ਮੀਡਿਆ ਨਾਲ ਗੱਲਬਾਤ ਕਰਦਿਆਂ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਵਾਈਸ-ਚੇਅਰਮੈਨ ਪਰਮਵੀਰ ਸਿੰਘ ਐਡਵੋਕੇਟ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਇਸ ਸੰਕਟ ਦੇ ਸਮੇਂ ਵਿਚ ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਣਾ ਚਾਹੀਦਾ ਹੈ। ਦੇਸ਼ ਦੀ ਹਰ ਔਖੀ ਘੜੀ ਵਿੱਚ ਪੰਜਾਬ ਅਤੇ ਪੰਜਾਬੀਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। ਚਾਹੇ ਉਹ ਆਜ਼ਾਦੀ ਵੇਲੇ ਕੁਰਬਾਨੀਆਂ ਦੀ ਗੱਲ ਹੋਵੇ ਅਤੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਅਨਾਜ ਭੰਡਾਰ ਭਰਨ ਦੀ ਗੱਲ ਹੋਵੇ ਜਾਂ ਫਿਰ ਫੌਜੀ ਭਾਰਤੀ ਵੇਲੇ ਪੰਜਾਬੀ ਦੀ ਜਵਾਨੀ ਵੱਲੋ ਪੂਰੇ ਉਤਸ਼ਾਹ ਨਾਲ ਦੇਸ਼ ਲਈ ਕੁਰਬਾਨੀ ਦੇਣ ਲਈ ਬਾਰਡਰ ਤੇ ਹਿੱਕਾਂ ਢਾਹੁਣ ਦੀ ਗੱਲ ਹੋਵੇ | ਪੰਜਾਬ ਨੇ ਹਮੇਸ਼ਾ ਆਪਣਾ ਖੂਨ ਡੋਲ੍ਹ ਕੇ ਦੇਸ਼ ਦੀ ਸੇਵਾ ਕੀਤੀ ਹੈ | ਭਾਵੇਂ ਪੰਜਾਬੀਆਂ ਦੀ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਹੋ ਸਕਦਾ, ਪਰ ਦੇਸ਼ ਲਈ ਆਪਣਾ ਸਭ ਕੁੱਝ ਲੇਖੇ ਲਾ ਦੇਣ ਵਾਲੇ ਪੰਜਾਬੀਆਂ ਪ੍ਰਤੀ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ।
ਅੱਜ ਜੇਕਰ ਕੁਦਰਤੀ ਆਫ਼ਤ ਕਰਕੇ ਪੰਜਾਬ ਤੇ ਕੋਈ ਆਫ਼ਤ ਆਈ ਹੈ ਤਾਂ ਕੇਂਦਰ ਨੂੰ ਵੀ ਪੰਜਾਬ ਲਈ ਇਕ ਵੱਡਾ ਆਰਥਿਕ ਪੈਕੇਜ ਤੁਰੰਤ ਰਿਲੀਜ਼ ਕਰਨਾ ਚਾਹੀਦਾ ਹੈ । ਨਾਲ ਹੀ ਜੋ ਪੰਜਾਬ ਦੇ ਹਿੱਸੇ ਦਾ ਹੋਰ ਬਣਦਾ ਫੰਡ ਜਿਵੇਂ ਕਿ ਪੇਂਡੂ ਵਿਕਾਸ ਫੰਡ, ਜੀ.ਐੱਸ. ਟੀ. ਦਾ ਹਿੱਸਾ ਆਦਿ ਸਭ ਨੂੰ ਇੱਕੋ ਮੌਕੇ ਭੇਜ ਕੇ ਪੰਜਾਬ ਦੀ ਸਥਿਤੀ ਨੂੰ ਸੌਖਾ ਕਰਨਾ ਚਾਹੀਦਾ ਹੈ | ਦੇਸ਼ ਦਾ ਢਿੱਡ ਭਰਨ ਵਾਲੀ ਧਰਤੀ ਨਾਲ ਕੇਂਦਰ ਨੂੰ ਵਫ਼ਾ ਕਰਨ ਦੀ ਲੋੜ ਹੈ ।
the-center-should-immediately-release-a-big-economic-package-for-punjab-advocate-paramveer-singh
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)