'ਯੁਵਾ ਆਪਦਾ ਮਿੱਤਰ' ਸਿਖਲਾਈ ਦਾ ਤੀਜਾ ਦਿਨ: ਵਲੰਟੀਅਰਾਂ ਨੇ ਅੱਗ ਬੁਝਾਉਣ ਅਤੇ ਸੀ.ਪੀ.ਆਰ. (cpr) ਦੇਣ ਦੀ ਕੀਤੀ ਪ੍ਰੈਕਟੀਕਲ ਸਿਖਲਾਈ
Jan30,2026
| Narinder Kumar | Ludhiana
ਲੁਧਿਆਣਾ ਵਿਖੇ ਚੱਲ ਰਹੇ 7-ਰੋਜ਼ਾ 'ਯੁਵਾ ਆਪਦਾ ਮਿੱਤਰ' ਸਿਖਲਾਈ ਕੈਂਪ ਦੇ ਤੀਜੇ ਦਿਨ ਵਲੰਟੀਅਰਾਂ ਨੂੰ ਜੀਵਨ ਬਚਾਉਣ ਦੀਆਂ ਤਕਨੀਕਾਂ ਦਾ ਪ੍ਰੈਕਟੀਕਲ ਅਭਿਆਸ ਕਰਵਾਇਆ ਗਿਆ। ਅੱਜ ਦੀ ਸਿਖਲਾਈ ਦਾ ਮੁੱਖ ਵਿਸ਼ਾ 'ਅੱਗ ਤੋਂ ਬਚਾਅ' ਅਤੇ 'ਸੀ.ਪੀ.ਆਰ.' (CPR) ਰਿਹਾ।
ਲੁਧਿਆਣਾ ਫਾਇਰ ਸਰਵਿਸ ਦੀ ਟੀਮ ਵੱਲੋਂ ਅੱਗ ਤੋਂ ਬਚਾਅ (Fire Rescue) ਦੇ ਗੁਰ ਸਿਖਾਉਣ ਲਈ ਵਿਸ਼ੇਸ਼ ਪ੍ਰੈਕਟੀਕਲ ਸੈਸ਼ਨ ਲਗਾਇਆ ਗਿਆ। ਵਲੰਟੀਅਰਾਂ ਨੂੰ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਅਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਦੀਆਂ ਵਿਧੀਆਂ ਬਾਰੇ ਦੱਸਿਆ ਗਿਆ।
ਇਸ ਦੇ ਨਾਲ ਹੀ ਕੋਰਸ ਡਾਇਰੈਕਟਰ ਪ੍ਰੋ. (ਡਾ.) ਜੋਗ ਸਿੰਘ ਭਾਟੀਆ ਅਤੇ ਉਨ੍ਹਾਂ ਦੀ ਟੀਮ ਨੇ ਵਲੰਟੀਅਰਾਂ ਨੂੰ ਸੀ.ਪੀ.ਆਰ. (CPR) ਦੇਣ ਦੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਦਾ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ, ਤਾਂ ਸੀ.ਪੀ.ਆਰ. ਰਾਹੀਂ ਉਸਦੀ ਜਾਨ ਕਿਵੇਂ ਬਚਾਈ ਜਾ ਸਕਦੀ ਹੈ।
ਇਸ ਮੌਕੇ MGSIPA ਦੀ ਟੀਮ ਵਿੱਚ ਹਰਕੀਰਤ ਸਿੰਘ ਅਰੋੜਾ (ਟ੍ਰੇਨਿੰਗ ਕੋਆਰਡੀਨੇਟਰ), ਮਨਜੋਤ ਕੌਰ, ਸੁਖਚੈਨ ਸਿੰਘ, ਕੋਮਲ, ਦੀਨਾਕਸ਼ੀ, ਪੂਜਾ, ਦਵਿੰਦਰ ਕੌਰ, ਜੌਹਨਸਨ, ਮਨਦੀਪ ਕੁਮਾਰ ਅਤੇ ਰਣਜੀਤ ਸਿੰਘ ਭਾਟੀਆ ਹਾਜ਼ਰ ਸਨ। ਇੰਸਟ੍ਰਕਟਰਾਂ ਨੇ ਕਿਹਾ ਕਿ ਅਜਿਹਾ ਅਭਿਆਸ ਵਲੰਟੀਅਰਾਂ ਵਿੱਚ ਆਤਮ-ਵਿਸ਼ਵਾਸ ਭਰਦਾ ਹੈ।
third-day-of-youth-disaster-friend-training-volunteers-undergo-practical-training-in-firefighting-and-cpr