jakhar-s-baseless-allegations-against-punjab-government-a-desperate-cry-before-ludhiana-west-by-election-lalchand-kataruchakk

ਪੰਜਾਬ ਸਰਕਾਰ ਵਿਰੁੱਧ ਜਾਖੜ ਦੇ ਬੇਬੁਨਿਆਦ ਦੋਸ਼ ਨਿਰਾਸ਼ਾਜਨਕ ਹਨ: ਲਾਲਚੰਦ ਕਟਾਰੂਚੱਕ

Jun14,2025 | Narinder Kumar | Chandigarh

ਕਟਾਰੂਚੱਕ ਨੇ ਜਾਖੜ ਨੂੰ ਪੁੱਛਿਆ: ਜੇਕਰ ਤੁਹਾਨੂੰ ਪੰਜਾਬ ਦੀ ਇਨ੍ਹੀਂ ਚਿੰਤਾ ਹੈ, ਤਾਂ ਤੁਸੀਂ ਹਮੇਸ਼ਾ ਰਾਜਨੀਤਿਕ ਮੌਕਾਪ੍ਰਸਤੀ ਅਤੇ ਨਿੱਜੀ ਹਿੱਤ ਨੂੰ ਕਿਉਂ ਤਰਜੀਹ ਦਿੰਦੇ ਹੋ

ਜਾਖੜ ਭਾਜਪਾ ਦੀ "ਵਾਸ਼ਿੰਗ ਮਸ਼ੀਨ" ਬਾਰੇ ਕਦੇ ਕਿਉਂ ਨਹੀਂ ਬੋਲਦੇ ਜਿਸ ਨੇ ਭ੍ਰਿਸ਼ਟਾਂ ਨੂੰ ਸੰਤ ਬਣਾ ਦਿੱਤਾ: ਕਟਾਰੂਚੱਕ

ਭਾਜਪਾ ਨੇ ਸੱਤਾ ਵਿੱਚ ਆਉਣ ਲਈ ਭ੍ਰਿਸ਼ਟਾਚਾਰ ਨੂੰ ਚੋਣ ਮੁੱਦੇ ਵਜੋਂ ਵਰਤਿਆ,ਹੁਣ ਖ਼ੁਦ ਹਰ ਭ੍ਰਿਸ਼ਟ ਕਾਂਗਰਸੀ ਨੂੰ ਪਾਰਟੀ ਵਿੱਚ ਸ਼ਾਮਿਲ ਕਰਾ ਰਹੀ ਹੈ: ਕਟਾਰੂਚੱਕ

ਭਾਜਪਾ ਦੇ ਉਲਟ, 'ਆਪ' ਸਰਕਾਰ ਦੀ ਲੈਂਡ ਪੂਲਿੰਗ ਸਕੀਮ ਕਿਸਾਨ-ਪੱਖੀ, ਸਾਡੇ ਕੋਲ ਖ਼ੁਸ਼ ਕਰਨ ਲਈ ਪੂੰਜੀਵਾਦੀ ਦੋਸਤ ਨਹੀਂ ਹਨ: ਕਟਾਰੂਚੱਕ


'ਆਪ' ਪੰਜਾਬ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ 'ਆਪ' ਸਰਕਾਰ 'ਤੇ ਲਗਾਏ ਗਏ ਬੇਬੁਨਿਆਦ ਦੋਸ਼ਾਂ ਦਾ ਸਖ਼ਤ ਜਵਾਬ ਦਿੰਦੇ ਹੋਏ ਇਸ ਨੂੰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਇੱਕ ਨਿਰਾਸ਼ਾਜਨਕ ਚਾਲ ਦੱਸਿਆ ਹੈ। ਕਟਾਰੂਚੱਕ ਨੇ ਕਿਹਾ, "ਜਾਖੜ ਦੇ ਪਖੰਡ ਦੀ ਕੋਈ ਹੱਦ ਨਹੀਂ ਹੈ। ਦੇਸ਼ ਦੇ ਸਭ ਤੋਂ ਭ੍ਰਿਸ਼ਟ ਲੋਕਾਂ ਨੂੰ ਪਨਾਹ ਦੇਣ ਵਾਲੀ ਭਾਜਪਾ ਕੋਲ 'ਆਪ' ਦੇ ਪਾਰਦਰਸ਼ੀ, ਲੋਕ-ਪੱਖੀ ਸ਼ਾਸਨ 'ਤੇ ਸਵਾਲ ਉਠਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।"

