ਮਨਮੋਹਨ ਸਿੰਘ ਦੀ ਸਾਦਗੀ,ਸੱਚਾਈ, ਸਪਸ਼ਟਤਾ, ਸਿਆਸੀ ਸਰਪ੍ਰਸਤਾਂ ਲਈ ਸੰਦੇਸ਼, ਉਹਨਾਂ ਦੀ ਸੂਝ-ਬੂਝ ਦਾ ਲੋਹਾ ਅਮਰੀਕਾ ਵੀ ਮੰਨਦਾ ਸੀ
ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ, ਸਾਬਕਾ ਪ੍ਰਧਾਨ ਮੰਤਰੀ ਸਵ. ਡਾ. ਮਨਮੋਹਨ ਸਿੰਘ ਨਾਲ ਜਦੋਂ ਮੈਂ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦਾ ਪ੍ਰਧਾਨ ਸੀ ਤਾਂ ਉਨ੍ਹਾਂ ਨਾਲ ਬਿਤਾਇਆ ਇੱਕ ਦਿਨ ਅਭੁੱਲ ਯਾਦਾਂ ਛੱਡ ਗਿਆ। ਇਹ ਸ਼ਬਦ ਸੀਨੀਅਰ ਕਾਂਗਰਸੀ ਨੇਤਾ, ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਡਾ. ਮਨਮੋਹਨ ਸਿੰਘ ਨੂੰ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਹੇ। ਉਹਨਾਂ ਦੀ ਸਾਦਗੀ, ਸੱਚਾਈ, ਸਪਸ਼ਟਤਾ, ਸਿਆਸੀ ਸਰਪ੍ਰਸਤਾਂ ਲਈ ਸੰਦੇਸ਼ ਹੈ ਕਿ ਉਹਨਾਂ ਨੇ ਭਾਰਤ ਦੀ ਅਰਥ ਵਿਵਸਥਾ ਮਜਬੂਤ ਕਰਕੇ ਦੇਸ਼ ਨੂੰ ਵਿਸ਼ਵ ਵਿੱਚ ਮਜਬੂਤੀ ਦਿਵਾਈ। ਉਹਨਾਂ ਦੀ ਸੂਝ ਬੂਝ ਦਾ ਲੋਹਾ ਅਮਰੀਕਾ ਵੀ ਮੰਨਦਾ ਸੀ।
ਸ਼੍ਰੀ ਬਾਵਾ ਨੇ ਕਿਹਾ ਕਿ 2002 ਦੀ ਗੱਲ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ ਮੈਂ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਸੀ। ਮੈਂ ਉਹਨਾਂ ਨੂੰ ਸ਼ਤਾਵਦੀ ਐਕਸਪ੍ਰੈਸ ਟ੍ਰੇਨ ਤੋਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਸੈਂਕੜੇ ਕਾਂਗਰਸੀ ਵਰਕਰਾਂ ਨਾਲ ਰਿਸੀਵ ਕੀਤਾ ਅਤੇ ਮਦਨ ਗੋਇਲ ਦੀ ਕਾਰ ਵਿੱਚ ਬੈਠਦਿਆਂ ਮੈਂ ਕਿਹਾ ਕਿ ਡਾਕਟਰ ਸਾਹਿਬ ਅਗਰ-ਨਗਰ ਮੇਰੇ ਦੋਸਤ ਮਦਨ ਗੋਇਲ ਦੇ ਘਰ ਆਪ ਜੀ ਲਈ ਬਰੰਚ ਤਿਆਰ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ ਬਾਵਾ ਜੀ ਮੈਂ ਸ਼ਤਾਬਦੀ ਵਿੱਚ ਬਰੇਕਫਾਸਟ ਕਰ ਲਿਆ ਹੈ। ਮੈਂ ਫਿਰ ਕਿਹਾ ਕਿ ਡਾਕਟਰ ਸਾਹਿਬ ਮੈਂ ਉਨ੍ਹਾਂ ਨੂੰ ਕਿਹਾ ਹੋਇਆ ਹੈ ਅਤੇ ਆਪ ਜੀ ਫਰੈਸ਼ ਵੀ ਹੋ ਲੈਣਾ ਤਾਂ ਉਹਨਾਂ ਕਿਹਾ ਕਿ ਫਿਰ ਚਲੋ ਤਾਂ ਅਗਰ-ਨਗਰ ਮਦਨ ਜੀ ਦੇ ਘਰ ਉਹਨਾਂ ਦੀ ਮਿਸਿਜ ਨੇ ਖੁਦ ਆਪਣੀ ਦੇਖ-ਰੇਖ ਵਿੱਚ ਛੋਲੇ ਪੂਰੀ ਅਤੇ ਹੋਰ ਪਕਵਾਨ ਤਿਆਰ ਕਰਵਾਏ ਸਨ ਤਾਂ ਡਾਕਟਰ ਸਾਹਿਬ ਤਿੰਨ ਪੂੜੀਆਂ ਖਾਣ ਤੋਂ ਬਾਅਦ ਕਹਿੰਦੇ ਬਾਵਾ ਜੀ ਮੈਂ ਪਹਿਲੀ ਵਾਰ ਤਿੰਨ ਪੂੜੀਆਂ ਖਾਦੀਆਂ। ਬਹੁਤ ਸਵਾਦ ਲੱਗਿਆ ਭੋਜਨ ਤਾਂ ਫਿਰ ਮਦਨ ਜੀ ਦੇ ਪਰਿਵਾਰ ਨੇ ਡਾ. ਮਨਮੋਹਨ ਸਿੰਘ ਨੂੰ ਕੀਮਤੀ ਸ਼ਾਲ ਨਾਲ ਸਨਮਾਨਿਤ ਕੀਤਾ ਜੋ ਉਹ ਸ਼ਾਲ ਵੀ ਜਾਂਦੇ ਹੋਏ ਕਾਰ ਦੇ ਡਰਾਈਵਰ ਨੂੰ ਦਾਖਾ ਸਕੂਲ ਦੀ ਗਰਾਊਂਡ ਵਿੱਚ ਚੌਪਰ (ਹੈਲੀਕਾਪਟਰ) ਚੜਨ ਸਮੇਂ ਦੇ ਗਏ ਅਤੇ ਕਿਹਾ ਕਿ ਤੂੰ ਸਾਡੀ ਅੱਜ ਬਹੁਤ ਸੇਵਾ ਕੀਤੀ ਹੈ। ਇਸ ਤੋਂ ਪਹਿਲਾਂ ਡਾ. ਸਾਹਿਬ ਸੁਰਿੰਦਰ ਡਾਬਰ ਅਤੇ ਮਲਕੀਤ ਸਿੰਘ ਦਾਖਾ ਦੇ ਚੋਣ ਜਲਸਿਆਂ ਵਿੱਚ ਬੋਲੇ ਅਤੇ ਕਾਂਗਰਸ ਲਈ ਵੋਟਾਂ ਮੰਗੀਆਂ।
dr-a-day-spent-with-manmohan-singh-left-unforgettable-memories-bawa
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)