“ਆਪ' ਬਾਹਰ ਜਾਣ ਵਾਲੀ ਹੈ, ਕਾਂਗਰਸ ਵਾਪਸੀ ਕਰ ਰਹੀ ਹੈ: ਚੰਨੀ

another-big-blow-to-aap-senior-leader-karwal-joins-congress-along-with-his-colleagues

ਆਪ' ਨੂੰ ਇੱਕ ਹੋਰ ਵੱਡਾ ਝਟਕਾ; ਸੀਨੀਅਰ ਆਗੂ ਕੜਵਲ ਸਾਥੀਆਂ ਸਮੇਤ ਹੋਏ ਕਾਂਗਰਸ ਵਿੱਚ ਸ਼ਾਮਲ

Jun1,2025 | Aditya | Ludhiana

ਕੰਧ 'ਤੇ ਲਿਖਿਆ ਪੜ੍ਹ ਲਵੇ “ ਆਪ”

“ਆਪ' ਬਾਹਰ ਜਾਣ ਵਾਲੀ ਹੈ, ਕਾਂਗਰਸ ਵਾਪਸੀ ਕਰ ਰਹੀ ਹੈ: ਚੰਨੀ

ਆਉਣ ਵਾਲੀਆਂ ਘਟਨਾਵਾਂ ਨੇ ਆਪਣਾ ਰੰਗ ਵਿਖਾਇਆ, ਅਭੀ ਤੋ ਸ਼ੁਰੂਆਤ ਹੂਈ ਹੈ ਆਗੇ ਆਗੇ ਦੇਖਨਾ ਹੋਤਾ ਹੈ ਕਿਆ - ਰਾਣਾ

ਲੁਧਿਆਣਾ ਪੱਛਮੀ ਤੋਂ ਸ਼ੁਰੂ ਹੋਵੇਗੀ ਬਦਲਾਅ ਦੀ ਲਹਿਰ, ਪੰਜਾਬ ਨੂੰ ਮਿਲੇਗੀ ਝੂਠਿਆਂ ਤੋਂ ਨਿਜ਼ਾਤ - ਆਸ਼ੂ


ਲੁਧਿਆਣਾ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਅਤੇ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਪ੍ਰਚਾਰ ਨੂੰ ਹੋਰ ਹੁਲਾਰਾ ਦਿੰਦੇ ਹੋਏ, ਆਤਮ ਨਗਰ ਤੋਂ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਕਮਲਜੀਤ ਸਿੰਘ ਕੜਵਲ ਦੋ ਸਾਬਕਾ ਕੌਂਸਲਰਾਂ ਗੁਰਪ੍ਰੀਤ ਸਿੰਘ ਗੋਪੀ ਗਿੱਲ ਅਤੇ ਰਣਜੀਤ ਸਿੰਘ ਉੱਬੀ , ਵਾਰਡ ਇੰਚਾਰਜ ਸੁਖਵਿੰਦਰ ਸਿੰਘ, ਹੈਪੀ ਕੋਛੜ , ਦਵਿੰਦਰ ਸਿੰਘ ਵਾਲੀਆ, ਤਜਿੰਦਰ ਸਿੰਘ ਮਨੀ ,ਸੰਨੀ ਦੁਰਗਾ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਇੱਕ ਸਮਾਗਮ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ।ਇਸ ਮੌਕੇ ਲੁਧਿਆਣਾ ਪੱਛਮੀ ਚੋਣ ਮੁਹਿੰਮ ਦੇ ਇੰਚਰਾਜ ਵਿਧਾਇਕ ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਣ ਆਸ਼ੂ, ਜੋ ਕਿ ਲੁਧਿਆਣਾ ਪੱਛਮੀ ਤੋਂ ਪਾਰਟੀ ਉਮੀਦਵਾਰ ਹਨ, ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਪਰਮਿੰਦਰ ਸਿੰਘ ਪਿੰਕੀ, ਕਾਕਾ ਲੋਹਗੜ੍ਹ, ਡਾ. ਰਾਜ ਕੁਮਾਰ ਵੇਰਕਾ, ਮਦਨ ਲਾਲ ਜਲਾਲਪੁਰ , ਵਿਧਾਇਕ ਲਾਡੀ ਸ਼ੋਰੋਵਾਲੀਆ , ਇਕਬਾਲ ਸਿੰਘ ਗਰੇਵਾਲ , ਵਿਕਰਮ ਬਾਜਵਾ , ਬਰਿੰਦਰ ਢਿੱਲੋਂ , ਈਸ਼ਵਰਜੋਤ ਚੀਮਾ , ਕੁਸ਼ਲਦੀਪ ਕਿੱਕੀ ਢਿੱਲੋਂ ਤੇ ਹੋਰ ਕਾਂਗਰਸ ਦੇ ਆਗੂ ਵੀ ਮੌਜੂਦ ਸਨ ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਵਿੱਚ ਕੜਵਲ ਤੇ ਉਸਦੀ ਟੀਮ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸੱਤਾਧਾਰੀ 'ਆਪ' ਤੋਂ ਆਗੂਆਂ ਅਤੇ ਵਰਕਰਾਂ ਦਾ ਪਲਾਇਨ ਸ਼ੁਰੂ ਹੋ ਗਿਆ ਹੈ ਅਤੇ ਇਹ ਹੁਣ ਲਗਾਤਾਰ ਜਾਰੀ ਰਹੇਗਾ ।