ਕਟਾਰੂਚੱਕ ਨੇ ਭਾਜਪਾ ਦੀ"ਵਾਸ਼ਿੰਗ ਮਸ਼ੀਨ" ਰਾਜਨੀਤੀ ਦਾ ਪਰਦਾਫਾਸ਼ ਕੀਤਾ ਅਤੇ ਕਿਹਾ "ਮਹਾਰਾਸ਼ਟਰ ਤੋਂ ਪੰਜਾਬ ਤੱਕ, ਭਾਜਪਾ ਨੇ ਭ੍ਰਿਸ਼ਟ ਨੇਤਾਵਾਂ ਨੂੰ ਖੁੱਲ੍ਹੀਆਂ ਬਾਂਹਾਂ ਨਾਲ ਗਲੇ ਲਗਾਇਆ ਹੈ। ਹਜ਼ਾਰਾਂ ਕਰੋੜਾਂ ਦੇ ਘੁਟਾਲਿਆਂ ਦੇ ਦੋਸ਼ੀ ਨੇਤਾ ਭਾਜਪਾ ਦਾ ਚੋਲ੍ਹਾ ਪਾਉਣ ਤੋਂ ਬਾਅਦ ਅਚਾਨਕ ਸੰਤ ਬਣ ਜਾਂਦੇ ਹਨ,"

ਜਾਖੜ ਦੇ ਰਾਜਨੀਤਿਕ ਮੌਕਾਪ੍ਰਸਤੀ ਦੇ ਇਤਿਹਾਸ ਦੀ ਨਿੰਦਾ ਕਰਦੇ ਹੋਏ, ਕਟਾਰੂਚੱਕ ਨੇ ਟਿੱਪਣੀ ਕੀਤੀ, "ਜਾਖੜ, ਜੋ ਕਾਂਗਰਸ ਦਾ ਹਿੱਸਾ ਸਨ, ਜਿਸ ਪਾਰਟੀ ਨੂੰ ਉਹ ਹੁਣ ਭ੍ਰਿਸ਼ਟਾਚਾਰੀ ਕਹਿ ਕੇ ਬਦਨਾਮ ਕਰਦੇ ਹਨ, ਭਾਜਪਾ ਦੇ ਆਪਣੇ ਭ੍ਰਿਸ਼ਟਾਚਾਰ ਘੁਟਾਲਿਆਂ 'ਤੇ ਚੁੱਪ ਰਹਿੰਦਾ ਹੈ। ਉਨ੍ਹਾਂ ਦੇ ਰਾਜਨੀਤਿਕ ਕੈਰੀਅਰ ਨੇ ਹਮੇਸ਼ਾ ਪੰਜਾਬ ਦੀ ਭਲਾਈ ਨਾਲੋਂ ਨਿੱਜੀ ਲਾਭਾਂ ਨੂੰ ਤਰਜੀਹ ਦਿੱਤੀ ਹੈ।"

ਜਾਖੜ ਦੇ ਜ਼ਮੀਨ ਹੜੱਪਣ ਦੇ ਦੋਸ਼ਾਂ 'ਤੇ ਟਿੱਪਣੀ ਕਰਦਿਆਂ, ਕਟਾਰੂਚੱਕ ਨੇ 'ਆਪ' ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਬਚਾਅ ਕੀਤਾ। ਉਨ੍ਹਾਂ ਕਿਹਾ "ਭਾਜਪਾ ਦੇ ਭੂ-ਮਾਫ਼ੀਆ ਅਤੇ ਵੱਡੇ ਪੂੰਜੀਪਤੀਆਂ ਦਾ ਪੱਖ ਲੈਣ ਦੇ ਇਤਿਹਾਸ ਦੇ ਉਲਟ, ਸਾਡੀ ਲੈਂਡ ਪੂਲਿੰਗ ਯੋਜਨਾ ਸੱਚਮੁੱਚ ਕਿਸਾਨ-ਪੱਖੀ ਹੈ। ਇਹ ਯਕੀਨੀ ਬਣਾਉਂਦੀ ਹੈ ਕਿ ਕਿਸਾਨਾਂ, ਜ਼ਿਮੀਂਦਾਰਾਂ ਅਤੇ ਨਾਗਰਿਕਾਂ ਨੂੰ ਬਰਾਬਰ ਲਾਭ ਹੋਵੇ। ਭਾਜਪਾ ਦਾ ਇਸ ਨੀਤੀ ਦਾ ਵਿਰੋਧ ਇਸ ਲਈ ਹੈ ਕਿਉਂਕਿ ਉਹ ਆਪਣੇ ਪੂੰਜੀਵਾਦੀ ਦੋਸਤਾਂ ਨੂੰ ਬਚਾਉਣ ਚਾਹੁੰਦੀ ਹੈ ਜੋ ਕਿਸਾਨਾਂ ਅਤੇ ਘਰ ਖ਼ਰੀਦਦਾਰਾਂ ਦਾ ਸ਼ੋਸ਼ਣ ਕਰਦੇ ਹਨ।

