we-will-deliver-the-policies-of-the-punjab-government-to-every-home-deepak-batish

ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਵਾਂਗੇ : ਦੀਪਕ ਬਾਤਿਸ਼

Aug11,2025 | Narinder Kumar | Ludhiana

ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਬਚਨ ਵੱਧ : ਸੌਂਦ


ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਦੀ ਇੱਕ ਮੀਟਿੰਗ ਮਾਨਯੋਗ ਮਨੀਸ਼ ਸਿਸੋਦੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਲੁਧਿਆਣਾ ਦਿਹਾਤੀ-2 ਵਿਖੇ ਹੋਈ। ਜਿਸ ਦੀ ਅਗਵਾਈ ਮਾਲਵਾ ਸੈਂਟਰਲ ਜੋਨ ਦੇ ਇੰਚਾਰਜ ਦੀਪਕ ਬਾਤਿਸ਼ ਅਤੇ ਸੈਕਟਰੀ ਇੰਦਰਜੀਤ ਸਿੰਘ ਵੱਲੋਂ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਪੰਜਾਬ ਕੈਬਨਟ ਦੇ ਮੰਤਰੀ ਤਰਨਪ੍ਰੀਤ ਸੌਂਦ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਤਰਨਪ੍ਰੀਤ ਸਿੰਘ ਸੌਂਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ, ਨੂੰ ਪੂਰਾ ਕਰਨ ਦੇ ਲਈ ਬਚਨ ਵੱਧ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸੂਬੇ ਦੇ ਲੋਕ ਖੁਦ ਸਲਾਘਾ ਕਰ ਰਹੇ ਹਨ। ਸੂਬੇ ਦਾ ਨਹਿਰੀ ਪਾਣੀ ਬਾਹਰਲੇ ਸੂਬਿਆਂ ਦੇ ਵਿੱਚ ਜਿਆਦਾ ਵਰਤਿਆ ਜਾਂਦਾ ਸੀ, ਪੰਜਾਬ ਸਰਕਾਰ ਦੇ ਯਤਨਾਂ ਸਦਕਾ ਉਸ ਨੂੰ ਸੂਬੇ ਦੇ ਵਿੱਚ ਹੀ ਵਰਤੋਂ ਯੋਗ ਬਣਾਇਆ ਗਿਆ। ਇੱਥੋਂ ਤੱਕ ਕਿ ਪਿੰਡਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਨੂੰ ਪਹੁੰਚਾਇਆ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੀਆਂ 19 ਹਜ਼ਾਰ ਕਿਲੋਮੀਟਰ ਪੇਂਡੂ ਸੜਕਾਂ ਬਣਾਈਆਂ ਜਾਣਗੀਆਂ, ਜਿਨਾਂ ਦੀ ਪੰਜ ਸਾਲਾਂ ਦੀ ਸੰਭਾਲ ਵੀ ਠੇਕੇਦਾਰਾਂ ਵੱਲੋਂ ਹੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸੂਬੇ ਦੇ ਲੋਕਾਂ ਦੇ 90 ਫੀਸਦੀ ਲੋਕਾਂ ਨੂੰ ਬਿਜਲੀ ਦਾ ਜ਼ੀਰੋ ਬਿਲਾ ਰਿਹਾ ਹੈ ਕਿਉਂਕਿ ਸਰਕਾਰ ਵੱਲੋਂ 600 ਬਿਜਲੀ ਯੂਨਿਟ ਮੁਆਫ ਕੀਤੀ ਹੋਈ ਹੈ। ਇਸੇ ਤਰ੍ਹਾਂ ਸਿਹਤ ਨੂੰ ਮੁੱਖ ਰੱਖਦਿਆਂ 881 ਮੁਹੱਲਾ ਕਲੀਨਿਕ ਖੁਲੇ ਗਏ ਜਿਨਾਂ ਦੇ ਰਾਹੀਂ ਸੂਬੇ ਦੇ ਲੋਕ ਇਲਾਜ ਕਰਵਾ ਰਹੇ ਹਨ। ਸੜਕੀ ਹਾਦਸਿਆਂ ਚ ਜਾਨਾਂ ਗਵਾਉਣ ਵਾਲਿਆਂ ਦੇ ਲਈ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ। 17 ਟੋਲ ਪਲਾਜੇ ਬੰਦ ਕਰਕੇ ਸੂਬੇ ਦੇ ਲੋਕਾਂ ਦਾ ਪੈਸਾ ਬਚਾਇਆ ਗਿਆ। ਐਮਐਲਏਸ਼ਿਪ ਵਜੋਂ ਵਧੇਰੇ ਪੈਨਸ਼ਨਾਂ ਲੈਣ ਵਾਲਿਆਂ ਦੀਆਂ ਪੈਨਸ਼ਨਾਂ ਘਟਾ ਕੇ ਇੱਕ ਪੈਨਸ਼ਨ ਕੀਤੀ ਗਈ। 52 ਹਜਾਰ ਤੋਂ ਵਧੇਰੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਇੱਕ ਨਵਾਂ ਥਰਮਲ ਪਲਾਂਟ ਖਰੀਦਿਆ ਗਿਆ। ਰਿਸ਼ਵਤ ਖੋਰੀ ਦੇ ਖਿਲਾਫ ਜਬਰਦਸਤ ਮੁਹਿੰਮ ਚਲਾਈ ਗਈ। ਨਸ਼ਾ ਤਸਕਰਾਂ ਨੂੰ ਫੜ ਕੇ ਜੇਲਾਂ ਦੇ ਵਿੱਚ ਡੱਕਿਆ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੇਰੇ ਕੰਮ ਕੀਤੇ ਜਾਣਗੇ।

