮਤਲਬ ਹੈ- ਭਾਰਤੀ ਜੁਗਾੜੂ ਪਾਰਟੀ।
Mega-Rally-Of-Aam-Aadmi-Party-Held-At-Ramlila-Maidan-In-Delhi
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)