ਭ੍ਰਿਸ਼ਟਾਚਾਰ ਪ੍ਰਤੀ 'ਆਪ' ਦੀ ਜ਼ੀਰੋ-ਟੌਲਰੈਂਸ ਨੀਤੀ ਨੂੰ ਉਜਾਗਰ ਕਰਦੇ ਹੋਏ, ਕਟਾਰੂਚੱਕ ਨੇ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ, ਅਸੀਂ ਗ਼ਲਤ ਕੰਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ, ਇੱਥੋਂ ਤੱਕ ਕਿ ਆਪਣੀ ਪਾਰਟੀ ਦੇ ਅੰਦਰ ਵੀ। ਇਸਦੇ ਬਿਲਕੁਲ ਉਲਟ, ਭਾਜਪਾ ਆਪਣੇ ਭ੍ਰਿਸ਼ਟ ਨੇਤਾਵਾਂ ਨੂੰ ਬਚਾਉਂਦੀ ਹੈ ਅਤੇ ਉਨ੍ਹਾਂ ਨੂੰ ਵੱਡੇ ਅਹੁਦਿਆਂ ਦਾ ਇਨਾਮ ਦਿੰਦੀ ਹੈ।"

ਕਟਾਰੂਚੱਕ ਨੇ ਕਿਹਾ ਕਿ ਬੇਰੁਜ਼ਗਾਰੀ, ਸਫ਼ਾਈ ਅਤੇ ਕਿਸਾਨ ਭਲਾਈ ਵਰਗੇ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ, ਭਾਜਪਾ ਦੇ ਸੂਬਾ ਪ੍ਰਧਾਨ ਖੋਖਲੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ "ਜੇਕਰ ਜਾਖੜ ਸੱਚਮੁੱਚ ਭ੍ਰਿਸ਼ਟਾਚਾਰ ਬਾਰੇ ਚਿੰਤਤ ਹਨ, ਤਾਂ ਉਨ੍ਹਾਂ ਨੂੰ ਪਹਿਲਾਂ ਆਪਣਾ ਘਰ ਸਾਫ਼ ਕਰਨਾ ਚਾਹੀਦਾ ਹੈ ਅਤੇ ਇਹ ਕੰਮ ਆਪਣੀ ਪਾਰਟੀ ਦੀ ਉੱਚ ਲੀਡਰਸ਼ਿਪ ਤੋਂ ਸ਼ੁਰੂ ਕਰਨਾ ਚਾਹੀਦਾ ਹੈ।"

ਕਟਾਰੂਚੱਕ ਨੇ ਪੰਜਾਬ ਦੇ ਲੋਕਾਂ ਨੂੰ 'ਆਪ' ਦੀ ਉਨ੍ਹਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਬਾਰੇ ਭਰੋਸਾ ਦਿਵਾਇਆ। ਉਨ੍ਹਾਂ ਕਿਹਾ "ਮੁਫ਼ਤ ਬਿਜਲੀ ਤੋਂ ਲੈ ਕੇ ਸਿਹਤ ਸੰਭਾਲ ਤੱਕ, ਮਿਆਰੀ ਸਿੱਖਿਆ ਤੋਂ ਲੈ ਕੇ ਨੌਕਰੀਆਂ ਪੈਦਾ ਕਰਨ ਤੱਕ, 'ਆਪ' ਆਪਣੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ। ਲੁਧਿਆਣਾ ਅਤੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਅਸੀਂ ਉਨ੍ਹਾਂ ਲਈ ਕੰਮ ਕਰਦੇ ਹਾਂ, ਮਾਫੀਆ ਜਾਂ ਕਾਰਪੋਰੇਟਾਂ ਲਈ ਨਹੀਂ।"

ਕਟਾਰੂਚੱਕ ਨੇ ਕਿਹਾ "ਪੰਜਾਬ ਦੇ ਲੋਕ ਸਿਆਣੇ ਹਨ, ਉਹ ਭਾਜਪਾ ਦੇ ਝੂਠ ਅਤੇ ਪਖੰਡ ਵਿੱਚ ਨਹੀਂ ਫਸਣਗੇ। 19 ਜੂਨ ਨੂੰ ਉਹ ਭਾਜਪਾ ਨੂੰ ਦਿਖਾ ਦੇਣਗੇ ਕਿ ਨਫ਼ਰਤ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ।"

jakhar-s-baseless-allegations-against-punjab-government-a-desperate-cry-before-ludhiana-west-by-election-lalchand-kataruchakk



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB