waqf-act-2025-should-not-be-implemented-in-punjab-shahi-imam

ਪੰਜਾਬ ਵਿੱਚ ਨਾ ਲਾਗੂ ਕੀਤਾ ਜਾਵੇ ਵਕਫ ਕਾਨੂੰਨ 2025 -ਸ਼ਾਹੀ ਇਮਾਮ

Apr20,2025 | Aditya Mahendru | Ludhiana

ਲੁਧਿਆਣਾ ਵਿਖੇ ਹੋਈ ਮੁਸਲਮਾਨਾਂ ਦੀ ਰਾਜ ਪੱਧਰੀ ਮੀਟਿੰਗ ਵਿੱਚ ਅਹਿਮ ਮਤੇ ਪਾਸ ਕੀਤੇ ਗਏ


ਬੀਤੀ ਸ਼ਾਮ ਇੱਥੇ ਫੀਲਡ ਗੰਜ ਚੌਕ ਵਿੱਚ ਸਥਿਤ ਇਤਿਹਾਸਿਕ ਜਾਮਾ ਮਸਜਿਦ ਵਿਖੇ ਪੰਜਾਬ ਭਰ ਦੀਆਂ ਮਸਜਿਦਾਂ ਦੇ ਇਮਾਮ ਸਾਹਿਬਾਨ ,ਪ੍ਰਧਾਨ ਸਾਹਿਬਾਨ ਅਤੇ ਮੁਸਲਿਮ ਸਿਆਸੀ ਸਮਾਜੀ ਸੰਗਠਨਾਂ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਕੌਮ ਪ੍ਰਧਾਨ ਮਜਲਿਸ ਅਹਿਰਾਰ ਇਸਲਾਮ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਜੀਲਾ ਲੁਧਿਆਣਾ ਜਿਲ੍ਹਾ ਮਾਲੇਰਕੋਟਲਾ ਜਿਲ੍ਹਾ ਜਲੰਧਰ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਤਰਨਤਾਰਨ ਜਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਜਿਲ੍ਹਾ ਹੁਸ਼ਿਆਰਪੁਰ ਜਿਲ੍ਹਾ ਰੂਪਨਗਰ ਜਿਲ੍ਹਾ ਨਵਾਂ ਸ਼ਹਿਰ ਜਿਲ੍ਹਾ ਮੋਹਾਲੀ ਜਿਲ੍ਹਾ ਪਟਿਆਲਾ ਜਿਲ੍ਹਾ ਫਤਿਹਗੜ੍ਹ ਸਾਹਿਬ ਜਿਲ੍ਹਾ ਸੰਗਰੂਰ ਜਿਲ੍ਹਾ ਬਰਨਾਲਾ ਜਿਲ੍ਹਾ ਬਠਿੰਡਾ ਜ਼ਿਲ੍ਹਾ ਮੋਗਾ ਜਿਲ੍ਹਾ ਫਿਰੋਜਪੁਰ ਜਿਲ੍ਹਾ ਮਾਨਸਾ ਜਿਲ੍ਹਾ ਕਪੂਰਥਲਾ ਜਿਲਾ ਫਰੀਦਕੋਟ ਜਿਲਾ ਮੁਕਤਸਰ ਤੋ ਮੁਸਲਮਾਨ ਜਿੰਮੇਦਾਰ ਸ਼ਾਮਿਲ ਹੋਏ
ਇਸ ਸੂਬਾ ਪੱਧਰੀ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਹਾਲ ਦੇ ਘੜੀ ਲਾਗੂ ਕੀਤੇ ਗਏ ਨਵੇਂ ਵਕਫ ਐਕਟ 2025 ਨੂੰ ਮੰਦਭਾਗਾ ਦੱਸਦੇ ਹੋਏ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ , ਇਸ ਮੌਕੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਚਲਾਕੀ ਦੇ ਨਾਲ ਇਹ ਕਹਿਣਾ ਕਿ ਵਕਫ ਬੋਰਡ ਸਿਰਫ ਇੱਕ ਪ੍ਰਬੰਧਕੀ ਅਦਾਰਾ ਹੈ ਇਹ ਮੁਸਲਮਾਨਾਂ ਦਾ ਧਾਰਮਿਕ ਅਦਾਰਾ ਨਹੀਂ ਹੈ ਸਰਾਸਰ ਗਲਤ ਹੈ ਵਕਫ ਬੋਰਡ ਮੁਸਲਮਾਨਾਂ ਦਾ ਨਿਰੋਲ ਧਾਰਮਿਕ ਅਦਾਰਾ ਹੈ ਕਿਉਂਕਿ ਜਿਨ੍ਹਾਂ ਜਾਇਦਾਦਾਂ ਦੀ ਇਹ ਰਾਖੀ ਕਰਦਾ ਹੈ ਉਹ ਸਾਰੀਆਂ ਦੀ ਸਾਰੀਆਂ ਖੁਦਾ ਦੇ ਨਾਮ ਤੇ ਹੀ ਵਕਫ ਕੀਤੀਆਂ ਗਈਆਂ ਹਨ , ਸ਼ਾਹੀ ਇਮਾਮ ਨੇ ਕਿਹਾ ਕਿ ਵਾਕਫ ਦੇ ਵਿੱਚ ਦੋ ਐਕਸਪਰਟ ਗੈਰ ਮੁਸਲਿਮ ਮੈਂਬਰਆ ਨੂੰ ਨਾਮਜਦ ਕੀਤੇ ਜਾਣ ਦੀ ਪ੍ਰਵਾਨਗੀ ਇਸ ਕਾਨੂੰਨ ਵਿੱਚ ਦਿੱਤੀ ਗਈ ਹੈ ਜੋ ਕਿ ਮੰਦਭਾਗੀ ਹੈ ਕਿਉਂਕਿ ਹਰੇਕ ਧਰਮ ਦਾ ਵਿਅਕਤੀ ਹੀ ਜਾਣਦਾ ਹੈ ਕਿ ਉਸ ਧਰਮ ਦੀਆਂ ਕੀ ਮਰਿਆਦਾਵਾਂ ਹਨ ਇਸ ਲਈ ਕਿਸੀ ਗੈਰ ਧਰਮ ਦੇ ਵਿਅਕਤੀ ਨੂੰ ਕਿਸੀ ਦੂਸਰੇ ਧਰਮ ਦੀ ਕਿਸੇ ਵੀ ਸੰਸਥਾ ਵਿੱਚ ਅਹੁਦੇਦਾਰ ਬਣਾਇਆ ਨਹੀਂ ਜਾ ਸਕਦਾ ਇਸ ਮੌਕੇ ਸਰਬ ਸੰਮਤੀ ਦੇ ਨਾਲ ਜੋ ਮਤੇ ਪਾਸ ਕੀਤੇ ਗਏ ਉਸ ਦੇ ਵਿੱਚ ਸਭ ਤੋਂ ਪਹਿਲਾਂ ਅਤੇ ਅਹਿਮ ਮਤਾ ਇਹ ਹੈ ਕਿ ਇਸ ਇਜਲਾਸ ਦੇ ਸਮੂਹ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਜਨਾਬ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕੀਤੀ ਹੈ ਕਿ ਆਪਜੀ ਪੰਜਾਬ ਵਿਧਾਨ ਸਭਾ ਦਾ ਵਿਸ਼ਸ਼ੇ ਇਜਲਾਸ ਬੁਲਾ ਕੇ ਕੇਂਦਰ ਵੱਲੋਂ ਬਣਾਏ ਗਏ ਵਕਫ ਐਕਟ 2025 ਕਾਨੂੰਨ ਨੂੰ ਪੰਜਾਬ ਦੇ ਵਿੱਚ ਲਾਗੂ ਨਾ ਕਿਤੇ ਜਾਣ ਦਾ ਮਤਾ ਪਾਸ ਕਰੋ। ਬਿਲਕੁਲ ਉਸੀ ਤਰ੍ਹਾਂ ਜਿਸ ਤਰ੍ਹਾਂ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੇ ਦਿਨੋਂ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਸੀਏਏ ਐਨਆਰਸੀ ਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਇਜਲਾਸ ਵਿੱਚ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਪੰਜਾਬ ਸਰਕਾਰ ਤੋਂ ਆਪਣੀ ਇਹ ਮੰਗ ਰੱਖਣ ਦੇ ਲਈ ਸਾਰੇ ਹੀ ਹਲਕਿਆਂ ਦੇ ਮੁਸਲਮਾਨ ਆਗੂ ਅਤੇ ਆਮ ਲੋਕ ਆਪਣੇ ਆਪਣੇ ਐਮਐਲਏ ਸਾਹਿਬਾਨ ਕੋਲ ਜਾ ਕੇ ਇਹ ਮੰਗ ਰੱਖਣਗੇ ਤਾਂ ਜੋ ਉਹਨਾਂ ਦੀ ਗੱਲ ਪੰਜਾਬ ਸਰਕਾਰ ਤੱਕ ਸੂਬੇ ਦੇ ਹਰੇਕ ਇਲਾਕੇ ਵੱਲੋਂ ਪਹੁੰਚ ਸਕੇ , ਇਜਲਾਸ ਵਿੱਚ ਭਾਰਤ ਦੀ ਕੌਮੀ ਮੁਸਲਿਮ ਲੀਡਰਸ਼ਿਪ ਵੱਲੋਂ ਵਕਫ ਐਕਟ ਦੀ ਵਿਰੋਧਤਾ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ਾਂ ਦੀ ਸ਼ਲਾਘਾ ਕੀਤੀ ਗਈ ਅਤੇ ਇਸ ਦੇ ਨਾਲ ਨਾਲ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਕੌਮੀ ਮੁਸਲਿਮ ਧਾਰਮਿਕ ਲੀਡਰਾਂ ਅਤੇ ਸਿਆਸੀ ਸਮਾਜੀ ਲੀਡਰਾਂ ਮੁਸਲਮਾਨਾ ਦੀ ਅਗਰ ਸਹੀ ਨੁਮਾਇੰਦਗੀ ਕਰਨਾ ਚਾਹੁੰਦੇ ਹਨ ਤਾਂ ਉਹ ਪਾਰਲੀਮੈਂਟ ਦੇ ਵਿੱਚ ਇਲੈਕਸ਼ਨ ਲੜ ਕੇ ਜਾਣ ਦਾ ਰਾਹ ਪੱਧਰ ਕਰਨ ਨਾ ਕਿ ਸਿਰਫ ਧਰਨੇ ਪ੍ਰਦਰਸ਼ਨਾਂ ਰਾਹੀਂ ਆਪਣੀ ਗੱਲ ਰੱਖਣ , ਸ਼ਾਹੀ ਇਮਾਮ ਨੇ ਕਿਹਾ ਕਿ ਬਹੁਤ ਸਾਰੇ ਲੋਕ ਇਸ ਨੂੰ ਸੰਵਿਧਾਨ ਦੀ ਰੱਖਿਆ ਦਾ ਮੁੱਦਾ ਘੱਟ ਅਤੇ ਸਿਆਸੀ ਮੁੱਦਾ ਜਿਆਦਾ ਬਣਾ ਰਹੇ ਹਨ ਜਦਕਿ ਜਰੂਰਤ ਹੈ ਕਿ ਦੇਸ਼ ਭਰ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਇਹ ਸਿਰਫ ਇੱਕ ਵਕਫ ਐਕਟ ਦਾ ਮਸਲਾ ਨਹੀਂ ਹੈ ਬਲਕਿ ਧਾਰਮਿਕ ਆਜ਼ਾਦੀ ਦੇ ਉੱਤੇ ਇੱਕ ਤਰਹਾਂ ਦਾ ਰੋਕ ਹੈ ਜੋ ਆਉਣ ਵਾਲੇ ਸਮੇਂ ਵਿੱਚ ਹੋਰ ਲੋਕਾਂ ਨੂੰ ਵੀ ਝੇਲਣੀ ਪੈ ਸਕਦਾ ਹੈ।

waqf-act-2025-should-not-be-implemented-in-punjab-shahi-imam


pbpunjab ad banner image
pbpunjab ad banner image
pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com