ਸ੍ਰ ਚੰਨੀ ਨੇ ਕਿਹਾ ਕਿ ਆਮ ਤੌਰ 'ਤੇ ਉਪ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਦੇ ਲੋਕ ਹੀ ਸੱਤਾਧਾਰੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ। "ਪਰ ਇੱਥੇ ਉਲਟ ਹੋ ਰਿਹਾ ਹੈ ਕਿਉਂਕਿ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ 'ਆਪ' ਬਾਹਰ ਹੋ ਰਹੀ ਹੈ ਅਤੇ ਕਾਂਗਰਸ ਵਾਪਸੀ ਦੇ ਰਾਹ 'ਤੇ ਹੈ"।

ਇਸ ਮੌਕੇ ਰਾਣਾ ਗੁਰਜੀਤ ਸਿੰਘ ਜੋ ਕਿ ਲੁਧਿਆਣਾ ਪੱਛਮੀ ਉਪ ਚੋਣ ਲਈ ਕਾਂਗਰਸ ਮੁਹਿੰਮ ਕਮੇਟੀ ਦੇ ਚੇਅਰਮੈਨ ਵੀ ਹਨ ਨੇ ਸੀਨੀਅਰ 'ਆਪ' ਆਗੂਆਂ ਦੇ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ, "ਆਉਣ ਵਾਲੀਆਂ ਘਟਨਾਵਾਂ ਆਪਣਾ ਪਰਛਾਵਾਂ ਪਾਉਂਦੀਆਂ ਹਨ"। ਉਨ੍ਹਾਂ ਕਿਹਾ, ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਬਹੁਤ ਸਾਰੇ ਆਗੂ ਤੇ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਨ ਅਤੇ ਹੋਰ ਵੀ ਬਹੁਤ ਸਾਰੇ ਹੈਰਾਨੀਜਨਕ ਨਤੀਜੇ ਤੁਹਾਡੇ ਸਾਹਮਣੇ ਹੋਣਗੇ।

ਇਸ ਮੌਕੇ ਬੋਲਦਿਆਂ, ਕਮਲਜੀਤ ਸਿੰਘ ਕੜਵਲ ਨੇ ਕਿਹਾ ਕਿ ਇਹ ਉਨ੍ਹਾਂ ਲਈ ਘਰ ਵਾਪਸੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹੋਰ ਪਾਰਟੀਆਂ ਵਿੱਚ ਨਿੱਜੀ ਤੌਰ 'ਤੇ ਦੇਖਿਆ ਹੈ ਕਿ ਕਾਂਗਰਸ ਤੋਂ ਵਧੀਆ ਕੋਈ ਪਾਰਟੀ ਨਹੀਂ ਹੈ, ਜੋ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਅਤੇ ਕੁਸ਼ਲ ਲੋਕ-ਪੱਖੀ ਸਰਕਾਰ ਪ੍ਰਦਾਨ ਕਰ ਸਕਦੀ ਹੈ।

ਇਸ ਤੋਂ ਇਲਾਵਾ, ਕੜਵਲ ਨੇ ਕਿਹਾ ਕਿ ਉਹ ਭਾਰਤ ਭੂਸ਼ਣ ਆਸ਼ੂ ਦੇ ਕੰਮ ਨੂੰ ਪਿਛਲੇ ਤਿੰਨ ਦਹਾਕਿਆਂ ਤੋਂ ਦੇਖ ਰਹੇ ਸਨ, ਜਦੋਂ ਤੋਂ ਉਹ ਪਹਿਲੀ ਵਾਰ ਕੌਂਸਲਰ ਬਣੇ ਸਨ। ਸ੍ਰ ਕੜਵਲ ਨੇ ਕਿ ਜੇਕਰ ਅੱਜ ਤੁਸੀਂ ਆਸ਼ੂ ਦਾ ਸਮਰਥਨ ਨਹੀਂ ਕਰਦੇ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਨਹੀਂ ਹੁੰਦੇ, ਤਾਂ ਤੁਸੀਂ ਉਨ੍ਹਾਂ ਨਾਲ ਨਹੀਂ, ਸਗੋਂ ਲੁਧਿਆਣਾ ਨਾਲ ਬਹੁਤ ਵੱਡਾ ਅਨਿਆਂ ਕਰ ਰਹੇ ਹੋਵੋਗੇ", ਕੜਵਲ ਨੇ ਕਿਹਾ, ਲੁਧਿਆਣਾ ਨੂੰ ਆਸ਼ੂ ਵਰਗੇ ਗਤੀਸ਼ੀਲ , ਨਿਡਰ ਤੇ ਨਿਰਭੈ ਆਗੂਆਂ ਦੀ ਲੋੜ ਹੈ ।

ਇਸ ਮੌਕੇ ਭਾਰਤ ਭੂਸ਼ਣ ਆਸ਼ੂ ਨੇ ਕੜਵਲ ਅਤੇ ਹੋਰ ਆਗੂਆਂ ਦਾ ਕਾਂਗਰਸ ਵਿੱਚ ਵਿਸ਼ਵਾਸ ਜਤਾਉਣ ਅਤੇ ਇੱਕ ਮਹੱਤਵਪੂਰਨ ਸਮੇਂ 'ਤੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਜਦੋਂ ਉਨ੍ਹਾਂ ਨੂੰ ਸਾਰਿਆਂ ਦੇ ਸਮਰਥਨ ਦੀ ਲੋੜ ਸੀ। ਆਸ਼ੂ ਨੇ ਕਿਹਾ ਕਿ ਸਿਰਫ਼ ਲੁਧਿਆਣਾ ਦੇ ਲੋਕ ਹੀ ਨਹੀਂ, ਸਗੋਂ ਪੂਰਾ ਪੰਜਾਬ ਲੁਧਿਆਣਾ ਪੱਛਮੀ ਵੱਲ ਦੇਖ ਰਿਹਾ ਹੈ ਕਿਉਂਕਿ ਇੱਥੋਂ ਤਬਦੀਲੀ ਦੀਆਂ ਹਵਾਵਾਂ ਵਗਣਾ ਸ਼ੁਰੂ ਹੋ ਜਾਣਗੀਆਂ ਜਿਵੇਂ ਕਿ ਇਸ ਤੱਥ ਤੋਂ ਸਪੱਸ਼ਟ ਹੈ ਕਿ ਲੋਕ 'ਆਪ' ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਉਣ ਵਾਸੇ ਦਿਨਾਂ ਵਿੱਚ ਇਹ ਕਾਫਲਾ ਹੋਰ ਵੀ ਵੱਡਾ ਹੋਵੇਗਾ ।

another-big-blow-to-aap-senior-leader-karwal-joins-congress-along-with-his-colleagues


pbpunjab ad banner image
pbpunjab ad banner image
pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com