pau-launched-biocontrol-trichoderma-as-an-initiative-for-environment-friendly-farming

ਪੀ ਏ ਯੂ ਨੇ ਵਾਤਾਵਰਨ ਪੱਖੀ ਖੇਤੀ ਲਈ ਪਹਿਲਕਦਮੀ ਕਰਦਿਆਂ ਬਾਇਓਕੰਟਰੋਲ ਟ੍ਰਾਈਕੋਡਰਮਾ ਨੂੰ ਜਾਰੀ ਕੀਤਾ

Jun8,2024 | Narinder Kumar | Ludhiana

ਅੱਜ ਪੀਏਯੂ ਅਤੇ ਆਈਪੀਐਲ ਬਾਇਓਲੋਜੀਕਲਸ ਲਿਮਟਿਡ ਨੇ ਡਾ: ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ ਵਿਖੇ ਆਯੋਜਿਤ ਕੀਤੇ ਇੱਕ ਸਮਾਗਮ ਵਿੱਚ ਸਾਂਝੇ ਤੌਰ 'ਤੇ ਆਪਣੇ ਬਾਇਓਕੰਟਰੋਲ ਏਜੰਟ ਟ੍ਰਾਈਕੋਡਰਮਾ ਐਸਪਰੈਲਮ 2.1 ਡਬਲਯੂਪੀ ਨੂੰ ਵਪਾਰਕ ਨਾਮ ਏਜਨੋਰ ਤਹਿਤ ਜਾਰੀ ਕੀਤਾ। ਏਜਨੋਰ ਟ੍ਰਾਈਕੋਡਰਮਾ ਐਸਪਰੈਲਮ ਦੀ ਇੱਕ ਕਿਸਮ ਹੈ ਜੋ ਪੀ ਏ ਯੂ ਦੇ ਪਲਾਂਟ ਪੈਥੋਲੋਜੀ ਵਿਭਾਗ ਵਲੋਂ ਵਿਕਸਤ ਕੀਤੀ ਗਈ ਹੈ। ਇਸ ਦੇ ਉਤਪਾਦਨ ਅਤੇ ਵਪਾਰੀਕਰਨ ਦੇ ਅਧਿਕਾਰਾਂ ਲਈ ਇਕ ਸਮਝੌਤਾ ਆਈਪੀਐਲ ਬਾਇਓਲੋਜੀਕਲ ਲਿਮਟਿਡ ਨਾਲ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਬਾਸਮਤੀ ਦੇ ਝੰਡਾ ਰੋਗ ਦੀ ਰੋਕਥਾਮ ਲਈ ਪੀਏਯੂ ਬਾਇਓਕੰਟਰੋਲ ਦੇ ਇਸ ਰੂਪ ਦੀ ਸਿਫ਼ਾਰਸ਼ ਕਰਦੀ ਹੈ।

ਆਈਪੀਐਲ ਬਾਇਓਲੋਜੀਕਲ ਲਿਮਟਿਡ ਦੇ ਸੀਨੀਅਰ ਜਨਰਲ ਮੈਨੇਜਰ ਡਾ: ਵਿਮਲਾ ਪ੍ਰਕਾਸ਼, ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੱਖਣ ਸਿੰਘ ਭੁੱਲਰ ਅਤੇ ਆਈਪੀਐੱਲ ਦੇ ਅਧਿਕਾਰੀ ਇਸ ਮੌਕੇ ਮੌਜੂਦ ਸਨ।

ਰਸਮੀ ਸਵਾਗਤ ਕਰਨ ਤੋਂ ਬਾਅਦ ਡਾ: ਗੋਸਲ ਨੇ ਪੀ ਏ ਯੂ ਦੇ ਵਿਗਿਆਨੀਆਂ ਡਾ: ਨਰਿੰਦਰ ਸਿੰਘ ਅਤੇ ਡਾ: ਦਲਜੀਤ ਸਿੰਘ ਬੁੱਟਰ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਇਸ ਵਾਤਾਵਰਨ ਪੱਖੀ ਤਕਨੀਕ ਨੂੰ ਵਿਕਸਤ ਕੀਤਾ ਹੈ। ਉਨ੍ਹਾਂ ਨੇ ਵਾਤਾਵਰਣ ਤਬਦੀਲੀ ਦੇ ਮੱਦੇਨਜ਼ਰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਵਾਤਾਵਰਣ ਪੱਖੀ ਤਕਨਾਲੋਜੀਆਂ ਦੀ ਵਰਤੋਂ ਉੱਪਰ ਜ਼ੋਰ ਦਿੱਤਾ। ਨਾਲ ਹੀ ਬਿਮਾਰੀਆਂ ਅਤੇ ਕੀੜੇ- ਮਕੌੜਿਆਂ ਦੀ ਰੋਕਥਾਮ ਲਈ ਰਸਾਇਣਾਂ ਦੀ ਵਰਤੋਂ ਤੋਂ ਗ਼ੁਰੇਜ਼ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਵਿਗਿਆਨੀਆਂ ਨੂੰ ਇਨ੍ਹਾਂ ਬਾਇਓਕੰਟਰੋਲ ਏਜੰਟਾਂ ਬਾਰੇ ਹੋਰ ਖੋਜ ਕਰਨ ਲਈ ਪ੍ਰੇਰਿਤ ਕੀਤਾ।

ਡਾ: ਅਜਮੇਰ ਸਿੰਘ ਢੱਟ ਨੇ ਬਾਸਮਤੀ ਵਿਚ ਰਸਾਇਣਿਕ ਰਹਿੰਦ-ਖੂੰਹਦ ਬਾਰੇ ਗੱਲ ਕਰਦੇ ਹੋਏ ਇਸ ਗੈਰ-ਰਸਾਇਣਕ ਪਹੁੰਚ ਲਈ ਵਿਗਿਆਨੀਆਂ ਅਤੇ ਆਈਪੀਐਲ ਕੰਪਨੀ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਡਾ: ਮੱਖਣ ਸਿੰਘ ਭੁੱਲਰ ਨੇ ਪੀਏਯੂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸਰੋਤਾਂ ਦੀ ਸੰਭਾਲ ਵਾਲੀਆਂ ਤਕਨਾਲੋਜੀਆਂ ਦੀ ਵਰਤੋਂ 'ਤੇ ਜ਼ੋਰ ਦਿੱਤਾ।

ਅਗਾਂਹਵਧੂ ਕਿਸਾਨ ਗੁਰਵਿੰਦਰ ਸਿੰਘ ਬਾਜਵਾ ਕਿਸਾਨਾਂ ਦੇ ਇੱਕ ਵੱਡੇ ਸਮੂਹ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਇਸ ਵਿਧੀ ਨੂੰ ਕਿਸਾਨਾਂ ਲਈ ਇੱਕ ਸੁਪਨੇ ਦੀ ਪੂਰਤੀ ਕਰਾਰ ਦਿੱਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਨਿਰਦੇਸ਼ਕ ਖੋਜ ਡਾ: ਗੁਰਸਾਹਿਬ ਸਿੰਘ ਮਨੇਸ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਫੈਕਲਟੀ ਅਤੇ ਆਈਪੀਐਲ ਬਾਇਓਲੋਜੀਕਲ ਲਿਮਟਿਡ ਦੇ ਅਧਿਕਾਰੀ ਵੀ ਮੌਜੂਦ ਸਨ।

pau-launched-biocontrol-trichoderma-as-an-initiative-for-environment-friendly-farming


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com