ਸੰਜੇ ਤਲਵਾੜ (ਸਾਬਕਾ ਵਿਧਾਇਕ) ਪ੍ਰਧਾਨ ਜਿਲਾਂ੍ਹ ਕਾਂਗਰਸ ਕਮੇਟੀ (ਸ਼ਹਿਰੀ) ਲੁਧਿਆਣਾ ਵੱਲੋਂ ਹਲਕਾ ਪੂਰਬੀ ਵਿੱਚ ਪੈਂਦੇ ਸਰਕਾਰੀ ਸਕੂਲਾ ਵਿੱਚ ਪੜਦੇ ਅਤੇ ਹਲਕਾ ਪੂਰਬੀ ਵਿੱਚ ਰਹਿਣ ਵਾਲੇ ਬਾਰਵੀ ਜਮਾਤ ਅਤੇ ਦਸਵੀ ਜਮਾਤ ਦੇ ਵਿਿਦਆਰਥੀਆ ਵਿੱਚੋ ਪਹਿਲੇ ਨੰਬਰ ਤੇ ਆਉਣ ਵਾਲੇ ਵਿਿਦਆਰਥੀਆ ਨੂੰ ਹਰ ਸਾਲ ਨਵਾਂ ਐਕਟਿਵਾ ਸਕੂਟਰ ਦੇਣ ਦਾ ਜੋ ਵਾਅਦਾ ਵਿਧਾਇਕ ਬਨਣ ਤੋਂ ਬਾਅਦ ਕੀਤਾ ਗਿਆ ਸੀ।ਜੋ ਕਿ ਪਿਛਲੇ ਸਾਲਾ ਦੌਰਾਨ ਵੀ ਪੂਰਾ ਕੀਤਾ ਜਾਦਾ ਰਿਹਾ ਹੈ।ਸੰਜੇ ਤਲਵਾੜ (ਸਾਬਕਾ ਵਿਧਾਇਕ) ਵੱਲੋਂ ਆਪਣੀ ਸਵਰਗਵਾਸੀ ਮਾਤਾ ਕ੍ਰਿਸ਼ਨਾ ਤਲਵਾੜ ਜੀ ਦੀ ਬਰਸੀ ਅਤੇ ਸਵਰਗਵਾਸੀ ਪਤਨੀ ਮੀਨੂ ਤਲਵਾੜ ਜੀ ਦੇ ਜਨਮ ਦਿਨ ਮੌਕੇ ਅੱਜ ਦੇ ਦਿਨ ਉਨਾਂ੍ਹ ਦੀ ਯਾਦ ਵਿੱਚ ਪਿਛਲੇ ਕਈ ਸਾਲਾ ਤੋਂ ਹਲਕਾ ਪੂਰਬੀ ਵਿੱਚੋ ਪਹਿਲੇ ਨੰਬਰ ਤੇ ਆਉਣ ਵਾਲੇ ਵਿਿਦਆਰਥੀਆ ਨੂੰ ਨਵੇਂ ਐਕਟਿਵਾ ਸਕੂਟਰ ਦਿੱਤੇ ਜਾ ਰਹੇ ਹਨ।ਇਨਾਂ੍ਹ ਦੀ ਯਾਦ ਵਿੱਚ ਇਸ ਸਾਲ ਵੀ ਸੰਜੇ ਤਲਵਾੜ ਵੱਲੋਂ ਕੀਤੇ ਗਏ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ ਬੀ.ਸੀ.ਐਮ. ਸੀਨੀਅਰ ਸਕੈਂਡਰੀ ਸਕੂਲ, ਜਮਾਲਪੁਰ ਕਲੋਨੀ ਵਿੱਚ ਆਪਣੇ ਪਰਿਵਾਰਕ ਮੈਂਬਰਾ ਕੁੰਅਰ ਤਲਵਾੜ, ਮੀਤ ਤਲਵਾੜ, ਕੰਨਵ ਤਲਵਾੜ ਦੇ ਨਾਲ ਪਹੰੁਚਕੇ ਸਾਲ-2023-24 ਦੇ ਆਏ ਨਤੀਜਿਆ ਵਿੱਚੋ ਹਲਕਾ ਪੂਰਬੀ ਵਿੱਚੋ ਪਹਿਲੇ ਨੰਬਰ ਤੇ ਆਈ ਬਾਰਵੀ ਜਮਾਤ ਦੀ ਵਿਿਦਆਰਥਣ ਪੁਸ਼ਤੀ ਗਰਗ ਪੁੱਤਰੀ ਸੰਜੀਵ ਗਰਗ (ਅੰਕ -500/488 (97.6%)) ਨੂੰ ਅਤੇ ਇਸੇ ਸਕੂਲ ਵਿੱਚ ਪਹਿਲੇ ਨੰਬਰ ਤੇ ਆਏ ਦਸਵੀ ਜਮਾਤ ਦਾ ਵਿਿਦਆਰਥੀ ਸੋਰਵ ਜਿੰਦਲ ਪੁੱਤਰ ਅਮੀਤ ਜਿੰਦਲ (ਅੰਕ 650/642 (98.77%)) ਨੂੰ ਸਕੂਲ ਦੇ ਪ੍ਰਿਿਸਪਲ, ਸਕੂਲ ਸਟਾਫ, ਵਿਿਦਆਰਥੀਆ ਅਤੇ ਇਲਾਕਾ ਨਿਵਾਸਿਆ ਦੀ ਹਾਜਰੀ ਵਿੱਚ ਨਵੇਂ ਐਕਟਿਵਾ ਸਕੂਟਰ ਦਿੱਤੇ ਗਏ।ਇਸ ਮੌਕੇ ਤੇ ਸੰਜੇ ਤਲਵਾੜ ਜੀ ਨੇ ਦੱਸਿਆ ਕਿ ਮੇਰੇ ਸਵਰਗਵਾਸੀ ਮਾਤਾ ਕ੍ਰਿਸ਼ਨਾ ਤਲਵਾੜ ਜੀ ਜੋ ਕਿ ਸਰਕਾਰੀ ਅਧਿਆਪਕ ਸਨ ਉਨਾਂ੍ਹ ਦੀ ਅਤੇ ਮੇਰੀ ਸਵਰਗਵਾਸੀ ਪਤਨੀ ਮੀਨੂੰ ਤਲਵਾੜ ਦੀ ਇੱਕ ਸੌਚ ਸੀ ਕਿ ਸਰਕਾਰੀ ਸਕੂਲਾ ਵਿੱਚ ਪੜਾ੍ਹਈ ਦਾ ਸਤੱਰ ਉੱਚਾ ਚੁੱਕਣ ਲਈ ਸਾਨੂੰ ਯੋਗ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਵਧੀਆ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਉਣ ਵਾਲੇ ਬੱਚਿਆ ਨੂੰ ਕੁੱਝ ਨਾ ਕੁੱਝ ਉਪਹਾਰ ਦੇ ਕੇ ਸਨਮਾਨਿਤ ਕਰਨਾ ਚਾਹੀਦਾ ਹੈ।ਜੱਦੋ ਅਸੀ ਪਹਿਲੇ ਨੰਬਰ ਤੇ ਆਉਣ ਵਾਲੇ ਬੱਚਿਆ ਨੂੰ ਸਨਮਾਨਿਤ ਕਰਾਂਗੇ ਤਾਂ ਉਨਾਂ੍ਹ ਬੱਚਿਆ ਤੋਂ ਪ੍ਰਰੇਨਾ ਲੈ ਕੇ ਦੂਸਰੇ ਬੱਚੇ ਵੀ ਮਿਹਨਤ ਜਿਆਦਾ ਕਰਨ ਦੀ ਕੋਸ਼ਿਸ਼ ਕਰਨਗੇ।ਜਿਸ ਨਾਲ ਬੱਚਿਆ ਦਾ ਪੜਾਈ ਵਿੱਚ ਧਿਆਨ ਜਿਆਦਾ ਲੱਗੇਗਾ।ਬੱਚਿਆ ਵੱਲੋਂ ਕੀਤੀ ਗਈ ਮਿਹਨਤ ਸੱਦਕਾ ਹਰ ਸਾਲ ਸਰਕਾਰੀ ਸਕੂਲਾ ਦੇ ਨਤੀਜਿਆ ਵਿੱਚ ਵੀ ਸੁਧਾਰ ਹੋਵੇਗਾ।ਮੇਰੀ ਮਾਤਾ ਅਤੇ ਪਤਨੀ ਦੇ ਵਿਚਾਰਾ ਅਤੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਅਸੀ ਆਪਣੇ ਪਰਿਵਾਰ ਵੱਲੋਂ ਹਰ ਸਾਲ ਅੱਜ ਦੇ ਦਿਨ ਹਲਕਾ ਪੂਰਬੀ ਵਿੱਚ ਪੈਂਦੇ ਸਰਕਾਰੀ ਸਕੂਲਾ ਵਿੱਚ ਪੜਦੇ ਅਤੇ ਹਲਕਾ ਪੂਰਬੀ ਵਿੱਚ ਰਹਿਣ ਵਾਲੇ ਬਾਰਵੀ ਜਮਾਤ ਅਤੇ ਦਸਵੀ ਜਮਾਤ ਦੇ ਵਿਿਦਆਰਥੀਆ ਵਿੱਚੋ ਪਹਿਲੇ ਨੰਬਰ ਤੇ ਆਉਣ ਵਾਲੇ ਵਿਿਦਆਰਥੀਆ ਨੂੰ ਦੋ ਨਵੇਂ ਐਕਟਿਵਾ ਸਕੂਟਰ ਦਿੰਦੇ ਆ ਰਹੇ ਹਾਂ ਅਤੇ ਅੱਗੋ ਵੀ ਹਰ ਸਾਲ ਦਿੰਦੇ ਰਹਾਗੇ।ਇਸ ਮੌਕੇ ਤੇ ਐਮ.ਡੀ. ਸੁਰੇਸ਼ ਕੁਮਾਰ ਮੰੁਜਾਲ, ਕੁਅਰ ਤਲਵਾੜ, ਕੰਵਰ ਤਲਵਾੜ, ਕਬੀਰ ਪੱਬੀ, ਰੀਤ ਤਲਵਾੜ, ਨੀਰੂ ਕੌੜਾ, ਸਿਮਪਲ ਵਰਮਾ, ਕੇਸ਼ਵ ਪ੍ਰਸਾਦ, ਮੀਨੂੰ ਫੂਲ, ਵੀਨਾ ਜਿੰਦਲ, ਅੰਜਲੀ ਗਰਗ, ਸੰਦੀਪ ਕੁਮਾਰੀ, ਗੋਰਵ ਭੱਟੀ, ਮੋਨੂੰ ਖਿੰਡਾ, ਨਰੇਸ਼ ਗੁਪਤਾ, ਭਰਤ ਭੂਸ਼ਨ, ਹਨੀ ਸ਼ਰਮਾਂ, ਰਾਹੁਲ ਸ਼ਰਮਾਂ, ਸ਼ਾਮ ਮਲਹੋਤਰਾਂ੍ਹ੍ਹ, ਬਾਉ ਰਾਮ, ਹਰਜਿੰਦਰ ਪਾਲ ਲਾਲੀ, ਨਰੇਸ਼ ਉੱਪਲ, ਵਿਜੇ ਕਲਸੀ, ਕੋਮਲ ਖੰਨਾ, ਤਨੀਸ਼ ਅਹੁਜਾ, ਮੋਨੂੰ ਸੈਨੀ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)