a-letter-written-by-deepak-chanarthal-to-all-the-members-including-mp-tiwari-of-chandigarh-taking-oath-in-punjabi-the-newly-elected-parliament-of-punjab

ਪੰਜਾਬ ਦੇ ਨਵੇਂ ਚੁਣੇ ਸੰਸਦ ਪੰਜਾਬੀ ’ਚ ਸਹੁੰ ਚੁੱਕਣ, ਚੰਡੀਗੜ੍ਹ ਦੇ ਐੱਮਪੀ ਤਿਵਾੜੀ ਸਮੇਤ ਸਾਰੇ ਮੈਂਬਰਾਂ ਨੂੰ ਦੀਪਕ ਚਨਾਰਥਲ ਨੇ ਲਿਖੀ ਚਿੱਠੀ

Jun8,2024 | Narinder Kumar | Chandigarh

ਪੰਜਾਬ ਦੇ 13 ਸੰਸਦ ਮੈਂਬਰਾਂ ਨੂੰ ਮਾਂ ਬੋਲੀ ’ਚ ਸਹੁੰ ਚੁੱਕਣ ਲਈ ਪੰਜਾਬੀ ਸ਼ਾਇਰ ਦੀਪਕ ਸ਼ਰਮਾ ਚਨਾਰਥਲ ਨੇ ਚਿੱਠੀ ਲਿਖੀ ਹੈ। ਪੰਜਾਬੀ ਕਵੀ ਦੀਪਕ ਸ਼ਰਮਾ ਚਨਾਰਥਲ ਨੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਪੰਜਾਬ ਤੋ ਚੁਣੇ ਗਏ 13 ਸੰਸਦ ਮੈਂਬਰਾਂ ਦੇ ਨਾਮ ਚਿੱਠੀ ਲਿਖਦਿਆਂ ਕਿਹਾ ਕਿ ਆਪ ਜੀ ਨੇ ਸੰਸਦ ਵਿਚ ਬਤੌਰ ਸੰਸਦ ਮੈਂਬਰ ਸਹੁੰ ਚੁੱਕਣੀ ਹੈ ਤਾਂ ਉਹ ਤੁਹਾਡੀ ਮਾਂ ਬੋਲੀ ਪੰਜਾਬੀ ਵਿਚ ਹੋਵੇ। ਸ਼ਹਿਦ ਨਾਲੋਂ ਮਿੱਠੀ ਮਾਂ ਬੋਲੀ ਪੰਜਾਬੀ ਦੇ ਗੁਰਮੁਖੀ ਲਿੱਪੀ ਵਾਲੇ ਬੋਲ ਜਦੋਂ ਸੰਸਦ ਵਿਚ ਤੁਹਾਡੇ ਮੁੱਖ ਤੋਂ ਉਚਾਰੇ ਜਾਣਗੇ ਤਾਂ ਹਰ ਪੰਜਾਬੀ ਦਾ ਸਿਰ ਮਾਣ ਨਾਲ ਉਚਾ ਹੋ ਜਾਵੇਗਾ।ਚਨਾਰਥਲ ਨੇ ਕਿਹਾ ਕਿ ਪੰਜਾਬ ਦੇ 13 ਸੰਸਦ ਮੈਂਬਰ ਜਿਨ੍ਹਾਂ ਵਿਚ ਅੰਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਖਾਲਸਾ, ਗੁਰਮੀਤ ਸਿੰਘ ਮੀਤ ਹੇਅਰ, ਚਰਨਜੀਤ ਸਿੰਘ ਚੰਨੀ, ਡਾ. ਧਰਮਵੀਰ ਗਾਂਧੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਡਾ. ਰਾਜ ਕੁਮਾਰ ਚੱਬੇਵਾਲ, ਸੁਖਜਿੰਦਰ ਸਿੰਘ ਰੰਧਾਵਾ, ਬੀਬੀ ਹਰਸਿਮਰਤ ਕੌਰ ਬਾਦਲ, ਗੁਰਜੀਤ ਸਿੰਘ ਔਜਲਾ, ਮਾਲਵਿੰਦਰ ਸਿੰਘ ਕੰਗ, ਡਾ. ਅਮਰ ਸਿੰਘ ਅਤੇ ਸ਼ੇਰ ਸਿੰਘ ਘੁਬਾਇਆ ਅਤੇ ਸਮੇਤ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਚੁਣੇ ਮਨੀਸ਼ ਤਿਵਾੜੀ ਨੂੰ ਉਨ੍ਹਾਂ ਦੇ ਪਤਿਆਂ ’ਤੇ ਡਾਕ ਰਾਹੀਂ ਜਿੱਥੇ ਇਹ ਖਤ ਭੇਜਿਆ ਗਿਆ ਹੈ, ਉਥੇ ਹੀ ਈਮੇਲ ਅਤੇ ਵਾਟਸਐਪ ਰਾਹੀਂ ਵੀ ਇਨ੍ਹਾਂ 14 ਨੁਮਾਇੰਦਿਆਂ ਤੱਕ ਇਹ ਚਿੱਠੀ ਪਹੁੰਚਦੀ ਕੀਤੀ ਜਾ ਰਹੀ ਹੈ। ਚਨਾਰਥਲ ਨੇ ਆਸ ਪ੍ਰਗਟਾਈ ਕਿ ਇਹ 14 ਦੇ 14 ਸੰਸਦ ਮੈਂਬਰ ਭਾਰਤ ਦੀ ਸੰਸਦ ਵਿਚ ਪੰਜਾਬੀ ਵਿਚ ਸਹੁੰ ਚੁੱਕਣਗੇ ਅਤੇ ਆਪੋ-ਆਪਣੀਆਂ ਪਾਰਟੀਆਂ ਦੀ ਬਜਾਏ ਪੰਜਾਬ ਦੀ ਆਵਾਜ਼ ਬਣਨਗੇ। ਉਨ੍ਹਾਂ ਮੀਡੀਆ ਰਾਹੀਂ ਵੀ ਉਕਤ ਸੰਸਦ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਸੰਸਦ ਵਿਚ ਆਪਣੀ ਬੋਲੀ ਦਾ ਮਾਣ ਵਧਾਉਂਦਿਆਂ ਹੋਇਆਂ ਸਹੁੰ ਵੀ ਪੰਜਾਬੀ ਵਿਚ ਚੁੱਕਣ ਅਤੇ ਮੁੱਦੇ ਚੁੱਕਣ ਲੱਗਿਆਂ ਵੀ ਆਪਣੀ ਮਾਂ ਬੋਲੀ ਨੂੰ ਪਹਿਲ ਦੇਣ।

a-letter-written-by-deepak-chanarthal-to-all-the-members-including-mp-tiwari-of-chandigarh-taking-oath-in-punjabi-the-newly-elected-parliament-of-punjab


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com