ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਵਿੰਗ ਦੀ ਮੀਟਿੰਗ ਰਾਜਪੂਤ ਭਵਨ ਵਿਖੇ ਹੋਈ ਜਿਸ ਵਿੱਚ ਕੁੱਲ ਹਿੰਦ ਕਾਂਗਰਸ ਦੇ ਸੈਕਟਰੀ ਅਲੋਕ ਸ਼ਰਮਾ ਅਤੇ ਰਵਿੰਦਰ ਡਾਲਵੀ ਮੁੱਖ ਤੌਰ 'ਤੇ ਹਾਜ਼ਰ ਹੋਏ। ਇਸ ਸਮੇਂ ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਵਿਧਾਇਕ ਇੰਦੂ ਬਾਲਾ, ਜਿਲ੍ਹਾ ਨਵਾਂਸ਼ਹਿਰ ਕਾਂਗਰਸ ਦੇ ਪ੍ਰਧਾਨ ਅਜੇ ਮੰਗੂਪੁਰ ਅਤੇ ਸਮੁੱਚੀ ਮੀਟਿੰਗ ਦੇ ਮੁੱਖ ਪ੍ਰਬੰਧਕ ਹਰਦੀਪ ਸਿੰਘ ਜੋਸ਼ਨ ਸੀਨੀਅਰ ਵਾਈਸ ਪ੍ਰਧਾਨ (ਓ.ਬੀ.ਸੀ.) ਵਿੰਗ ਪੰਜਾਬ ਹਾਜ਼ਰ ਸਨ, ਜਿਨਾਂ ਨੇ ਸਟੇਜ ਸੰਚਾਲਨ ਵੀ ਕੀਤਾ।
ਇਸ ਮੌਕੇ ਬਾਵਾ ਨੇ "ਸੰਘਰਸ਼ ਦੇ 45 ਸਾਲ" ਪੁਸਤਕ ਨੇਤਾਵਾਂ ਨੂੰ ਭੇਂਟ ਕੀਤੀ ਅਤੇ ਸ਼ਾਲ ਪਾ ਕੇ ਸਨਮਾਨਿਤ ਕੀਤਾ। ਮੀਟਿੰਗ ਵਿੱਚ ਸ਼ਰਮਾ ਅਤੇ ਡਾਲਵੀ ਨੇ ਸਭ ਅਹੁਦੇਦਾਰਾਂ ਦੇ ਵਿਚਾਰ ਸੁਣੇ ਅਤੇ ਉਹਨਾਂ ਦੇ ਪਾਰਟੀ ਵਿੱਚ ਨੁਮਾਇੰਦਗੀ ਸਮੇਂ ਗਿਲੇ ਸ਼ਿਕਵੇ ਦੂਰ ਕੀਤੇ। ਉਨ੍ਹਾਂ ਪਾਰਟੀ ਵਿੱਚ ਕੌਂਸਲਰ ਤੋਂ ਵਿਧਾਇਕ, ਮੈਂਬਰ ਪਾਰਲੀਮੈਂਟ ਤੱਕ ਰਾਹੁਲ ਗਾਂਧੀ ਦੇ ਕਹਿਣ ਅਨੁਸਾਰ ਜਿੰਨੀ ਆਬਾਦੀ ਓਨੀ ਹਿੱਸੇਦਾਰੀ ਦਾ ਵਿਸ਼ਵਾਸ ਦਿਵਾਇਆ।
ਇਸ ਸਮੇਂ ਬਾਵਾ, ਇੰਦੂ, ਅਜੇ ਅਤੇ ਜੋਸ਼ਨ ਨੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ 71 ਜਾਤੀਆਂ ਓ.ਬੀ.ਸੀ. ਨਾਲ ਸੰਬੰਧਿਤ ਹਨ। 35 ਤੋਂ 40 ਪ੍ਰਤੀਸ਼ਤ ਵੋਟ ਹੈ ਪਰ ਸਾਨੂੰ ਸਾਡੀ ਆਬਾਦੀ ਦੇ ਅਨੁਸਾਰ ਪਾਰਟੀ ਅਤੇ ਸਰਕਾਰ ਸਮੇਂ ਸਰਕਾਰ ਵਿੱਚ ਢੁੱਕਵੀ ਨੁਮਾਇੰਦਗੀ ਨਹੀਂ ਮਿਲਦੀ। ਉਨ੍ਹਾਂ ਇਸ ਸਮੇਂ ਕਿਹਾ ਕਿ 'ਆਪ' ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ, ਇੱਕ ਵੀ ਫੈਸਲਾ ਓ.ਬੀ.ਸੀ. ਲਈ ਨਹੀਂ ਕਰ ਪਾਈ। ਨਾ ਹੀ ਹੋ ਰਹੀਆਂ ਮਿਊਂਸੀਪਲ ਕਮੇਟੀਆਂ ਦੀਆਂ ਚੋਣਾਂ ਵਿੱਚ ਓ.ਬੀ.ਸੀ. ਨੂੰ ਆਬਾਦੀ ਦੇ ਲਿਹਾਜ਼ ਨਾਲ ਨੁਮਾਇੰਦਗੀ ਨਹੀਂ ਦਿੱਤੀ ਹੈ। ਜੋ ਓ.ਬੀ.ਸੀ ਦੀ ਰਿਜ਼ਰਵਰੇਸ਼ਨ ਹੈ, ਉਹ ਨਾਮਾਤਰ ਹੈ। ਸਿਰਫ ਇਹ ਪੰਜਾਬ ਸਰਕਾਰ ਵੱਲੋਂ ਓ.ਬੀ.ਸੀ ਨਾਲ ਮਜ਼ਾਕ ਤੋਂ ਸਿਵਾ ਕੁਝ ਨਹੀਂ। ਹੁਣ ਪੰਜਾਬ ਦੇ ਲੋਕ ਵੋਟਾਂ ਵਿੱਚ ਸਰਕਾਰ ਤੋਂ ਬਦਲਾ ਲੈਣਗੇ।
ਇਸ ਸਮੇਂ ਕੁਲਵੰਤ ਸਿੰਘ ਰਾਜਪੂਤ ਅਤੇ ਗੁਰਨਾਮ ਸਿੰਘ ਕਲੇਰ ਨੇ ਵੀ ਵਿਚਾਰ ਪੇਸ਼ ਕੀਤੇ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)