ਇਸ ਮੌਕੇ ਹਾਜ਼ਰ ਇਲਾਕਾ ਨਿਵਾਸੀਆਂ ਨੇ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰਾਂ ਤਾਂ ਬਹੁਤ ਆਈਆਂ ਪਰ ਕਿਸੇ ਨੇ ਵੀ ਤਾਜਪੁਰ ਰੋਡ ਦੀ ਸਾਰ ਨਹੀਂ ਲਈ। ਇਸ ਸੜਕ 'ਤੇ ਕਈ ਵੱਡੇ ਹਾਦਸੇ ਵੀ ਹੋਏ ਪਰ ਸਥਿਤੀ ਜਿਉਂ ਦੀ ਤਿਉਂ ਹੀ ਰਹੀ । ਉਹਨਾਂ ਕਿਹਾ ਕਿ ਵਿਧਾਇਕ ਗਰੇਵਾਲ ਵੱਲੋਂ ਜੋ ਵਾਅਦਾ ਕੀਤਾ ਗਿਆ ਉਸ ਨੂੰ ਨਿਭਾਇਆ ਗਿਆ ਹੈ।
ਇਸ ਮੌਕੇ ਲਵਲੀ ਮਨੋਚਾ , ਕੌਂਸਲਰ ਸੁਖਮੇਲ ਸਿੰਘ ਗਰੇਵਾਲ, ਕੌਂਸਲਰ ਅਸ਼ਵਨੀ ਸ਼ਰਮਾ ,ਅਮਰ ਮਕੌੜੀ, ਬਖਸ਼ੀਸ਼ ਹੀਰ, ਦਰਸ਼ਨ ਚਾਵਲਾ, ਸੰਜੂ ਸ਼ਰਮਾ, ਰਵੀ ਸ਼ਰਮਾ, ਰਾਧਾ ਮਲਹੋਤਰਾ, ਰਣਜੀਤ ਰਾਣਾ, ਤੇਜਵੀਰ ਗਰੇਵਾਲ ਅਮਨ, ਡਾਂਗੋ ਪੰਪ, ਪਰਸ਼ੋਤਮ ਚੌਪੜਾ, ਇੰਦਰਦੀਪ ਮਿੰਕੂ, ਗਗਨ, ਅਮਿਤ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਇਲਾਕਾ ਨਿਵਾਸੀ ਵੀ ਹਾਜ਼ਰ ਸਨ।
mla-grewal-inaugurates-construction-works-of-tajpur-road-costing-rs-2-17-crore