ਇਸ ਮੌਕੇ ਸੋਸ਼ਲ ਮੀਡੀਆ ਮਾਲਵਾ ਸੈਂਟਰਲ ਜੋਨ ਦੇ ਇੰਚਾਰਜ ਦੀਪਕ ਬਾਤਿਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਕਤ ਮੀਟਿੰਗ ਦਾ ਮਨੋਰਥ ਸੀ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਘਰ ਘਰ ਪਹੁੰਚਾਇਆ ਜਾ ਸਕੇ। ਸੂਬੇ ਦੇ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਮਰਾਲਾ, ਪਾਇਲ, ਸਾਹਨੇਵਾਲ ਅਤੇ ਖੰਨਾ ਵਿਖੇ ਐਮਐਲਏ ਦਫਤਰਾਂ ਚ ਮੀਟਿੰਗਾਂ ਕਰਕੇ ਸੋਸ਼ਲ ਮੀਡੀਆ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਇਸ ਮੌਕੇ ਲੋਕਲ ਟੀਮ ਵੱਲੋਂ ਆਏ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੰਮ੍ਰਿਤ ਪੂਰੀ ਜ਼ੋਨ ਇੰਚਾਰਜ ਵੂਮੈਨ ਵਿੰਗ ,ਜ਼ਿਲਾ ਸੋਸ਼ਲ ਮੀਡੀਆ ਪ੍ਰਧਾਨ ਗੁਰਸੇਵਕ ਸਾਹਨੇਵਾਲ, ਸੈਕਟਰੀ ਬੇਅੰਤ ਸਿੰਘ ,ਗੁਰਿੰਦਰ ਸਿੰਘ ਰਾਣਾ ਸੰਗਠਨ ਇੰਚਾਰਜ ,ਬਲਦੇਵ ਗੋਗੀ ,ਜਰਨੈਲ ਲੋਹਟ ,ਬਲਵਿੰਦਰ ਸਿੰਘ ,ਅਮਨਦੀਪ ,ਅਮਰਕੁਮਾਰ ਜੌਨੀ ,ਵਿਸ਼ਾਲ ਗੋਗੀ ,ਪ੍ਰਿਆਂਸ਼ੂ, ਯਸ਼ ਐਰੀ, ਖੜਕ ਸਿੰਘ, ਸ਼ੁਭਮ, ਸੰਨੀ ਦਿਉਲ ,ਗੌਰਵ ਮੋਦਗਿੱਲ, ਰਾਜਵੀਰ ਕੌਰ,ਮਾਸਟਰ ਅਵਤਾਰ ਸਿੰਘ ਹਲਕਾ ਸੰਗਠਨ ਇੰਚਾਰਜ, ਮਾਰਕੀਟ ਚੇਅਰਮੈਨ ਜਗਤਾਰ ਗਿੱਲ, ਮਲਕੀਤ ਸਿੰਘ, ਕੀਮਤੀ ਲਾਲ, ਗੁਰਵਿੰਦਰ ਸਿੰਘ, ਹਰਦੀਪ ਸਿੰਘ, ਦਮਨ ਮਹਿਰਾ, ਹਰਜਿੰਦਰ ।

we-will-deliver-the-policies-of-the-punjab-government-to-every-home-deepak-batish



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB