*•ਤਕਨੀਕ ਨਾਲ ਲੈਸ ਕੰਟਰੋਲ ਸੈਂਟਰ ਤੁਰੰਤ ਸ਼ਿਕਾਇਤਾਂ ਦਾ ਕਰੇਗਾ ਨਿਪਟਾਰਾ; ਸਥਾਨਕ ਸਰਕਾਰਾਂ ਮੰਤਰੀ " />
*•ਤਕਨੀਕ ਨਾਲ ਲੈਸ ਕੰਟਰੋਲ ਸੈਂਟਰ ਤੁਰੰਤ ਸ਼ਿਕਾਇਤਾਂ ਦਾ ਕਰੇਗਾ ਨਿਪਟਾਰਾ; ਸਥਾਨਕ ਸਰਕਾਰਾਂ ਮੰਤਰੀ ਵੱਲੋਂ ਲਾਪ੍ਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਸਖ਼ਤ ਚੇਤਾਵਨੀ*
*•ਮਾਨਸੂਨ ਲਈ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਸਮਰਪਿਤ ਹੈਲਪਲਾਈਨ: ਬੈਂਸ*
ਮਾਨਸੂਨ ਦੇ ਸੀਜ਼ਨ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਨੂੰ ਤੁਰੰਤ ਹੱਲ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਤੋਂ ਬਚਾਉਣ ਲਈ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਇੱਕ ਆਧੁਨਿਕ 'ਮਾਨਸੂਨ ਵਾਰ ਰੂਮ' ਸਥਾਪਿਤ ਕੀਤਾ ਗਿਆ ਹੈ। ਇਹ ਹਾਈਟੈਕ ਕੰਟਰੋਲ ਸੈਂਟਰ 1700 ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ 24 ਘੰਟੇ ਸ਼ਹਿਰ 'ਤੇ ਨਜ਼ਰ ਰੱਖੇਗਾ।
ਅੱਜ ਇੱਥੇ ਨਗਰ ਨਿਗਮ ਦੇ ਜ਼ੋਨ-ਡੀ, ਸਰਾਭਾ ਨਗਰ ਵਿੱਚ ਬਣੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ) ਵਿੱਚ ਸਥਾਪਿਤ 'ਮਾਨਸੂਨ ਵਾਰ ਰੂਮ' ਦੇ ਨਿਰੀਖਣ ਬਾਅਦ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵਾਰ ਰੂਮ ਦੀਆਂ ਵੱਡੀਆਂ ਸਕ੍ਰੀਨਾਂ 'ਤੇ ਜਿਹੜੇ ਚੌਕਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਸੀ, ਨੀਵੇਂ ਇਲਾਕਿਆਂ ਅਤੇ ਸੰਵੇਦਨਸ਼ੀਲ ਡਰੇਨਾਂ ਦੀ ਲਾਈਵ ਐਚ.ਡੀ. ਫੁਟੇਜ ਦਿਖਾਈ ਦੇਵੇਗੀ। ਇਸ ਪ੍ਰਣਾਲੀ ਰਾਹੀਂ ਪਾਣੀ ਭਰਨ ਦੀ ਸਮੱਸਿਆ ਦਾ ਸਕਿੰਟਾਂ ਵਿੱਚ ਪਤਾ ਲੱਗ ਜਾਵੇਗਾ, ਜਿਸ ਨਾਲ ਨਿਗਮ ਦੀਆਂ ਟੀਮਾਂ ਨੂੰ ਤੁਰੰਤ ਸਹੀ ਜਗ੍ਹਾ 'ਤੇ ਭੇਜਿਆ ਜਾ ਸਕੇਗਾ। ਇਸ ਨਾਲ ਕਾਰਵਾਈ ਦਾ ਸਮਾਂ ਘੰਟਿਆਂ ਤੋਂ ਘਟ ਕੇ ਮਿੰਟਾਂ ਵਿੱਚ ਰਹਿ ਜਾਵੇਗਾ।
ਕੰਟਰੋਲ ਸੈਂਟਰ ਦੇ ਕੰਮਕਾਜ ਦਾ ਜਾਇਜ਼ਾ ਲੈਣ ਤੋਂ ਬਾਅਦ ਸਥਾਨਕ ਸਰਕਾਰਾਂ ਮੰਤਰੀ ਨੇ ਐਲਾਨ ਕੀਤਾ ਕਿ ਜਲਦੀ ਹੀ ਇੱਕ ਸਮਰਪਿਤ ਮਾਨਸੂਨ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ। ਸ਼ਹਿਰ ਦੇ ਲੋਕ ਇਸ ਹੈਲਪਲਾਈਨ 'ਤੇ ਫ਼ੋਨ ਕਰਕੇ ਪਾਣੀ ਭਰਨ, ਜਾਮ ਜਾਂ ਓਵਰਫਲੋ ਹੋਏ ਨਾਲਿਆਂ ਬਾਰੇ ਸ਼ਿਕਾਇਤ ਦਰਜ ਕਰਵਾ ਸਕਣਗੇ, ਜਿਸ ਨੂੰ ਵਾਰ ਰੂਮ ਵਿੱਚ ਤੁਰੰਤ ਦਰਜ ਕਰ ਲਿਆ ਜਾਵੇਗਾ।
ਹਰੇਕ ਸ਼ਿਕਾਇਤ ਨੂੰ ਸ਼ਹਿਰ ਦੇ ਨਕਸ਼ੇ 'ਤੇ ਜੀਓ-ਟੈਗ ਕੀਤਾ ਜਾਵੇਗਾ ਅਤੇ ਸਭ ਤੋਂ ਨੇੜਲੀ ਫੀਲਡ ਟੀਮ ਨੂੰ ਸੌਂਪਿਆ ਜਾਵੇਗਾ, ਅਤੇ ਸਮੱਸਿਆ ਹੱਲ ਹੋਣ ਤੱਕ ਇਸਦੀ ਨਿਗਰਾਨੀ ਕੀਤੀ ਜਾਵੇਗੀ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)