ਇਸ ਸੀਜ਼ਨ ਲਈ ਬਿੱਗ ਬੌਸ ਦੇ ਘਰ 'ਚ ਕੰਟੈਸਟੈਂਟ ਪਹੁੰਚ ਚੁੱਕੇ ਹਨ। ਅਨਿਲ ਕਪੂਰ ਨੇ ਮਜ਼ੇਦਾਰ ਤਰੀਕੇ ਨਾਲ ਸਾਰਿਆਂ ਦਾ ਸਵਾਗਤ ਕੀਤਾ। ਇਨਫਲੂਏਂਸਰ ਵਿਸ਼ਾਲ ਪਾਂਡੇ ਤੋਂ ਲੈ ਕੇ ਟੈਰੋ ਕਾਰਡ ਰੀਡਰ ਮੁਨੀਸ਼ਾ ਖਟਵਾਨੀ ਤਕ ਨੇ ਬਿੱਗ ਬੌਸ ਓਟੀਟੀ 3 'ਚ ਐਂਟਰੀ ਕੀਤੀ ਹੈ। ਇਸ ਸੀਜ਼ਨ ਦੇ ਸਾਰੇ ਕੰਟੈਸਟੈਂਟਸ 'ਚੋਂ ਇਕ ਅਜਿਹਾ ਕੰਟੈਸਟੈਂਟ ਹੈ ਜਿਸਦੇ ਗੇਮ ਪਲਾਨ 'ਤੇ ਸਭ ਦੀ ਨਜ਼ਰ ਹੈ। ਦਿੱਲੀ ਦੀ ਮਸ਼ਹੂਰ 'ਵੱਡਾ ਪਾਓ ਗਰਲ' ਚੰਦਰਿਕਾ ਗੇਰਾ ਦੀਕਸ਼ਿਤ ਵੀ 'ਬਿੱਗ ਬੌਸ ਓਟੀਟੀ 3' 'ਚ ਐਂਟਰੀ ਕਰ ਚੁੱਕੀ ਹੈ। ਇਸ ਸ਼ੋਅ ਨਾਲ ਉਸ ਨੇ OTT ਦੀ ਦੁਨੀਆ 'ਚ ਵੀ ਡੈਬਿਊ ਕੀਤਾ ਹੈ। ਜਿਵੇਂ ਹੀ ਉਨ੍ਹਾਂ ਦੇ ਆਉਣ ਦਾ ਪਤਾ ਲੱਗਾ, ਕਈ ਲੋਕਾਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਪ੍ਰਸ਼ੰਸਕਾਂ ਨੇ ਸਵਾਲ ਕੀਤਾ ਕਿ ਉਸਨੇ ਹੁਣ ਤਕ ਅਜਿਹਾ ਕੀ ਕੀਤਾ ਹੈ ਕਿ ਉਸਨੂੰ ਸ਼ੋਅ ਵਿੱਚ ਬੁਲਾਇਆ ਗਿਆ।
ਚੰਦਰਿਕਾ ਆਪਣੀ ਜਰਨੀ ਰਾਹੀਂ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਪਾਉਂਦੀ ਹੈ ਜਾਂ ਨਹੀਂ, ਇਹ ਬਾਅਦ ਦੀ ਗੱਲ ਹੈ। ਫਿਲਹਾਲ ਉਸ ਨੇ ਆਪਣੀ ਰੋਜ਼ਾਨਾ ਦੀ ਕਮਾਈ ਦਾ ਖੁਲਾਸਾ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਚੰਦਰਿਕਾ ਲੰਬੇ ਸਮੇਂ ਤੋਂ ਦਿੱਲੀ ਦੇ ਮੰਗੋਲਪੁਰੀ ਇਲਾਕੇ 'ਚ ਵੜਾ ਪਾਓ ਦੀ ਰੇਹੜੀ ਲਗਾ ਰਹੀ ਸੀ। ਬਾਅਦ 'ਚ ਉਸ ਨੇ ਆਪਣੀ ਦੁਕਾਨ ਖੋਲ੍ਹ ਲਈ। ਹੁਣ ਜਿਵੇਂ ਹੀ ਉਹ ਘਰ ਦੇ ਅੰਦਰ ਆਈ ਤਾਂ ਉਸਨੇ ਦੱਸਿਆ ਕਿ ਉਹ ਇਕ ਦਿਨ ਵਿਚ 40 ਹਜ਼ਾਰ ਰੁਪਏ ਤੱਕ ਕਮਾ ਲੈਂਦੀ ਹੈ। ਇਸ ਤੋਂ ਪਹਿਲਾਂ ਪਿੰਕਵਿਲਾ ਨੂੰ ਦਿੱਤੇ ਇੰਟਰਵਿਊ 'ਚ ਚੰਦਰਿਕਾ ਨੇ ਦੱਸਿਆ ਸੀ ਕਿ ਲੋਕ ਅਕਸਰ ਉਸ ਨੂੰ ਖੁਸ਼ਕ ਸਮਝਦੇ ਹਨ। ਬਿੱਗ ਬੌਸ 'ਚ ਆਉਣ ਦਾ ਮਕਸਦ ਇਹ ਹੈ ਕਿ ਉਹ ਹਰ ਕਿਸੇ ਨੂੰ ਆਪਣੀ ਸ਼ਖਸੀਅਤ ਨਾਲ ਜਾਣੂ ਕਰਵਾ ਸਕੇ। ਉਹ ਇਹ ਦਿਖਾਉਣਾ ਚਾਹੁੰਦੀ ਹੈ ਕਿ ਉਸ ਕੋਲ ਵੀ ਬਾਕੀਆਂ ਵਾਂਗ ਜਜ਼ਬਾਤ ਹਨ। ਉਸ ਨੇ ਕਿਹਾ ਕਿ ਲੋਕਾਂ ਨੇ ਮੈਨੂੰ ਗੁੱਸਾਹੁੰਦੇ ਦੇਖਿਆ ਹੈ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਦਾ ਕਾਰਨ ਕੀ ਹੈ।
delhi-s-vada-pao-girl-reveals-one-day-s-earnings
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)