pau-vice-chancellor-dedicates-qr-codes-about-virtual-tour-of-the-university-to-the-general-public

ਪੀ.ਏ.ਯੂ. ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੀ ਵਰਚੁਅਲ ਯਾਤਰਾ ਬਾਰੇ ਕਿਊ ਆਰ ਕੋਡ ਆਮ ਲੋਕਾਂ ਨੂੰ ਸਮਰਪਿਤ ਕੀਤੇ|

Aug29,2025 | Narinder Kumar | Ludhiana

ਅੱਜ ਪੀ.ਏ.ਯੂ. ਵਿਖੇ ਹੋਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਹੋਰ ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਕਿਊ ਆਰ ਕੋਡ ਆਮ ਲੋਕਾਂ ਦੀ ਵਰਤੋਂ ਲਈ ਜਾਰੀ ਕਰਨ ਦੀ ਰਸਮ ਨਿਭਾਈ| ਪੀ.ਏ.ਯੂ. ਦੀ ਵਰਚੁਅਲ ਯਾਤਰਾ ਲਈ ਇਹਨਾਂ ਕੋਡਜ਼ ਨੂੰ ਮੋਬਾਈਲ ਉੱਪਰ ਸਕੈਨ ਕਰਕੇ ਯੂਨੀਵਰਸਿਟੀ ਦੀਆਂ ਪ੍ਰਮੁੱਖ ਇਮਾਰਤਾਂ ਅਤੇ ਸਮਾਰਕਾਂ ਬਾਰੇ ਵਾਕਫੀ ਹਾਸਲ ਕੀਤੀ ਜਾ ਸਕਦੀ ਹੈ| ਇਸ ਮੌਕੇ ਪ੍ਰੈਸ ਨਾਲ ਵਾਰਤਾ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਅਜੋਕਾ ਦੌਰ ਤਕਨਾਲੋਜੀ ਦੀ ਸੁਚੱਜੀ ਵਰਤੋਂ ਦਾ ਹੈ| ਯੂਨੀਵਰਸਿਟੀ ਨੂੰ ਜਾਣਨ ਲਈ ਬਾਹਰੋਂ ਆਉਣ ਵਾਲੇ ਲੋਕਾਂ ਦੀ ਸਹੂਲਤ ਖਾਤਿਰ ਇਹ ਕੋਡ ਨਿਰਮਤ ਕੀਤੇ ਗਏ ਹਨ| ਉਹਨਾਂ ਆਸ ਪ੍ਰਗਟਾਈ ਕਿ ਇਹਨਾਂ ਕੋਡਾਂ ਨੂੰ ਸਕੈਨ ਕਰਕੇ ਯੂਨੀਵਰਸਿਟੀ ਕੰਮ ਲਈ ਆਉਣ ਵਾਲੇ ਲੋਕ ਬਿਨਾਂ ਕਿਸੇ ਅਸੁਵਿਧਾ ਦੇ ਆਪਣੀ ਮੰਜ਼ਿਲ ਤੇ ਪਹੁੰਚ ਸਕਣਗੇ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਹਨਾਂ ਕਿਊ ਆਰ ਕੋਡਾਂ ਦੇ ਨਿਰਮਾਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਪੀ.ਏ.ਯੂ. ਵਿਚ ਦਾਖਲ ਹੋਣ ਵਾਲੇ ਨਵੇਂ ਵਿਦਿਆਰਥੀ, ਉਹਨਾਂ ਦੇ ਮਾਂ ਬਾਪ, ਕਿਸਾਨਾਂ ਅਤੇ ਹੋਰ ਮਹਿਮਾਨ ਇਹਨਾਂ ਕੋਡਾਂ ਨੂੰ ਆਪਣੇ ਮੋਬਾਈਲ ਤੇ ਸਕੈਨ ਕਰਕੇ ਵਰਚੁਅਲੀ ਯੂਨੀਵਰਸਿਟੀ ਦੀ ਯਾਤਰਾ ਕਰ ਸਕਣਗੇ| ਇਸ ਨਾਲ ਨਾ ਸਿਰਫ ਪੁੱਛਣ ਪਛਾਈ ਦੀ ਖੇਚਲ ਖਤਮ ਹੋਵੇਗੀ ਬਲਕਿ ਸੰਬੰਧਿਤ ਵਿਅਕਤੀ ਸਮੇਂ ਸਿਰ ਆਪਣਾ ਕਾਰਜ ਕਰਵਾ ਸਕਣਗੇ|
ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਸੁਰੱਖਿਆ ਦੇ ਮੱਦੇਨਜ਼ਰ ਵੀ ਇਹ ਤਕਨੀਕ ਬੇਹੱਦ ਲਾਹੇਵੰਦ ਹੈ| ਉਹਨਾਂ ਆਸ ਪ੍ਰਗਟਾਈ ਕਿ ਇਹ ਤਕਨਾਲੋਜੀ ਆਮ ਲੋਕਾਂ ਨੂੰ ਪੀ.ਏ.ਯੂ. ਨਾਲ ਜੋੜੇਗੀ ਅਤੇ ਯੂਨੀਵਰਸਿਟੀ ਵਿਚ ਸੁਚਾਰੂ ਆਵਾਜਾਈ ਦਾ ਢੁੱਕਵਾਂ ਬਦਲ ਬਣੇਗੀ|
ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ, ਡੀਨ ਡਾਇਰੈਕਟਰ, ਵਿਭਾਗਾਂ ਦੇ ਮੁਖੀ, ਮਾਹਿਰ ਅਤੇ ਵਿਦਿਆਰਥੀ ਮੌਜੂਦ ਸਨ|

pau-vice-chancellor-dedicates-qr-codes-about-virtual-tour-of-the-university-to-the-general-public



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB